ਕਿਚਨ ਗੈਜੇਟ ਵੀ ਮੰਗਦੇ ਹਨ ਦੇਖਭਾਲ
ਵਿਗਿਆਨਕ ਯੁੱਗ ਨੇ ਮਹਿਲਾਵਾਂ ਦੇ ਆਰਾਮ ਲਈ ਐਨੇ ਬਿਜਲੀ ਦੇ ਉਪਕਰਣ ਦਿੱਤੇ ਹਨ

ਜੇਕਰ ਮਹਿਲਾਵਾਂ ਉਨ੍ਹਾਂ ਦੀ ਸੋਚ ਸਮਝ ਕੇ ਵਰਤੋਂ ਕਰਨ ਅਤੇ ਉਨ੍ਹਾਂ ਦੀ ਸਫਾਈ ਦਾ ਧਿਆਨ ਰੱਖਣ ਤਾਂ ਉਹ ਆਪਣਾ ਕੀਮਤੀ ਸਮਾਂ ਬਚਾਕੇ ਉਸ ਸਮੇਂ ਦਾ ਸਦਉਪਯੋਗ ਕਰ ਸਕਦੀਆਂ ਹਨ

Also Read :-

ਬਸ ਜ਼ਰੂਰਤ ਹੈ ਕੁਝ ਸਮਝਦਾਰੀ ਦੀ

 • ਕਿਚਨ ਗੈਜੇਟ ਅਜਿਹੇ ਥਾਂ ’ਤੇ ਰੱਖੋ ਜਿੱਥੇ ਤੁਹਾਡੀ ਪਹੁੰਚ ਆਸਾਨੀ ਨਾਲ ਹੋਵੇ ਤਾਂ ਕਿ ਉਨ੍ਹਾਂ ਨੂੰ ਕੱਢਕੇ ਤੁਸੀਂ ਸਮੇਂ ’ਤੇ ਉਨ੍ਹਾਂ ਦਾ ਲਾਭ ਲੈ ਸਕੋ
 • ਜਿੰਨੇ ਵੀ ਬਿਜਲੀ ਦੇ ਉਪਕਰਣ ਹਨ, ਉਨ੍ਹਾਂ ਦੇ ਪਲੱਗ ਥਰੀ ਪਿਨ ਹੋਣੇ ਚਾਹੀਦੇ ਟੂ-ਪਿਨ ਪਲੱਗ ਨਾਲ ਕਰੰਟ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ
 • ਮਿਕਸਰ ਗਰਾਇੰਡਰ ਦੀ ਵਰਤੋਂ ਲਗਾਤਾਰ ਨਾ ਕਰੋ ਥੋੜ੍ਹੇ ਇੰਟਰਵਲ ’ਚ ਕਰੋ ਲਗਾਤਾਰ ਚਲਾਉਣ ਨਾਲ ਮੋਟਰ ਗਰਮ ਹੋ ਕੇ ਖਰਾਬ ਹੋ ਸਕਦੀ ਹੈ ਅਤੇ ਬਹੁਤ ਜ਼ਿਆਦਾ ਸਮੱਗਰੀ ਨਾਲ ਵੀ ਖਰਾਬ ਹੋ ਸਕਦੀ ਹੈ
 • ਏਅਰਫਰਾਇਰ ਦੇ ਠੰਡਾ ਹੋਣ ਤੋਂ ਬਾਅਦ ਥੋੜ੍ਹਾ ਗਰਮ ਪਾਣੀ ’ਚ ਲਿਕਵਡ ਪਾ ਕੇ ਰੱਖੋ ਫਿਰ ਨਰਮ ਸਪੰਜ ਨਾਲ ਸਾਫ਼ ਕਰੋ ਸੁਕਾ ਕੇ ਉਸਨੂੰ ਸੰਭਾਲੋ
 • ਮਿਕਸਰ ਗਰਾਇੰਡਰ ਨੂੰ ਚਲਾਉਣ ਤੋਂ ਪਹਿਲਾਂ ਜਿੰਨੀ ਮਾਤਰਾ ’ਚ ਸਮੱਗਰੀ ਆਸਾਨੀ ਨਾਲ ਪਾਈ ਜਾ ਸਕਦੀ ਹੈ, ਪਾ ਕੇ ਵਰਤੋਂ ’ਚ ਲਿਆਓ ਬਹੁਤੀ ਸਮੱਗਰੀ ਨਾਲ ਮੋਟਰ ਖਰਾਬ ਹੋ ਸਕਦੀ ਹੈ
 • ਮਿਕਸਰ ਗਰਾਇੰਡਰ ਵਰਤੋਂ ਕਰਨ ਤੋਂ ਬਾਅਦ ਧੋ ਕੇ ਹੀ ਵਾਪਸ ਰੱਖੋ ਧੋਣ ਲਈ ਥੋੜ੍ਹਾ ਜਿਹਾ ਵਾਸ਼ਿੰਗ ਪਾਊਡਰ ਅਤੇ ਪਾਣੀ ਜਾਰ ’ਚ ਪਾ ਕੇ ਜ਼ਰਾ ਜਿਹੀ ਮੋਟਰ ਚਲਾ ਦਿਓ ਢੱਕਣ ਨਾਲ ਵੀ ਜ਼ਰੂਰ ਬੰਦ ਕਰੋ ਅਜਿਹਾ ਕਰਨ ਨਾਲ ਮਿਕਸਰ ਗਰਾਇੰੰਡਰ ਦੇ ਜਾਰ ਅਤੇ ਢੱਕਣ ਆਸਾਨੀ ਨਾਲ ਸਾਫ ਹੋ ਜਾਣਗੇ
 • ਫਰਿੱਜ਼ ਦੀ ਠੰਡਕ ਬਰਕਰਾਰ ਰੱਖਣ ਲਈ ਧਿਆਨ ਦਿਓ ਕਿ ਫਰਿੱਜ਼ ਦਾ ਪਿਛਲਾ ਹਿੱਸਾ ਕੰਧ ਤੋਂ 1-2 ਫੁੱਟ ਦੂਰ ਰਹੇ
 • ਜਦੋਂ ਵੀ ਫਰਿੱਜ਼ ’ਚੋਂ ਸਮਾਨ ਕੱਢੋ, ਉਸਦੇ ਦਰਵਾਜ਼ੇ ਨੂੰ ਅੱਧੇ ਮਿੰਟ ਤੋਂ ਜ਼ਿਆਦਾ ਨਾ ਖੋਲੋ ਬਾਹਰੀ ਤਾਪਮਾਨ ਜ਼ਿਆਦਾ ਹੋਣ ਨਾਲ ਕੰਪ੍ਰੈਸਰ ’ਤੇ ਇਸਦਾ ਪ੍ਰਭਾਵ ਪੈਂਦਾ ਹੈ
 • ਫਰਿੱਜ਼ ਅੰਦਰ ਦੀ ਸਫਾਈ ਸਪੰਜ ਜਾਂ ਫੋਮ ’ਤੇ ਥੋੜ੍ਹਾ ਵਾਸ਼ਿੰਗ ਪਾਊਡਰ ਪਾ ਕੇ ਕਰੋ ਅਤੇ ਬਾਹਰੀ ਦਾਗ-ਧੱਬਿਆਂ ਨੂੰ ਨਿੰਬੂ ਦੇ ਰਸ ਦੀਆਂ ਬੂੰਦਾਂ ਅਤੇ ਵਾਸ਼ਿੰਗ ਪਾਊਡਰ ਨਾਲ ਹਲਕੇ ਹੱਥਾਂ ਨਾਲ ਸਕਰਬ ਕਰਕੇ ਸਾਫ ਕਰੋ ਸੈਂਡਵਿਚ ਟੋਸਟਰ ਦੀ ਵਰਤੋਂ ਕਰਨ ਤੋਂ ਬਾਅਦ ਜਦੋਂ ਠੰਡਾ ਹੋ ਜਾਵੇ, ਉਸਨੂੰ ਗਿੱਲੇ ਅਤੇ ਸੁੱਕੇ ਕੱਪੜੇ ਨਾਲ ਪੂੰਝਕੇ ਰੱਖੋ ਤਾਂ ਕਿ ਉਸ ’ਤੇ ਬਰੈੱਡ ਅਤੇ ਸਬਜ਼ੀ ਚਿਪਕੀ ਨਾ ਰਹੇ
 • ਬਰੈੱਡ ਸੇਂਕਣ ਵਾਲੇ ਟੋਸਟਰ ਨੂੰ ਵੀ ਵਰਤੋਂ ’ਚ ਲਿਆਉਣ ਤੋਂ ਬਾਅਦ ਸਾਫ਼ ਕਰ ਲਓ ਕਿਉਂਕਿ ਬਰੈੱੱਡ ਕਰੱਮਬਸ ਪਏ ਰਹਿਣ ’ਤੇ ਕਾਕਰੋਚ ਟੋਸਟਰ ’ਚ ਆ ਜਾਣਗੇ ਅਤੇ ਬਰੈੱਡ ਕਰੱਮਬਸ ਐਲੀਮੈਂਟ ’ਤੇ ਪੈਣ ਨਾਲ ਸਪਾਰਕਿੰਗ ਵੀ ਹੋ ਸਕਦੀ ਹੈ
 • ਹੈਂਡ ਬਲੈਂਡਰ ਅਤੇ ਗੈਸ ਲਾਈਟਰ ਵੀ ਵਰਤੋਂ ਕਰਨ ਤੋਂ ਬਾਅਦ ਸਾਫ ਕਰਕੇ ਸੁਰੱਖਿਅਤ ਥਾਂ ’ਤੇ ਰੱਖੋ ਤਾਂ ਕਿ ਜ਼ਰੂਰਤ ਪੈਣ ’ਤੇ ਤੁਰੰਤ ਵਰਤੋਂ ’ਚ ਲਿਆਂਦੇ ਜਾ ਸਕਣ
 • ਗੈਸ ਚੁੱਲ੍ਹੇ ਨੂੰ ਹਰ ਭੋਜਨ ਤੋਂ ਬਾਅਦ ਪੂੰਝ ਲਓ ਤਾਂ ਕਿ ਭੋਜਨ ਬਣਾਉਂਦੇ ਸਮੇਂ ਉਨ੍ਹਾਂ ਦੇੇ ਕਣ ਜੋ ਉਨ੍ਹਾਂ ’ਤੇ ਡਿੱਗੇ ਹਨ, ਸਾਫ਼ ਹੋ ਜਾਣ ਹਫ਼ਤੇ ’ਚ ਇੱਕ ਵਾਰ ਬਰਨਰ ਨੂੰ ਆਲਪਿਨ ਨਾਲ ਸਾਫ਼ ਕਰ ਲਓ ਤਾਂ ਕਿ ਉਸਦੇ ਬੰਦ ਛਿੱਦਰ ਖੁੱਲ੍ਹ ਜਾਣ ਅਤੇ ਗੈਸ ਦੀ ਵੀ ਬੱਚਤ ਹੋ ਸਕੇ ਤਿੰਨ ਮਹੀਨਿਆਂ ਬਾਅਦ ਗੈਸ ਚੁੱਲ੍ਹੇ ਦੀ ਸਰਵਿਸ ਕਰਵਾ ਲਓ
 • ਮਾਈਕਰੋਵੇਵ ਓਵਨ ਦੀ ਵੀ ਵਰਤੋਂ ਕਰਨ ਤੋਂ ਬਾਅਦ ਠੰਡਾ ਹੋਣ ’ਤੇ ਸਾਫ਼ ਕਰ ਲਓ, ਅੰਦਰ ਅਤੇ ਬਾਹਰ ਤੋਂ ਓ.ਟੀ. ਜੀਕ ਦੇ ਓਵਨ ਦੀ ਵੀ ਵਰਤੋਂ ਕਰਨ ਤੋਂ ਬਾਅਦ ਠੰਡਾ ਹੋਣ ’ਤੇ ਉਸਦੀ ਜਾਲੀ ਅਤੇ ਪਲੇਟ ਸਾਫ਼ ਕਰ ਲਓ ਐਲੀਮੇਂਟ ਨੂੰ ਵੀ ਸੁੱਕੇ ਕੱਪੜੇ ਨਾਲ ਸਾਫ਼ ਕਰੋ ਤਾਂ ਕਿ ਬਚੇ ਹੋਏ ਕਣ ਐਲੀਮੈਂਟ ਦੀ ਲਾਈਫ ਨੂੰ ਘੱਟ ਨਾ ਕਰ ਦੇਣ
  ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!