New Admission

New Admission ਨਵੇਂ ਦਾਖ਼ਲੇ ਤੋਂ ਪਹਿਲਾਂ ਦੀ ਤਿਆਰੀ

ਬਚਪਨ ਦਾ ਪਹਿਲਾ ਸਕੂਲ ਘਰ ਹੁੰਦਾ ਹੈ, ਪਰ ਜਦੋਂ ਬੱਚੇ ਨੇ ਰਸਮੀ ਸਿੱਖਿਆ ਵੱਲ ਪਹਿਲਾਂ ਕਦਮ ਰੱਖਣਾ ਹੁੰਦਾ ਹੈ, ਤਾਂ ਇਹ ਫੈਸਲਾ ਮਾਪਿਆਂ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦਾ ਹੈ ਸਕੂਲ ’ਚ ਬੱਚੇ ਦਾ ਪਹਿਲਾ ਦਾਖ਼ਲਾ ਸਿਰਫ ਇੱਕ ਪ੍ਰਕਿਰਿਆ ਨਹੀਂ ਹੁੰਦੀ, ਸਗੋਂ ਇਹ ਉਸ ਦੇ ਭਾਵੀ ਜੀਵਨ ਦੀ ਨੀਂਹ ਹੁੰਦੀ ਹੈ

ਇਸ ਲਈ, ਦਾਖਲੇ ਤੋਂ ਪਹਿਲਾਂ ਕੁਝ ਜ਼ਰੂਰੀ ਤਿਆਰੀਆਂ ਅਤੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ

ਸਹੀ ਸਕੂਲ ਦੀ ਚੋਣ

ਬੱਚੇ ਦੇ ਦਾਖਲੇ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਕਦਮ ਹੁੰਦਾ ਹੈ ਸਹੀ ਸਕੂਲ ਚੁਣਨਾ ਇਹ ਫੈਸਲਾ ਸਿਰਫ ਸਕੂਲ ਦੀ ਪ੍ਰਸਿੱਧੀ ਜਾਂ ਫੀਸ ਦੇ ਆਧਾਰ ’ਤੇ ਨਹੀਂ ਲਿਆ ਜਾਣਾ ਚਾਹੀਦਾ, ਸਗੋਂ ਉਸ ’ਚ ਕਈ ਪਹਿਲੂਆਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਜਿਵੇਂ ਸਕੂਲ ਘਰ ਤੋਂ ਜ਼ਿਆਦਾ ਦੂਰ ਨਾ ਹੋਵੇ, ਤਾਂ ਕਿ ਬੱਚੇ ਨੂੰ ਯਾਤਰਾ ’ਚ ਥਕਾਵਟ ਨਾ ਹੋਵੇ ਸਕੂਲ ’ਚ ਕਿਤਾਬਾਂ, ਖੇਡ ਦਾ ਮੈਦਾਨ, ਕੰਪਿਊਟਰ ਲੈਬ, ਸਾਫ਼-ਸਫਾਈ ਤੇ ਸੁਰੱਖਿਆ ਪ੍ਰਬੰਧ ਕਿਵੇਂ ਦੇ ਹਨ ਅਧਿਆਪਕ ਸਿਰਫ ਗਿਆਨਦਾਤਾ ਨਹੀਂ ਹੁੰਦੇ, ਉਹ ਬੱਚਿਆਂ ਦੇ ਪਹਿਲੇ ਰੋਲ ਮਾਡਲ ਵੀ ਹੁੰਦੇ ਹਨ ਉਨ੍ਹਾਂ ਦਾ ਵਿਹਾਰ ਸਹਿਯੋਗੀ ਅਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈChildren Books

ਮਾਨਸਿਕ ਤੌਰ ’ਤੇ ਤਿਆਰ ਕਰਨਾ

ਬੱਚੇ ਲਈ ਸਕੂਲ ਇੱਕ ਨਵਾਂ, ਅਣਜਾਣ ਅਤੇ ਕਦੇ-ਕਦੇ ਡਰਾਉਣ ਵਾਲਾ ਅਨੁਭਵ ਹੋ ਸਕਦਾ ਹੈ ਇਹ ਜ਼ਰੂਰੀ ਹੈ ਕਿ ਮਾਪੇ ਬੱਚੇ ਨੂੰ ਹੌਲੀ-ਹੌਲੀ ਮਾਨਸਿਕ ਤੌਰ ’ਤੇ ਇਸ ਲਈ ਤਿਆਰ ਕਰਨ ਉਸ ਨੂੰ ਸਕੂਲ ਬਾਰੇ ਸਕਾਰਾਤਮਕ ਤਰੀਕੇ ਨਾਲ ਸਮਝਾਓ ਜਿਵੇਂ ਉੱਥੇ ਉਹ ਨਵੇਂ ਦੋਸਤ ਬਣਾਏਗਾ, ਖੇਡਾਂ ਖੇਡੇਗਾ, ਨਵੀਆਂ ਗੱਲਾਂ ਸਿੱਖੇਗਾ ਜੇਕਰ ਸੰਭਵ ਹੋਵੇ, ਤਾਂ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਇੱਕ-ਦੋ ਵਾਰ ਸਕੂਲ ’ਚ ਘੁਮਾਓ ਤਾਂ ਕਿ ਉਹ ਉਸ ਮਾਹੌਲ ਨਾਲ ਜਾਣੂ ਹੋ ਸਕੇ

Also Read:  journey: ਖੁਦ ਤੋਂ ਖੁਦ ਤੱਕ ਦਾ ਸਫ਼ਰ

ਰੂਟੀਨ ’ਚ ਬਦਲਾਅ

ਸਕੂਲ ਦੀ ਸਮਾਂ-ਸਾਰਣੀ ਅਨੁਸਾਰ ਬੱਚੇ ਦੇ ਰੂਟੀਨ ’ਚ ਬਦਲਾਅ ਲਿਆਉਣਾ ਜ਼ਰੂਰੀ ਹੈ ਸਕੂਲ ਸ਼ੁਰੂ ਹੋਣ ਤੋਂ ਦੋ-ਤਿੰਨ ਹਫਤੇ ਪਹਿਲਾਂ ਹੀ ਬੱਚੇ ਨੂੰ ਸਵੇਰੇ ਜ਼ਲਦੀ ਉੱਠਣ, ਸਮੇੇਂ ’ਤੇ ਨਾਸ਼ਤਾ ਕਰਨ ਅਤੇ ਸਹੀ ਸਮੇਂ ’ਤੇ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ ਇਹ ਹੌਲੀ-ਹੌਲੀ ਬੱਚੇ ਨੂੰ ਸਕੂਲ ਦੇ ਸਮੇਂ ਦੇ ਅਨੁਸਾਰ ਢਾਲਣ ’ਚ ਮੱਦਦ ਕਰਦਾ ਹੈ

ਜ਼ਰੂਰੀ ਦਸਤਾਵੇਜ਼ ਅਤੇ ਫਾਰਮ

ਸਕੂਲ ’ਚ ਦਾਖਲੇ ਲਈ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ ਪਹਿਲਾਂ ਤੋਂ ਤਿਆਰ ਰੱਖੋ ਆਮ ਤੌਰ ’ਤੇ ਮਾਂ-ਬਾਪ ਦੇ ਪਹਿਚਾਣ ਪੱਤਰ, ਬੱਚੇ ਦਾ ਜਨਮ ਪ੍ਰਮਾਣ ਪੱਤਰ, ਨਿਵਾਸ ਪ੍ਰਮਾਣ ਪੱਤਰ, ਟੀਕਾਕਰਨ ਰਿਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਆਦਿ ਦੀ ਲੋੜ ਹੁੰਦੀ ਹੈ ਨਾਲ ਹੀ, ਬਿਨੈ-ਪੱਤਰ ਧਿਆਨਪੂਰਵਕ ਅਤੇ ਸਹੀ ਜਾਣਕਾਰੀ ਨਾਲ ਭਰੋ

ਸਮਾਜਿਕ ਅਤੇ ਵਿਹਾਰਕ ਗੱਲਾਂ

ਸਕੂਲ ਜਾਣ ਵਾਲੇ ਬੱਚੇ ਨੂੰ ਕੁਝ ਬੁਨਿਆਦੀ ਵਿਹਾਰਕ ਗੱਲਾਂ ਪਹਿਲਾਂ ਹੀ ਸਿਖਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਵੇਂ ਪਲੀਜ਼ ਅਤੇ ਥੈਂਕਯੂ ਕਹਿਣਾ, ਵੱਡਿਆਂ ਦਾ ਆਦਰ ਕਰਨਾ, ਆਪਣੀਆਂ ਚੀਜ਼ਾਂ ਸੰਭਾਲਣਾ, ਟਾੱਇਲਟ ਜਾਣ ਦੀ ਜਾਣਕਾਰੀ, ਖਾਣ-ਪੀਣ ਦੇ ਨਿਯਮ ਆਦਿ ਇਸ ਨਾਲ ਬੱਚਾ ਆਤਮ-ਨਿਰਭਰ ਬਣਦਾ ਹੈ ਅਤੇ ਸਕੂਲ ਦੇ ਮਾਹੌਲ ’ਚ ਸਹਿਜ ਮਹਿਸੂਸ ਕਰਦਾ ਹੈ

ਭਾਵਨਾਤਮਕ ਸਹਿਯੋਗ

ਕਈ ਵਾਰ ਬੱਚਿਆਂ ਨੂੰ ਮਾਂ-ਬਾਪ ਤੋਂ ਦੂਰ ਹੋ ਕੇ ਡਰ ਲੱਗਦਾ ਹੈ ਅਜਿਹੇ ’ਚ ਉਨ੍ਹਾਂ ਦਾ ਭਾਵਨਾਤਮਕ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਭਰੋਸਾ ਦੇਣ ਕਿ ਸਕੂਲ ਜਾਣਾ ਇੱਕ ਚੰਗਾ ਅਤੇ ਜ਼ਰੂਰੀ ਅਨੁਭਵ ਹੈ ਸ਼ੁਰੂਆਤ ’ਚ ਹੋ ਸਕਦੈ ਬੱਚਾ ਰੋਵੇ ਜਾਂ ਘਬਰਾਵੇ, ਪਰ ਹੌਂਸਲੇ ਅਤੇ ਪਿਆਰ ਨਾਲ ਉਸ ਨੂੰ ਸਹਿਜ਼ ਬਣਾਇਆ ਜਾ ਸਕਦਾ ਹੈ
ਬੱਚੇ ਦਾ ਸਕੂਲ ’ਚ ਪਹਿਲਾ ਦਾਖਲਾ ਇੱਕ ਮਹੱਤਵਪੂਰਨ ਮੋੜ ਹੁੰਦਾ ਹੈ, ਜੋ ਉਸ ਦੇ ਵਿੱਦਿਅਕ ਅਤੇ ਸਮਾਜਿਕ ਜੀਵਨ ਦੀ ਸ਼ੁਰੂਆਤ ਹੈ ਜੇਕਰ ਮਾਪੇ ਇਸ ਪ੍ਰਕਿਰਿਆ ਨੂੰ ਸਿਰਫ ਇੱਕ ਰਸਮ ਨਾ ਸਮਝ ਕੇ, ਪੂਰੇ ਸਮੱਰਪਣ ਅਤੇ ਯੋਜਨਾ ਨਾਲ ਇਸ ’ਚ ਸਹਿਭਾਗੀ ਬਣਨ, ਤਾਂ ਇਹ ਅਨੁਭਵ ਬੱਚੇ ਲਈ ਸੁਖਦ ਅਤੇ ਪ੍ਰੇਰਣਾਦਾਇਕ ਬਣ ਸਕਦਾ ਹੈ ਸਹੀ ਮਾਰਗਦਰਸ਼ਨ, ਤਿਆਰੀ ਅਤੇ ਸਹਿਯੋਗ ਨਾਲ ਬੱਚੇ ਦਾ ਇਹ ਪਹਿਲਾ ਕਦਮ ਉਸ ਨੂੰ ਇੱਕ ਮਜ਼ਬੂਤ ਅਤੇ ਉੱਜਵਲ ਭਵਿੱਖ ਵੱਲ ਲਿਜਾ ਸਕਦਾ ਹੈ

Also Read:  expectations before marriage: ਸ਼ਾਦੀ ਤੋਂ ਪਹਿਲਾਂ ਉਮੀਦਾਂ