Cancer

National Cancer Awareness Day: ਖੁੱਲ੍ਹ ਕੇ ਗੱਲ ਕਰੋ ਭਾਵਨਾਤਮਕ ਸਹਾਰਾ ਦਿਓ-ਕੌਮੀ ਕੈਂਸਰ ਜਾਗਰੂਕਤਾ ਦਿਵਸ

ਸਾਡੇ ਸਰੀਰ ਦੀ ਬਨਾਵਟ ’ਚ ਨੈਚੁਰਲ ਡਿਫੈਂਸ ਸਿਸਟਮ ਹੁੰਦਾ ਹੈ ਇਸ ਨੂੰ ਡੀਐੱਨਏ ਰਿਪੇਅਰ ਮੈਕੇਨਿਜ਼ਮ ਕਹਿੰਦੇ ਹਨ ਜਦੋਂ ਵੀ ਬਾਹਰੀ ਪ੍ਰਦੂਸ਼ਣ ਜਾਂ ਅੰਦਰੂਨੀ ਰੈਂਡਮ ਤਬਦੀਲੀ ਨਾਲ ਕੋਈ ਸੱੈਲ ਜਾਂ ਡੀਐੱਨਏ ਪ੍ਰਭਾਵਿਤ ਹੁੰਦਾ ਹੈ, ਤਾਂ ਇਹ ਸੁਰੱਖਿਆ ਚੱਕਰ ਉਸ ਨੂੰ ਤੁਰੰਤ ਠੀਕ ਕਰ ਦਿੰਦਾ ਹੈ ਜਦੋਂ ਇਹ ਰਿਪੇਅਰ ਸਿਸਟਮ ਖੁਦ ਹੀ ਫੇਲ੍ਹ ਹੋ ਜਾਂਦਾ ਹੈ, ਤਾਂ ਸਰੀਰ ’ਚ ਖਰਾਬ ਮਿਊਟੇਸ਼ਨ ਤੇਜ਼ੀ ਨਾਲ ਇਕੱਠੇ ਹੋਣ ਲੱਗਦੇ ਹਨ ਇਸ ਤੋਂ ਬਾਅਦ ਕੈਂਸਰ ਕੋਸ਼ਿਕਾਵਾਂ ਕੰਟਰੋਲ ਤੋਂ ਬਾਹਰ ਹੋ ਕੇ ਵਧਦੀਆਂ ਹਨ

ਇੱਕ ਰਿਪੋਰਟ ਅਨੁਸਾਰ ਭਾਰਤ ’ਚ ਹਰ ਸਮੇਂ ਕਰੀਬ 20 ਤੋਂ 25 ਲੱਖ ਲੋਕ ਕੈਂਸਰ ਨਾਲ ਜੂਝ ਰਹੇ ਹੁੁੰਦੇ ਹਨ, ਜਿਨ੍ਹਾਂ ’ਚੋਂ ਲਗਭਗ 7 ਲੱਖ ਨਵੇਂ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ ਉਂਜ ਜਦੋਂ ਕੈਂਸਰ ਦਾ ਕੋਈ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਉਨ੍ਹਾਂ ਤੋਂ ਦੋ ਤਿਹਾਈ ਲਾਇਲਾਜ ਹਾਲਤ ’ਚ ਪਹੁੰਚ ਚੁੱਕੇ ਹੁੰਦੇ ਹਨ ਇਨ੍ਹਾਂ ਕੈਂਸਰ ਰੋਗੀਆਂ ’ਚੋਂ 60 ਪ੍ਰਤੀਸ਼ਤ ਤੋਂ ਵੱਧ 35 ਤੋਂ 65 ਸਾਲ ਦੀ ਉਮਰ ਦੇ ਹੁੰਦੇ ਹਨ

ਜੀਵਨਸ਼ੈਲੀ ’ਚ ਆਉਂਦੇ ਬਦਲਾਅ ਕਾਰਨ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ ਇਸ ਬਿਮਾਰੀ ਦਾ ਵਧਦਾ ਫੈਲਾਅ ਚਿੰਤਾ ਦਾ ਵਿਸ਼ਾ ਹੈ ਇਸ ਸੰਦਰਭ ’ਚ ਸਤੰਬਰ 2014 ਤੋਂ ਭਾਰਤ ’ਚ ਹਰ ਸਾਲ 7 ਨਵੰਬਰ ਨੂੰ ਕੌਮੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਪਹਿਲਾਂ ਪਿੰਡ, ਸ਼ਹਿਰ ’ਚ ਇੱਕਾ-ਦੁੱਕਾ ਕੈਂਸਰ ਦੇ ਮਰੀਜ਼ ਮਿਲਦੇ ਸਨ ਜੋ ਅੱਜ ਗਲੀ-ਗਲੀ ਹੀ ਨਹੀਂ, ਘਰ-ਘਰ ’ਚ ਦੇਖਣ ਨੂੰ ਮਿਲ ਜਾਂਦੇ ਹਨ ਇਹ ਕਹਿਣ ’ਚ ਕੋਈ ਅਤਿਕਥਨੀ ਨਹੀਂ ਕਿ ਅੱਜ ਕੈਂਸਰ ਨੇ ਘਰ-ਘਰ ’ਚ ਪੈਰ ਜਮਾ ਲਏ ਹਨ ਕਹਿੰਦੇ ਹਨ ਇਲਾਜ ਤੋਂ ਬਚਾਅ ਬਿਹਤਰ ਹੁੰਦਾ ਹੈ ਅਤੇ ਬਚਾਅ ਉਦੋਂ ਸੰਭਵ ਹੈ ਜਦੋਂ ਅਸੀਂ ਜਾਗਰੂਕ ਹੋਵਾਂਗੇ ਕੈਂਸਰ ਦੇ ਪ੍ਰਤੀ ਮਾਨਸਿਕ ਅਤੇ ਸਮਾਜਿਕ ਜਾਗਰੂਕਤਾ ਜ਼ਰੂਰੀ ਹੈcancer

ਕੈਂਸਰ ਸਿਰਫ ਸਰੀਰਕ ਬਿਮਾਰੀ ਨਹੀਂ ਹੈ, ਇਹ ਮਾਨਸਿਕ ਅਤੇ ਸਮਾਜਿਕ ਰੂਪ ’ਚ ਵੀ ਅਸਰ ਪਾਉਂਦਾ ਹੈ ਡਰ, ਸ਼ਰਮ ਅਤੇ ਗਲਤ ਧਾਰਨਾਵਾਂ ਦੀ ਵਜ੍ਹਾ ਨਾਲ ਕਈ ਲੋਕ ਸਮੇਂ ’ਤੇ ਜਾਂਚ ਨਹੀਂ ਕਰਵਾਉਂਦੇ ਕੈਂਸਰ ਬਾਰੇ ਖੁੱਲ੍ਹ ਕੇ ਗੱਲ ਕਰਨਾ, ਸਹੀ ਜਾਣਕਾਰੀ ਫੈਲਾਉਣਾ ਤੇ ਮਰੀਜ਼ ਨੂੰ ਭਾਵਨਾਤਮਕ ਸਹਾਰਾ ਦੇਣਾ ਬਹੁਤ ਜ਼ਰੂਰੀ ਹੈ ਜਾਗਰੂਕ ਸਮਾਜ ਹੀ ਕੈਂਸਰ ਨਾਲ ਬਿਹਤਰ ਤਰੀਕੇ ਨਾਲ ਲੜ ਸਕਦਾ ਹੈ

Cancer ਲੱਛਣ ਕਿਵੇਂ ਪਹਿਚਾਨੀਏ

ਸਰੀਰ ’ਚ ਆਮ ਤੌਰ ’ਤੇ ਗੰਢ ਜਾਂ ਸੋਜ:

ਜੇਕਰ ਸਰੀਰ ਦੇ ਕਿਸੇ ਹਿੱਸੇ ’ਚ ਬਿਨਾਂ ਦਰਦ ਦੀ ਗੰਢ ਜਾਂ ਸੋਜ ਦਿਸੇ ਅਤੇ ਉਹ ਹੌਲੀ-ਹੌਲੀ ਵਧਦੀ ਜਾਵੇ, ਤਾਂ ਇਸ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਅਜਿਹੀ ਗੰਢ ਅਕਸਰ ਸ਼ੁਰੂਆਤ ’ਚ ਦਰਦ ਨਹੀਂ ਕਰਦੀ, ਇਸ ਲਈ ਲੋਕ ਉਸ ਨੂੰ ਗੰਭੀਰ ਨਹੀਂ ਸਮਝਦੇ ਛਾਤੀ, ਗਰਦਨ, ਕੱਛਾਂ, ਪੇਟ ਜਾਂ ਕਮਰ ਦੇ ਕੋਲ ਦਿਖਾਈ ਦੇਣ ਵਾਲੀ ਗੰਢ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੋ ਸਕਦੀ ਹੈ ਜੇਕਰ ਗੰਢ ਸਖ਼ਤ ਹੋਵੇ, ਹਿੱਲਦੀ ਨਾ ਹੋਵੇ ਜਾਂ ਸਮੇਂ ਦੇ ਨਾਲ ਆਕਾਰ ਬਦਲ ਰਹੀ ਹੋਵੇ, ਤਾਂ ਡਾਕਟਰ ਨੂੰ ਦਿਖਾਉਣਾ ਜਰੂਰੀ ਹੈ

Also Read:  ਸੱਚਾ ਅਧਿਆਪਕ

ਲੰਮੇ ਸਮੇਂ ਤੱਕ ਥਕਾਵਟ ਅਤੇ ਵਜਨ ਘੱਟ ਹੋਣਾ:

ਜੇਕਰ ਬਿਨਾਂ ਜ਼ਿਆਦਾ ਕੰਮ ਕੀਤੇ ਵੀ ਲਗਾਤਾਰ ਥਕਾਵਟ ਮਹਿਸੂਸ ਹੋ ਰਹੀ ਹੈ ਅਤੇ ਆਰਾਮ ਕਰਨ ਤੋਂ ਬਾਅਦ ਵੀ ਸਰੀਰ ’ਚ ਫੁਰਤੀ ਵਾਪਸ ਨਾ ਆਵੇ ਤਾਂ ਇਹ ਸਹੀ ਨਹੀਂ ਹੈ ਇਸ ਦੇ ਨਾਲ ਜੇਕਰ ਵਜਨ ਆਪਣੇ-ਆਪ ਘੱਟ ਹੋ ਰਿਹਾ ਹੈ, ਜਦਕਿ ਖਾਣ-ਪੀਣ ’ਚ ਕੋਈ ਖਾਸ ਬਦਲਾਅ ਨਾ ਕੀਤਾ ਗਿਆ ਹੋਵੇ, ਤਾਂ ਇਹ ਸਰੀਰ ’ਚ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ

ਜ਼ਖਮ ਜੋ ਠੀਕ ਨਾ ਹੋਵੇ:

ਜੇਕਰ ਸਰੀਰ ’ਤੇ ਕੋਈ ਜ਼ਖਮ, ਛਾਲਾ ਲੰਮੇ ਸਮੇਂ ਤੱਕ ਠੀਕ ਨਹੀਂ ਹੋ ਰਿਹਾ ਹੈ, ਜਾਂ ਵਾਰ-ਵਾਰ ਖੂਨ ਨਿੱਕਲਦਾ ਹੈ, ਤਾਂ ਇਹ ਵੀ ਇੱਕ ਚਿਤਾਵਨੀ ਹੋ ਸਕਦੀ ਹੈ ਖਾਸ ਤੌਰ ’ਤੇ ਇਹ ਸਮੱਸਿਆ ਮੂੰਹ, ਜੀਭ, ਬੁੱਲ੍ਹ, ਚਮੜੀ ਜਾਂ ਗਲੇ ਦੇ ਕੈਂਸਰ ’ਚ ਦੇਖੀ ਜਾਂਦੀ ਹੈ ਅਜਿਹੇ ਜ਼ਖ਼ਮ, ਜੋ ਕਈ ਹਫਤਿਆਂ ਤੱਕ ਠੀਕ ਨਾ ਹੋਣ, ਉਨ੍ਹਾਂ ਨੂੰ ਜ਼ਰੂਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ

ਸਰੀਰ ਦੇ ਆਮ ਕੰਮਾਂ ’ਚ ਬਦਲਾਅ:

ਜੇਕਰ ਪੇਸ਼ਾਬ ਜਾਂ ਪਖਾਨੇ ਦੀਆਂ ਆਦਤਾਂ ’ਚ ਲੰਮੇ ਸਮੇਂ ਤੱਕ ਬਦਲਾਅ ਬਣਿਆ ਰਹੇ, ਆਵਾਜ਼ ਬੈਠੀ ਰਹੇ, ਨਿੱਗਲਣ ’ਚ ਪ੍ਰੇਸ਼ਾਨੀ ਹੋਵੇ ਜਾਂ ਸਾਹ ਲੈਣ ’ਚ ਦਿੱਕਤ ਹੋਵੇ, ਤਾਂ ਇਹ ਵੀ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ਕਈ ਲੋਕ ਇਨ੍ਹਾਂ ਬਦਲਾਵਾਂ ਨੂੰ ਆਮ ਸਮੱਸਿਆ ਮੰਨ ਕੇ ਟਾਲ਼ ਦਿੰਦੇ ਹਨ, ਪਰ ਜੇਕਰ ਇਹ ਲੱਛਣ ਲਗਾਤਾਰ ਬਣੇ ਰਹਿਣ, ਤਾਂ ਜਾਂਚ ਕਰਵਾਉਣਾ ਜ਼ਰੂਰੀ ਹੁੰਦਾ ਹੈ

Cancer ਕੈਂਸਰ ਹੋਣ ਦੇ ਕਾਰਨ

ਸਿਗਰਟਨੋਸ਼ੀ ਦੀ ਆਦਤ:

ਕੈਂਸਰ ਕਿਸੇ ਇੱਕ ਕਾਰਨ ਨਾਲ ਨਹੀਂ ਹੁੰਦਾ, ਸਗੋਂ ਕਈ ਵਜ੍ਹਾ ਮਿਲ ਕੇ ਇਸ ਦਾ ਖ਼ਤਰਾ ਵਧਾਉਂਦੀਆਂ ਹਨ ਤੰਬਾਕੂ ਚਬਾਉਣਾ, ਸਿਗਰਟ ਪੀਣਾ ਅਤੇ ਬੀੜੀ ਪੀਣਾ ਕੈਂਸਰ ਦੇ ਸਭ ਤੋਂ ਵੱਡੇ ਕਾਰਨਾਂ ’ਚੋਂ ਮੁੱਖ ਹਨ ਇਹ ਮੂੰਹ, ਫੇਫੜੇ, ਗਲਾ ਤੇ ਪੇਟ ਦੇ ਕੈਂਸਰ ਦਾ ਖ਼ਤਰਾ ਕਈ ਗੁਣਾ ਵਧਾ ਦਿੰਦੇ ਹਨ

Also Read:  Almonds Pudding: ਬਾਦਾਮ ਦਾ ਹਲਵਾ

ਗਲਤ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ:

ਬਹੁਤ ਜ਼ਿਆਦਾ ਤਲਿਆ-ਭੁੰਨਿ੍ਹਆ ਖਾਣਾ, ਜੰਕ ਫੂਡ, ਮੋਟਾਪਾ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਕੈਂਸਰ ਦਾ ਖ਼ਤਰਾ ਵਧਾ ਸਕਦੀ ਹੈ ਸਰੀਰ ਨੂੰ ਸਿਹਤਮੰਦ ਰੱਖਣ ਲਈ ਸਹੀ ਭੋਜਨ ਅਤੇ ਨਿਯਮਿਤ ਕਸਰਤ ਜ਼ਰੂਰੀ ਹੈ ਸੰਕਰਮਣ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਅਤੇ ਪ੍ਰਦੂਸ਼ਣ, ਜ਼ਹਿਰੀਲੇ ਕੈਮੀਕਲ ਅਤੇ ਰੈਡੀਏਸ਼ਨ ਦੇ ਸੰਪਰਕ ’ਚ ਲੰਮੇ ਸਮੇਂ ਤੱਕ ਰਹਿਣਾ ਵੀ ਕੈਂਸਰ ਦਾ ਜ਼ੋਖਿਮ ਵਧਾਉਂਦਾ ਹੈ

Cancer ਬਚਾਅ ਦੇ ਪ੍ਰਭਾਵਸ਼ਾਲੀ ਤਰੀਕੇ

ਕੈਂਸਰ ਤੋਂ ਪੂਰੀ ਤਰ੍ਹਾਂ ਬਚਣਾ ਹਮੇਸ਼ਾ ਸੰਭਵ ਨਹੀਂ ਹੁੰਦਾ, ਪਰ ਸਹੀ ਆਦਤਾਂ ਨਾਲ ਜ਼ੋਖਿਮ ਕਾਫੀ ਘੱਟ ਕੀਤਾ ਜਾ ਸਕਦਾ ਹੈ

  • ਸੰਤੁਲਿਤ ਆਹਾਰ, ਨਿਯਮਤ ਕਸਰਤ ਅਤੇ ਲੋੜੀਂਦੀ ਨੀਂਦ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਸਿਹਤਮੰਦ ਸਰੀਰ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਬਿਹਤਰ ਤਰੀਕੇ ਨਾਲ ਲੜ ਸਕਦਾ ਹੈ
  • ਤੰਬਾਕੂ ਅਤੇ ਸ਼ਰਾਬ ਤੋਂ ਦੂਰੀ ਬਣਾਉਣਾ ਕੈਂਸਰ ਤੋਂ ਬਚਾਅ ਦਾ ਸਭ ਤੋਂ ਜ਼ਰੂਰੀ ਕਦਮ ਹੈ ਇਨ੍ਹਾਂ ਨੂੰ ਛੱਡਣ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ
  • ਕੁਝ ਕੈਂਸਰ ਤੋਂ ਬਚਾਅ ਲਈ ਟੀਕੇ ਵੀ ਉਪਲੱਬਧ ਹਨ, ਜਿਵੇਂ ਸਰਵਾਈਕਲ ਕੈਂਸਰ ਲਈ ਸੰਕਰਮਣ ਤੋਂ ਬਚਾਅ ਅਤੇ ਸਮੇਂ ’ਤੇ ਇਲਾਜ ਬਹੁਤ ਜ਼ਰੂਰੀ ਹੈ
  • ਕੈਂਸਰ ਦੀ ਪਹਿਚਾਣ ਜਿੰਨੀ ਜਲਦੀ ਹੋਵੇ, ਇਲਾਜ ਓਨਾ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਸਕ੍ਰੀਨਿੰਗ ਜਾਂਚ ਨਾਲ ਕੈਂਸਰ ਨੂੰ ਸ਼ੁਰੂਆਤੀ ਅਸਵਥਾ ’ਚ ਫੜਿਆ ਜਾ ਸਕਦਾ ਹੈ, ਜਦੋਂ ਲੱਛਣ ਦਿਖਾਈ ਵੀ ਨਹੀਂ ਦਿੰਦੇ
  • ਛਾਤੀ ਕੈਂਸਰ, ਸਰਵਾਈਕਲ ਕੈਂਸਰ, ਪ੍ਰੋਸਟੈਟ ਕੈਂਸਰ ਅਤੇ ਕੋਲਨ ਕੈਂਸਰ ਲਈ ਨਿਯਮਤ ਜਾਂਚ ਬਹੁਤ ਫਾਇਦੇਮੰਦ ਹੁੰਦੀ ਹੈ ਡਾਕਟਰ ਦੀ ਸਲਾਹ ਨਾਲ ਸਹੀ ਉਮਰ ’ਚ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ

ਹਰ 9ਵੇਂ ਵਿਅਕਤੀ ’ਤੇ ਕੈਂਸਰ ਦਾ ਖ਼ਤਰਾ ਮੰਡਰਾ ਰਿਹਾ

ਭਾਰਤੀ ਚਿਕਿੱਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਦਾ ਦਾਅਵਾ ਹੈ ਕਿ ਭਾਰਤ ’ਚ ਹਰ ਸਾਲ ਕਰੀਬ 15 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਦੂਜੇ ਪਾਸੇ ਦੂਜੇ ਤਰੀਕੇ ਨਾਲ ਸਮਝੀਏ ਤਾਂ ਹਰ ਨੌਂ ’ਚੋਂ ਇੱਕ ਵਿਅਕਤੀ ਨੂੰ ਕੈਂਸਰ ਦਾ ਖ਼ਤਰਾ ਬਣਿਆ ਰਹਿੰਦਾ ਹੈ ਸਾਲ ’ਚ ਕਰੀਬ ਨੌਂ ਲੱਖ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸੰਸਦ ’ਚ ਪੇਸ਼ ਅੰਕੜਿਆਂ ਦੇ ਅਨੁਸਾਰ, ਸਾਲ 2021 ਤੋਂ 2025 ਤੱਕ ਪੰਜ ਸਾਲਾਂ ਦੇ ਸਮੇਂ ’ਚ ਉੱਤਰ ਭਾਰਤ ’ਚ ਕੈਂਸਰ ਦੇ ਮਾਮਲਿਆਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ ਆਈਸੀਐੱਮਆਰ ਦੇ ਅਨੁਮਾਨਾਂ ਦੇ ਆਧਾਰ ’ਤੇ ਖੇਤਰੀ ਮਾਮਲਿਆਂ ’ਚ ਲਗਭਗ 10 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਖਾਸ ਕਰਕੇ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਸਾਂਝੇ ਤੌਰ ’ਤੇ ਮਾਮਲੇ 78,514 ਤੋਂ ਵੱਧ ਕੇ 86,352 ਹੋ ਗਏ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ