Proper sitting: ਅਸਰਦਾਰ ਹੁੰਦਾ ਹੈ ਬੈਠਣ ਦਾ ਸਹੀ ਤਰੀਕਾ
ਬੈਠਣ ਦਾ ਤਰੀਕਾ ਤੁਹਾਡੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ, ਅਜਿਹਾ ਤੁਸੀਂ ਸਿਰਫ ਸੁਣਿਆ ਹੋਵੇਗਾ, ਪਰ ਰਿਸਰਚ ’ਚ ਇਹ ਸਾਬਤ ਵੀ ਹੋ ਗਿਆ ਹੈ ਅਕਸਰ ਦੇਖਿਆ ਗਿਆ ਹੈ ਕਿ ਤੁਸੀਂ ਘਰ ’ਚ ਕੁਰਸੀ ’ਤੇ ਬੈਠੇ ਹੋ ਜਾਂ ਸੋਫੇ ’ਤੇ, ਆਫਿਸ ’ਚ ਆਪਣੇ ਕੰਮ ਵਾਲੀ ਜਗ੍ਹਾ ’ਤੇ ਬੈਠੇ ਹੋ ਜਾਂ ਲਿਵਿੰਗ ਰੂਮ ’ਚ, ਹਰ ਥਾਂ ਤੁਹਾਡੀ ਐਨਰਜ਼ੀ ਇੱਕੋ ਜਿਹੀ ਨਹੀਂ ਹੁੰਦੀ
ਜੇਕਰ ਤੁਸੀਂ ਆਫਿਸ ਜਾਂ ਘਰ ’ਚ ਕੰਮ ਕਰਦੇ ਸਮੇਂ ਕੁਰਸੀ ’ਤੇ ਝੁਕ ਕੇ ਜਾਂ ਸੁਸਤ ਹੋ ਕੇ ਬੈਠਦੇ ਹੋ, ਤਾਂ ਤੁਹਾਡਾ ਕੰਮ ’ਚ ਮਨ ਹੀ ਨਹੀਂ ਲੱਗਦਾ, ਜਿਸ ਨਾਲ ਕੰਮ ਪ੍ਰਭਾਵਿਤ ਹੁੰਦਾ ਹੈ, ਕਿਉਂਕਿ ਕੁਰਸੀ ’ਤੇ ਬੈਠਣ ਦੇ ਤਰੀਕੇ ਨਾਲ ਸਿਰਫ ਸਰੀਰ ਦੀ ਮੁਦਰਾ ਹੀ ਨਹੀਂ, ਮਾਨਸਿਕ ਸਥਿਤੀ ਅਤੇ ਫੈਸਲੇ ਲੈਣ ਦੇ ਤਰੀਕੇ ’ਤੇ ਵੀ ਅਸਰ ਪੈਂਦਾ ਹੈ
ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਮੰਨਣਾ ਹੈ ਕਿ ਆਫਿਸ ’ਚ ਕੰਮ ਕਰਦੇ ਸਮੇਂ ਸਿਰਫ ਸਿੱਧੇ ਬੈਠਣ ਨਾਲ ਹੀ ਤੁਸੀਂ ਖੁਸ਼ਨੁਮਾ ਮਹਿਸੂਸ ਕਰਦੇ ਹੋ, ਜਿਸ ਨਾਲ ਤੁਸੀਂ ਜੀਵਨ ’ਚ ਸਹੀ ਅਤੇ ਸਟੀਕ ਫੈਸਲੇ ਲੈ ਸਕਦੇ ਹੋ ਬ੍ਰਿਟਿਸ਼ ਜਰਨਲ ਆਫ ਸਾਈਕੋਲੋਜੀ ’ਚ ਪ੍ਰਕਾਸ਼ਿਤ ਇਸ ਸਟੱਡੀ ’ਚ ਪਾਇਆ ਗਿਆ ਕਿ ਬੈਠਣ ਦਾ ਸਹੀ ਪੋਸ਼ਚਰ (ਮੁਦਰਾ) ਨਾ ਸਿਰਫ ਸਰੀਰਕ ਆਰਾਮ ਦਿੰਦੀ ਹੈ, ਸਗੋਂ ਇਹ ਸਾਡੇ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ
ਇੱਥੋਂ ਦੀ ਟੀਮ ਨੇ ਵਿਅਕਤੀ ਦੇ ਆਫਿਸ ’ਚ ਬੈਠਣ ਦੇ ਤਰੀਕੇ ਨਾਲ ਕੰਮ ’ਤੇ ਪੈਣ ਵਾਲੇ ਪ੍ਰਭਾਵ ’ਤੇ ਅਧਿਐਨ ਕੀਤਾ ਜਿਨ੍ਹਾਂ ’ਤੇ ਅਧਿਐਨ ਕੀਤਾ ਗਿਆ, ਉਨ੍ਹਾਂ ਨੂੰ ਰਿਸਰਚ ਦਾ ਸਹੀ ਉਦੇਸ਼ ਨਹੀਂ ਦੱਸਿਆ ਗਿਆ ਸੀ, ਤਾਂ ਕਿ ਉਹ ਸੁਭਾਵਿਕ ਵਿਹਾਰ ਕਰਨ ਉਨ੍ਹਾਂ ਨੂੰ ਟੈਬਲੇਟ ’ਤੇ ਕੰਮ ਕਰਨ ਨੂੰ ਦਿੱਤਾ ਗਿਆ ਇੱਕ ਗਰੁੱਪ ਲਈ ਟੈਬਲੇਟ ਸਟੈਂਡ ਅਤੇ ਟੇਬਲ ਦੀ ਉੱਚਾਈ ਇੰਜ ਸੈੱਟ ਕੀਤੀ ਗਈ ਕਿ ਉਨ੍ਹਾਂ ਨੂੰ ਸਿੱਧਾ ਬੈਠਣਾ ਪਿਆ ਦੂਜੇ ਗਰੁੱਪ ਦਾ ਸੈਟਅੱਪ ਅਜਿਹਾ ਸੀ
ਕਿ ਉਨ੍ਹਾਂ ਨੂੰ ਝੁਕ ਕੇ ਕੰਮ ਕਰਨਾ ਪਿਆ ਖੋਜ ’ਚ ਸ਼ਾਮਲ ਲੋਕਾਂ ਨੂੰ ਵਰਚੁਅਲ ਬੈਲੂਨ ਗੇਮ ਖਿਡਾਈ ਗਈ, ਜਿਸ ਵਿੱਚ ਗੁਬਾਰੇ ’ਚ ਹਵਾ ਭਰ ਕੇ ਜ਼ਿਆਦਾ ਤੋਂ ਜ਼ਿਆਦਾ ਰਿਕਾਰਡ ਜਿੱਤਣਾ ਸੀ ਜਿਹੜੇ ਲੋਕਾਂ ਦਾ ਪੋਸ਼ਚਰ ਇੱਕਦਮ ਸਿੱਧਾ (ਅਪਰਾਈਟ) ਸੀ, ਉਨ੍ਹਾਂ ਨੇ ਸਮਝਦਾਰੀ ਭਰਿਆ ਰਿਸਕ ਲਿਆ ਅਤੇ ਜ਼ਿਆਦਾ ਅੰਕ ਹਾਸਲ ਕੀਤੇ ਦੂਜੇ ਪਾਸੇ, ਝੁਕ ਕੇ ਬੈਠਣ ਵਾਲੇ ਲੋਕ ਡਰੇ ਨਜ਼ਰ ਆਏ ਗੇਮ ਤੋਂ ਬਾਅਦ ਪ੍ਰਸ਼ਨਾਵਲੀ ’ਚ ਸਾਹਮਣੇ ਆਇਆ ਕਿ ਸਿੱਧੇ ਬੈਠਣ ਵਾਲੇ ਲੋਕਾਂ ਨੇ ਮਾਣ ਅਤੇ ਸਕਾਰਾਤਮਕਤਾ ਦੀ ਜ਼ਿਆਦਾ ਮਜ਼ਬੂਤ ਭਾਵਨਾ ਮਹਿਸੂਸ ਕੀਤੀ ਸਟੱਡੀ ਦੇ ਮੁੱਖ ਲੇਖਕ ਜਾਰਜ ਅਰਮੋਨੀ ਦਾ ਕਹਿਣਾ ਹੈ
ਕਿ ਨਤੀਜੇ ਦੱਸਦੇ ਹਨ ਕਿ ਜਦੋਂ ਜਗ੍ਹਾ ਦੀ ਵਜ੍ਹਾ ਨਾਲ ਵਿਅਕਤੀ ਦਾ ਪੋਸ਼ਚਰ ਬਦਲਦਾ ਹੈ, ਤਾਂ ਉਸਦੇ ਮੂਡ ਅਤੇ ਜ਼ੋਖਿਮ ਲੈਣ ਦੀ ਸਮਰੱਥਾ ’ਤੇ ਵਧੀਆ ਅਸਰ ਪੈਂਦਾ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਆਫਿਸ ’ਚ ਕੁਰਸੀ, ਮੇਜ਼, ਕੰਪਿਊਟਰ ਅਤੇ ਕੰਮ ਕਰਨ ਦਾ ਤਰੀਕਾ ਕਰਮਚਾਰੀ ਦੇ ਸਰੀਰ ਦੇ ਅਨੁਸਾਰ ਹੋਵੇ, ਕਿਉਂਕਿ ਇਸ ਦਾ ਅਸਰ ਸਿਰਫ ਕਰਮਚਾਰੀਆਂ ਦੇ ਕਮਰ ਦਰਦ ਤੱਕ ਸੀਮਤ ਨਹੀਂ ਹੈ, ਸਗੋਂ ਇਹ ਉਨ੍ਹਾਂ ਦੀ ਫੈਸਲਾ ਲੈਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ
Table of Contents
ਮੈਂਟੇਨ ਕਰੋ ਸਹੀ ਪੋਸ਼ਚਰ
- ਆਫਿਸ ’ਚ ਬੈਠਦੇ ਸਮੇਂ ਆਪਣੀ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਰੱਖੋ ਅਤੇ ਆਪਣੇ ਗਿੱਟਿਆਂ ਨੂੰ ਸਤ੍ਹਾ ’ਤੇ ਪੂਰੀ ਤਰ੍ਹਾਂ ਫਲੈਟ ਰੱਖੋ ਆਪਣੀ ਕਮਰ ਅਤੇ ਗੋਡਿਆਂ ਨੂੰ ਇੱਕ ਆਮ ਲੈਵਲ ’ਚ ਰੱਖਣ ਦੀ ਕੋਸ਼ਿਸ਼ ਕਰੋ
- ਜੇਕਰ ਤੁਸੀਂ ਲੰਮੇ ਸਮੇਂ ਤੱਕ ਬੈਠੇ ਰਹਿੰਦੇ ਹੋ ਤਾਂ ਆਪਣੀ ਕਮਰ ਨੂੰ ਆਪਣੀ ਚੇਅਰ ਦੇ ਪਿਛਲੇ ਹਿੱਸੇ ਨਾਲ ਸਪੋਰਟ ਦਿਓ, ਪਰ ਧਿਆਨ ਰਹੇ ਕਿ ਉਸ ਦੌਰਾਨ ਵੀ ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋਵੇ ਇਸ ਲਈ ਤੁਸੀਂ ਟਾਵਲ ਜਾਂ ਮਾਰਕਿਟ ’ਚ ਮੌਜ਼ੂਦ ਹੋਰ ਕੰਫਰਟ ਪਿੱਲੋ ਦਾ ਇਸਤੇਮਾਲ ਕਰ ਸਕਦੇ ਹੋ
- ਲੰਮੇ ਸਮੇਂ ਤੱਕ ਝੁਕ ਕੇ ਨਾ ਬੈਠੋ ਖਾਸ ਕਰਕੇ ਜ਼ਿਆਦਾਤਰ ਲੋਕ ਲੈਪਟਾਪ ਅਤੇ ਡੈਕਸਟਾਪ ਦਾ ਇਸਤੇਮਾਲ ਕਰਦੇ ਹੋਏ ਰੀੜ੍ਹ ਦੀ ਹੱਡੀ ਨੂੰ ਝੁਕਾ ਲੈਂਦੇ ਹਨ ਤਾਂ ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਮਹੱਤਵਪੂਰਨ ਹੈ ਇਸਦੇ ਨਾਲ ਹੀ ਇੱਕ ਸਹੀ ਸਮੇਂ ਦੇ ਗੈਪ ’ਤੇ ਬਾਡੀ ਮੂਵਮੈਂਟ ਜ਼ਰੂਰੀ ਹੈ ਇਸ ਲਈ ਜਦੋਂ ਵੀ ਸਮਾਂ ਮਿਲੇ ਕੁਝ ਦੇਰ ਵਾੱਕ ਕਰੋ
ਕਾਰਜ-ਸਮਰੱਥਾ ਵਧਾਉਣ ਦੇ ਟਿਪਸ
- 20-20-20 ਦਾ ਨਿਯਮ ਅਪਣਾਓ: ਅੱਖਾਂ ਦੀ ਥਕਾਵਟ ਤੋਂ ਬਚਣ ਲਈ ਹਰ 20 ਮਿੰਟਾਂ ’ਚ, 20 ਫੁੱਟ ਦੂਰ ਰੱਖੀ ਕਿਸੇ ਚੀਜ਼ ਨੂੰ ਘੱਟੋ-ਘੱਟ 20 ਸੈਕਿੰਡ ਤੱਕ ਦੇਖੋ
- ਹਰ 45-50 ਮਿੰਟਾਂ ’ਚ ਬਰੇਕ ਲਓ: ਲਗਾਤਾਰ ਬੈਠਣ ਨਾਲ ‘ਆਫਿਸ ਬਾਡੀ ਸਿੰਡ੍ਰੋਮ’ ਦਾ ਖ਼ਤਰਾ ਵਧਦਾ ਹੈ ਇਸ ਲਈ ਹਰ 45-50 ਮਿੰਟਾਂ ’ਚ ਆਪਣੀ ਸੀਟ ਤੋਂ ਉੱਠੋ, ਦੋ ਮਿੰਟਾਂ ਲਈ ਟਹਿਲੋ ਜਾਂ ਹਲਕੀ ਸਟ੍ਰੈਚਿੰਗ ਕਰੋ
- ਸਾਮਾਨ ਪਹੁੰਚ ਵਿਚ ਰੱਖੋ: ਫੋਨ, ਪਾਣੀ ਦੀ ਬੋਤਲ ਜਾਂ ਪੈੱਨ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਆਪਣੇ ਕੋਲ ਰੱਖੋ, ਤਾਂ ਕਿ ਵਾਰ-ਵਾਰ ਬੇਲੋੜੇ ਤੌਰ ’ਤੇ ਸਰੀਰ ਨੂੰ ਮੋੜਨਾ ਨਾ ਪਵੇ
ਯੋਗ ਨਾਲ ਸਹੀ ਕਰੋ ਵਿਗੜਿਆ ਹੋਇਆ ਪੋਸ਼ਚਰ
ਪੱਛਮ ਨਮਸਕਾਰ:
ਇਹ ਐਕਸਰਸਾਈਜ਼ ਚੈਸਟ ਨੂੰ ਸਟ੍ਰੈੱਚ ਕਰਦੀ ਹੈ ਅਤੇ ਤੁਹਾਡੀਆਂ ਬਾਹਵਾਂ ਨੂੰ ਖੋਲ੍ਹ ਦਿੰਦੀ ਹੈ ਇਹ ਤੁਹਾਡੇ ਸ਼ੋਲਡਰ ਨੂੰ ਚੌੜਾ ਕਰਦਿਆਂ ਤੁਹਾਡੇ ਬਾਡੀ ਪੋਸ਼ਚਰ ’ਚ ਸੁਧਾਰ ਕਰਦੀ ਹੈ
ਇੰਜ ਕਰੋ:
- ਦੋਵਾਂ ਹੱਥਾਂ ਨੂੰ ਪਿੱਛੇ ਨੂੰ ਲਿਜਾਓ ਅਤੇ ਆਪਣੇ ਹੱਥਾਂ ਨੂੰ ਨਮਸਤੇ ਪੁਜੀਸ਼ਨ ਵਿਚ ਜੋੜ ਲਓ
- ਹੁਣ ਆਪਣੇ ਸਰੀਰ ਨੂੰ ਕਮਰ ਕੋਲ ਬਿਲਕੁਲ ਸਿੱਧਾ ਰੱਖਦੇ ਹੋਏ, ਅੱਗੇ ਵੱਲ ਝੁਕਾਓ ਬੌਡੀ ਨੂੰ ਫਰਸ਼ ਦੇ ਬਿਲਕੁਲ ਪੈਰੇਲਲ ਰੱਖੋ
- ਕੁਝ ਦੇਰ ਤੱਕ ਇਸ ਮੁਦਰਾ ’ਚ ਰਹੋ, ਉਸ ਤੋਂ ਬਾਅਦ ਆਮ ਮੁਦਰਾ ’ਚ ਵਾਪਸ ਆ ਜਾਓ
ਸੇਤੂ-ਬੰਧ ਆਸਣ:
ਸੇਤੂ-ਬੰਧ ਦਾ ਅਰਥ ਹੈ ਸੇਤੂ (ਪੁਲ) ਦਾ ਬਣਨਾ ਇਹ ਆਸਣ ਲੋਅਰ ਬੈਕ ਮਸਲਸ ਨੂੰ ਸਟ੍ਰੈੱਚ ਕਰਦਾ ਹੈ ਅਤੇ ਰਿਲੈਕਸ ਰੱਖਦਾ ਹੈ ਅਜਿਹੇ ’ਚ ਤੁਹਾਡੀ ਬੈਠਣ ਦੀ ਮੁਦਰਾ ’ਚ ਸੁਧਾਰ ਆਉਂਦਾ ਹੈ ਨਾਲ ਹੀ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ, ਤਾਂ ਕਮਰ ਕੋਲ ਝੁਕਾਅ ਮਹਿਸੂਸ ਨਹੀਂ ਕਰਦੇ
ਇੰਜ ਕਰੋ:
- ਫਰਸ਼ ’ਤੇ ਲੇਟ ਜਾਓ ਅਤੇ ਆਪਣੇ ਗੋਡਿਆਂ ਨੂੰ ਮੋੜ ਲਓ, ਗਿੱਟੇ ਨਾਲ ਸਤ੍ਹਾ ’ਤੇ ਪਕੜ ਬਣਾਈ ਰੱਖੋ
- ਇਸ ਦੌਰਾਨ ਦੋਵਾਂ ਹੱਥਾਂ ਨੂੰ ਆਪਣੇ ਆਲੇ-ਦੁਆਲੇ ਬਿਲਕੁਲ ਸਿੱਧੇ ਰੱਖੋ
- ਹੌਲੀ-ਹੌਲੀ ਆਪਣੇ ਕੁੱਲ੍ਹਿਆਂ ਤੇ ਧੜ ਨੂੰ ਉੱਪਰ ਵੱਲ ਉਠਾਓ
- ਆਪਣੇ ਸਰੀਰ ਨੂੰ ਇੱਕ ਪੁਲ ਦਾ ਆਕਾਰ ਦੇਣਾ ਹੈ
- ਆਮ ਸਾਹ ਦੇ ਨਾਲ 10-30 ਸੈਕਿੰਡ ਤੱਕ ਇਸ ਸਥਿਤੀ ’ਚ ਬਣੇ ਰਹੋ
- ਤੁਸੀਂ ਸਿਰਫ ਮੋਢੇ ਅਤੇ ਸਿਰ ਨੂੰ ਫਰਸ਼ ਦੇ ਸੰਪਰਕ ’ਚ ਰੱਖਣਾ ਹੈ
- ਫਿਰ ਸਾਹ ਛੱਡਦੇ ਹੋਏ, ਹੌਲੀ-ਹੌਲੀ ਮੂਲ ਸਥਿਤੀ ’ਚ ਵਾਪਸ ਆਓ
-ਡੈਸਕ































































