Kisan Credit Card

ਕਿਸਾਨਾਂ ਨੂੰ ਆਰਥਿਕ ਮੱਦਦ ਦੇਣ ਲਈ ਕਿਸਾਨ ਕੇ੍ਰਡਿਟ ਕਾਰਡ ਯੋਜਨਾ ਚੱਲ ਰਹੀ ਹੈ ਇਹ ਦੇਸ਼ ਦੀ ਸਭ ਤੋਂ ਘੱਟ ਵਿਆਜ਼ ਦਰ ਵਾਲੀ ਲੋਨ ਸਕੀਮ ਹੈ, ਜਿਸਦੇ ਜ਼ਰੀਏ ਕਿਸਾਨਾਂ ਨੂੰ ਅਚਾਨਕ ਵਿੱਤੀ ਜ਼ਰੂਰਤ ਨੂੰ ਪੂਰ ਕੀਤਾ ਜਾਂਦਾ ਹੈ ਸਮੇਂ ’ਤੇ ਲੋਨ ਦੀ ਰੀਪੇਮੈਂਟ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵਿਆਜ਼ ਦਰ ਅਤੇ ਰਕਮ ’ਚ ਸਬਸਿਡੀ ਦਾ ਲਾਭ ਵੀ ਦਿੰਦੀ ਹੈ ਸਰਕਾਰ ਕਿਸਾਨ ਕ੍ਰੇਡਿਟ ਕਾਰਡ ਯੋਜਨਾ ਨਾਲ 3 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਲਾਭ ਦੇ ਚੁੱਕੀ ਹੈ ਯੋਜਨਾ ਨਾਲ ਜੁੜਨ ਵਾਲੇ ਕਿਸਾਨਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ ਵਿੱਤੀ ਸਹਾਇਤਾ ਦੀ ਲੋੜ ਪੈਂਦੀ ਰਹਿੰਦੀ ਹੈ ਇਸ ਨੂੰ ਪੂਰਾ ਕਰਨ ਲਈ ਕਿਸਾਨ ਸ਼ਾਹੂਕਾਰਾਂ ਤੋਂ ਲੋਨ ਲੈਂਦੇ ਸਨ ਅਤੇ ਭਾਰੀ ਵਿਆਜ਼ ਦੇ ਚੁੰਗਲ ’ਚ ਫਸ ਜਾਂਦੇ ਸਨ। (Kisan Credit Card)

ਕਿਸਾਨਾਂ ਨੂੰ ਸਸਤੀਆਂ ਵਿਆਜ਼ ਦਰਾਂ ਅਤੇ ਸੌਖੇ ਤਰੀਕਿਆਂ ਨਾਲ ਲੋਨ ਦੇਣ ਲਈ ਕਿਸਾਨ ਕੇ੍ਰਡਿਟ ਕਾਰਡ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਜ਼ਰੀਏ ਕਿਸਾਨਾਂ ਨੂੰ ਵੱਧ ਤੋਂ ਵੱਧ 7 ਫੀਸਦੀ ਵਿਆਜ਼ ਦਰ ਨਾਲ ਲੋਨ ਦਿੱਤਾ ਜਾਂਦਾ ਹੈ ਪਰ, ਸਮੇਂ ’ਤੇ ਲੋਨ ਰੀਪੇਮੈਂਟ ਕਰਨ ਵਾਲੇ ਕਿਸਾਨਾਂ ਨੂੰ ਵਿਆਜ਼ ਦਰ ’ਚ 3 ਫੀਸਦੀ ਦੀ ਛੂਟ ਵੀ ਦਿੱਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਿਰਫ 4 ਫੀਸਦੀ ਦੀ ਵਿਆਜ਼ ਦਰ ਹੀ ਚੁਕਾਉਣੀ ਪੈਂਦੀ ਹੈ। (Kisan Credit Card)

ਕੇਸੀਸੀ ਜ਼ਰੀਏ 3 ਲੱਖ ਰੁਪਏ ਲੈ ਸਕਦੇ ਹਨ ਕਿਸਾਨ | Kisan Credit Card

ਸਰਕਾਰ ਨੇ ਜੁਲਾਈ 2022 ਤੱਕ 2 ਸਾਲਾਂ ’ਚ ਵਿਸ਼ੇਸ਼ ਅਭਿਆਨ ਚਲਾ ਕੇ 3 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਕਿਸਾਨ ਕੇ੍ਰਡਿਟ ਕਾਰਡ ਯੋਜਨਾ ਨਾਲ ਜੋੜਿਆ ਹੈ ਅਤੇ ਹੁਣ ਇਹ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਗਈ ਹੈ। ਕਿਸਾਨ ਕ੍ਰੇਡਿਟ ਕਾਰਡ ਯੋਜਨਾ ਦੇ ਤਹਿਤ ਲਾਭ ਲੈਣ ਲਈ ਬਿਨੈਕਾਰ ਦੀ ਉਮਰ 18 ਤੋਂ 75 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਕੇਸੀਸੀ ਯੋਜਨਾ ਦੇ ਤਹਿਤ ਖਾਦ-ਬੀਜ, ਖੇਤੀ ਮਸ਼ੀਨ, ਪਸ਼ੂ ਪਾਲਣ ਸਮੇਤ ਕਈ ਤਰ੍ਹਾਂ ਦੇ ਖੇਤੀ ਨਾਲ ਜੁੜੇ ਕੰਮਾਂ ਲਈ ਲੋਨ ਦਿੱਤਾ ਜਾਂਦਾ ਹੈ ਕਿਸਾਨ ਕੇ੍ਰਡਿਟ ਕਾਰਡ ਯੋਜਨਾ ’ਚ ਵੱਧ ਤੋਂ ਵੱਧ 3 ਲੱਖ ਰੁਪਏ ਤੱਕ ਦਾ ਲੋਨ ਲਿਆ ਜਾ ਸਕਦਾ ਹੈ। (Kisan Credit Card)

ਬਿਨੈ ਕਿਵੇਂ ਤੇ ਕਿੱਥੇ ਕਰੀਏ: | Kisan Credit Card

ਕਿਸਾਨ ਕੇ੍ਰਡਿਟ ਕਾਰਡ ਯੋਜਨਾ ਨੂੰ ਲੋਕਾਂ ਤੱਕ ਅਸਾਨੀ ਨਾਲ ਪਹੁੰਚਾਉਣ ਲਈ ਸਰਕਾਰ ਨੇ ਇਸ ਨੂੰ ਪੀਐੱਮ ਕਿਸਾਨ ਯੋਜਨਾ ਨਾਲ ਜੋੜ ਦਿੱਤਾ ਹੈ ਕਿਸਾਨ ਕੇ੍ਰਡਿਟ ਕਾਰਡ ਦਾ ਫਾਰਮ ਵੀ ਪੀਐੱਮ ਕਿਸਾਨ ਦੀ ਵੈੱਬਸਾਈਟ ’ਤੇ ਉਪਲੱਬਧ ਹੈ, ਜਿਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਭਰ ਕੇ ਕਿਸੇ ਵੀ ਬੈਂਕ ’ਚ ਜਮ੍ਹਾ ਕਰਕੇ ਕੇਸੀਸੀ ਖਾਤਾ ਖੁਲ੍ਹਵਾਇਆ ਜਾ ਸਕਦਾ ਹੈ ਅਤੇ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ ਕੇਸੀਸੀ ਯੋਜਨਾ ਲਈ ਬਿਨੈਕਾਰ ਕਿਸੇ ਵੀ ਸਰਕਾਰੀ ਜਾਂ ਨਿੱਜੀ ਬੈਂਕ ਰਾਹੀਂ ਵੀ ਇਹ ਫਾਰਮ ਹਾਸਲ ਕਰਕੇ ਕੇਸੀਸੀ ਖਾਤਾ ਖੁਲ੍ਹਵਾ ਸਕਦੇ ਹਨ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ ਸਮੇਤ ਕਈ ਬੈਂਕ ਕੇਸੀਸੀ ਖਾਤਾ ਖੋਲ੍ਹਣ ਦੀ ਸੁਵਿਧਾ ਦੇ ਰਹੇ ਹਨ। (Kisan Credit Card)

ਖਾਤੇ ਲਈ ਜ਼ਰੂਰੀ ਦਸਤਾਵੇਜ਼ | Kisan Credit Card

ਕ੍ਰੇਡਿਟ ਕਾਰਡ ਯੋਜਨਾ ਦਾ ਖਾਤਾ ਖੁਲ੍ਹਵਾਉਣ ਲਈ ਬੈਂਕ ਕੁਝ ਦਸਤਾਵੇਜ਼ ਮੰਗਦੇ ਹਨ ਇਸ ਲਈ ਬਿਨੈਕਾਰ ਕੋਲ ਆਧਾਰ ਕਾਰਡ, ਪੈਨ ਕਾਰਡ ਅਤੇ ਖੇਤੀ ਦੇ ਦਸਤਾਵੇਜ਼ ਹੋਣੇ ਜ਼ਰੂਰੀ ਹਨ ਇਸ ਤੋਂ ਇਲਾਵਾ ਬਿਨੈਕਾਰ ਦੀ ਫੋਟੋ ਦੀ ਜ਼ਰੂਰਤ ਵੀ ਹੁੰਦੀ ਹੈ ਖਾਤਾ ਖੁਲ੍ਹਵਾਉਣ ਲਈ ਰਾਸ਼ਨ ਕਾਰਡ ਜਾਂ ਵੋਟਰ ਆਈਡੀ ਕਾਰਡ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। (Kisan Credit Card)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!