identify fake and adulterated fertilizers -sachi shiksha punjabi

ਨਕਲੀ ਅਤੇ ਮਿਲਾਵਟੀ ਖਾਦ ਦੀ ਕਰੋ ਪਹਿਚਾਣ
ਆਧੁਨਿਕ ਖੇਤੀ ਦੇ ਦੌਰ ’ਚ ਇਸ ਵਪਾਰ ’ਚ ਵਰਤੋਂ ਹੋਣ ਵਾਲੇ ਖੇਤੀ ਨਿਵੇਸ਼ਾਂ ’ਚ ਸਭ ਤੋਂ ਮਹਿੰਗੀ ਸਮੱਗਰੀ ਰਸਾਇਣਿਕ ਖਾਦ ਹੈ ਖਾਦ ਦੀ ਕਮੀ ਦੇ ਮੌਕੇ ਕਈ ਖਾਦ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਖਰੀਦਦਾਰਾਂ ਵੱਲੋਂ ਫਸਲੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਕਲੀ ਅਤੇ ਮਿਲਾਵਟੀ ਖਾਦ ਬਣਾਉਣ ਅਤੇ ਬਾਜ਼ਾਰ ’ਚ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ

ਇਸਦਾ ਸਿੱਧਾ ਪ੍ਰਭਾਵ ਫਸਲ ਅਤੇ ਕਿਸਾਨਾਂ ’ਤੇ ਪੈਂਦਾ ਹੈ, ਕਿਉਂਕਿ ਨਕਲੀ ਖਾਦ ਦੀ ਵਰਤੋਂ ਕਰਨ ਨਾਲ ਜਿੱਥੇ ਫਸਲ ਦੀ ਔਸਤ ਪੈਦਾਵਾਰ ’ਚ ਗਿਰਾਵਟ ਆਉਂਦੀ ਹੈ, ਉੱਥੇ ਇਹ ਕਿਸਾਨ ਦੀ ਜੇਬ੍ਹ ’ਤੇ ਵੀ ਭਾਰੀ ਪੈਂਦਾ ਹੈ ਜੇਕਰ ਨਕਲੀ ਅਤੇ ਮਿਲਾਵਟੀ ਖਾਦਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਹਰੇਕ ਸੂਬੇ ਦੀ ਸਰਕਾਰ ਪ੍ਰਤੀਬੱਧ ਹੈ

ਫਿਰ ਵੀ ਇਹ ਜ਼ਰੂਰੀ ਹੈ ਕਿ ਖਰੀਦਦਾਰੀ ਕਰਦੇ ਸਮੇਂ ਕਿਸਾਨ ਖਾਦਾਂ ਦੀ ਸ਼ੁੱਧਤਾ ਮੋਟੇ ਤੌਰ ’ਤੇ ਉਸੇ ਤਰ੍ਹਾਂ ਨਾਲ ਪਰਖ ਲੈਣ, ਜਿਵੇਂ ਬੀਜਾਂ ਦੀ ਸ਼ੁੱਧਤਾ ਬੀਜ ਨੂੰ ਦੰਦਾਂ ਨਾਲ ਦਬਾਉਣ ’ਤੇ ਕੱਟ ਅਤੇ ਕਿੱਚ ਦੀ ਆਵਾਜ਼ ਨਾਲ, ਕੱਪੜੇ ਦੀ ਗੁਣਵੱਤਾ ਉਸਨੂੰ ਛੂਹਕੇ ਜਾਂ ਮਸਲਕੇ ਅਤੇ ਦੁੱਧ ਦੀ ਸ਼ੁੱਧਤਾ ਦੀ ਜਾਂਚ ਉਸਨੂੰ ਉਂਗਲੀ ਨਾਲ ਟਪਕਾ ਕੇ ਕਰ ਲੈਂਦੇ ਹਨ

ਖੇਤੀ ਦਰਮਿਆਨ ਪ੍ਰਸਿੱਧ ਖਾਦਾਂ ’ਚੋਂ ਡੀਏਪੀ, ਜਿੰਕ ਸਲਫੇਟ, ਯੂਰੀਆ ਅਤੇ ਐੱਮਓਪੀ ਨਕਲੀ/ਮਿਲਾਵਟ ਰੂਪ ’ਚ ਬਜ਼ਾਰ ’ਚ ਅਕਸਰ ਮਿਲਦੇ ਹਨ ਅਜਿਹੇ ’ਚ ਖਰੀਦਾਰੀ ਕਰਦੇ ਸਮੇਂ ਕਿਸਾਨ ਇਸਦੀ ਪਹਿਲਾਂ ਪਰਖ ਹੇਠ ਲਿਖੀ ਸਰਲ ਵਿਧੀ ਨਾਲ ਕਰ ਸਕਦੇ ਹਨ ਅਤੇ ਖਾਦ ਨਕਲੀ ਪਾਈ ਜਾਵੇ ਤਾਂ ਇਸਦੀ ਪੁਸ਼ਟੀ ਕਿਸਾਨ ਸੇਵਾ ਕੇਂਦਰਾਂ ’ਤੇ ਮੁਹੱਈਆਂ ਟੈਸਟਿੰਗ ਕਿੱਟ ਨਾਲ ਕੀਤੀ ਜਾ ਸਕਦੀ ਹੈ

Also Read :- ਗਾਹਕ ਦੇ ਹਿੱਤ ਹੁਣ ਹੋਣਗੇ ਸੁਰੱਖਿਅਤ

ਯੂਰੀਆਂ:

  • ਇਹ ਸਫੈਦ ਚਮਕਦਾਰ, ਲਗਭਗ ਆਮ ਆਕਾਰ ਦੇ ਗੋਲ ਦਾਣੇ ਹੁੰਦੇ ਹਨ ਪਾਣੀ ’ਚ ਪੂਰੀ ਤਰ੍ਹਾਂ ਨਾਲ ਘੁੱਲ ਜਾਣਾ ਅਤੇ ਘੋਲ ਛੂਹਣ ’ਤੇ ਠੰਢਕ ਅਨੁਭਵ ਹੁੰਦੀ ਹੈ
  • ਗਰਮ ਤਵੇ ’ਤੇ ਰੱਖਣ ਨਾਲ ਇਹ ਦਾਣਾ ਪਿਘਲ ਜਾਂਦਾ ਹੈ ਅਤੇ ਤੇਜ਼ ਕਰਨ ’ਤੇ ਕੋਈ ਕਣ ਨਹੀਂ ਬੱਚਦਾ

ਡੀਏਪੀ

ਇਹ ਸਖ਼ਤ, ਦਾਣੇਦਾਰ, ਭੂਰਾ, ਕਾਲਾ, ਬਾਦਾਮੀ ਰੰਗ ਨੌਹਾਂ ਤੋਂ ਆਸਾਨੀ ਨਾਲ ਛੁੱਟਦਾ ਨਹੀਂ ਹੈ ਡੀਏਪੀ ਦੇ ਕੁਝ ਦਾਣਿਆਂ ਨੂੰ ਲੈ ਕੇ ਉਸ ’ਚ ਚੂਨਾ ਮਿਲਾਕੇ ਮਲਣ ’ਤੇ ਤਿੱਖੀ ਗੰਧ ਨਿਕਲਦੀ ਹੈ, ਜਿਸਨੂੰ ਸੁੰਘਣਾ ਅਸਹਿਜ ਹੋ ਜਾਂਦਾ ਹੈ ਤਵੇ ’ਤੇ ਧੀਮੇਂ ਸੇਕੇ ’ਚ ਗਰਮ ਕਰਨ ’ਤੇ ਇਸਦੇ ਦਾਣੇ ਫੁੱਲ ਜਾਂਦੇ ਹਨ

ਸੁਪਰ ਫਾਸਫੇਟ

ਇਹ ਸਖ਼ਤ ਦਾਣੇਦਾਰ, ਭੂਰਾ ਕਾਲਾ ਬਾਦਾਮੀ ਰੰਗਾਂ ਨਾਲ ਬਣਿਆ ਅਤੇ ਨੌਹਾਂ ਤੋਂ ਆਸਾਨੀ ਨਾਲ ਨਾ ਟੁੱਟਣ ਵਾਲੀ ਖਾਦ ਹੈ ਇਹ ਚੂਰਨ ਦੇ ਰੂਪ ’ਚ ਵੀ ਉਪਲਬੱਧ ਹੁੰਦੀ ਹੈ
ਇਸ ਦਾਣੇਦਾਰ ਖਾਦ ਦੀ ਮਿਲਾਵਟ ਜ਼ਿਆਦਾਤਰ ਡੀਏਪੀ ਅਤੇ ਐੱਨਪੀਕੇ ਮਿਕਸਚਰ ਖਾਦਾਂ ਨਾਲ ਕੀਤੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਸ ਦਾਣੇਦਾਰ ਖਾਦ ਨੂੰ ਜੇਕਰ ਗਰਮ ਕੀਤਾ ਜਾਵੇ ਤਾਂ ਇਸਦੇ ਦਾਣੇ ਫੁੱਲਦੇ ਨਹੀਂ ਹਨ, ਜਦਕਿ ਡੀਏਪੀ ਅਤੇ ਹੋਰ ਕੰਪਲੈਕਸਾਂ ਦੇ ਦਾਣੇ ਫੁੱਲ ਜਾਂਦੇ ਹਨ ਇਸ ਤਰ੍ਹਾਂ ਇਸਦੀ ਮਿਲਾਵਟ ਦੀ ਪਹਿਚਾਣ ਆਸਾਨੀ ਨਾਲ ਕਰ ਸਕਦੇ ਹਾਂ

ਜਿੰਕ ਸਲਫੇਟ

ਇਹ ਜਿੰਕ ਸਲਫੇਟ ’ਚ ਮੈਗਨੀਸ਼ੀਅਮ ਸਲਫੇਟ ਮੁੱਖ ਮਿਲਾਵਟੀ ਰਸਾਇਣ ਹਨ ਭੌਤਿਕ ਰੂਪ ਨਾਲ ਸਮਾਨਤਾ ਕਾਰਨ ਨਕਲੀ ਅਸਲੀ ਦੀ ਪਹਿਚਾਣ ਔਖੀ ਹੁੰਦੀ ਹੈ ਡੀਏਪੀ ਦੇ ਘੋਲ ’ਚ ਜ਼ਿੰਕ ਸਲਫੇਟ ਦੇ ਘੋਲ ਨੂੰ ਮਿਲਾਉਣ ’ਤੇ ਜੰਮਿਆ ਹੋਇਆ ਸੰਘਣਾ ਅਵਖੇਪ ਬਣ ਜਾਂਦਾ ਹੈ ਮੈਂਗ ਸਲਫੇਟ ਨਾਲ ਅਜਿਹਾ ਨਹੀਂ ਹੁੰਦਾ ਜਿੰਕ ਸਲਫੇਟ ਦੇ ਘੋਲ ’ਚ ਪਤਲਾ ਕਾਸਟਿਕ ਦਾ ਘੋਲ ਮਿਲਾਉਣ ’ਤੇ ਸਫੈਦ, ਮਟਮੈਲਾ ਮਾਂਡ ਵਰਗਾ ਅਵਖੇਪ ਬਣਦਾ ਹੈ, ਜਿਸ ’ਚ ਗਾੜ੍ਹਾ ਕਾਸਟਿਕ ਦਾ ਘੋਲ ਮਿਲਾਉਣ ’ਤੇ ਅਵਖੇਪ ਪੂਰਨ ਤੌਰ ’ਤੇ ਘੁੱਲ ਜਾਂਦਾ ਹੈ ਜੇਕਰ ਜਿੰਕ ਸਲਫੇਟ ਦੀ ਜਗ੍ਹਾ ’ਤੇ ਮੈਗਨੀਸ਼ੀਅਮ ਸਲਫੇਟ ਹੈ ਤਾਂ ਅਵਖੇਪ ਨਹੀਂ ਘੁਲੇਗਾ

ਪੋਟਾਸ਼ ਖਾਦ

ਇਹ ਖਾਦ ਸਫੈਦ ਕਣਾਕਾਰ, ਪੀਸੇ ਨਮਕ ਅਤੇ ਲਾਲ ਮਿਰਚ ਵਰਗਾ ਮਿਸ਼ਰਣ ਹੁੰਦਾ ਹੈ ਇਹ ਕਣ ਨਮ ਕਰਨ ’ਤੇ ਆਪਸ ’ਚ ਚਿੱਪਕਦੇ ਨਹੀਂ ਪਾਣੀ ’ਚ ਘੋਲਣ ’ਤੇ ਖਾਦ ਦਾ ਲਾਲ ਹਿੱਸਾ ਪਾਣੀ ’ਚ ਉੱਪਰ ਤੈਰਦਾ ਹੈ
ਸਰੋਤ: ਖੇਤੀ, ਸਹਿਕਾਰਤਾ ਅਤੇ
ਕਿਸਾਨ ਕਲਿਆਣ ਵਿਭਾਗ,
ਭਾਰਤ ਸਰਕਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!