know the rules of scrapping a car fitness test is necessary

ਕਾਰ ਸਕਰੈਪ ਕਰਨ ਦੇ ਨਿਯਮ ਜਾਣੋ, ਫਿਟਨੈੱਸ ਟੈਸਟ ਜ਼ਰੂਰੀ

ਸਕਰੈਪ ਪਾਲਿਸੀ ਬਾਰੇ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਇਹ ਵੀ ਜਾਣਦੇ ਹੀ ਹੋਵੋਂਗੇ ਕਿ ਇਸ ਪਾਲਿਸੀ ’ਚ ਪੁਰਾਣੀਆਂ ਕਾਰਾਂ ਨੂੰ ਸਕਰੈਪ ਕੀਤਾ ਜਾਏਗਾ ਭਾਵ ਤੁਹਾਡੀ ਪੁਰਾਣੀ ਕਾਰ ਨੂੰ ਕਬਾੜਾ ਬਣਾ ਦਿੱਤਾ ਜਾੲ ੇਗਾ

ਹੁਣ ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਨੋਇਡਾ ’ਚ ਪੁਰਾਣੀਆਂ ਗੱਡੀਆਂ ਨੂੰ ਰਿਸਾਈਕਲ ਕਰਨ ਦੀ ਪਹਿਲੀ ਯੂਨਿਟ ਦਾ ਸ਼ੁੱਭ-ਆਰੰਭ ਕੀਤਾ ਹੈ ਕਾਰ ਸਕਰੈਪਿੰਗ ਦਾ ਕੰਮ ਕੀਤਾ ਜਾਂਦਾ ਹੈ, ਇਸ ਬਾਰੇ ਕਈ ਲੋਕ ਨਹੀਂ ਜਾਣਦੇ ਯਾਨੀ ਤੁਹਾਨੂੰ ਆਪਣੀ ਕਾਰ ਵੀ ਸਕਰੈਪ ਕਰਾਉਣੀ ਹੈ, ਉਦੋਂ ਕੀ ਕਰਨਾ ਹੋਵੇਗਾ?

Also Read :-

ਇਸ ਖਬਰ ’ਚ ਅਸੀਂ ਤੁਹਾਨੂੰ ਇਹ ਦੱਸਣ ਵਾਲੇ ਹਾਂ ਇਸ ਨੂੰ ਤੁਸੀਂ ਸਟੈੱਪ-ਬਾਇ-ਸਟੈੱਪ ਸਮਝੋ

ਇਸ ਪਾਲਿਸੀ ’ਚ 10 ਸਾਲ ਪੁਰਾਣੀ ਡੀਜ਼ਲ ਕਾਰ ਅਤੇ 15 ਸਾਲ ਪੁਰਾਣੀ ਪੈਟਰੋਲ ਕਾਰ ਨੂੰ ਸਕਰੈਪ ਕੀਤੇ ਜਾਣ ਦਾ ਨਿਯਮ ਬਣਾਇਆ ਗਿਆ ਹੈ ਹਾਲਾਂਕਿ, ਹੁਣ ਕਾਰਾਂ ਦਾ ਫਿਟਨੈੱਸ ਟੈਸਟ ਸਰਟੀਫਿਕੇਟ ਜ਼ਰੂਰੀ ਹੋ ਜਾੲ ੇਗਾ ਇਸ ਵਜ੍ਹਾ ਨਾਲ ਸਾਰੀਆਂ ਕਾਰਾਂ ਦਾ ਹਰ ਸਾਲ ਫਿੱਟਨੈੱਸ ਟੈਸਟ ਕੀਤਾ ਜਾਏਗਾ ਜੇਕਰ ਤੁਹਾਡੀ ਕਾਰ ਇਸ ਫਿਟਨੈੱਸ ਟੈਸਟ ’ਚ ਫੇਲ੍ਹ ਹੋ ਜਾਂਦੀ ਹੈ ਉਦੋਂ ਉਸ ਨੂੰ ਸਕਰੈਪ ਲਈ ਭੇਜਿਆ ਜਾਏਗਾ

ਸਰਕਾਰ ਨੇ ਵਹੀਕਲ ਸਕਰੈਪ ਪਾਲਿਸੀ ਨੂੰ ਵਾਲੀਅੰਟਰੀ ਵਹੀਕਲ ਮਾਰਡਨਾਈਜੇਸ਼ਨ ਪ੍ਰੋਗਰਾਮ ਨਾਂਅ ਦਿੱਤਾ ਹੈ ਜੇਕਰ ਕਿਸੇ ਵਿਅਕਤੀ ਦੀ ਗੱਡੀ ਫਿਟਨੈੱਸ ਟੈਸਟ ’ਚ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ਭਰ ’ਚ 60-70 ਰਜਿਸਟਰਡ ਸਕਰੈਪ ਫੈਸਲਿਟੀ ’ਚ ਆਪਣੀ ਗੱਡੀ ਜਮ੍ਹਾ ਕਰਨਾ ਹੈ ਸਾਰੇ ਵੱਡੇ ਅਤੇ ਮੈਟਰੋ ਸ਼ਹਿਰਾਂ ’ਚ ਸਕਰੈਪਿੰਗ ਸੈਂਟਰ ਖੋਲ੍ਹੇ ਜਾ ਰਹੇ ਹਨ ਜੇਕਰ ਤੁਹਾਡੇ ਸ਼ਹਿਰ ’ਚ ਇਹ ਸੈਂਟਰ ਨਹੀਂ ਹੋਵੇਗਾ ਉਦੋਂ ਤੁਹਾਨੂੰ ਨਜ਼ਦੀਕੀ ਸ਼ਹਿਰ ਵਾਲੇ ਸੈਂਟਰ ’ਚ ਕਾਰ ਲੈ ਜਾਣੀ ਪਵੇਗੀ

ਆਪਣੀ ਕਾਰ ਨਾਲ ਜੁੜੇ ਸਾਰੇ ਡਾਕਿਊਮੈਂਟ ਜਿਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ, ਡਰਾਈਵਿੰਗ ਲਾਈਸੰਸ, ਇੰਸ਼ੋਰੈਂਸ, ਫਿਟਨੈੱਸ ਸਰਟੀਫਿਕੇਟ, ਇੱਕ ਪਹਿਚਾਣ ਪੱਤਰ ਲੈ ਲਓ ਇਨ੍ਹਾਂ ਸਾਰਿਆਂ ਦੀ ਕਾਪੀ ਵੀ ਕਰਵਾ ਲਓ ਇਹ ਸਾਰੇ ਡਾਕਿਊਮੈਂਟ ਤੁਹਾਨੂੰ ਸਕਰੈਪਿੰਗ ਸੈਂਟਰ ’ਤੇ ਦਿਖਾਉਣੇ ਹੋਣਗੇ ਬੇਸਿਕ ਫਾਰਮੈਲਿਟੀ ਤੋਂ ਬਾਅਦ ਕਾਰ ਦਾ ਸਕਰੈਪ ਕਰਨ ਦਾ ਕੰਮ ਸ਼ੁਰੂ ਹੋ ਜਾਏਗਾ ਤੁਹਾਡੇ ਸਾਹਮਣੇ ਤੁਹਾਡੀ ਗੱਡੀ ਦੇ ਸਾਰੇ ਪਾਰਟਸ ਨੂੰ ਵੱਖ ਕੀਤਾ ਜਾਏਗਾ

ਕਾਰ ਦੇ ਜ਼ਰੂਰੀ ਕੰਮਪੋਨੈਂਟ/ਪਾਰਟਾਂ ਨੂੰ ਵੱਖ ਕੀਤਾ ਜਾਏਗਾ ਇਨ੍ਹਾਂ ਨੂੰ ਦੁਬਾਰਾ ਕੰਮ ’ਚ ਲਿਆਂਦਾ ਜਾ ਸਕਦਾ ਹੈ ਵਿਸ਼ੇਸ਼ ਤੌਰ ’ਤੇ ਸਟੀਲ ਸਭ ਤੋਂ ਵੱਡਾ ਰਾੱਅ ਮਟੀਰੀਅਲ ਹੈ ਬੈਟਰੀ, ਧਾਤੂ, ਆਇਲ, ਕੂਲੈਂਟ ਨੂੰ ਗਲੋਬਲ ਇੰਨਵਾਇਰਮੈਂਟ ਸਟੈਂਡਰਡ ਅਨੁਸਾਰ ਨਸ਼ਟ ਕੀਤੇ ਜਾਣਗੇ, ਤਾਂ ਕਿ ਇਨ੍ਹਾਂ ਨੂੰ ਦੁਬਾਰਾ ਯੂਜ਼ ’ਚ ਨਾ ਲਿਆ ਜਾ ਸਕੇ ਕਾਰ ਨੂੰ ਕੋਈ ਵੀ ਪਾਰਟ ਤੁਹਾਨੂੰ ਨਹੀਂ ਦਿੱਤਾ ਜਾਏਗਾ ਜਦੋਂ ਕਾਰ ਸਕਰੈਪ ਹੋ ਜਾਏ ਉਦੋਂ ਆਪਣੇ ਓਰੀਜਨਲ ਡਾਕਿਊਮੈਂਟ ਵਾਪਸ ਲਓ ਨਾਲ ਹੀ ਇੰਜਣ ਨੰਬਰ, ਚੈਸਿਸ ਨੰਬਰ ਦੀ ਪਲੇਟ ਵੀ ਲੈ ਲਓ ਜਿਸ ਵੀ ਸਕਰੈਪਿੰਗ ਸੈਂਟਰ ’ਤੇ ਤੁਹਾਡੀ ਕਾਰ ਸਕਰੈਪ ਹੋ ਜਾਂਦੀ ਹੈ,

ਉਦੋਂ ਉੱਥੋਂ ਇੱਕ ਸਕਰੈਪਿੰਗ ਨਾਲ ਜੁੜਿਆ ਡਾਕਊਮੈਂਟ ਦਿੱਤਾ ਜਾਂਦਾ ਹੈ ਇਸ ਨੂੰ ਡਿਪਾਜ਼ਿਟ ਸਰਟੀਫਿਕੇਟ ਕਹਿੰਦੇ ਹਨ ਸਰਟੀਫਿਕੇਟ ’ਚ ਤੁਹਾਡੀ ਗੱਡੀ (ਮਾਡਲ ਅਤੇ ਰਜਿਸਟ੍ਰੇਸ਼ਨ ਨੰਬਰ) ਏਨੀ ਮਿਤੀ ਨੂੰ ਸਕਰੈਪ ਕਰ ਦਿੱਤੀ ਗਈ ਹੈ, ਇਸ ਗੱਲ ਦੀ ਡਿਟੇਲ ਹੁੰਦੀ ਹੈ ਆਟੋ ਕੰਪਨੀਆਂ ਇਸ ਸਰਟੀਫਿਕੇਟ ’ਤੇ ਨਵੀਂ ਗੱਡੀ ਖਰੀਦਦੇ ਸਮੇਂ ਐਕਸ-ਸ਼ੋਰੂਮ ਪ੍ਰਾਈਜ਼ ਦੇ 5 ਪ੍ਰਤੀਸ਼ਤ ਤੱਕ ਦਾ ਡਿਸਕਾਊਂਟ ਦੇਵੇਗੀ

ਕਾਰ ਨੂੰ ਸਕਰੈਪ ਕਰਨ ਤੋਂ ਬਾਅਦ ਗਾਹਕ ਨੂੰ ਇੱਕ ਡਿਸਟ੍ਰੱਕਸ਼ਨ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ ਇਹ ਸਰਟੀਫਿਕੇਟ ਰੀਜ਼ਨਲ ਟਰਾਂਸਪੋਰਟ ਆਫਿਸ ’ਚ ਜਾ ਕੇ ਜਮ੍ਹਾ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਤੁਹਾਡੀ ਕਾਰ ਨੂੰ ਸੜਕ ’ਤੇ ਦੌੜਣ ਵਾਲੀਆਂ ਗੱਡੀਆਂ ਦੀ ਲਿਸਟ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ, ਤਾਂ ਕਿ ਭਵਿੱਖ ’ਚ ਕੋਈ ਤੁਹਾਡੀ ਗੱਡੀ ਦੇ ਨੰਬਰ ਦਾ ਮਿਸਯੂਜ਼ ਨਾ ਕਰ ਸਕੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!