tell your dark salona beauty -sachi shiksha punjabi

ਆਪਣੀ ਸਾਂਵਲੀ ਸੈਲੋਨੀ ਸੁੰਦਰਤਾ ਵਧਾਓ

ਆਮਤੌਰ ’ਤੇ ਜ਼ਿਆਦਾਤਰ ਲੋਕਾਂ ਦਾ ਰੰਗ ਕਣਕਵੰਨਾ ਜਾਂ ਸਾਂਵਲਾ ਹੁੰਦਾ ਹੈ ਇਸ ਲਈ ਕੁਦਰਤੀ ਤੌਰ ’ਤੇ ਗੋਰੀ ਚਮੜੀ ਪ੍ਰਤੀ ਵਿਸ਼ੇਸ਼ ਖਿੱਚਾਅ ਪਾਇਆ ਜਾਂਦਾ ਹੈ ਖੂਬਸੂਰਤ ਕਹੇ ਜਾਣ ਯੋਗ ਉਸ ਮਹਿਲਾ ਜਾਂ ਪੁਰਸ਼ ਨੂੰ ਮੰਨਿਆ ਜਾਂਦਾ ਹੈ

ਜਿਸਦੀ ਤਵੱਚਾ ਗੋਰੀ ਹੈ ਹਾਲਾਂਕਿ ਸਾਂਵਲੇ ਜਾਂ ਕਣਕਵੰਨਾ ਰੰਗ ’ਚ ਵੀ ਕਈ ਵਾਰ ਸ਼ਾਨਦਾਰ ਕਰ ਦੇਣ ਵਾਲੀ ਖੂਬਸੂਰਤੀ ਮੌਜ਼ੂਦ ਹੁੰਦੀ ਹੈ ਦੱਖਣੀ ਭਾਰਤ ਦੀਆਂ ਜ਼ਿਆਦਾਤਰ ਮਹਿਲਾਵਾਂ ਸਾਂਵਲੀਆਂ ਹੁੰਦੀਆਂ ਹਨ ਪਰ ਅਕਸਰ ਉਨ੍ਹਾ ਦੇ ਤਿੱਖੇ ਨੈਣ ਨਖਸ਼ ਮਨਮੋਹਕ ਪ੍ਰਤੀਤ ਹੁੰਦੇ ਹਨ ਮਤਲਬ ਇਹ ਕਿ ਸਾਂਵਲੀ ਤਵੱਚਾ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਹੀਨ ਭਾਵਨਾ ਪਾਲਣ ਦੀ ਜ਼ਰੂਰਤ ਨਹੀਂ

Also Read :- ਖੁਦ ਕਰੋ ਸੁੰਦਰਤਾ ਦਾ ਇਲਾਜ

ਅਕਸਰ ਸਾਂਵਲੀਆਂ ਮਹਿਲਾਵਾਂ ਇਹ ਕਹਿੰਦੀਆਂ ਸੁਣਾਈ ਦਿੰਦੀਆਂ ਹਨ ਕਿ ਮੇਕਅੱਪ ਕੀ ਕਰੀਏ, ਗਹਿਣੇ ਕਿਹੋ ਜਿਹੇ ਪਹਿਨੀਏ ਕਿਉਂਕਿ ਉਨ੍ਹਾਂ ’ਤੇ ਤਾਂ ਫੱਬਣਗੇ ਹੀ ਨਹੀਂ ਪਰ ਇਹ ਸੋਚ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਸਾਂਵਲੀਆਂ ਮਹਿਲਾਵਾਂ ਸਾਜ ਸ਼ਿੰਗਾਰ ਵੀ ਕਰ ਸਕਦੀਆਂ ਹਨ ਅਤੇ ਗਹਿਣਿਆਂ ਨਾਲ ਖੁਦ ਨੂੰ ਸਜਾ ਵੀ ਸਕਦੀਆ ਹਨ

ਸਿਰਫ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਕਿਸ ਤਰ੍ਹਾ ਦੇ ਸਿੰਗਾਰ ਦਾ ਇਸਤੇਮਾਲ ਕਰਨ ਅਤੇ ਕਿਸ ਤਰ੍ਹਾਂ ਦੇ ਗਹਿਣਿਆਂ ਨਾਲ ਖੁਦ ਨੂੰ ਸਜਾਉਣ ਮੁੱਖ ਤੌਰ ’ਤੇ ਗਹਿਣਿਆਂ ਦੀ ਚੋਣ ਜੇਕਰ ਤੁਸੀਂ ਆਪਣੀ ਤਵੱਚਾ ਦੇ ਰੰਗ ਦੇ ਅਨੁਰੂਪ ਕਰੋਗੇ ਤਾਂ ਪਾਰਟੀਆਂ ’ਚ ਤੁਹਾਡੀ ਦਮਕ ਵੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਵੇਗੀ

ਕਾਲੇ ਮੋਤੀ ਹਰੇਕ ਰੰਗ ਨਾਲ ਮੇਲ ਖਾਂਦੇ ਹਨ ਅਤੇ ਰਿਵਾਇਤੀ ਅਤੇ ਆਧੁਨਿਕ, ਦੋਵੇਂ ਤਰ੍ਹਾਂ ਦੇ ਲਿਬਾਸ ਦੇ ਉੱਪਰ ਖਿੱਲਦੇ ਹਨ ਮੰਗਲਸੂਤਰ ਸੁਹਾਗਣ ਔਰਤਾਂ ਦਾ ਅਹਿਮ ਗਹਿਣਾ ਹੈ ਸਾਂਵਲੀ ਕਾਇਆ ’ਤੇ ਕਾਲੇ ਅਤੇ ਸੋਨੇ ਦੇ ਮੋਤੀਆਂ ਦੀ ਮਾਲਾ ਜ਼ਿਆਦਾ ਖਿੱਲਦੀ ਹੈ ਇਹ ਮਾਲਾਵਾਂ ਵੀ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ ਜੇਕਰ ਸਾਂਵਲੀ ਰੰਗਤ ਅਤੇ ਕਾਇਆ ਛਰਛਰੀ ਹੋਵੇ ਤਾਂ ਥੋੜ੍ਹੀ ਮੋਟੀ ਮਾਲਾ ਵਧੀਆ ਲੱਗੇਗੀ, ਜਿਸ ’ਚ ਇੱਕ ਸਾਥ ਜਾਂ ਤਾਂ ਕਾਲੇ ਮੋਤੀਆਂ ਦੀਆਂ 4-5 ਲੜੀਆਂ, ਫਿਰ ਸੋਨੇ ਦਾ ਟੁਕੜਾ (ਕੋਈ ਚੋਰਸ ਜਾਂ ਗੋਲ ਟੁਕੜਾ) ਜਾਂ ਵਿੱਚ-ਵਿੱਚ ਦੀ ਸੋਨੇ ਦੇ ਮੋਤੀਆਂ ਦੀਆਂ ਦੋ-ਦੋ ਲੜੀਆਂ ਹੋ ਸਕਦੀਆਂ ਹਨ

ਜੇਕਰ ਸੋਨੇ ਦੀਆਂ ਪਤਲੀਆਂ-ਪਤਲੀਆਂ ਲੰਬੀਆਂ ਚੇਨਨੁੰਮਾ ਧਾਰੀਆਂ ਹੋਣ ਅਤੇ ਉਸ ’ਚ ਮੀਨੇ ਦੇ ਛੋਟੇ-ਛੋਟੇ ਫੁੱਲ ਜਾਂ ਪੱਤੀਆਂ ਹੋਣ ਤਾਂ ਉਹ ਵਧੀਆ ਲੱਗਦੇ ਹਨ ਅਜਿਹੀ ਮਾਲਾ ਨਾਲ ਸਰੀਰ ਦਾ ਪਤਲਾਪਣ ਘੱਟ ਲੱਗੇਗਾ ਅਤੇ ਜੇਕਰ ਭਾਰੀ ਸਰੀਰ ਹੋਵੇ ਤਾਂ ਦੋ ਲੜੀਆਂ ਦਾ ਮੰਗਲਸੂਤਰ ਲਿਆ ਜਾ ਸਕਦਾ ਹੈ

ਮੰਗਲਸੂਤਰ ’ਚ ਪਾਏ ਹੋਏ ਪੈਡੇਂਟ ਦਾ ਵੀ ਵਿਸ਼ੇਸ਼ ਧਿਆਨ ਰੱਖੋ ਸਾਂਵਲੀ ਕਾਇਆ ’ਤੇ ਸੋਨੇ ਨਾਲ ਮੀਨਾ ਜੜਿਤ ਪੈਂਡੇਟ ਜ਼ਿਆਦਾ ਖਿੱਚਵਾਂ ਲੱਗੇਗਾ ਸਾਂਵਲੀ ਰੰਗਤ ਵਾਲੀਆਂ ਮਹਿਲਾਵਾਂ, ਜਿਨ੍ਹਾਂ ਦੀ ਗਰਦਨ ਥੋੜ੍ਹੀ ਮੋਟੀ ਹੋਵੇ, ਉਹ ਪੈਂਡੇਟ ਨੂੰ ਮੋਟੇ ਧਾਗੇ ਦੀ ਡੋਰੀ ’ਚ ਪਰੋ ਲਓ ਮੁੱਖ ਤੌਰ ’ਤੇ ਮੈਰੂਨ ਰੰਗ ਦੀ ਡੋਰੀ ਵੀ ਲੈ ਸਕਦੇ ਹੋ ਇਸ ਤਰ੍ਹਾਂ ਇਨ੍ਹਾਂ ਤਿੰਨ ਰੰਗਾਂ ਦੇ ਮੋਤੀਆਂ ਦੀ ਮਾਲਾ ਵੀ ਪੈਂਡੇਟ ’ਚ ਪਾਈ ਜਾ ਸਕਦੀ ਹੈ ਜੇਕਰ ਉਹ ਡਬਲ ਕੁੰਡਿਆਂ ਦੀ ਹੋਵੇ ਤਾਂ ਅਜਿਹੀ ਮਾਲਾ ਕੁੰਦਨ ਦੇ ਹਾਰਾਂ ਨਾਲ ਬਹੁਤ ਵਧੀਆ ਲੱਗਦੀ ਹੈ

ਕੁੰਦਨ ਦੇ ਹਰ ਡਿਜ਼ਾਇਨ ਦੇ ਗਹਿਣੇ ਸਾਂਵਲੇ ਰੰਗਤ ’ਤੇ ਖੂਬ ਫੱਬਦੇ ਹਨ ਵੱਖ-ਵੱਖ ਰੰਗਾਂ ਦੇ ਮੀਨੇ ਜੜ੍ਹੇ ਹੋਣ ਕਾਰਨ ਉਨ੍ਹਾਂ ਰੰਗਾਂ ਤੋਂ ਨਿਕਲਦੀ ਚਮਕ ਸਾਂਵਲੇਪਣ ’ਚ ਚਮਕ ਭਰ ਦਿੰਦੀ ਹਨ ਅੱਜਕੱਲ੍ਹ ਸੋਨੇ ਗਹਿਣਿਆਂ ’ਤੇ ਤਾਂਬੇ ਦੀ ਪਾਲਿਸ਼ ਦਾ ਫੈਸ਼ਨ ਵੀ ਬੜਾ ਜੋਰ ਫੜ ਰਿਹਾ ਹੈ ਅਤੇ ਅਜਿਹੇ ਪਾਲਸ਼ ਯੁਕਤ ਗਹਿਣੇ ਸਾਂਵਲੀ ਰੰਗਤ ਵਾਲੀਆਂ ਮਹਿਲਾਵਾਂ ਦਾ ਰੂਪ ਹੋਰ ਦਮਕਾ ਦਿੰਦੀਆਂ ਹਨ ਚੋਕਰ ਪਤਲੀ, ਮੋਟੀ ਅਤੇ ਲੰਬੀ, ਹਰ ਤਰ੍ਹਾਂ ਦੀ ਮਹਿਲਾ ’ਤੇ ਜੱਚਦਾ ਹੈ
ਵਿੱਦਿਆਂ ਭੂਸ਼ਣ ਸ਼ਰਮਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!