Add funds for children's higher education

ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਜੋੜੋ ਫੰਡ

ਅੱਜ-ਕੱਲ੍ਹ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪਹਿਲਾਂ ਦੀ ਤੁਲਨਾ ’ਚ ਕਾਫੀ ਵਧ ਗਿਆ ਹੈ ਸ਼ੁਰੂਆਤੀ ਪੜ੍ਹਾਈ ’ਚ ਹੀ ਐਨਾ ਖਰਚ ਹੋ ਜਾਂਦਾ ਹੈ ਫਿਰ ਹਾਇਰ ਸਟੱਡੀਜ਼ ਦੀ ਤਾਂ ਗੱਲ ਹੀ ਵੱਖਰੀ ਹੈ ਜੇਕਰ ਚੰਗੇ ਸਿੱਖਿਆ ਸੰਸਥਾਨ ਤੋਂ ਕੋਈ ਪ੍ਰੋਫੈਸ਼ਨਲ ਕੋਰਸ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਲਈ ਚੰਗਾ ਬਜਟ ਰੱਖਣਾ ਹੁੰਦਾ ਹੈ

ਇਸ ਲਈ ਅੱਜ-ਕੱਲ੍ਹ ਮਾਪਿਆਂ ਨੇ ਪਹਿਲਾਂ ਤੋਂ ਹੀ ਬੱਚਿਆਂ ਦੀ ਹਾਇਰ ਸਟੱਡੀਜ਼ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਬਾਅਦ ’ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਕਰਜ਼ੇ ਲਈ ਪ੍ਰੇਸ਼ਾਨ ਨਾ ਹੋਣਾ ਪਵੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਲਈ ਥੋੜ੍ਹਾ-ਥੋੜ੍ਹਾ ਪੈਸਾ ਨਿਵੇਸ਼ ਕਰਕੇ ਇੱਕ ਵੱਡਾ ਫੰਡ ਖੜ੍ਹਾ ਕਰਨਾ ਚਾਹੁੰਦੇ ਹੋ,

ਤਾਂ ਇਨ੍ਹਾਂ ਸਕੀਮਾਂ ’ਚ ਨਿਵੇਸ਼ ਕਰ ਸਕਦੇ ਹੋ ਜਾਣਦੇ ਹਾਂ ਇਨ੍ਹਾਂ ਯੋਜਨਾਵਾਂ ਬਾਰੇ:-

ਪਬਲਿਕ ਪ੍ਰੋਵੀਡੈਂਟ ਫੰਡ:

monayਸਰਕਾਰ ਦੀ ਇਸ ਯੋਜਨਾ ਦਾ ਲਾਭ ਹੁਣ ਤੁਸੀਂ ਆਪਣੇ ਬੱਚੇ ਲਈ ਵੀ ਲੈ ਸਕਦੇ ਹੋ ਬੱਚੇ ਦੇ ਨਾਂਅ ਨਾਲ ਬੈਂਕ ਜਾਂ ਪੋਸਟ ਆਫਿਸ ’ਚ ਪੀਪੀਐੱਫ ਅਕਾਊਂਟ ਖੁੱਲ੍ਹਵਾ ਕੇ ਤੁਸੀਂ ਉਸ ’ਚ ਆਪਣੀ ਸਮਰੱਥਾ ਦੇ ਹਿਸਾਬ ਨਾਲ ਥੋੜ੍ਹਾ-ਥੋੜ੍ਹਾ ਪੈਸਾ ਜਮ੍ਹਾ ਕਰ ਸਕਦੇ ਹੋ ਇਸ ’ਚ 15 ਸਾਲ ਲਈ ਲਾੱਕ-ਇਨ-ਪੀਰੀਅਡ ਰਹਿੰਦਾ ਹੈ ਬੱਚੇ ਦੇ 18 ਸਾਲ ਦੇ ਹੋਣ ’ਤੇ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਇਸ ਅਕਾਊਂਟ ਨੂੰ ਅੱਗੇ ਚਾਲੂ ਰੱਖਣਾ ਹੈ ਜਾਂ ਨਹੀਂ ਇਸ ’ਚ ਪੂਰੇ ਸਾਲ ’ਚ ਤੁਸੀਂ 1.5 ਲੱਖ ਰੁਪਏ ਤੱਕ ਜਮ੍ਹਾ ਕਰ ਸਕਦੇ ਹੋ ਇਸ ’ਚ ਵਿਆਜ਼ ਦਰ ਚੰਗਾ ਹੈ ਘੱਟੋ-ਘੱਟ 7 ਤੋਂ 8 ਫੀਸਦੀ ਵਿਆਜ ਤਾਂ ਮਿਲ ਹੀ ਜਾਂਦਾ ਹੈ ਨਾਲ ਹੀ ਤੁਹਾਨੂੰ ਇਸ ’ਚ ਨਿਵੇਸ਼ ਨਾਲ ਟੈਕਸ ਲਾਭ ਵੀ ਮਿਲਦਾ ਹੈ

Also Read:  Teacher Mother: ਮਾਂ ਤੋਂ ਚੰਗਾ ਟਿਊਟਰ ਕੋਈ ਨਹੀਂ

ਮਿਊਚੁਅਲ ਫੰਡ:

ਬੱਚਿਆਂ ਲਈ ਬਿਹਤਰ ਰਿਟਰਨ ਪਾਉਣ ਲਈ ਤੁਸੀਂ ਚੰਗੇ ਮਿਊਚੁਅਲ ਫੰਡਾਂ ’ਚ ਵੀ ਨਿਵੇਸ਼ ਕਰ ਸਕਦੇ ਹੋ ਇਸ ’ਚ ਸ਼ੇਅਰ ਮਾਰਕਿਟ ਦੀ ਤੁਲਨਾ ’ਚ ਰਿਸਕ ਘੱਟ ਹੈ ਖਾਸ ਤੌਰ ’ਤੇ ਲਾਰਜ-ਕੈਪ ਮਿਊਚੁਅਲ ਫੰਡ ’ਚ ਨਿਵੇਸ਼ ਕਰਨਾ ਬਿਹਤਰ ਆਪਸ਼ਨ ਹੈ ਸਟੇਟ ਬੈਂਕ ਨੇ ਖਾਸ ਮੈਗਨਮ ਚਿਲਡਰਨਸ ਬੈਨੀਫਿੱਟ ਫੰਡ ਦੀ ਸ਼ੁਰੂਆਤ ਕੀਤੀ ਹੈ ਇਸ ’ਚ ਛੇ ਮਹੀਨਿਆਂ ’ਚ ਕਰੀਬ 7.84 ਫੀਸਦੀ, ਇੱਕ ਸਾਲ ’ਚ 4.59 ਫੀਸਦੀ ਅਤੇ 2 ਸਾਲਾਂ ’ਚ ਲਗਭਗ 51.27 ਫੀਸਦੀ ਦਾ ਰਿਟਰਨ ਮਿਲਦਾ ਹੈ ਇਸ ਤੋਂ ਇਲਾਵਾ ਤੁਸੀਂ ਆਈਸੀਆਈਸੀਆਈ ਪਰੂਡੈਂਸ਼ੀਅਲ ਚਾਈਲਡ ਕੇਅਰ, ਐੱਚਡੀਐੱਫਸੀ ਚਿਲਡਰਨ ਗਿਫਟ ਫੰਡ, ਟਾਟਾ ਯੰਗ ਸਿਟੀਜ਼ਨ ਫੰਡ ਅਤੇ ਯੂਟੀਆਈ ਚਿਲਡਰਨਸ ਕਰੀਅਰ ਪਲਾਨ ਵਰਗੇ ਫੰਡਾਂ ’ਚ ਵੀ ਪੈਸਾ ਲਾ ਸਕਦੇ ਹੋ

ਨੈਸ਼ਨਲ ਸੇਵਿੰਗਸ ਸਕੀਮ:

ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨਐੱਸਸੀ) ’ਚ 5 ਸਾਲ ਦਾ ਲਾੱਕ-ਇਨ ਪੀਰੀਅਡ ਰਹਿੰਦਾ ਹੈ ਇਸ ਵਿਚ ਰਿਟਰਨ ਕਾਫ਼ੀ ਚੰਗਾ ਹੈ ਨਾਲ ਹੀ ਇਸ ਸਕੀਮ ’ਤੇ ਤੁਸੀਂ 80 ਸੀ ਦੇ ਤਹਿਤ ਟੈਕਸ ਛੋਟ ਵੀ ਕਲੇਮ ਕਰ ਸਕਦੇ ਹੋ

ਸੁਕੰਨਿਆ ਸਮ੍ਰਿਧੀ ਯੋਜਨਾ:

ਜੇਕਰ ਤੁਹਾਡੀ ਬੇਟੀ ਹੈ ਅਤੇ ਉਸਦੀ ਉਮਰ 10 ਸਾਲ ਤੋਂ ਘੱਟ ਹੈ ਤਾਂ ਇਹ ਯੋਜਨਾ ਤੁਹਾਡੇ ਲਈ ਸਭ ਤੋਂ ਵਧੀਆ ਨਿਵੇਸ਼ ਦਾ ਵਿਕਲਪ ਹੈ ਇਸ ਸਕੀਮ ’ਚ ਨਿਵੇਸ਼ਕ ਹਰ ਸਾਲ 1.5 ਲੱਖ ਰੁਪਏ ਨਿਵੇਸ਼ ਕਰ ਸਕਦਾ ਹੈ ਇਸ 1.5 ਲੱਖ ਰੁਪਏ ’ਤੇ ਤੁਹਾਨੂੰ ਟੈਕਸ ਦੀ ਧਾਰਾ 80ਸੀ ਦੇ ਤਹਿਤ ਟੈਕਸ ਡਿਡਕਸ਼ਨ ਵੀ ਮਿਲਦਾ ਹੈ ਭਾਵ ਜੇਕਰ ਤੁਸੀਂ ਪੁਰਾਣੀ ਟੈਕਸ ਵਿਵਸਥਾ ਚੁਣੀ ਹੈ ਤਾਂ ਤੁਹਾਡੀ 1.5 ਲੱਖ ਰੁਪਏ ਨਿਵੇਸ਼ ਕੀਤੀ ਗਈ ਰਕਮ ਤੁਹਾਡੀ ਇਨਕਮ ’ਚੋਂ ਡਿਡਕਟ ਹੋਵੇਗੀ ਜਿਸ ’ਤੇ ਤੁਹਾਨੂੰ ਟੈਕਸ ਨਹੀਂ ਦੇਣਾ ਪਵੇਗਾ ਇਹ ਯੋਜਨਾ 21 ਸਾਲ ਤੋਂ ਬਾਅਦ ਮੈਚਿਓਰ ਹੁੰਦੀ ਹੈ ਤਾਂ, ਤੁਸੀਂ ਵੀ ਇਨ੍ਹਾਂ ਯੋਜਨਾਵਾਂ ’ਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੀ ਹਾਇਰ ਸਟੱਡੀਜ਼ ਲਈ ਬੇਫ਼ਿਕਰ ਹੋ ਕੇ ਬੈਠ ਜਾਓ

Also Read:  ਘਰ ’ਚ ਕਰੋ ਊਰਜਾ ਦਾ ਬਚਾਅ

ਛੇਤੀ ਕਰੋ ਨਿਵੇਸ਼ ਦੀ ਸ਼ੁਰੂਆਤ:

ਜੇਕਰ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਤੁਸੀਂ ਵੱਡਾ ਫੰਡ ਜੁਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿੰਨਾ ਛੇਤੀ ਹੋ ਸਕੇ ਓਨਾ ਇਨਵੈਸਟਮੈਂਟ ਕਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਵੱਡਾ ਫੰਡ ਨਹੀਂ ਜੁਟਾ ਸਕੋਗੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਐਜੂਕੇਸ਼ਨ ਇਨਫਲੇਸ਼ਨ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਬੱਚੇ ਦੇ ਜਨਮ ਤੋਂ ਠੀਕ ਬਾਅਦ ਉਸਦੇ ਲਈ ਫੰਡ ਜੋੜਨਾ ਸ਼ੁਰੂ ਕਰ ਦਿਓ