lohri

ਇੱਸਰ ਆ, ਦਲੀਦਰ ਜਾ….lohri
ਅਮਨਦੀਪ ਸਿੱਧੂ
ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ ‘ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ ‘ਤੇ ਨਵੀਂ ਫਸਲ ਦੇ ਉਤਸਵ ਦੇ ਰੂਪ ‘ਚ ਮਨਾਇਆ ਜਾਂਦਾ ਹੈ ਲੋਹੜੀ ਦੀ ਰਾਤ ਖੁੱਲ੍ਹੀ ਜਗ੍ਹਾ ‘ਤੇ ਅੱਗ ਜਲਾਈ ਜਾਂਦੀ ਹੈ ਲੋਕ ਲੋਕ-ਗੀਤ ਗਾਉਂਦੇ ਹੋਏ ਨਵੀਂ ਫਸਲ ਦੀ ਰਹਿੰਦ-ਖੂੰਹਦ ਨਾਲ ਖਿੱਲਾਂ, ਮੱਕਾ, ਗੁੜੀ, ਰਿਓੜੀ, ਮੂੰਗਫਲੀ ਆਦਿ ਉਸ ਅੱਗ ਨੂੰ ਭੇਂਟ ਕਰਕੇ ਪਰਿਕ੍ਰਮਾ ਕਰਦੇ ਹਨ ਲੋਹੜੀ ਮਨਾਉਣ ਵਾਲੇ ਕਿਸਾਨ ਇਸ ਦਿਨ ਨੂੰ ਆਪਣੇ ਲਈ ਨਵੇਂ ਸਾਲ ਦੀ ਸ਼ੁਰੂਆਤ ਮੰਨਦੇ ਹਨ ਗੰਨੇ ਦੀ ਕਟਾਈ ਤੋਂ ਬਾਅਦ ਉਸ ਨਾਲ ਬਣੇ ਗੁੜ ਨੂੰ ਇਸ ਤਿਉਹਾਰ ‘ਚ ਇਸਤੇਮਾਲ ਕੀਤਾ ਜਾਂਦਾ ਹੈ lohri

ਲੋਹੜੀ ਦਾ ਤਿਉਹਾਰ

ਪੰਜਾਬੀ ਸੰਸਕ੍ਰਿਤੀ ‘ਚ ਆਪਣੀ ਇੱਕ ਖਾਸ ਪਛਾਣ ਰੱਖਦਾ ਹੈ ਸਾਲਾਂ ਤੋਂ ਇਸ ਤਿਉਹਾਰ ਦੀ ਸਾਰਥਕਤਾ ਰਹੀ ਹੈ, ਜੋ ਅੱਜ ਵੀ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾ ਰਿਹਾ ਹੈ ਹਾਲਾਂਕਿ ਸਮੇਂ ਦੀ ਰਫ਼ਤਾਰ ਨਾਲ ਲੋਹੜੀ ਤਿਉਹਾਰ ਦਾ ਮਹੱਤਵ ‘ਚ ਕੁਝ ਬਦਲਾਅ ਹੋਇਆ ਹੈ, ਪਰ ਇਸ ਤਿਉਹਾਰ ਦੀ ਪਰੰਪਰਾ ਬਹੁਤ ਰੋਚਕਪੂਰਨ ਰਹੀ ਹੈ 85 ਸਾਲਾ ਦਲੀਪ ਕੌਰ ਦੱਸਦੀ ਹੈ ਕਿ ਜਿੰਦਗੀ ਦੇ ਉਤਰਾਅ-ਚੜ੍ਹਾਅ ‘ਚ ਇਸ ਤਿਉਹਾਰ ਦੇ ਕਈ ਖੂਬਸੂਰਤ ਰੰਗ ਦੇਖੇ ਹਨ ਅੱਜ-ਕੱਲ੍ਹ ਤਾਂ ਇਹ ਤਿਉਹਾਰ ਸਿਰਫ਼ ਰਿਓੜੀ ਤੇ ਮੂੰਗਫਲੀ ਵੰਡਦੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਪਰ 4 ਦਹਾਕੇ ਪਹਿਲਾਂ ਇਸ ਤਿਉਹਾਰ ਦੀ ਪੂਰੀ ਰੌਣਕ ਬਰਕਰਾਰ ਸੀ

ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ ਲੋਹੜੀ ਦੀ ਖੂਬ ਤਿਆਰੀ ਕਰਦੀ ਸੀ ਦਰਜਨਾਂ ਸਹੇਲੀਆਂ ਇਕੱਠੀਆਂ ਹੋ ਕੇ ਦਿਨਭਰ ਗਲੀ-ਗਲੀ ਘੁੰਮ ਕੇ ਲੋਹੜੀ ਲਈ ਸਮੱਗਰੀ ਦੇ ਰੂਪ ‘ਚ ਪਾਥੀਆਂ ਤੇ ਤਿਲ ਆਦਿ ਦੀ ਵਿਵਸਥਾ ਕੀਤੀ ਜਾਂਦੀ ਸੀ ਇਸ ਕੰਮ ‘ਚ ਲੜਕੇ ਵੀ ਹੱਥ ਵਟਾਉਂਦੇ ਸਨ ਘਰਾਂ ‘ਚ ਜਾ ਕੇ ਗੀਤ ਗਾਇਆ ਜਾਂਦਾ ਕਿ ‘ਦੇ ਮਾਈ ਪਾਥੀ, ਤੇਰਾ ਪੁੱਤ ਚੜ੍ਹਊਗਾ ਹਾਥੀ’ ਭਾਵ ਲੋਹੜੀ ਦੇ ਪ੍ਰੋਗਰਾਮ ‘ਚ ਹਿੱਸੇਦਾਰੀ ਲਈ ਦਾਨ ਦੇ ਰੂਪ ‘ਚ ਪਾਥੀ ਮੰਗੀਆਂ ਜਾਂਦੀਆਂ ਹਨ ਅਤੇ ਉਸ ਪਰਿਵਾਰ ਨੂੰ ਆਸ਼ੀਸ਼ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦਾ ਬੇਟਾ ਨਵੀਂ ਬੁਲੰਦੀਆਂ ਨੂੰ ਛੂਹੇਗਾ ਜਿਵੇਂ-ਜਿਵੇਂ ਦਿਨ ਢਲਣ ਦਾ ਆਉਂਦਾ ਤਿਉਹਾਰ ਦਾ ਚਾਅ ਹੋਰ ਵਧਦਾ ਜਾਂਦਾ ਸਾਰੀਆਂ ਸਹੇਲੀਆਂ, ਮਹਿਲਾਵਾਂ ਅਤੇ ਬਜ਼ੁਰਗ ਮਾਤਾਵਾਂ ਸਜ-ਧਜ ਕੇ ਤਿਆਰ ਹੋ ਜਾਂਦੀਆਂ ਅਤੇ ਲੋਹੜੀ ਦੀ ਰੌਣਕ ਬਣਦੀਆਂ ਸਨ

ਵਿਸ਼ੇਸ਼ ਪਕਵਾਨ ਦੀ ਸੁਗੰਧ ਨਾਲ ਮਹਿਕ ਉੱਠਦਾ ਹੈ ਵਾਤਾਵਰਨ

ਢਲਦੇ ਸੂਰਜ ਦੀ ਲਾਲੀ ਨਾਲ ਹੀ ਹਰ ਇਸ ਦਿਨ ਹਰ ਚਿਹਰੇ ‘ਤੇ ਖੁਸ਼ੀ ਦਾ ਖੁਮਾਰ ਛਾਅ ਜਾਂਦਾ 85 ਸਾਲ ਦੀ ਹਰਦੀਪ ਕੌਰ ਦੱਸਦੀ ਹੈ ਕਿ ਲੋਹੜੀ ਨੂੰ ਲੈ ਕੇ ਔਰਤਾਂ ਤੇ ਬੱਚਿਆਂ ‘ਚ ਬੜੀ ਬੇਸਬਰੀ ਦੇਖਣ ਨੂੰ ਮਿਲਦੀ ਤਿਉਹਾਰ ਦੀ ਮਿਠਾਸ ਨੂੰ ਹੋਰ ਵਧਾਉਣ ਲਈ ਇਸ ਦਿਨ ਚੰਗੇ-ਚੰਗੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਖਾਸ ਕਰਕੇ ਖੀਰ, ਮਾਲ੍ਹ-ਪੂੜੇ, ਸਾਗ ਆਦਿ ਨੂੰ ਬੜੇ ਚਾਅ ਨਾਲ ਬਣਾਇਆ ਜਾਂਦਾ ਹੈ ਇਹ ਪਕਵਾਨ ਅਗਲੀ ਸਵੇਰ ਖਾਇਆ ਜਾਂਦਾ ਹੈ ਇਸ ਨੂੰ ਲੈ ਕੇ ਇੱਕ ਕਹਾਵਤ ਵੀ ਹੈ ਕਿ ‘ਪੋਹ ਰਿੱਜੀ ਮਾਹ ਖਾਧੀ’ ਭਾਵ ਉਸ ਰਾਤ ਤੋਂ ਅਗਲਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਦੇਸੀ ਮਹੀਨੇ ਪੋਹ ਨੂੰ ਸ਼ਾਮ ਨੂੰ ਇਹ ਪਕਵਾਨ ਤਿਆਰ ਕੀਤਾ ਜਾਂਦੇ ਹਨ ਅਤੇ ਅਗਲੀ ਸਵੇਰ ਮਹੀਨੇ ‘ਚ ਉਸ ਨੂੰ ਖਾਧਾ ਜਾਂਦਾ ਹੈ ਇਨ੍ਹਾਂ ਪਕਵਾਨਾਂ ਨਾਲ ਪੂਰਾ ਵਾਤਾਵਰਨ ਹੀ ਸੁਗੰਧਿਤ ਹੋ ਉੱਠਦਾ ਹੈ

ਰਾਤ ਦੀ ਪਰਛਾਈ ‘ਚ ਗੂੰਜਦੀ ਹੈ ਲੋਕ ਗੀਤਾਂ ਦੀ ਧੁੰਨ

ਜੀਵਨ ਦੇ 80 ਬਸੰਤ ਦੇਖ ਚੁੱਕੀ ਸੁਖਦੇਵ ਕੌਰ ਦੱਸਦੀ ਹੈ ਕਿ ਦਿਨ ਢਲਦੇ ਹੀ ਲੋਹੜੀ ਦਾ ਤਿਉਹਾਰ ਆਪਣੇ ਯੋਵਨ ‘ਤੇ ਪਹੁੰਚ ਜਾਂਦਾ ਹੈ ਛੇਤੀ-ਛੇਤੀ ਘਰ ਦੇ ਕੰਮ ਨਿਪਟਾ ਕੇ ਔਰਤਾਂ ਲੋਹੜੀ ਦੇ ਨਿਰਧਾਰਤ ਜਗ੍ਹਾ ‘ਤੇ ਪਹੁੰਚਣਾ ਸ਼ੁਰੂ ਹੋ ਜਾਂਦੀਆਂ ਹਨ ਗਲੀ-ਗੁਆਂਢ ਦੀ ਇੱਕ ਵਿਸ਼ੇਸ਼ ਜਗ੍ਹਾ ‘ਤੇ ਪਾਥੀਆਂ ਦਾ ਇੱਕ ਵੱਡਾ ਜਿਹਾ ਢੇਰ ਲਾ ਲਿਆ ਜਾਂਦਾ ਹੈ ਲੋਹੜੀ ਦਾ ਅਸਲੀ ਪ੍ਰੋਗਰਾਮ ਰਾਤ ਦੀ ਪਰਛਾਈ ‘ਚ ਸ਼ੁਰੂ ਹੁੰਦਾ ਹੈ, ਜਦੋਂ ਆਸ-ਪਾਸ ਗਲੀ ਮੁਹੱਲੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਪਾਥੀ (ਗੋਹੇ ਦੀਆਂ ਪਾਥੀਆਂ) ਦੇ ਇੱਕ ਵੱਡੇ ਢੇਰ ਨੂੰ ਅੱਗ ਦੇ ਕੇ ਉਸ ਕੋਲ ਬੈਠ ਕੇ ਗੀਤ ਗਾਉਂਦੀਆਂ ਹਨ ਲੋਹੜੀ ਨੂੰ ਅੱਗ ਭੇਂਟ ਕਰਦੇ ਸਮੇਂ ਗੀਤ ਗਾਇਆ ਜਾਂਦਾ ਹੈ:-

ਚੱਕੀ ਹੇਠ ਗੰਦਾਲਾ,
ਅਸੀਂ ਗੁੜ ਨੀ ਲੈਣਾ ਕਾਲਾ
ਮੱਚੀ ਨੀ ਲੋਹੜੀਏ,
ਮਾਰ ਤਿਲਾਂ ਦੀ ਫੱਕੀ
ਦੂਜੇ ਇਸ ਦੌਰਾਨ ਲੜਕੀਆਂ ਗੀਤ ਗਾਉਂਦੀਆਂ ਹਨ ਕਿ
ਲੋਹੜੀ ਵੀ ਲੋਹੜੀ,
ਕੱਟੇ ਦੀ ਪੂਛ ਮਰੋੜੀ
ਕੱਟਾ ਗਿਆ ਨੱਠ,
ਰੁਪੀਏ ਕੱਢ ਸੱਠ
ਜਦੋਂ ਲੋਹੜੀ ਅੱਗ ਦੀਆਂ ਲਪਟਾਂ ਦਾ ਰੂਪ ਲੈਣ ਲੱਗਦੀ ਹੈ ਤਾਂ ਉਸ ਦੀ ਪਰਿਕ੍ਰਮਾ ਕਰਦੇ ਨਵ-ਵਿਆਹੇ ਜੋੜੇ ਲੋਹੜੀ ਨੂੰ ਤਿਲ ਭੇਂਟ ਕਰਦੇ ਹਨ ਉਸ ਦੌਰਾਨ ਗੀਤ ਗਾਇਆ ਜਾਂਦਾ ਹੈ:-
ਤਿਲ ਛੰਡੇ ਰਹੇ ਨੀ ਤਿਲ ਛੰਡੇ ਰਹੇ,
ਕਿਹੜੀ ਕੁੜੀ ਨੇ ਖਿੰਡਾਏ
ਆਪਣੇ ਭਰਾ ਦੀ ਸਲਾਮਤੀ ‘ਤੇ ਉਸ ਨੂੰ ਔਲਾਦ ਦਾ ਸੁੱਖ ਦੇਣ ਲਈ ਵੀ ਭੈਣਾਂ ਲੋਹੜੀ ‘ਤੇ ਗੀਤ ਗਾਉਂਦੀਆਂ ਹਨ
ਨਗਾਹੇ ਵਾਲਿਆ ਮੇਰੇ ਵੀਰ ਨੂੰ ਦੇਈ ਬੰਨੀ,
ਮੈਂ ਤੇਰਾ ਸੁਖਦੀ ਪੂਜਾ ਨਗਾਹੇ ਵਾਲਿਆ,
ਮੇਰੇ ਵੀਰ ਨੂੰ ਦੇਈ ਬੂਜਾ ਨਗਾਹੇ ਵਾਲਿਆ
ਲੋਹੜੀ ‘ਤੇ ਪੂਰੀ ਰਾਤ ਔਰਤਾਂ ਦਾ ਜਮਾਵਾੜਾ ਲੱਗਿਆ ਰਹਿੰਦਾ ਹੈ ਬਜ਼ੁਰਗ ਔਰਤਾਂ ਗੀਤ ਗਾਉਂਦੀਆਂ ਹੋਈਆਂ ਸਾਰਿਆਂ ਦੇ ਘਰਾਂ ‘ਚ ਧਨ ਦੀਆਂ ਦੁਆਵਾਂ ਮੰਗਦੀਆਂ ਹਨ
ਇੱਸਰ ਆ, ਦਲੀਦਰ ਜਾ,
ਦਲੀਦਰ ਦੀ ਜੜ੍ਹ ਚੁੱਲ੍ਹੇ ਪਾ
ਲੋਹੜੀ ‘ਤੇ ਹਾਸਾ ਵੀ ਖੂਬ ਚੱਲਦਾ ਹੈ ਇਸ ਨਾਲ ਜੁੜੇ ਗੀਤ ਵੀ ਗਾਏ ਜਾਂਦੇ ਹਨ
ਤੋਤੇਆ ਵੇ ਤੋਤੇਆ, ਬਾਰੀ ਵਿੱਚ ਖਲੋਤਿਆ
ਬਾਰੀ ਤੇਰੀ ਹਰੀ ਭਰੀ, ਫੁੱਲਾਂ ਦੀ ਚੰਗੇਰ ਭਰੀ
ਇੱਕ ਫੁੱਲ ਜਾ ਪਿਆ, ਰਾਜੇ ਦੇ ਦਰਬਾਰ ਪਿਆ
ਰਾਜਾ-ਰਾਣੀ ਸੁੱਤੀ ਸੀ, ਸੁੱਤੀ ਨੂੰ ਜਗਾ ਲਿਆ
ਰੱਤਾ ਰੋਲਾ ਪਾ ਲਿਆ, ਰੱਤਾ ਰੋਲਾ ਚੀਕ ਦਾ
ਭਾਭੋ ਨੂੰ ਉੜੀਕਦਾ

ਰੌਣਕ ਬਣਦੇ ਹਨ ਨਵੇ-ਵਿਆਹੇ ਜੋੜੇ

ਇਸ ਤਿਉਹਾਰ ‘ਤੇ ਖਾਸ ਦਿਲ ਖਿੱਚ ਦਾ ਕੇਂਦਰ ਹੁੰਦੇ ਹਨ ਨਵੇਂਵਿਆਹੇ ਜੋੜੇ, ਜੋ ਲੋਹੜੀ ਵਾਲੀ ਸ਼ਾਮ ਥਾਲ ਭਰ-ਭਰ ਕੇ ਸਾਰਿਆਂ ਨੂੰ ਰਿਓੜੀਆਂ ਤੇ ਮੂੰਗਫਲੀ ਵੰਡਦੇ ਹਨ ਉਨ੍ਹਾਂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ ਨਾਲ ਹੀ ਜਿਨ੍ਹਾਂ ਦੇ ਘਰਾਂ ‘ਚ ਬੱਚੇ ਦਾ ਜਨਮ ਹੋਇਆ ਹੋਵੇ, ਉਹ ਵੀ ਲੋਹੜੀ ਵੰਡਦੇ ਹਨ ਬਦਲਦੇ ਸਮੇਂ ਦੌਰਾਨ ਹੁਣ ਤਾਂ ਜਿਨ੍ਹਾਂ ਦੇ ਘਰਾਂ ‘ਚ ਲੜਕੀਆਂ ਪੈਦਾ ਹੋ ਰਹੀਆਂ ਹਨ, ਉਹ ਵੀ ਲੋਹੜੀ ਵੰਡਣ ਨੂੰ ਅੱਗੇ ਆਉਣ ਲੱਗੇ ਹਨ ਲੋਹੜੀ ‘ਤੇ ਦੇਰ ਰਾਤ ਤੱਕ ਔਰਤਾਂ ਮੰਗਤ ਗੀਤ ਗਾਉਂਦੀਆਂ ਹਨ ਅਤੇ ਖੁਸ਼ੀ-ਖੁਸ਼ੀ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲੀਆਂ ਜਾਂਦੀਆਂ ਹਨ ਲੋਹੜੀ ਦੀ ਸਮਾਪਤੀ ‘ਤੇ ਵੀ ਇੱਕ ਗੀਤ ਗਾਇਆ ਜਾਂਦਾ ਹੈ:-

ਲੋਹੜੀ ਛਾਪ ਦਿਓ ਵੇ,
ਵੰਡੋ ਜੰਡ ਤੇ ਕਰੀਰ

ਲੋਹੜੀ ਨਾਲ ਜੁੜੀਆਂ ਕਈ ਮਾਨਤਾਵਾਂ

  • ਪੰਜਾਬ ‘ਚ ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਨਾਲ ਜੋੜ ਕੇ ਮਨਾਇਆ ਜਾਂਦਾ ਹੈ ਮੁਗਲ ਸ਼ਾਸਕ ਅਕਬਰ ਦੇ ਸਮੇਂ ‘ਚ ਦੁੱਲਾ ਭੱਠੀ ਪੰਜਾਬ ‘ਚ ਗਰੀਬਾਂ ਦੇ ਮੱਦਦਗਾਰ ਮੰਨੇ ਜਾਂਦੇ ਸਨ ਉਸ ਸਮੇਂ ਲੜਕੀਆਂ ਨੂੰ ਗੁਲਾਮ ਲਈ ਅਮੀਰਾਂ ਨੂੰ ਵੇਚ ਦਿੱਤਾ ਜਾਂਦਾ ਸੀ ਕਿਹਾ ਜਾਂਦਾ ਹੈ ਕਿ ਦੁੱਲਾ ਭੱਠੀ ਨੇ ਅਜਿਹੀਆਂ ਬਹੁਤ ਸਾਰੀਆਂ ਲੜਕੀਆਂ ਨੂੰ ਮੁਕਤ ਕਰਾਇਆ ਅਤੇ ਉਨ੍ਹਾਂ ਦੀ ਫਿਰ ਸ਼ਾਦੀ ਕਰਵਾਈ
  • ਇਸ ਤਿਉਹਾਰ ਦੇ ਪਿੱਛੇ ਧਾਰਮਿਕ ਆਸਥਾਵਾਂ ਵੀ ਜੁੜੀਆਂ ਹੋਈਆਂ ਹਨ ਲੋਹੜੀ ‘ਤੇ ਅੱਗ ਜਲਾਉਣ ਨੂੰ ਲੈ ਕੇ ਮਾਨਤਾ ਹੈ ਕਿ ਇਹ ਅੱਗ ਰਾਜਾ ਦਕਸ਼ ਦੀ ਪੁੱਤਰੀ ਸਤੀ ਦੀ ਯਾਦ ‘ਚ ਜਲਾਈ ਜਾਂਦੀ ਹੈ
  • ਲੋਕਾਂ ਦਾ ਇਹ ਮੰਨਣਾ ਹੈ ਕਿ ਲੋਹੜੀ ਦਾ ਨਾਂਅ ਸੰਤ ਕਬੀਰ ਦੀ ਪਤਨੀ ਲੋਹੀ ਦੇ ਨਾਂਅ ‘ਤੇ ਪਿਆ ਪੰਜਾਬ ਦੇ ਕੁਝ ਪਿੰਡਾਂ ‘ਚ ਇਸ ਨੂੰ ਲੋਈ ਵੀ ਕਿਹਾ ਜਾਂਦਾ ਹੈ
  • ਲੋਹੜੀ ਨੂੰ ਪਹਿਲਾਂ ਕਈ ਥਾਵਾਂ ‘ਤੇ ਲੋਹ ਵੀ ਬੋਲਿਆ ਜਾਂਦਾ ਸੀ ਲੋਹ ਦਾ ਮਤਲਬ ਹੁੰਦਾ ਹੈ ਲੋਹਾ ਇਸ ਨੂੰ ਤਿਉਹਾਰ ਨਾਲ ਜੋੜਨ ਦੇ ਪਿੱਛੇ ਦੱਸਿਆ ਜਾਂਦਾ ਹੈ ਕਿ ਫਸਲ ਕੱਟਣ ਤੋਂ ਬਾਅਦ ਉਸ ਤੋਂ ਮਿਲੇ ਅਨਾਜ ਦੀਆਂ ਰੋਟੀਆਂ ਤਵੇ ‘ਤੇ ਸੇਕੀਆਂ ਜਾਂਦੀਆਂ ਹਨ ਤਵਾ ਲੋਹੇ ਦਾ ਹੁੰਦਾ ਹੈ ਇਸ ਤਰ੍ਹਾਂ ਫਸਲ ਦੇ ਉਤਸਵ ਦੇ ਰੂਪ ‘ਚ ਮਨਾਈ ਜਾਣ ਵਾਲੀ ਲੋਹੜੀ ਦਾ ਨਾਂਅ ਲੋਹੇ ਤੋਂ ਪਿਆ
  • ਪਰੰਪਰਿਕ ਕਥਾਵਾਂ ‘ਚ ਦੱਸਿਆ ਗਿਆ ਹੈ ਕਿ ਲੋਹੜੀ ਹੋਲਿਕਾ ਦੀ ਭੈਣ ਸੀ ਲੋਹੜੀ ਚੰਗੀ ਪ੍ਰਵ੍ਰਿਤੀ ਵਾਲੀ ਸੀ ਇਸ ਲਈ ਉਸ ਦੇ ਨਾਂਅ ‘ਤੇ ਤਿਉਹਾਰ ਮਨਾਇਆ ਜਾਂਦਾ ਹੈ
  • ਕਈ ਥਾਵਾਂ ‘ਤੇ ਲੋਹੜੀ ਨੂੰ ਤਿਲੋੜੀ ਦੇ ਤੌਰ ਨਾਲ ਵੀ ਜਾਣਿਆ ਜਾਂਦਾ ਸੀ ਇਹ ਸ਼ਬਦ ਤਿਲ ਅਤੇ ਰੋੜੀ ਭਾਵ ਗੁੜ ਤੋਂ ਮਿਲ ਕੇ ਬਣਿਆ ਹੈ, ਬਾਅਦ ‘ਚ ਤਿਲੋੜੀ ਨੂੰ ਹੀ ਲੋਹੜੀ ਕਿਹਾ ਜਾਣ ਲੱਗਿਆ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!