Cybersecurity

Cybersecurity: ਸਾਈਬਰ ਸੁਰੱਖਿਆ ਦੀ ਵਧਦੀ ਮੰਗ ਅਤੇ ਕਰੀਅਰ ਦੇ ਮੌਕੇ

ਸਾਈਬਰ ਸੁਰੱਖਿਆ ਅੱਜ ਦੇ ਡਿਜ਼ੀਟਲ ਯੁੱਗ ’ਚ ਸਭ ਤੋਂ ਮਹੱਤਵਪੂਰਨ ਅਤੇ ਤੇਜ਼ੀ ਨਾਲ ਵਧਦੇ ਹੋਏ ਖੇਤਰ ’ਚ ਮਹੱਤਵਪੂਰਨ ਹੈ ਜਿੱਥੇ ਇੰਟਰਨੈੱਟ ਅਤੇ ਡਿਜ਼ੀਟਲ ਵਸੀਲਿਆਂ ਦੀ ਵਰਤੋਂ ਹਰ ਖੇਤਰ ’ਚ ਵਧ ਰਹੀ ਹੈ, ਉੱਥੇ ਇਸ ਨਾਲ ਜੁੜੇ ਖਤਰਿਆਂ ਅਤੇ ਸਾਈਬਰ ਅਪਰਾਧਾਂ ਦਾ ਪੱਧਰ ਵੀ ਵਧਿਆ ਹੈ ਅਜਿਹੇ ’ਚ ਕੰਪਨੀਆਂ, ਸਰਕਾਰੀ ਸੰਸਥਾਵਾਂ ਅਤੇ ਹੋਰ ਸੰਗਠਨਾਂ ’ਚ ਐਥੀਕਲ ਹੈਕਰ, ਸਿਕਿਉਰਿਟੀ ਐਨਾਲਿਸਟ ਵਰਗੇ ਮਾਹਿਰਾਂ ਦੀ ਮੰਗ ਅਸਮਾਨ ਛੂਹ ਰਹੀ ਹੈ ਇਹ ਖੇਤਰ ਨਾ ਸਿਰਫ ਰੁਜ਼ਗਾਰ ਦੇ ਵਿਆਪਕ ਮੌਕੇ ਦਿੰਦਾ ਹੈ,

ਸਗੋਂ ਵਧੀਆ ਤਨਖਾਹ ਅਤੇ ਹੁਨਰ ਦੇ ਵਿਕਾਸ ਦਾ ਵੀ ਸੁਨਹਿਰਾ ਰਸਤਾ ਹੈ ਡਿਜ਼ੀਟਲ ਯੁੱਗ ’ਚ ਸਾਈਬਰ ਸੁਰੱਖਿਆ ਦੀ ਮੰਗ ਇਸ ਲਈ ਤੇਜ਼ੀ ਨਾਲ ਵਧ ਰਹੀ ਹੈ, ਕਿਉਂਕਿ ਹਰ ਸੰਸਥਾ ਨੂੰ ਆਪਣੇ ਡਾਟਾ, ਨੈੱਟਵਰਕ ਅਤੇ ਸਿਸਟਮ ਨੂੰ ਸਾਈਬਰ ਅਪਰਾਧਾਂ ਤੋਂ ਸੁਰੱਖਿਅਤ ਰੱਖਣਾ ਹੁੰਦਾ ਹੈ ਐਥੀਕਲ ਹੈਕਰ, ਜੋ ਸਿਸਟਮ ਦੀਆਂ ਕਮਜ਼ੋਰੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਸੁਧਾਰਦੇ ਹਨ, ਸਿਕਿਉਰਿਟੀ ਐਨਾਲਿਸਟ, ਜੋ ਸੁਰੱਖਿਆ ਉਪਕਰਨਾਂ ਦਾ ਸੰਚਾਲਨ ਕਰਦੇ ਹਨ ਅਤੇ ਨੈੱਟਵਰਕ ਦੀ ਸੁਰੱਖਿਆ ਤੈਅ ਕਰਦੇ ਹਨ,

ਕਲਾਊਡ ਸਿਕਿਉਰਿਟੀ ਸਪੈਸ਼ਲਿਸਟ, ਜੋ ਕਲਾਊਡ ਵਾਤਾਵਰਨ ’ਚ ਸੁਰੱਖਿਆ ਦਿੰਦੇ ਹਨ ਅਤੇ ਡਿਜ਼ੀਟਲ ਫੋਰੈਂਸਿਕ ਐਕਸਪਰਟ, ਜੋ ਸਾਈਬਰ ਅਪਰਾਧ ਦੀ ਜਾਂਚ ਕਰਦੇ ਹਨ, ਇਨ੍ਹਾਂ ਭੂਮਿਕਾਵਾਂ ’ਚ ਸਭ ਤੋਂ ਵੱਧ ਮੰਗ ਹੈ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਟੈਕਨਾਲੋਜੀ ਯੂਨੀਵਰਸਿਟੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਨੀਲ ਕੁਮਾਰ ਅਨੁਸਾਰ ਵਰਤਮਾਨ ਸਮੇਂ ’ਚ ਇਸ ਖੇਤਰ ’ਚ ਰੁਜ਼ਗਾਰ ਦੇ ਮੌਕੇ ਅਤੇ ਤਨਖਾਹ ’ਚ ਲਗਾਤਾਰ ਵਾਧਾ ਹੋਵੇਗਾ

Table of Contents

ਸਾਈਬਰ ਸੁਰੱਖਿਆ ’ਚ ਕਰੀਅਰ ਕਿਵੇਂ ਸ਼ੁਰੂ ਕਰੀਏ:

ਸਭ ਤੋਂ ਪਹਿਲਾਂ ਆਪਣੀ ਸਿੱਖਿਆ ਪੂਰੀ ਕਰੋ, ਜੋ 12ਵੀਂ ਤੋਂ ਬਾਅਦ ਡਿਪਲੋਮਾ ਜਾਂ ਬੀਸੀਏ/ਬੀਟੈੱਕ ਸਾਈਬਰ ਸੁਰੱਖਿਆ ’ਚ ਹੋ ਸਕਦੀ ਹੈ ਪ੍ਰਮਾਣਿਤ ਕੋਰਸ ਅਤੇ ਸਿਖਲਾਈ ਲਓ, ਖਾਸ ਕਰਕੇ ਐਥੀਕਲ ਹੈਕਿੰਗ, ਨੈੱਟਵਰਕ ਸੁਰੱਖਿਆ ਅਤੇ ਕਲਾਊਡ ਸੁਰੱਖਿਆ ’ਚ ਇੰਟਰਨਸ਼ਿਪ ਅਤੇ ਪ੍ਰੋਜੈਕਟ ਜਰੀਏ ਵਿਹਾਰਕ ਤਜ਼ਰਬਾ ਪ੍ਰਾਪਤ ਕਰੋ ਲਗਾਤਾਰ ਅੱਪਡੇਟ ਰਹਿ ਕੇ ਨਵੇਂ ਸਾਈਬਰ ਸੁਰੱਖਿਆ ਖਤਰੇ ਅਤੇ ਹੱਲ ਸਿੱਖੋ ਤਜ਼ਰਬਾ ਵਧਣ ’ਤੇ ਉੱਚ ਅਹੁਦਿਆਂ ’ਤੇ ਜ਼ਿਆਦਾ ਤਨਖਾਹ ਲਈ ਬਿਨੈ ਕਰੋData security Cyber ​​criminals

Also Read:  U-19 ਵਰਲਡ ਕੱਪ: ਭਾਰਤ ਨੇ ਛੇਵੀਂ ਵਾਰ ਜਿੱਤਿਆ ਵਰਲਡ ਕੱਪ

ਸਾਈਬਰ ਸੁਰੱਖਿਆ ’ਚ ਦਾਖਲੇ ਲਈ ਮਾਪਦੰਡ:

ਸਾਈਬਰ ਸੁਰੱਖਿਆ ’ਚ ਕਰੀਅਰ ਸ਼ੁੁਰੂ ਕਰਨ ਲਈ ਸਿੱਖਿਆ ਸੰਸਥਾਨ ਵੱਖ-ਵੱਖ ਪੱਧਰਾਂ ’ਤੇ ਕੋਰਸ ਕਰਵਾਉਂਦੇ ਹਨ, ਜਿਨ੍ਹਾਂ ਲਈ ਅਲੱਗ-ਅਲੱਗ ਮਾਪਦੰਡ ਹੁੰਦੇ ਹਨ 12ਵੀਂ ਤੋਂ ਬਾਅਦ ਘੱਟ ਸਮੇਂ ਵਾਲੇ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਉਪਲੱਬਧ ਹਨ, ਜੋ ਸ਼ੁਰੂਆਤੀ ਗਿਆਨ ਅਤੇ ਹੁਨਰ ਦਿੰਦੇ ਹਨ ਗ੍ਰੈਜੂਏਸ਼ਨ ਪੱਧਰ ’ਤੇ ਬੀਸੀਏ (ਕੰਪਿਊਟਰ ਐਪਲੀਕੇਸ਼ਨ) ’ਚ ਸਾਈਬਰ ਸੁਰੱਖਿਆ ਦੀ ਸਪੈਸ਼ਲਾਈਜੇਸ਼ਨ ਕੀਤੀ ਜਾ ਸਕਦੀ ਹੈ, ਇਸ ਲਈ ਆਮ ਤੌਰ ’ਤੇ 12ਵੀਂ ਪਾਸ ਹੋਣਾ ਜ਼ਰੂਰੀ ਹੈ

ਬੀਟੈੱਕ ਜਾਂ ਬੀਐੱਸਸੀ ਕੰਪਿਊਟਰ ਸਾਇੰਸ, ਆਈਟੀ, ਇਲੈਕਟ੍ਰਾਨਿਕਸ ’ਚ ਸਾਈਬਰ ਸੁਰੱਖਿਆ ਜਾਂ ਕ੍ਰਿਪਟੋਗ੍ਰਾਫੀ ’ਚ ਸਪੈਸ਼ਲਾਈਜੇਸ਼ਨ ਲਈ ਵੀ 12ਵੀਂ ਪਾਸ ਹੋਣਾ ਅਤੇ ਸਬੰਧਿਤ ਐਂਟਰੀ ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਗ੍ਰੈਜੂਏਸ਼ਨ ਪੱਧਰ ’ਤੇ ਐੱਮਸੀਏ, ਐੱਮਟੈੱਕ, ਐੱਮਐੱਸਸੀ ਵਰਗੇ ਕੋਰਸ ਹੁੰਦੇ ਹਨ, ਜਿਨ੍ਹਾਂ ’ਚ ਦਾਖ਼ਲੇ ਲਈ ਸਬੰਧਿਤ ਖੇਤਰ ’ਚ ਗ੍ਰੈਜੂਏਟ ਡਿਗਰੀ ਅਤੇ 50 ਪ੍ਰਤੀਸ਼ਤ ਤੋਂ ਉੱਪਰ ਅੰਕ ਜ਼ਰੂਰੀ ਹਨ ਕਈ ਯੂਨੀਵਰਸਿਟੀਆਂ ’ਚ ਕੌਮੀ ਜਾਂ ਯੂਨੀਵਰਸਿਟੀ ਪੱਧਰ ਦੀ ਦਾਖਲਾ ਪ੍ਰੀਖਿਆ ਹੁੰਦੀ ਹੈ, ਜਿਵੇਂ ਕਿ ਸੀਯੂਈਟੀ, ਜੋ ਸਾਈਬਰ ਸੁਰੱਖਿਆ ਕੋਰਸਾਂ ’ਚ ਦਾਖਲੇ ਲਈ ਮਾਨਤਾਪ੍ਰਾਪਤ ਹੁੰਦੀਆਂ ਹਨ

ਮੁੱਖ ਯੂਨੀਵਰਸਿਟੀਆਂ:

ਉੱਤਰ ਭਾਰਤ ’ਚ ਕਈ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਨ ਸਾਈਬਰ ਸੁਰੱਖਿਆ ’ਚ ਖਾਸ ਕੋਰਸ ਕਰਵਾਉਂਦੀਆਂ ਹਨ ਮੁੱਖ ਯੂਨੀਵਰਸਿਟੀਆਂ ’ਚ ਸ਼ਾਮਲ ਹਨ- ਹਰਿਆਣਾ ਦੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਅਤੇ ਐੱਨਆਈਆਈਐੱਲਐੱਮ ਯੂਨੀਵਰਸਿਟੀ ਕੈਥਲ, ਹਰਿਆਣਾ ’ਚ ਬੀਐੱਸਸੀ ਸਾਈਬਰ ਕਰਾਈਮ, ਸਾਈਬਰ ਸਿਕਿਉਰਿਟੀ, ਪੀਜੀ ਡਿਪਲੋਮਾ ਇਨ ਸਾਈਬਰ ਸਿਕਿਉਰਿਟੀ, ਬੀਐੱਸਸੀ ਡਾਟਾ ਸਾਇੰਸ, ਬੀਟੈੱਕ ਐਂਡ ਐਮਟੈੱਕ ਸਮੇਤ ਕਈ ਕੋਰਸ ਉਪਲੱਬਧ ਹਨ ਸ਼ਾਰਦਾ ਯੂਨੀਵਰਸਿਟੀ ਗ੍ਰੇਟਰ ਨੋਇਡਾ ’ਚ ਬੀਐੱਸਸੀ ਸਾਈਬਰ ਸੁਰੱਖਿਆ, ਡਿਜ਼ੀਟਲ ਫੋਰੈਂਸਿਕ ਅਤੇ ਸਾਈਬਰ ਲਾ ’ਤੇ ਅਧਾਰਿਤ ਵੱਖ-ਵੱਖ ਕੋਰਸ ਉਪਲੱਬਧ ਹਨ

ਮਿਤੂ ਯੂਨੀਵਰਸਿਟੀ ’ਚ ਬੀਟੈੱਕ ਸਾਈਬਰ ਸੁਰੱਖਿਆ ਅਤੇ ਡਿਜ਼ੀਟਲ ਫੋਰੈਂਸਿਕ ਦੇ ਖੇਤਰ ’ਚ ਡਿਗਰੀ ਕੋਰਸ ਹਨ ਜੈਨ ਯੂਨੀਵਰਸਿਟੀ 12ਵੀਂ ਤੋਂ ਬਾਅਦ ਸਾਈਬਰ ਸੁਰੱਖਿਆ ’ਚ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕਰਵਾਉਂਦੀ ਹੈ ਜਗਨਨਾਥ ਯੂਨੀਵਰਸਿਟੀ, ਐੱਨਸੀਆਰ ’ਚ ਬੀਸੀਏ ਸਾਈਬਰ ਸੁਰੱਖਿਆ ਕੋਰਸ, ਜਿੱਥੇ ਦਾਖਲੇ ਲਈ ਸੀਯੂਈਟੀ ਵਰਗੀਆਂ ਪ੍ਰੀਖਿਆਵਾਂ ਹੁੰਦੀਆਂ ਹਨ ਆਈਆਈਟੀ ਅਤੇ ਕੇਂਦਰੀ ਯੂਨੀਵਰਸਿਟੀ ਇਲਾਹਬਾਦ, ਕਾਨ੍ਹਪੁਰ, ਦਿੱਲੀ ਯੂਨੀਵਰਸਿਟੀ ਸਮੇਤ ਹੋਰ ਸੰਸਥਾਨ ਵੀ ਸਾਈਬਰ ਸੁਰੱਖਿਆ ’ਚ ਐੱਮਟੈਕ ਵਰਗੇ ਪੋਸਟ-ਗ੍ਰੈਜਏਟ ਕੋਰਸ ਕਰਵਾਉਂਦੇ ਹਨ

Also Read:  Scrapping Rules: ਕਾਰ ਸਕਰੈਪ ਕਰਨ ਦੇ ਨਿਯਮ ਜਾਣੋ, ਫਿਟਨੈੱਸ ਟੈਸਟ ਜ਼ਰੂਰੀ

ਤਨਖਾਹ ਅਤੇ ਕਰੀਅਰ ਵਾਧੇ ਦੀਆਂ ਸੰਭਾਵਨਾਵਾਂ:

2025 ’ਚ ਸਾਈਬਰ ਸੁਰੱਖਿਆ ਮਾਹਿਰਾਂ ਦੀ ਔਸਤਨ ਤਨਖਾਹ ਭਾਰਤ ’ਚ ਐਂਟਰੀ ਪੱਧਰ ’ਤੇ 6 ਤੋਂ 12 ਲੱਖ ਰੁਪਏ ਹਰ ਸਾਲ ਹੈ ਤਜ਼ਰਬੇਕਾਰ ਵਿਸ਼ਲੇਸ਼ਕ ਅਤੇ ਮਾਹਿਰ 20 ਲੱਖ ਰੁਪਏ ਤੋਂ ਉੱਪਰ ਤਨਖਾਹ ਪ੍ਰਾਪਤ ਕਰ ਸਕਦੇ ਹਨ ਅਮਰੀਕਾ ’ਚ ਇਹ ਤਨਖਾਹ ਹੋਰ ਜ਼ਿਆਦਾ ਹੈ, ਪਰ ਭਾਰਤ ’ਚ ਵੀ ਡਿਜ਼ੀਟਲ ਸੁਰੱਖਿਆ ਦੀ ਵਧਦੀ ਮੰਗ ਕਾਰਨ ਆਮਦਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ

ਵੱਡੇ ਸੰਗਠਨ, ਬੈਂਕ, ਆਈਟੀ ਕੰਪਨੀਆਂ ਅਤੇ ਸਰਕਾਰੀ ਵਿਭਾਗ ਸੁਰੱਖਿਆ ਮਾਹਿਰਾਂ ਨੂੰ ਜ਼ਿਆਦਾ ਤਨਖਾਹ ਦੇ ਕੇ ਆਕਰਸ਼ਿਤ ਕਰਦੇ ਹਨ ਸੀਨੀਅਰ ਅਹੁਦੇ ਜਿਵੇਂ ਕਿ ਸੀਆਈਐੱਸਓ (ਮੁੱਖ ਸੂਚਨਾ ਸੁਰੱਖਿਆ ਅਧਿਕਾਰੀ) ਦੀ ਆਮਦਨ ਲੱਖਾਂ ਤੋਂ ਕਰੋੜ ਰੁਪਏ ਤੱਕ ਹੋ ਸਕਦੀ ਹੈ ਇਸ ਤੋਂ ਇਲਾਵਾ ਤਕਨੀਕੀ ਮੁਹਾਰਤ, ਅਗਵਾਈ ਹੁਨਰ ਅਤੇ ਨਵੀਆਂ ਤਕਨੀਕਾਂ ਦਾ ਗਿਆਨ ਆਮਦਨ ਵਧਾਉਣ ’ਚ ਸਹਾਇਕ ਹੁੰਦਾ ਹੈ

ਗਤੀਸ਼ੀਲ ਕਰੀਅਰ ਦੀ ਧੁਰੀ ਹੈ ਸਾਈਬਰ ਸੁਰੱਖਿਆ:

ਸਾਈਬਰ ਸੁਰੱਖਿਆ ਇੱਕ ਬਹੁਤ ਹੀ ਗਤੀਸ਼ੀਲ, ਚੁਣੌਤੀਪੂਰਨ ਅਤੇ ਸੰਭਾਵਨਾਵਾਂ ਨਾਲ ਭਰਿਆ ਖੇਤਰ ਹੈ ਐਥੀਕਲ ਹੈਕਰ ਅਤੇ ਸਿਕਿਉਰਿਟੀ ਐਨਾਲਿਸਟ ਵਰਗੀਆਂ ਭੂਮਿਕਾਵਾਂ ਦੀ ਮੰਗ ਦਿਨ-ਪ੍ਰਤੀਦਿਨ ਵਧ ਰਹੀ ਹੈ ਅਤੇ ਇਸ ਲਈ ਯੋਗ ਉਮੀਦਵਾਰਾਂ ਨੂੰ ਉੱਚ ਤਨਖਾਹ ਦੇ ਨਾਲ ਬਿਹਤਰ ਕਰੀਅਰ ਮੌਕੇ ਵੀ ਮਿਲਦੇ ਹਨ

ਉੱਤਰ ਭਾਰਤ ਦੀਆਂ ਕਈ ਯੂਨੀਵਰਸਿਟੀਆਂ ਇਸ ਖੇਤਰ ’ਚ ਨਵੇਂ ਕੋਰਸ ਉਪਲੱਬਧ ਕਰਵਾਉਂਦੀਆਂ ਹਨ, ਜਿੱਥੋਂ ਸਿੱਖਿਆ ਪ੍ਰਾਪਤ ਕਰਕੇ ਲੋਕ ਭਾਰਤ ਹੀ ਨਹੀਂ, ਵਿਸ਼ਵ ਪੱਧਰ ’ਤੇ ਇਸ ਖੇਤਰ ’ਚ ਆਪਣਾ ਭਵਿੱਖ ਸੰਵਾਰ ਸਕਦੇ ਹਨ ਜੇਕਰ ਤੁਸੀਂ ਤਕਨੀਕੀ ਹੁਨਰ, ਲਗਨ ਅਤੇ ਲਗਾਤਾਰ ਸਿੱਖਣ ਦੀ ਇੱਛਾ-ਸ਼ਕਤੀ ਰੱਖਦੇ ਹੋ, ਤਾਂ ਸਾਈਬਰ ਸੁਰੱਖਿਆ ਤੁਹਾਡੇ ਲਈ ਸਭ ਤੋਂ ਲਾਹੇਵੰਦ ਕਰੀਅਰ ਬਦਲ ਹੋ ਸਕਦਾ ਹੈ
-ਮੁਕੇਸ਼ ਤਿਆਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ