Architect: ਆਰਕੀਟੈਕਟ ਬਣ ਕੇ ਬਣਾਓ ਭਵਿੱਖ ਦਾ ਰਸਤਾ

ਜੇਕਰ ਤੁਸੀਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਭਵਿੱਖ ਬਾਰੇ ਸੋਚ ਰਹੇ ਹੋ ਅਤੇ ਦੂਜੇ ਵਿਦਿਆਰਥੀਆਂ ਵਾਂਗ ਮੈਡੀਕਲ ਅਤੇ ਇੰਜੀਨੀਅਰਿੰਗ ’ਚ ਆਪਣਾ ਕਰੀਅਰ ਨਹੀਂ ਬਣਾਉਣਾ ਚਾਹੁੰਦੇ ਤਾਂ ਕਈ ਅਜਿਹੇ ਕਰੀਅਰ ਵਿਕਲਪ ਹਨ ਜਿਨ੍ਹਾਂ ’ਚ ਵਧੀਆ ਭਵਿੱਖ ਬਣਾ ਸਕਦੇ ਹੋ ਕਈ ਵਧੀਆ ਕਰੀਅਰ ਵਿਕਲਪਾਂ ’ਚੋਂ ਇੱਕ ਆਰਕੀਟੈਕਚਰ ਵੀ ਹੈ ਇਮਾਰਤ ਦਾ ਡਿਜ਼ਾਈਨ, ਯੋਜਨਾ ਅਤੇ ਉਸ ਦਾ ਨਿਰਮਾਣ ਕਰਨ ਵਾਲੇ ਨੂੰ ਆਰਕੀਟੈਕਚਰ ਕਿਹਾ ਜਾਂਦਾ ਹੈ

ਆਰਕੀਟੈਕਚਰ ਦਾ ਕੰਮ:

ਆਰਕੀਟੈਕਚਰ ਦਾ ਕੰਮ ਹੁੰਦਾ ਹੈ ਕਿ ਉਹ ਪਹਿਲਾਂ ਕਿਸੇ ਵੀ ਢਾਂਚੇ ਬਾਰੇ ਇੱਕ ਪਲਾਨ ਬਣਾਵੇ ਅਤੇ ਫਿਰ ਉਸ ਦਾ ਡਿਜ਼ਾਈਨ ਤਿਆਰ ਕਰੇ ਅਤੇ ਉਸ ਤੋਂ ਬਾਅਦ ਉਸ ਦਾ ਨਿਰਮਾਣ ਕਰਵਾਵੇ, ਅੱਜ ਅਸੀਂ ਜਿੰਨੀਆਂ ਵੀ ਵੱਡੀਆਂ-ਵੱਡੀਆਂ ਇਮਾਰਤਾਂ ਦੇਖਦੇ ਹਾਂ ਜਿਨ੍ਹਾਂ ਦੇ ਡਿਜ਼ਾਈਨ ਇੱਕਦਮ ਹਟ ਕੇ ਹੁੰਦੇ ਹਨ ਜਾਂ ਸਾਧਾਰਨ ਵੀ ਹੁੰਦੇ ਹਨ ਤਾਂ ਇਹ ਸਾਰੀਆਂ ਇੱਕ ਆਰਕੀਟੈਕਚਰ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ

ਕਿਸੇ ਵੀ ਬਿਲਡਿੰਗ ਨੂੰ ਬਣਾਉਣ ਤੋਂ ਪਹਿਲਾਂ ਉਸ ਦੀ ਪੂਰੀ ਤਿਆਰੀ ਕਰਨੀ ਪੈਂਦੀ ਹੈ ਜੋ ਆਰਕੀਟੈਕਚਰ ਹੀ ਕਰਦਾ ਹੈ ਆਰਕੀਟੈਕਚਰ ਸਾਨੂੰ ਦੱਸਦੇ ਹਨ ਕਿ ਇਸ ਬਿਲਡਿੰਗ ਦਾ ਨਿਰਮਾਣ ਕਿਵੇਂ ਹੋਵੇਗਾ ਅਤੇ ਕਿਵੇਂ ਦਿਸੇਗੀ ਆਰਕੀਟੈਕਚਰ ਸਭ ਤੋਂ ਪਹਿਲਾਂ ਬਣਨ ਵਾਲੀ ਬਿਲਡਿੰਗ ਬਾਰੇ ਸਾਰੀਆਂ ਗੱਲਾਂ ਜਾਣ ਲੈਂਦਾ ਹੈ ਫਿਰ ਉਸ ਦਾ ਪਲਾਨ ਬਣਾਉਂਦਾ ਹੈ ਪਲਾਨ ਬਣਾਉਣ ਤੋਂ ਬਾਅਦ ਹੀ ਬਿਲਡਿੰਗ ਦਾ ਕੰਮ ਅੱਗੇ ਸ਼ੁਰੂ ਕੀਤਾ ਜਾਂਦਾ ਹੈ ਆਰਕੀਟੈਕਚਰ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਬਣਾਉਣ ’ਚ ਮਾਹਿਰ ਹੁੰਦਾ ਹੈ

ਯੋਗਤਾ ਅਤੇ ਕੋਰਸ:

ਆਰਕੀਟੈਕਚਰ ਬਣਨ ਲਈ ਤੁਹਾਨੂੰ ਇਸ ਦਾ ਕੋਰਸ ਕਰਨਾ ਪਵੇਗਾ ਇਸ ਲਈ ਤੁਹਾਨੂੰ 12ਵੀਂ ਕਲਾਸ ’ਚ ਗਣਿਤ ਅਤੇ ਇੰਗਲਿਸ਼ ਨਾਲ ਪਾਸ ਹੋਣਾ ਜ਼ਰੂਰੀ ਹੈ ਨਾਲ ਹੀ ਇੰਗਲਿਸ਼ ਅਤੇ ਗਣਿਤ ਦੇ ਨਾਲ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ ਦੂਜੇ ਪਾਸੇ ਜੇਕਰ ਤੁਸੀਂ 10ਵੀਂ ਤੋਂ ਬਾਅਦ ਡਿਪਲੋਮਾ ਕੋਰਸ ਕੀਤਾ ਹੈ ਤਾਂ ਤੁਸੀਂ ਆਰਕੀਟੈਕਚਰ ਦੀ ਡਿਗਰੀ ਕਰ ਸਕਦੇ ਹੋ ਇਸ ਲਈ ਤੁਹਾਨੂੰ 12ਵੀਂ ਕਲਾਸ ’ਚ ਪਾਸ ਹੋਣਾ ਵੀ ਜ਼ਰੂਰੀ ਨਹੀਂ ਹੋਵੇਗਾart

Also Read:  Olympics: ਪਹਿਲਾ ਸੋਨ ਤਮਗਾ ਓਲੰਪਿਕ: ਐਥਲੇਟਿਕਸ ’ਚ 121 ਸਾਲਾਂ ਦਾ ਇੰਤਜ਼ਾਰ ਖ਼ਤਮ

ਆਰਕੀਟੈਕਚਰ ਬਣਨ ਲਈ ਜਿੱਥੇ ਤੁਸੀਂ 10ਵੀਂ ਤੋਂ ਬਾਅਦ ਤਿੰਨ ਸਾਲ ਦਾ ਆਰਕੀਟੈਕਚਰ ’ਚ ਡਿਪਲੋਮਾ ਕੋਰਸ ਕਰ ਸਕਦੇ ਹੋ, ਉੱਥੇ 12ਵੀਂ ਤੋਂ ਬਾਅਦ ਬੈਚਲਰ ਆਫ ਆਰਕੀਟੈਕਚਰ, ਮਾਸਟਰ ਆਫ ਆਰਕੀਟੈਕਚਰ ਅਤੇ ਪੀਐੱਚਡੀ ਵੀ ਕਰ ਸਕਦੇ ਹੋ ਦੂਜੇ ਪਾਸੇ ਇੱਕ ਆਰਕੀਟੈਕਚਰ ਨੂੰ ਸਿਰਫ ਇਹ ਡਿਗਰੀ ਹਾਸਲ ਕਰਨ ਨਾਲ ਹੀ ਪੂਰਾ ਕੰਮ ਨਹੀਂ ਆਉਂਦਾ ਉਨ੍ਹਾਂ ਨੂੰ ਕੁਝ ਸਾਫਟਵੇਅਰ ਵੀ ਸਿੱਖਣੇ ਪੈਂਦੇ ਹਨ

ਜਿਵੇਂ ਕਿ ਆਟੋਕੈਡ ਜਾਂ ਅਜਿਹੇ ਸਾਫਟਵੇਅਰ ਜਿਨ੍ਹਾਂ ਦੇ ਅੰਦਰ ਇਹ ਲੋਕ ਆਰਕੀਟੈਕਚਰ ਡਿਜ਼ਾਇਨ ਤਿਆਰ ਕਰਦੇ ਹਨ ਅਤੇ ਬਣਾਉਂਦੇ ਹਨ ਉਸ ਨਾਲ ਇਹ ਕਿਸੇ ਬਿਲਡਿੰਗ ਦਾ ਡਿਜ਼ਾਈਨ ਬਣਾ ਸਕਦੇ ਹਨ ਸਾਫਟਵੇਅਰ ’ਚ ਕੰਮ ਕਰਨ ਲਈ ਤੁਹਾਨੂੰ ਸਕੈਚਅੱਪ, ਰੇਵਿਟ, 3ਡੀ ਸਟੂਡੀਓ ਮੈਕਸ, ਆਟੋਕੈਡ, ਵੀ-ਰੇਏ ਫੋਟੋਸ਼ਾਪ ਅਤੇ ਹੈਂਡ ਡਰਾਇੰਗ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ

ਕਰੀਅਰ ਸੰਭਾਵਨਾਵਾਂ:

ਇੱਕ ਆਰਕੀਟੈਕਟਸ ਦੇ ਰੂਪ ’ਚ ਤੁਸੀਂ ਪ੍ਰਾਈਵੇਟ, ਪਬਲਿਕ ਅਤੇ ਗਵਰਨਮੈਂਟ ਕਿਸੇ ਵੀ ਸੈਕਟਰ ’ਚ ਆਪਣਾ ਕਰੀਅਰ ਬਣਾ ਸਕਦੇ ਹੋ ਜੇਕਰ ਅਸੀਂ ਪਬਲਿਕ ਸੈਕਟਰ ਦੀ ਗੱਲ ਕਰੀਏ ਤਾਂ ਲੋਕ ਨਿਰਮਾਣ, ਸਿੰਚਾਈ, ਸਿਹਤ ਵਰਗੇ ਵਿਭਾਗਾਂ ’ਚ ਆਰਕੀਟੈਕਟ ਦੀ ਮੰਗ ਲਗਾਤਾਰ ਬਣੀ ਰਹਿੰਦੀ ਹੈ

ਦੂਜੇ ਪਾਸੇ ਗਵਰਨਮੈਂਟ ਸੈਕਟਰ ’ਚ ਆਰਕੀਓਲਾਜ਼ਿਕਲ ਡਿਪਾਰਟਮੈਂਟ ਮਿਨਿਸਟ੍ਰੀ ਆਫ ਡਿਫੈਂਸ, ਰੇਲਵੇ, ਇਸ ਤੋਂ ਇਲਾਵਾ, ਲੋਕਲ ਏਜੰਸੀ, ਸਟੇਟ ਡਿਪਾਰਟਮੈਂਟ, ਹਾਊਸਿੰਗ ’ਚ ਵੀ ਨੌਕਰੀ ਦੀ ਤਲਾਸ਼ ਕਰ ਸਕਦੇ ਹੋ ਜੇਕਰ ਤੁਸੀਂ ਕੁਝ ਸਾਲਾਂ ਦਾ ਤਜ਼ਰਬਾ ਹਾਸਲ ਕਰ ਲੈਂਦੇ ਹੋ, ਤਾਂ ਕੰਸਲਟੈਂਟ ਅਤੇ ਕੰਸਟ੍ਰਕਟਰ ਦੇ ਰੂਪ ’ਚ ਖੁਦ ਦੇ ਬਿਜ਼ਨਸ ਦੀ ਸ਼ੁਰੂਆਤ ਵੀ ਕਰ ਸਕਦੇ ਹੋ ਕੰਸਟ੍ਰਕਸ਼ਨ ਦੇ ਖੇਤਰ ’ਚ ਵੱਡੇ ਪੈਮਾਨੇ ’ਤੇ ਹੋ ਰਹੇ ਇਨਵੈਸਟਮੈਂਟ ਕਾਰਨ ਆਰਕੀਟੈਕਚਰ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਜਾਣਕਾਰਾਂ ਦੀ ਮੰਨੀਏ, ਤਾਂ ਭਾਰਤ ’ਚ ਆਰਕੀਟੈਕਚਰ ਦੀ ਮੰਗ ਅਤੇ ਸਪਲਾਈ ’ਚ ਹੁਣ ਵੀ ਕਾਫੀ ਫਰਕ ਹੈ

ਸੈਲਰੀ:

ਇੱਕ ਆਰਕੀਟੈਕਟ ਦੇ ਰੂਪ ’ਚ ਜਦੋਂ ਤੁਸੀਂ ਕਿਸੇ ਪ੍ਰਾਈਵੇਟ ਸੈਕਟਰ ’ਚ ਜੌਬ ਸ਼ੁਰੂ ਕਰੋਗੇ ਤਾਂ ਤੁਹਾਡੀ ਸੈਲਰੀ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ ਹਾਲਾਂਕਿ ਸੈਲਰੀ ਆਰਗੇਨਾਈਜੇਸ਼ਨ ਦੇ ਆਕਾਰ ਅਤੇ ਤੁਹਾਡੇ ਤਜ਼ਰਬੇ ’ਤੇ ਵੀ ਡਿਪੈਂਡ ਕਰਦੀ ਹੈ ਦੋ ਤੋਂ ਚਾਰ ਸਾਲ ਦੇ ਤਜ਼ਰਬੇ ਤੋਂ ਬਾਅਦ ਤੁਹਾਡੀ ਮਹੀਨੇ ਦੀ ਸੈਲਰੀ 50 ਹਜ਼ਾਰ ਤੋਂ ਵੱਧ ਹੋ ਸਕਦੀ ਹੈ ਦੂਜੇ ਪਾਸੇ ਗਵਰਨਮੈਂਟ ਸੈਕਟਰ ’ਚ ਉੱਥੋਂ ਦੇ ਪੇ-ਸਕੇਲ ਦੇ ਅਨੁਸਾਰ ਤੁਸੀਂ ਲੱਖਾਂ ’ਚ ਸੈਲਰੀ ਹਾਸਲ ਕਰ ਸਕਦੇ ਹੋ
-ਵਿਸ਼ਾਲ ਕੌਸ਼ਿਕ

Also Read:  mudra scheme: ਮੁਦਰਾ ਲੋਨ ਲੈ ਕੇ ਲਿਖੀ ਸਫਲਤਾ ਦੀ ਇਬਾਰਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ