Experiences of Satsangis

Experiences of Satsangis: ਬਸ ਕਰ! ਤੂੰ ਕੀ ਸਮਝਦਾ ਹੈ! ’ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਸੱਚਖੰਡਵਾਸੀ ਪ੍ਰੇਮੀ ਗੋਬਿੰਦ ਮਦਾਨ ਸਰਸਾ ਸ਼ਹਿਰ ਤੋਂ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਵਰਣਨ ਇਸ ਤਰ੍ਹਾਂ ਕਰਿਆ ਹੋਇਆ ਹੈ-

ਸੰਨ 1959 ਦੀ ਗੱਲ ਹੈ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਮਸਤਾਨਾ ਜੀ ਨੇ ਮੈਨੂੰ ਕਿਸੇ ਕੰਮ ਲਈ ਦਿੱਲੀ ਭੇਜਿਆ ਉਸ ਸਮੇਂ ਦਿੱਲੀ ’ਚ ਜੋ ਪ੍ਰੇਮੀ ਰਹਿੰਦੇ ਸਨ, ਉਨ੍ਹਾਂ ਦਾ ਸ਼ਹਿਨਸ਼ਾਹ ਮਸਤਾਨਾ ਜੀ ਨਾਲ ਬੇਮਿਸਾਲ ਪ੍ਰੇਮ ਸੀ ਜਦੋਂ ਵੀ ਕੋਈ ਪ੍ਰੇਮੀ ਭਾਈ ਉਨ੍ਹਾਂ ਨੂੰ ਮਿਲਦਾ ਤਾਂ ਉਹ ਉਸਨੂੰ ਸਤਿਗੁਰੂ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਅਤੇ ਸਤਿਗੁਰੂ ਦਾ ਗੁਨਗਾਣ ਕਰਦੇ ਰਹਿੰਦੇ ਸਭ ਨੂੰ ਇੱਕ-ਇੱਕ ਕਰਕੇ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕੁੱਲ ਮਾਲਕ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀਆਂ ਗੱਲਾਂ ਪੁੱਛ-ਪੁੱਛ ਕੇ ਮੇਰੀ ਹੋਸ਼ ਭੁਲਾ ਦਿੱਤੀ ਉਨ੍ਹਾਂ ’ਚੋਂ ਹਰ ਕੋਈ ਮੈਨੂੰ ਆਪਣੇ ਵੱਲ ਖਿੱਚਦਾ ਅਤੇ ਆਪਣੇ ਘਰ ਲੈ ਜਾਂਦਾ

ਇਸ ਤਰ੍ਹਾਂ ਅੱਠ ਦਿਨ ਨਿਕਲ ਗਏ ਮੈਂ ਦਿੱਲੀ ਦੇ ਪ੍ਰੇਮੀਆਂ ਨੂੰ ਕਿਹਾ ਕਿ ਮੈਨੂੰ ਅੱਠ ਦਿਨ ਹੋ ਗਏ ਹਨ, ਮੈਨੂੰ ਵਾਪਸ ਜਾਣ ਦਿਓ ਉਹ ਬੜੇ ਪ੍ਰੇਮ ਨਾਲ ਮੈਨੂੰ ਵਿਦਾ ਕਰਨ ਲਈ ਬੱਸ ਸਟੈਂਡ ’ਤੇ ਆਏ ਅਤੇ ਮੈਨੂੰ ਬੱਸ ’ਚ ਬਿਠਾ ਕੇ ਗਏ ਮੈਂ ਅੱਠ ਦਿਨ ਚੰਗੀ ਤਰ੍ਹਾਂ ਨਾਲ ਸੌਂ ਵੀ ਨਹੀਂ ਸਕਿਆ ਸੀ ਬੱਸ ’ਚ ਬੈਠਦੇ ਹੀ ਥੋੜ੍ਹੀ ਦੇਰ ਬਾਅਦ ਮੇਰੀ ਅੱਖ ਲੱਗ ਗਈ

ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਉਸ ਸਮੇਂ ਮੈਂ ਦਿੱਲੀ ਤੋਂ ਕਾਫੀ ਦੂਰ ਆ ਚੁੱਕਾ ਸੀ ਮੈਨੂੰ ਇੱਕਦਮ ਖਿਆਲ ਆਇਆ ਕਿ ਮੈਂ ਜਿਸ ਕੰਮ ਲਈ ਦਿੱਲੀ ਗਿਆ ਸੀ, ਉਹ ਕੰਮ ਤਾਂ ਭੁੱਲ ਹੀ ਗਿਆ ਹਾਂ ਹੁਣ ਸ਼ਹਿਨਸ਼ਾਹ ਜੀ ਮੇਰੇ ਨਾਲ ਨਾਰਾਜ਼ ਹੋਣਗੇ, ਮੇਰਾ ਕੀ ਬਣੇਗਾ ਮੈਂ ਡਰ ਰਿਹਾ ਸੀ ਅੱਜ ਤੱਕ ਸ਼ਹਿਨਸ਼ਾਹ ਜੀ ਮੇਰੇ ਨਾਲ ਕਦੇ ਗੁੱਸਾ ਵੀ ਨਹੀਂ ਹੋਏ ਸਨ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਦੇਖੋ, ਹੁਣ ਕੀ ਹੁੰਦਾ ਹੈ? ਮੇਰਾ ਮਨ ਅੰਦਰ ਤੋਂ ਬੋਲ ਰਿਹਾ ਸੀ ਕਿ ਜੇਕਰ ਸ਼ਹਿਨਸ਼ਾਹ ਜੀ ਮੇਰੇ ਨਾਲ ਗੁੱਸੇ ਹੋਏ ਤਾਂ ਮੈਂ ਆਪਣੇ ਘਰ ਚਲਿਆ ਜਾਵਾਂਗਾ ਮੇਰੇ ਤੋਂ ਇਹ ਫਕੀਰੀ ਨਹੀਂ ਹੁੰਦੀ ਇਸ ਤਰ੍ਹਾਂ ਮਨ ਤਰ੍ਹਾਂ-ਤਰ੍ਹਾਂ ਦੀਆਂ ਦਲੀਲਾਂ ਦਿੰਦਾ ਰਿਹਾ ਜਿਵੇਂ-ਜਿਵੇਂ ਸਰਸਾ ਦਰਬਾਰ ਨਜ਼ਦੀਕ ਆ ਰਿਹਾ ਸੀ ਮੈਨੂੰ ਅੰਦਰ ਤੋਂ ਡਰ ਵੀ ਸਤਾ ਰਿਹਾ ਸੀ

Also Read:  dera sacha suda ਅਨਾਮੀ ਯੇ ਵਾਲੀ ਆਈ ਮੌਜ ਮਸਤਾਨੀ - 129ਵਾਂ ਪਾਵਨ ਅਵਤਾਰ ਦਿਵਸ (ਕੱਤਕ ਪੁਨਿਆਂ) ਮੁਬਾਰਕ

ਮੈਂ ਸਰਸਾ ਬੱਸ ਸਟੈਂਡ ਤੋਂ ਡੇਰਾ ਸੱਚਾ ਸੌਦਾ ਦਰਬਾਰ (ਸ਼ਾਹ ਮਸਤਾਨਾ ਜੀ ਧਾਮ) ਵੱਲ ਜਾ ਰਿਹਾ ਸੀ ਮੇਰੇ ਮਨ ਨੇ ਇੱਕ ਨਵੀਂ ਦਲੀਲ ਦਿੱਤੀ ਮੇਰਾ ਮਨ ਬੋਲਿਆ ਕਿ ਸ਼ਹਿਨਸ਼ਾਹ ਮਸਤਾਨਾ ਜੀ ਤਾਂ ਭੋਲੇ ਫ਼ਕੀਰ ਹਨ ਉਨ੍ਹਾਂ ਨੂੰ ਅੱਠ ਦਿਨ ਪਹਿਲਾਂ ਦੀ ਗੱਲ ਕਿੱਧਰ ਯਾਦ ਹੋਵੇਗੀ ਜਾ ਕੇ ਸਾਈਂ ਜੀ ਤੋਂ ਖੁਸ਼ੀਆਂ ਲੈ ਕੇ ਦਿੱਲੀ ਦੀਆਂ ਦੋ ਚਾਰ ਗੱਲਾਂ ਸੁਣਾਊਂਗਾ ਮਨ ਨੇ ਮੈਨੂੰ ਹੌਂਸਲਾ ਦਿੱਤਾ ਕਿ ਫਿਕਰ ਨਾ ਕਰ, ਤੇਰੀ ਕੀ ਗਲਤੀ ਹੈ ਕੁਝ ਨਹੀਂ ਹੋਵੇਗਾ ਮੈਂ ਡਰਦਾ, ਘਬਰਾਉਂਦਾ ਹੋਇਆ ਡੇਰਾ ਸੱਚਾ ਸੌਦਾ ’ਚ ਪਹੁੰਚਿਆ

ਉਨ੍ਹਾਂ ਦਿਨਾਂ ’ਚ ਡੇਰਾ ਸੱਚਾ ਸੌਦਾ ਦਾ ਵੱਡਾ ਗੇਟ ਅਕਸਰ ਬੰਦ ਰਿਹਾ ਕਰਦਾ ਸੀ ਅਤੇ ਉਸਦੇ ਵਿਚਕਾਰ ਬਣੀ ਹੋਈ ਛੋਟੀ ਜਿਹੀ ਖਿੜਕੀ ਖੁੱਲ੍ਹੀ ਹੋਈ ਸੀ ਸਰਵ-ਸਮਰੱਥ ਸਤਿਗੁਰੂ ਜੀ ਦਰਬਾਰ ਦੇ ਕਮਰਾ ਨੰਬਰ 50 ਦੇ ਅੱਗੇ ਇੱਕ ਨਿੰਮ ਨੂੰ ਛੱਡ ਕੇ ਦੂਜੀ ਵੱਡੀ ਨਿੰਮ ਦੇ ਹੇਠਾਂ ਮੂਹੜੇ ’ਤੇ ਵਿਰਾਜਮਾਨ ਸਨ ਉਨ੍ਹਾਂ ਦਾ ਸੁੰਦਰ ਮੁਖੜਾ ਮੇਨ ਗੇਟ ਵੱਲ ਸੀ ਜਿਵੇਂ ਹੀ ਮੈਂ ਆਪਣਾ ਸਿਰ ਖਿੜਕੀ ਦੇ ਅੰਦਰ ਤੋਂ ਕੱਢਿਆ ਤਾਂ ਸਾਈਂ ਜੀ ਨੇ ਮੈਨੂੰ ਸਾਹਮਣੇ ਤੋਂ ਦੇਖ ਲਿਆ ਸ਼ਹਿਨਸ਼ਾਹ ਜੀ ਨੇ ਫਰਮਾਇਆ ‘ਆ ਜਾ ਸ਼ੇਰ ਆਜਾ’ ਮੈਂ ਡਰਦਾ-ਡਰਦਾ ਚੋਰਾਂ ਦੀ ਤਰ੍ਹਾਂ ਹੌਲੀ-ਹੌਲੀ ਕਦਮ ਰੱਖਦਾ ਹੋਇਆ ਕੁੱਲ ਸ੍ਰਿਸਟੀ ਨੂੰ ਬਣਾਉਣ ਵਾਲੇ ਸਤਿਗੁਰੂ ਦੀ ਹਜ਼ੂਰੀ ’ਚ ਨਤ-ਮਸਤਕ ਹੋਇਆ

ਅਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਸ਼ਹਿਨਸ਼ਾਹ ਜੀ ਨੇ ਪਹਿਲਾ ਹੀ ਸਵਾਲ ਕੀਤਾ, ‘ਦਿੱਲੀ ਦੀ ਗੱਲ ਦੱਸ’ ਮੈਂ ਤਾ ਮਨ ’ਚ ਤਿਆਰ ਹੋ ਕੇ ਆਇਆ ਸੀ ਕਿ ਦਿੱਲੀ ਦੀ ਗੱਲ ਸੁਣਾਊਂਗਾ ਤੇ ਪੂਜਨੀਕ ਸਾਈਂ ਜੀ ਦਾ ਖਿਆਲ ਪਲਟਣ ਦੀ ਕੋਸ਼ਿਸ਼ ਕਰੂੰਗਾ ਕਿ ਉੱਧਰ ਦਿੱਲੀ ਵਾਲੇ ਕੰਮ ਵੱਲ ਧਿਆਨ ਹੀ ਨਾ ਜਾਵੇ ਮੈਂ ਬੋਲਣਾ ਸ਼ੁਰੂ ਕੀਤਾ ਕਿ ਸਾਈਂ ਜੀ! ਅਮਰੀਕਾ ਦਾ ਪ੍ਰੈਜੀਡੈਂਟ ਦਿੱਲੀ ’ਚ ਆਉਣਾ ਸੀ ਰਾਸ਼ਟਰਪਤੀ ਭਵਨ ’ਚ 64000 ਰੁਪਏ ’ਚ ਬਿਜਲੀ ਦੀਆਂ ਲਾਈਟਾਂ ਲਗਾਉਣ ਦਾ ਠੇਕਾ ਹੋਇਆ ਪਾਰਲੀਆਮੈਂਟ ਹਾਊਸ ’ਚ ਲਾਈਟਾਂ ਲਗਾਉਣ ਦਾ ਬਹੁਤ ਖਰਚ ਹੋਇਆ ਸਰਕਾਰ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ’ਤੇ ਬਹੁਤ ਜ਼ਿਆਦਾ ਲਾਈਟਾਂ ਲੱਗੀਆਂ ਹੋਈਆਂ ਸਨ ਦਿੱਲੀ ਸ਼ਹਿਰ ਲਾਈਟਾਂ ਨਾਲ ਚਮਕ ਰਿਹਾ ਸੀ ਮੈਂ ਹਾਲੇ ਐਨਾ ਹੀ ਬੋਲਿਆ ਸੀ

Also Read:  ਸਿਹਤ ਲਈ ਉੱਤਮ ਫਲ ਹੈ ਨਾਸ਼ਪਤੀ

ਕਿ ਸ਼ਹਿਨਸ਼ਾਹ ਜੀ ਨੇ ਆਪਣਾ ਸੁੰਦਰ ਨੂਰੀ ਮੁਖੜਾ ਉੱਪਰ ਮੇਰੇ ਵੱਲ ਕਰਦਿਆਂ ਰੌਬ ਭਰੀਆਂ ਨਜ਼ਰਾਂ ਨਾਲ ਦੇਖਦਿਆਂ ਕੜਕਦੀ ਆਵਾਜ਼ ’ਚ ਫਰਮਾਇਆ, ‘ਬੱਸ ਕਰ! ਤੂੰ ਕੀ ਸਮਝਦਾ ਹੈ, ਜਿੱਥੋਂ ਤੂੰ ਗੱਲਾਂ ਸੋਚ-ਸੋਚ ਕੇ ਕੱਢ ਰਿਹਾ ਹੈ, ਕੀ ਮਸਤਾਨਾ ਉਸ ਤੋਂ ਵੀ ਹੇਠਾਂ ਰਹਿੰਦਾ ਹੈ ਖਬਰਦਾਰ! ਤੂੰ ਇਹ ਪਹਿਲੀ ਵਾਰ ਗਲਤੀ ਕੀਤੀ ਹੈ ਇਸ ਲਈ ਤੈਨੂੰ ਛੱਡਦੇ ਹਾਂ ਸਵੇਰੇ ਦਿੱਲੀ ਚਲਿਆ ਜਾ ਅਤੇ ਉਹ ਕੰਮ ਕਰਕੇ ਫਿਰ ਸ਼ਕਲ ਦਿਖਾਉਣਾ ਖਬਰਦਾਰ! ਦੁਬਾਰਾ ਕਦੇ ਅਜਿਹੀ ਗਲਤੀ ਕੀਤੀ ਤਾਂ’ ਸਤਿਗੁਰੂ ਘਟ-ਘਟ ਅਤੇ ਪਟ-ਪਟ ਦੀ ਜਾਣਨ ਵਾਲਾ ਹੁੰਦਾ ਹੈ

ਉਸ ਤੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ ਜਿਵੇਂ ਕੱਚ ਦੇ ਗਿਲਾਸ ’ਚ ਕੋਈ ਚੀਜ਼ ਹੋਵੇ ਤਾ ਉਹ ਬਿਲਕੁਲ ਸਾਫ ਨਜ਼ਰ ਆਉਂਦੀ ਹੈ ਇਸੇ ਤਰ੍ਹਾਂ ਸਤਿਗੁਰੂ ਆਪਣੀ ਦਿਵਿਆ-ਦ੍ਰਿਸ਼ਟੀ ਨਾਲ ਇਨਸਾਨ ਦੇ ਅੰਦਰ ਹਿਰਦੇ ’ਚ ਝਾਕ ਕੇ ਉਸਦਾ ਸਭ ਕੁਝ ਦੇਖ ਲੈਂਦਾ ਹੈ ਜੋ ਜੀਵ ਆਪਣੇ ਸਤਿਗੁਰੂ ਤੋਂ ਜਾਣ-ਬੁੱਝ ਕੇ ਕੋਈ ਗੱਲ ਛੁਪਾਉਂਦਾ ਹੈ

ਉਹ ਸਤਿਗੁਰੂ ਦੀਆਂ ਖੁਸ਼ੀਆਂ ਅਤੇ ਰਹਿਮਤਾਂ ਤੋਂ ਹਮੇਸ਼ਾ ਮਹਿਰੂਮ ਰਹਿੰਦਾ ਹੈ ਸਤਿਗੁਰੂ ਦਾ ਪ੍ਰੇਮ ਪਾਉਣ ਲਈ ਅੰਦਰ ਦੀ ਸਫਾਈ ਅਤੇ ਸੱਚਾਈ ਬਹੁਤ ਜ਼ਰੂਰੀ ਹੈ ਅਤੇ ਸਭ ਮੱਕਰ-ਚੱਕਰ ਅਤੇ ਚਤੁਰਾਈ ਛੱਡਣੀ ਪੈਂਦੀ ਹੈ ਜਿਵੇਂ ਪਰਮ ਪੂਜਨੀਕ ਪਰਮਪਿਤਾ ਸ਼ਾਹ ਮਸਤਾਨਾ ਜੀ ਮਹਾਰਾਜ ਨੇ ‘ਪਾਰਸ ਦੀ ਵੱਟੀ’ ਦੇ ਇੱਕ ਭਜਨ ’ਚ ਵੀ ਲਿਖਿਆ ਹੈ:-

ਇਹ ਐਡਾ ਭੋਲਾ ਖਸਮ ਨਹੀਂ, ਜੋ ਮਕਰ ਚਲਿੱਤਰ ਨਾ ਜਾਣੇ
ਇਹਦੇ ਘਰ ਵਿੱਚ ਉਹੀ ਵੱਸ ਸਕਦੀ, ਜੋ ਸਭ ਚਤੁਰਾਈਆਂ ਭੁੱਲ ਜਾਵੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ