Sugar Detox: ਕਰੋ ਸਰੀਰ ਨੂੰ ਸ਼ੂਗਰ ਡਿਟਾਕਸ
ਮਿੱਠੇ ਦਾ ਸੇਵਨ ਸਰੀਰ ਨੂੰ ਕੈਲੋਰੀ ਤੋਂ ਇਲਾਵਾ ਕੁਝ ਨਹੀਂ ਦਿੰਦਾ ਕੋਈ ਪੋਸ਼ਟਿਕਤਾ ਨਹੀਂ ਮਿਲਦੀ ਬੱਸ ਇਹ ਇੱਕ ਆਦਤ ਹੈ ਜੋ ਸਰੀਰ ਨੂੰ ਮੋਟਾਪਾ ਦਿੰਦੀ ਹੈ ਉਸ ਮੋਟਾਪੇ ਨਾਲ ਕਈ ਗੰਭੀਰ ਸਮੱਸਿਆਵਾਂ ਆਉਂਦੀਆਂ ਹਨ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗ ਆਦਿ ਸਿਹਤਮੰਦ ਰਹਿਣ ਲਈ ਸਰੀਰ ਨੂੰ ਸ਼ੂਗਰ ਡਿਟਾਕਸ ਕਰਨਾ ਜ਼ਰੂਰੀ ਹੈ ਸਰੀਰ ਦਾ ਸ਼ੂਗਰ ਡਿਟਾਕਸ ਕਰਨ ਲਈ ਸਹੀ ਆਹਾਰ ਲੈਣਾ ਜ਼ਰੂਰੀ ਹੈ
Table of Contents
ਕਾਰਬੋਹਾਈਡੇ੍ਰਟਸ:
ਇਸ ਡਾਈਟ ’ਚ ਕਿਸ ਤਰ੍ਹਾਂ ਦੇੇ ਕਾਰਬੋਹਾਈਡ੍ਰੇਟਸ ਲਈਏ ਜੋ ਹੌਲੀ-ਹੌਲੀ ਪਚਣ ਅਤੇ ਬਲੱਡ ਸ਼ੂਗਰ ਪੱਧਰ ਆਮ ਬਣਿਆ ਰਹੇ ਇਸ ਤਰ੍ਹਾਂ ਦੇ ਕਾਰਬੋਹਾਈਡ੍ਰੇਟਸ ਫਲ ਅਤੇ ਸਬਜ਼ੀਆਂ ’ਚ ਹੁੰਦੇ ਹਨ ਕਾਰਬੋਹਾਈਡ੍ਰੇਟਸ ਲੈਣਾ ਜਰੂਰੀ ਹੈ ਕਿਉਂਕਿ ਇਹ ਸਰੀਰ ਨੂੰ ਊਰਜਾ ਦਿੰਦਾ ਹੈ ਫਲਾਂ ’ਚ ਸੰਤਰਾ, ਮੌਸਮੀ, ਲੀਚੀ ਆਦਿ ਲਓ ਖੰਡ ਦੀ ਵਰਤੋਂ ਉੱਪਰੋਂ ਨਾ ਕਰਕੇ ਸਵਾਦ ਲਈ ਥੋੜ੍ਹਾ ਸ਼ਹਿਦ ਮਿਲਾ ਸਕਦੇ ਹੋ ਜੇਕਰ ਕੇਲੇ ਜਾਂ ਅੰਬ ਦਾ ਸ਼ੇਕ ਪੀ ਰਹੇ ਹੋ ਤਾਂ ਐਕਸਟ੍ਰਾ ਸ਼ੂਗਰ ਨਾ ਮਿਲਾਓ
ਨਾਸ਼ਤਾ ਪ੍ਰੋਟੀਨਯੁਕਤ ਲਓ:
ਸਾਰਾ ਦਿਨ ਸਰੀਰ ’ਚ ਊਰਜਾ ਦਾ ਸੰਚਾਰ ਹੁੰਦਾ ਰਹੇ, ਇਸ ਲਈ ਨਾਸ਼ਤਾ ਤੈਅ ਸਮੇਂ ’ਤੇ ਖਾਓ ਅਤੇ ਧਿਆਨ ਦਿਓ ਕਿ ਨਾਸ਼ਤਾ ਪ੍ਰੋਟੀਨਯੁਕਤ ਹੋਵੇ ਪ੍ਰੋਟੀਨ ਅਤੇ ਫਾਈਬਰ ਯੁਕਤ ਨਾਸ਼ਤਾ ਕਰਨ ਨਾਲ ਬਲੱਡ ਪ੍ਰੈਸ਼ਰ ਲੈਵਲ ਕੰਟਰੋਲ ’ਚ ਰਹਿੰਦਾ ਹੈ ਅਤੇ ਸਰੀਰ ’ਚ ਊਰਜਾ ਵੀ ਬਣੀ ਰਹਿੰਦੀ ਹੈ
ਸਲਾਦ ਜ਼ਰੂਰ ਖਾਓ:
ਫਲਾਂ, ਸਬਜ਼ੀਆਂ ਅਤੇ ਨਟਸ ’ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ ਸ਼ੂਗਰ ਡਿਟਾਕਸ ਡਾਈਟ ’ਚ ਇਨ੍ਹਾਂ ਦਾ ਸੇਵਨ ਜ਼ਰੂਰ ਕਰੋ ਸਬਜ਼ੀਆਂ ਨੂੰ ਸਲਾਦ ਦੇ ਰੂਪ ’ਚ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਖਾਓ ਅਤੇ ਸਬਜ਼ੀਆਂ ਪਕਾ ਕੇ ਖਾਓ
ਦਾਲਚੀਨੀ:
ਦਾਲਚੀਨੀ ’ਚ ਕੈਲਸ਼ੀਅਮ ਅਤੇ ਫਾਈਬਰ ਦੀ ਮਾਤਰਾ ਬਹੁਤ ਹੁੰਦੀ ਹੈ ਦਾਲਚੀਨੀ ਸਰੀਰ ’ਚ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ ’ਚ ਸਹਾਇਕ ਹੁੰਦੀ ਹੈ ਇੱਕ ਕੱਪ ਪਾਣੀ ’ਚ ਥੋੜ੍ਹੀ ਜਿਹੀ ਦਾਲਚੀਨੀ ਪਾਊਡਰ ਉਬਾਲ ਕੇ ਪੀਓ ਸ਼ੁਰੂਆਤ ’ਚ ਦਾਲਚੀਨੀ ਪਾਊਡਰ ਦੀ ਵਰਤੋਂ ਬਹੁਤ ਘੱਟ ਕਰੋ ਹੋਲੀ-ਹੋਲੀ ਥੋੜ੍ਹਾ-ਥੋੜ੍ਹਾ ਵਧਾਓ
ਲਸਣ:
ਲਸਣ ਦਾ ਸੇਵਨ ਡਾਈਬਿਟੀਜ਼ ਦੇ ਰੋਗੀਆਂ ਲਈ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਟਾਕਸਿਨ ਬਾਹਰ ਕੱਢਣ ’ਚ ਮੱਦਦ ਕਰਦਾ ਹੈ, ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ ਅਤੇ ਫ੍ਰੀ ਇੰਸੂਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ ਇਸ ਲਈ ਲਸਣ ਨੂੰ ਸ਼ੂਗਰ ਡਿਟਾਕਸੀਫਾਈ ਕਰਨ ਦਾ ਸਾਧਨ ਮੰਨਿਆ ਜਾਂਦਾ ਹੈ
ਮੇਥੀ ਦਾਣਾ:
ਮੇਥੀ ਦਾਣੇ ਦਾ ਸੇਵਨ ਖੂਨ ’ਚੋਂ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਬੈਡ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ ਮੇਥੀ ਦਾਣੇ ਦੀ ਵਰਤੋਂ ਨਾਲ ਸਰੀਰ ਨੂੰ ਸ਼ੂਗਰ ਡਿਟਾਕਸੀਫਾਈ ਕੀਤਾ ਜਾ ਸਕਦਾ ਹੈ
ਕਰੇਲੇ ਅਤੇ ਆਂਵਲੇ ਦਾ ਜੂਸ:
ਕਰੇਲੇ ਅਤੇ ਆਂਵਲੇ ਦੇ ਜੂਸ ਦਾ ਸੇਵਨ ਖੂਨ ਅਤੇ ਯੂਰਿਨ ’ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਦਾ ਹੈ ਕਰੇਲੇ ਦਾ ਜੂਸ ਬਣਾਉਂਦੇ ਸਮੇਂ ਇਸ ਦੇ ਬੀਜਾਂ ਨੂੰ ਕੱਢ ਦਿਓ ਇੱਕ ਚਮਚ ਕਰੇਲੇ ਦਾ ਰਸ ਅਤੇ ਇੱਕ ਚਮਚ ਆਂਵਲੇ ਦਾ ਰਸ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ
ਵਿਟਾਮਿਨ ਸੀ ਦਾ ਸੇਵਨ:
ਵਿਟਾਮਿਨ ਸੀ ਦਾ ਸੇਵਨ ਨਾ ਸਿਰਫ ਸਰੀਰ ਨੂੰ ਡਿਟਾਕਸੀਫਾਈ ਕਰਦਾ ਹੈ, ਸਗੋਂ ਸਾਨੂੰ ਊਰਜਾ ਦਿੰਦਾ ਹੈ ਅਤੇ ਰੋਗ-ਰੋਕੂ ਸਮਰੱਥਾ ਵਧਾਉਂਦਾ ਹੈ
ਨਿੰਮ ਦੇ ਪੱਤੇ:
ਨਿੰਮ ਖੂਨ ਸਾਫ ਕਰਦਾ ਹੈ ਇਸ ਤੋਂ ਇਲਾਵਾ ਕਈ ਰੋਗਾਂ ਤੋਂ ਸਾਡੀ ਰੱਖਿਆ ਕਰਦਾ ਹੈ ਅਤੇ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਰੱਖਦਾ ਹੈ 5 ਤੋਂ 7 ਨਿੰਮ ਦੇ ਪੱਤਿਆਂ ਦਾ ਸੇਵਨ ਡਾਇਬਿਟੀਜ਼ ਰੋਗੀ ਕਰ ਸਕਦੇ ਹਨ -ਨੀਤੂ ਗੁਪਤਾ

































































