ਸੰਭਾਲ ਕੇ ਰੱਖੋ ਆਪਣੇ ਮਹਿੰਗੇ ਕੱਪੜੇ
ਕੁਝ ਔਰਤਾਂ ਦੀ ਆਦਤ ਹੁੰਦੀ ਹੈ ਕਿ ਕਿਤੇ ਬਾਹਰੋਂ ਆਉਣ ’ਤੇ ਉਹ ਆਪਣੇ ਚੰਗੇ ਕੱਪੜਿਆਂ ਨੂੰ ਲਾਹ ਕੇ ਅਲਮਾਰੀ ’ਚ ਉਵੇਂ ਹੀ ਸੁੱਟ ਦਿੰਦੀਆਂ ਹਨ ਉਨ੍ਹਾਂ ਨੂੰ ਤਹਿ ਕਰਕੇ ਰੱਖਣ ਜਾਂ ਟੰਗਣ ਦੀ ਤਕਲੀਫ ਨਹੀਂ ਕਰਦੀਆਂ ਇਸੇ ਕਾਰਨ ਕਦੇ ਦੁਬਾਰਾ ਉਸ ਸਾੜ੍ਹੀ ਜਾਂ ਸਲਵਾਰ ਕੁਰਤੇ ਜਾਂ ਹੋਰ ਕਿਸੇ ਕੱਪੜੇ ਨੂੰ ਪਹਿਨਣ ਦੇ ਮੌਕੇ ਉਸ ਨੂੰ ਮੁੜਿਆ ਹੋਇਆ ਜਾਂ ਵੱਟੇ ਪਏ ਦੇਖ ਕੇ ਖਿਝਦੀਆਂ ਹਨ ਜਾਂ ਅਖੀਰ ’ਚ ਨਿਰਾਸ਼ ਹੋ ਕੇ ਕੋਈ ਹੋਰ ਕੱਪੜੇ ਪਹਿਨਣ ਨੂੰ ਮਜ਼ਬੂਰ ਹੋ ਜਾਂਦੀਆਂ ਹਨ
ਆਓ! ਕੱਪੜਿਆਂ ਦੇ ਰੱਖ-ਰਖਾਅ ਨਾਲ ਜੁੜੇ ਕੁਝ ਅਜਿਹੇ ਸੁਝਾਵਾਂ ਦੀ ਚਰਚਾ ਕਰੀਏ ਜਿਨ੍ਹਾਂ ਨੂੰ ਅਮਲ ’ਚ ਲਿਆ ਕੇ ਤੁਸੀਂ ਲਾਭ ਲੈ ਸਕਦੇ ਹੋ
- ਇੱਕੋ-ਜਿਹੇ ਕੱਪੜਿਆਂ ਨੂੰ ਹੈਂਗਰ ’ਤੇ ਟੰਗੋ ਅਤੇ ਇੱਕ ਹੀ ਜਗ੍ਹਾ ’ਤੇ ਰੱਖੋ ਜੇਕਰ ਤਹਿ ਵੀ ਬਣਾਉਣੀ ਹੋਵੇ ਤਾਂ ਇੱਕੋ-ਜਿਹੀਆਂ ਸਾੜ੍ਹੀਆਂ, ਸ਼ਿਫਾਨ, ਪਾਲਿਸਟਰ ਆਦਿ ਨੂੰ ਵੱਖ-ਵੱਖ ਤਹਿ ’ਚ ਇੱਕ ਹੀ ਜਗ੍ਹਾ ਰੱਖੋ ਤਾਂ ਕਿ ਪਹਿਨਦੇ ਸਮੇਂ ਕੱਪੜਿਆਂ ਦੀ ਚੋਣ ’ਚ ਅਸੁਵਿਧਾ ਨਾ ਹੋਵੇ
- ਕੋਟ, ਜੈਕਟ ਆਦਿ ਨੂੰ ਹੈਂਗਰ ’ਤੇ ਟੰਗਦੇ ਸਮੇਂ ਦੇਖ ਲਓ ਕਿ ਉਸਦੇ ਮੋਢਿਆਂ ਆਦਿ ਨੂੰ ਹੈਂਗਰ ’ਤੇ ਠੀਕ ਤਰ੍ਹਾਂ ਲਟਕਾਇਆ ਹੈ ਜਾਂ ਨਹੀਂ ਅਤੇ ਨਾਲ ਹੀ ਅੱਗਲੇ ਬਟਨ ਬੰਦ ਕਰ ਦਿਓ ਤਾਂ ਕਿ ਦੁਬਾਰਾ ਕੱਢ ਕੇ ਪਹਿਨਦੇ ਸਮੇਂ ਉਨ੍ਹਾਂ ਦੀ ਸ਼ੇਪ ਖਰਾਬ ਨਾ ਹੋਵੇ ਅਤੇ ਬਿਨਾ ਪ੍ਰੈੱਸ ਕੀਤੇ ਵੀ ਤੁਸੀਂ ਉਸਨੂੰ ਦੋ-ਤਿੰਨ ਵਾਰ ਪਹਿਨ ਸਕੋ
- ਜਿੱਥੋਂ ਤੱਕ ਹੋ ਸਕੇ, ਲੋਹੇ ਦੇ ਨੰਗੇ ਤਾਰ ਵਾਲੇ ਹੈਂਗਰ ਦੀ ਵਰਤੋਂ ਨਾ ਕਰੋ ਇਨ੍ਹਾਂ ਦੀ ਥਾਂ ਚੌੜੇ ਕਿਨਾਰੇ ਵਾਲੇ ਅਤੇ ਪਲਾਸਟਿਕ ਦੇ ਕਵਰ ਯੁਕਤ ਹੈਂਗਰ ਦੀ ਵਰਤੋਂ ਕਰੋ ਜਿਸ ਨਾਲ ਕੱਪੜਿਆਂ ਦੇ ਟੰਗੇ ਰਹਿਣ ’ਤੇ ਕਿਨਾਰਿਆਂ ’ਤੇ ਵੱਟ ਨਾ ਪੈਣ ਅਤੇ ਹੈਂਗਰ ਦੀ ਤਾਰ ’ਤੇ ਨਮੀ ਨਾਲ ਜੰਗ ਲੱਗਣ ’ਤੇ ਕੱਪੜਿਆਂ ’ਤੇ ਦਾਗ ਲੱਗਣ ਦਾ ਡਰ ਵੀ ਨਾ ਹੋਵੇ
- ਆਪਣੀਆਂ ਕੀਮਤੀ ਸਾੜ੍ਹੀਆਂ, ਖਾਸਤੌਰ ’ਤੇ ਜ਼ਰੀ ਆਦਿ ਦੇ ਕੰਮ ਵਾਲੇ ਕੱਪੜਿਆਂ ਨੂੰ ਸਫੈਦ ਮਲਮਲ ਜਾਂ ਕਿਸੇ ਸੂਤੀ ਕੱਪੜੇ ’ਚ ਲਪੇਟ ਕੇ ਹੀ ਰੱਖੋ ਤਾਂ ਕਿ ਜ਼ਰੀ ਕਾਲੀ ਨਾ ਪਵੇ
- ਆਰਗੇਂਜਾ, ਟਿਸ਼ੂ ਆਦਿ ਨਾਲ ਬਣੇ ਕੱਪੜਿਆਂ ਨੂੰ ਬਹੁਤ ਸਾਰੇ ਕੱਪੜਿਆਂ ਦੀ ਤਹਿ ਨਾਲ ਦਬਾ ਕੇ ਨਾ ਰੱਖੋ ਇਸ ਨਾਲ ਤਹਿ ਦੇ ਕਿਨਾਰਿਆਂ ਤੋਂ ਕੱਟ ਜਾਣ ਦਾ ਡਰ ਰਹਿੰਦਾ ਹੈ
- ਸ਼ਿਫਾਨ ਵਰਗੇ ਨਾਜ਼ੁਕ ਕੱਪੜੇ ਦੀਆਂ ਸਾੜ੍ਹੀਆਂ ਅਤੇ ਹੋਰ ਕੱਪੜਿਆਂ ਨੂੰ ਜਿੱਥੋਂ ਤੱਕ ਹੋ ਸਕੇ, ਹੈਂਗਰ ’ਤੇ ਹੀ ਟੰਗੋ ਵਾਰ-ਵਾਰ ਬਹੁਤ ਦਬਾ ਕੇ ਪ੍ਰੈੱਸ ਨਾ ਕਰਵਾਓ ਇਸ ਨਾਲ ਇਸ ਕੱਪੜੇ ਦੇ ਕੁਦਰਤੀ ਵੱਟ (ਟਿਕਲਸ) ਖ਼ਤਮ ਹੋ ਜਾਂਦੇ ਹਨ ਅਤੇ ਕੱਪੜੇ ਦੀ ਸੋਭਾ ਨਹੀਂ ਰਹਿ ਜਾਂਦੀ ਉਨ੍ਹਾਂ ਨੂੰ ਕਈ ਵਾਰ ਪਹਿਨ ਲੈਣ ’ਤੇ ਹਲਕੇ ਹੱਥਾਂ ਨਾਲ ਹੀ ਪ੍ਰੈੱਸ ਕਰਵਾਓ ਖਾਸ ਤੌਰ ’ਤੇ ਸ਼ਿਫਾਨ ਦੀਆਂ ਸਾੜ੍ਹੀਆਂ ਨੂੰ ਵਾਰ-ਵਾਰ ਡਰਾਈਕਲੀਨਿੰਗ ਅਤੇ ਰੋÇਲੰਗ ਲਈ ਨਾ ਦਿਓ ਇਸ ਨਾਲ ਵੀ ਇਨ੍ਹਾਂ ਦੀ ਨਜ਼ਾਕਤ ਅਤੇ ਕੁਦਰਤੀ ਕੋਮਲਤਾ ’ਤੇ ਬੁਰਾ ਅਸਰ ਪੈਂਦਾ ਹੈ
- ਸਾਰੇ ਕੱਪੜਿਆਂ ਨੂੰ ਜਿੱਥੋਂ ਤੱਕ ਹੋ ਸਕੇ, ਵਰਤੋਂ ’ਚ ਲਿਆਓ ਕੱਪੜੇ ਗਿਣਤੀ ’ਚ ਭਲੇ ਹੀ ਘੱਟ ਹੋਣ ਪਰ ਵਧੀਆ ਅਤੇ ਉੱਤਮ ਕੁਆਲਿਟੀ ਅਤੇ ਮਨਪਸੰਦ ਡਿਜ਼ਾਇਨ ਦੇ ਹੋਣ, ਤਾਂ ਕਿ ਕਈ ਵਾਰ ਪਹਿਨਣ ਤੋਂ ਬਾਅਦ ਵੀ ਤੁਹਾਡਾ ਮਨ ਅੱਕੇ ਨਾ ਲੰਮੇ ਸਮੇਂ ਤੱਕ ਕਿਸੇ ਇੱਕ ਕੱਪੜੇ ਨੂੰ ਨਾ ਪਹਿਨੋ ਉਂਝ ਹੀ ਟੰਗੇ ਰਹਿਣ ਦੇਣ ਜਾਂ ਅਲਮਾਰੀ ਦੀ ਤਹਿ ’ਚ ਰੱਖੇ ਰਹਿਣ ਨਾਲ ਵੀ ਉਹ ਆਊਟ ਆਫ ਫੈਸ਼ਨ ਹੋ ਸਕਦਾ ਹੈ ਇਸ ਲਈ ਓਨੇ ਹੀ ਕੱਪੜੇ ਸਿਵਾਓ ਜਾਂ ਖਰੀਦੋ ਜੋ ਵਾਰ-ਵਾਰ ਇਸਤੇਮਾਲ ਕੀਤੇ ਜਾ ਸਕਣ
- ਊਨੀ ਕੱਪੜਿਆਂ ਦਾ ਇਸਤੇਮਾਲ ਨਾ ਕਰਨ ’ਤੇ ਨੈਪਥਲੀਨ ਦੀਆਂ ਗੋਲੀਆਂ ਜਾਂ ਨਿੰਮ ਦੇ ਪੱਤੇ ਅਤੇ ਓਡੋਨੀਲ ਪਾ ਕੇ ਹੀ ਬਕਸਿਆਂ ’ਚ ਰੱਖੋ ਯਾਦ ਰੱਖੋ, ਊਨੀ ਕੱਪੜੇ, ਸਦਾ ਸਾਫ ਕਰਕੇ ਹੀ ਸੰਦੂਕਾਂ ’ਚ ਬੰਦ ਕਰੋ, ਨਹੀਂ ਤਾਂ ਉਸ ਮੈਲੀ ਥਾਂ ਤੋਂ ਉਨ੍ਹਾਂ ਦੇ ਕੱਟੇ ਜਾਣ ਦਾ ਡਰ ਰਹਿੰਦਾ ਹੈ
- ਕੱਪੜਿਆਂ ਨੂੰ ਉਨ੍ਹਾਂ ਦੀ ਕੁਆਲਟੀ ਦੇ ਅਨੁਸਾਰ ਤਾਪਮਾਨ ’ਤੇ ਹੀ ਪ੍ਰੈੱਸ ਕਰੋ ਬਹੁਤ ਜ਼ਿਆਦਾ ਗਰਮ ਪ੍ਰੈੱਸ ਦੀ ਵਰਤੋਂ ਨਾਲ ਕੱਪੜਿਆਂ ਦੀ ਰੂੰ ਆਦਿ ਖਰਾਬ ਹੋਣ ਦਾ ਡਰ ਰਹਿੰਦਾ ਹੈ ਜ਼ਰੀ ਦੀਆਂ ਸਾੜ੍ਹੀਆਂ ਨੂੰ ਹਮੇਸ਼ਾ ਉਲਟੇ ਪਾਸਿਓਂ ਤੋਂ ਹੀ ਪ੍ਰੈੱਸ ਕਰੋ
- ਕੱਪੜਿਆਂ ਨੂੰ ਮੌਸਮ ਅਨੁਸਾਰ ਸਮੇਂ-ਸਮੇਂ ’ਤੇ ਧੁੱਪ ’ਚ ਰੱਖਦੇ ਰਹਿਣਾ ਜ਼ਰੂਰੀ ਹੁੰਦਾ ਹੈ ਕੱਪੜਿਆਂ ਨੂੰ ਧੁੱਪ ’ਚ ਰੱਖਦੇ ਸਮੇਂ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਜ਼ਿਆਦਾ ਕੀਮਤੀ ਕੱਪੜਿਆਂ ’ਤੇ ਸੂਰਜ ਦੀ ਸਿੱਧੀ ਧੁੱਪ ਨਾ ਪਵੇ, ਕਿਉਂਕਿ ਸੂਰਜ ਦੀ ਸਿੱਧੀ ਧੁੱਪ ਤੁਹਾਡੇ ਕੀਮਤੀ ਕੱਪੜਿਆਂ ਦੇ ਰੰਗ ਅਤੇ ਉਸਦੇ ਸੂਤ ਨੂੰ ਵਿਗਾੜ ਵੀ ਸਕਦੀ ਹੈ
- ਮੀਂਹ ਦੇ ਮੌਸਮ ’ਚ ਜਦੋਂ ਤੱਕ ਕੱਪੜੇ ਚੰਗੀ ਤਰ੍ਹਾਂ ਸੁੱਕ ਨਾ ਜਾਣ, ਉਦੋਂ ਤੱਕ ਉਨ੍ਹਾਂ ਨੂੰ ਤਹਿ ਕਰਕੇ ਨਹੀਂ ਰੱਖਣਾ ਚਾਹੀਦਾ ਅਜਿਹੇ ਕੱਪੜਿਆਂ ਨੂੰ ਪੂਰੇ ਸੁੱਕ ਜਾਣ ਤੋਂ ਬਾਅਦ ਤੇ ਪ੍ਰੈੱਸ ਕਰਕੇ ਹੀ ਰੱਖਣਾ ਚਾਹੀਦਾ ਹੈ
- ਕੁਝ ਔਰਤਾਂ ਕੱਪੜਿਆਂ ਦੀ ਅਲਮਾਰੀ ’ਚ ਹੀ ਬੱਚਿਆਂ ਦੀ ਮਠਿਆਈ ਅਤੇ ਟੌਫੀਆਂ ਵੀ ਰੱਖ ਦਿੰਦੀਆਂ ਹਨ, ਅਜਿਹਾ ਨਹੀਂ ਕਰਨਾ ਚਾਹੀਦਾ ਇਨ੍ਹਾਂ ਚੀਜ਼ਾਂ ਦੀ ਮਿਠਾਸ ਨਾਲ ਕੀਮਤੀ ਕੱਪੜਿਆਂ ’ਚ ਕੀੜੀਆਂ ਵੀ ਲੱਗ ਸਕਦੀਆਂ ਹਨ ਤੇ ਉਨ੍ਹਾਂ ਕੱਪੜਿਆਂ ਨੂੰ ਨਸ਼ਟ ਕਰ ਸਕਦੀਆਂ ਹਨ
-ਆਰਤੀ ਰਾਣੀ