Vegetable Chowmein

ਵੈਜੀਟੇਬਲ ਚਾਊਮੀਨ

Vegetable Chowmein ਸਮੱਗਰੀ

  • 200 ਗ੍ਰਾਮ ਫਰੈੱਸ਼ ਨਿਊਡਲਸ
  • 5 ਕੱਪ ਪਾਣੀ
  • 1 ਛੋਟਾ ਚਮਚ ਨਮਕ
  • 2 ਵੱਡੇ ਚਮਚ ਤੇਲ
  • 1 ਛੋਟਾ ਚਮਚ ਅਦਰਕ-ਲਸਣ ਪੇਸਟ
  • 1 ਛੋਟਾ ਚਮਚ ਲਾਲ ਮਿਰਚ ਪਾਊਡਰ
  • 1/4 ਕੱਪ ਪਿਆਜ ਕੱਟਿਆ ਹੋਇਆ
  • 1/2 ਛੋਟਾ ਚਮਚ ਸੋਇਆ ਸੌਸ
  • 1/4 ਕੱਪ ਸੇਲੇਰੀ ਟੁਕੜਿਆਂ ’ਚ ਕੱਟਿਆ ਹੋਇਆ
  • 1 ਛੋਟਾ ਚਮਚ ਸਿਰਕਾ
  • 1 ਛੋਟਾ ਚਮਚ ਚਿੱਲੀ ਸੌਸ
  • 1 ਕੱਪ ਹਰੀ ਅਤੇ ਲਾਲ ਸ਼ਿਮਲਾ ਮਿਰਚ
  • 1 ਕੱਪ ਮਸ਼ਰੂਮ
  • 1 ਕੱਪ ਗਾਜਰ
  • 1 ਹਰੀ ਮਿਰਚ ਟੁਕੜਿਆਂ ’ਚ ਕੱਟੀ ਹੋਈ
  • 1 ਵੱਡਾ ਚਮਚ ਟੋਮੈਟੋ ਸੌਸ
  • 1 ਵੱਡਾ ਚਮਚ ਹਰਾ ਪਿਆਜ
  • 1 ਛੋਟਾ ਚਮਚ ਲਸਣ ਟੁਕੜਿਆਂ ’ਚ ਕੱਟਿਆ ਹੋਇਆ
  • 1/2 ਛੋਟਾ ਚਮਚ ਕਾਲੀ ਮਿਰਚ ਪਾਊਡਰ

Vegetable Chowmein ਬਣਾਉਣ ਦਾ ਤਰੀਕਾ

ਇੱਕ ਪੈਨ ’ਚ ਪਾਣੀ ਲਓ, ਇਸ ਵਿਚ ਨਮਕ ਅਤੇ ਆਲਿਵ ਆਇਲ ਪਾਓ ਅਤੇ ਉਬਾਲ ਆਉਣ ਦਿਓ ਇਸ ਵਿਚ ਨਿਊਡਲਸ ਪਾਓ ਅਤੇ ਪੱਕਣ ਦਿਓ ਜੇਕਰ ਉਹ ਫਰੈੱਸ਼ ਹਨ ਤਾਂ ਹਲਕਾ ਪਕਾਓ ਅਤੇ ਜੇਕਰ ਸੁੱਕੇ ਹੋਣ ਤਾਂ ਥੋੜ੍ਹਾ ਹੋਰ ਪਕਾ ਲਓ ਇਸਦਾ ਪਾਣੀ ਤੁਰੰਤ ਕੱਢ ਦਿਓ ਅਤੇ ਚੱਲਦੇ ਪਾਣੀ ’ਚ ਠੰਢਾ ਕਰ ਲਓ, ਨਿਊਡਲਸ ਪੂਰੀ ਤਰ੍ਹਾਂ ਠੰਢੇ ਹੋ ਜਾਣਗੇ ਨਿਊਡਲਸ ਵਿਚ ਇੱਕ ਵੱਡਾ ਚਮਚ ਤੇਲ ਪਾਓ ਅਤੇ ਜੇਕਰ ਲੋੜ ਪਵੇ ਤਾਂ ਨਿਊਡਲਸ ਨੂੰ ਛਾਨਣੀ ’ਚ ਹੀ ਰਹਿਣ ਦਿਓ ਇੱਕ ਛੋਟੇ ਬਾਊਲ ’ਚ ਗਾਰਨਿਸ਼ਿੰਗ ਲਈ ਸਿਰਕੇ ’ਚ ਹਰੀ ਮਿਰਚ ਨੂੰ ਭਿਉਂ ਕੇ ਇੱਕ ਪਾਸੇ ਰੱਖ ਦਿਓ।

ਹੁਣ ਇੱਕ ਵੱਡੇ ਪੈਨ ’ਚ ਤੇਲ ਗਰਮ ਕਰੋ ਅਤੇ ਇਸ ’ਚ ਅਦਰਕ-ਲਸਣ ਦਾ ਪੇਸਟ ਅਤੇ ਪਿਆਜ ਪਾ ਕੇ ਤੇਜ਼ ਅੱਗ ’ਤੇ ਭੁੰਨ੍ਹੋ ਇਸ ’ਚ ਹੁਣ ਸੇਲੇਰੀ, ਮਸ਼ਰੂਮ, ਲਾਲ ਅਤੇ ਹਰੀ ਸ਼ਿਮਲਾ ਮਿਰਚ ਨਾਲ ਗਾਜਰ ਪਾਓ ਅਤੇ ਚੰਗੀ ਤਰ੍ਹਾਂ ਭੁੰਨ੍ਹੋ ਇਸ ਤੋਂ ਬਾਅਦ ਨਮਕ, ਕਾਲੀ ਮਿਰਚ ਪਾਊਡਰ, ਟੋਮੈਟੋ ਸੌਸ, ਚਿੱਲੀ ਸੌਸ, ਸੋਇਆ ਸੌਸ ਅਤੇ ਸਿਰਕਾ ਸਬਜ਼ੀਆਂ ’ਚ ਪਾਓ ਚੰਗੀ ਤਰ੍ਹਾਂ ਮਿਕਸ ਕਰੋ ਇਸ ’ਚ ਨਿਊਡਲਸ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਜਦੋਂ ਤੱਕ ਇਹ ਪੂਰੀ ਤਰ੍ਹਾਂ ਮਿਕਸ ਨਾ ਹੋ ਜਾਣ ਲਾਲ ਸ਼ਿਮਲਾ ਮਿਰਚ ਅਤੇ ਸਿਰਕੇ ਵਾਲੀ ਹਰੀ ਮਿਰਚ ਨੂੰ ਇਸ ’ਤੇ ਪਾ ਕੇ ਗਾਰਨਿਸ਼ ਕਰਕੇ ਗਰਮਾ-ਗਰਮ ਚਾਊਮੀਨ ਸਰਵ ਕਰੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!