ਟੂਥਪੇਸਟ ਦਾ ਬਿਹਤਰ ਵਿਕਲਪ ਹੈ -ਨਿੰਮ ਦੀ ਦਾਤਣ

ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ। ਜਦੋਂ ਅੱਧਾ ਪਾਣੀ ਰਹਿ ਜਾਵੇ, ਤਾਂ ਇਸ ਨੂੰ ਫੈਂਟੋ ਅਤੇ ਆਪਣੇ ਮੂੰਹ ਵਿੱਚ ਭਰ ਲਓ। ਇਸ ਨੂੰ ਘੱਟੋ-ਘੱਟ ਇੱਕ ਮਿੰਟ ਲਈ ਆਪਣੇ ਮੂੰਹ ਵਿੱਚ ਰੱਖੋ ਅਤੇ ਫਿਰ ਥੁੱਕ ਦਿਓ। ਇਹ 4-5 ਵਾਰ ਕਰੋ। ਇਹ ਦੰਦਾਂ ਦੇ ਦਰਦ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਪ੍ਰਦਾਨ ਕਰਦਾ ਹੈ। ਇਸ ਨੂੰ ਦਿਨ ਵਿੱਚ ਤਿੰਨ ਵਾਰ ਕਰੋ। ਜੇਕਰ ਤੁਸੀਂ ਇਸ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰਦੇ ਹੋ, ਤਾਂ ਇਹ ਬਹੁਤ ਵਧੀਆ ਹੋਵੇਗਾ। -ਪੂਜਨੀਕ ਗੁਰੂ ਡਾ. ਐੱਮ.ਐੱਸ.ਜੀ.

ਅਕਸਰ ਦੇਖਣ ’ਚ ਆਉਂਦਾ ਹੈ ਕਿ ਵੱਡੇ-ਬਜ਼ੁਰਗਾਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਬਹੁਤ ਘੱਟ ਹੁੰਦੀਆਂ ਹਨ ਅਤੇ ਉਹ ਲੋਕ ਬਰੱਸ਼ ਪੇਸਟ ਦਾ ਇਸਤੇਮਾਲ ਵੀ ਨਹੀਂ ਕਰਦੇ ਹਨ ਭਾਵ, ਨਿੰਮ ਦੀ ਦਾਤਣ ਨੂੰ ਬਰੱਸ਼ ਬਣਾ ਕੇ ਕਰਦੇ ਹਨ ਉਨ੍ਹਾਂ ਦੇ ਅਜਿਹਾ ਕਰਨ ਨਾਲ ਨਾ ਤਾਂ ਕਦੇ ਦੰਦਾਂ ’ਚ ਸੈਂਸਟੀਵਿਟੀ ਦੀ ਸਮੱਸਿਆ ਹੁੰਦੀ ਹੈ ਅਤੇ ਨਾ ਹੀ ਪੀਲੇਪਣ ਦੀ, ਅਤੇ ਨਾ ਹੀ ਸਾਹ ’ਚ ਬਦਬੂ ਦੀ ਸ਼ਾਇਦ ਇਹੀ ਵਜ੍ਹਾ ਰਹੀ ਹੋਵੇਗੀ ਕਿ ਇਨ੍ਹਾਂ ਦਿਨਾਂ ’ਚ ਪਿੰਡ ਦੇ ਲੋਕਾਂ ਦੇ ਨਾਲ-ਨਾਲ ਸ਼ਹਿਰ ਦੇ ਲੋਕ ਵੀ ਨਿੰਮ ਦੀ ਦਾਤਣ ਨੂੰ ਜ਼ਿਆਦਾ ਕਰਨ ਲੱਗ ਗਏ ਹਨ ਅਤੇ ਉਹ ਵਰਤ ਹੋਵੇ ਜਾਂ ਪੂਜਾ, ਹਰ ਇੱਕ ਦਿਨ ਬਰੱਸ਼ ਦੀ ਵਰਤੋਂ ਦਰਕਿਨਾਰ ਕਰਦੇ ਹੋਏ ਨਿੰਮ ਦੀ ਦਾਤਣ ਨੂੰ ਕਿਤੇ ਜ਼ਿਆਦਾ ਵਧੀਆ ਦੱਸਣ ਲੱਗੇ ਹਨ

ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦੇ ਜੂਠੀ ਨਹੀਂ ਹੁੰਦੀ ਅਰਥਾਤ ਇਸ ਦਾ ਵਾਰ-ਵਾਰ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ ਸਗੋਂ ਤਾਜ਼ਾ ਤੋੜ ਕੇ ਇਸਤੇਮਾਲ ਕਰਨ ਦੀ ਵਜ੍ਹਾ ਨਾਲ ਇਹ ਸੰਪੂਰਨ ਢੰਗ ਨਾਲ ਸ਼ੁੱਧ ਤੇ ਪਵਿੱਤਰ ਹੁੰਦੀ ਹੈ ਡਾਕਟਰਾਂ ਅਨੁਸਾਰ, ਸਵੇਰੇ ਦੇ ਸਮੇਂ ਜੀਭ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਅਵਸਥਾ ’ਚ ਹੁੰਦੀ ਹੈ ਇਸ ਸਮੇਂ ਖਾਲੀ ਪੇਟ ਦਾਤਣ ਨੂੰ ਦੰਦਾਂ ਨਾਲ ਚਬਾਉਣ ਨਾਲ ਮੂੰਹ ’ਚ ਮੌਜੂਦ ਸਾਰੇ ਬੈਕਟੀਰੀਆ ਮਰ ਜਾਂਦੇ ਹਨ ਅਤੇ ਸਰੀਰ ਦੀਆਂ ਕਈ ਬਿਮਾਰੀਆਂ ਵੀ ਨਸ਼ਟ ਹੋ ਜਾਂਦੀਆਂ ਹਨ

Also Read:  ਵਿਲਸਨ ਕਾਲਜ ਦਾ ਇੰਟਰਕਾਲਜ ਫੈਸਟ “ਏਥਰ” ਸ਼ੁਰੂ

neemਦਰਅਸਲ ਨਿੰਮ ਦੇ ਦਰੱਖਤ ’ਚ 130 ਤੋਂ ਜ਼ਿਆਦਾ ਸਰਗਰਮ ਯੌਗਿਕ ਮੌਜ਼ੂਦ ਹੁੰਦੇ ਹਨ ਇਹੀ ਕਾਰਨ ਹੈ ਕਿ ਨਿੰਮ ਦੇ ਦਰੱਖਤ ਦੇ ਲਗਭਗ ਸਾਰੇ ਹਿੱਸੇ ਲਾਹੇਵੰਦ ਹੁੰਦੇ ਹਨ ਨਿੰਮ ਦੀ ਛਾਲ, ਪੱਤੇ, ਟਹਿਣੀਆਂ ਆਦਿ ’ਚ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ ਨਿੰਮ ’ਚ ਐਂਟੀ-ਕੈਂਸਰਜਨਯ, ਐਂਟੀ-ਬੈਕਟੀਰੀਆ, ਐਂਟੀਸੈਪਟਿਕ, ਐਂਟੀਮਾਈਮਰੀਅਲ, ਐਂਟੀ-ਵਾਇਰਲ ਅਤੇ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ ਜੇਕਰ ਤੁਸੀਂ ਹੈਰਾਨ ਹੋ, ਤਾਂ ਇੱਥੇ ਨਿੰਮ ਦੀਆਂ ਦਾਤਣਾਂ ਤੇ ਦੰਦਾਂ ਦੀ ਸਿਹਤ ’ਚ ਉਸ ਦੀ ਭੂਮਿਕਾ ਬਾਰੇ ਕੁਝ ਹੋਰ ਤੱਥ ਹਨ ਜਿਸ ਬਾਰੇ ਤੁਸੀਂ ਜਾਣ ਸਕਦੇ ਹੋ

ਨਿੰਮ ਦੀ ਦਾਤਣ ਨਾਲ ਸਰੀਰ ਨੂੰ ਮਿਲਣ ਵਾਲੇ ਹੋਰ ਲਾਭ:-

  • ਜੇਕਰ ਅਸੀਂ ਰੋਜ਼ਾਨਾ ਨਿੰਮ ਦੀ ਦਾਤਣ ਕਰਦੇ ਹਾਂ ਤਾਂ ਚਿਹਰੇ ’ਤੇ ਫੋੜੇ-ਫਿਣਸੀਆਂ ਅਤੇ ਦਾਗ-ਧੱਬੇ ਨਹੀਂ ਹੁੰਦੇ
  • ਲਗਾਤਾਰ ਨਿੰਮ ਦੀ ਦਾਤਣ ਨਾਲ ਦੰਦਾਂ ਨੂੰ ਸਾਫ ਕਰਨ ਨਾਲ ਕਦੇ ਕੀੜੇ ਨਹੀਂ ਲੱਗਦੇ ਹਨ, ਕਿਉਂਕਿ ਇਹ ਕੀਟਾਣੂਨਾਸ਼ਕ ਹੁੰਦਾ ਹੈ
  • ਆਯੁਰਵੈਦ ਦੀ ਮੰਨੀਏ ਤਾਂ ਨਿੰਮ ਦੀ ਦਾਤਣ ਕਰਨ ਨਾਲ ਦੰਦਾਂ ’ਚ ਸੜਨ, ਮੂੰਹ ’ਚ ਬਦਬੂ ਵਰਗੀਆਂ ਅਣਗਿਣਤ ਸਮੱਸਿਆਵਾਂ ਖੁਦ-ਬ-ਖੁਦ ਕੋਹਾਂ ਦੂਰ ਹੋ ਜਾਂਦੀਆਂ ਹਨ
  • ਨਿੰਮ ਦੀ ਦਾਤਣ ’ਚ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦਾ ਹੈ ਜਿਸ ਨਾਲ ਮੂੰਹ ਦੇ ਛਾਲਿਆਂ ਨੂੰ ਜਲਦ ਠੀਕ ਕਰਨ ’ਚ ਬਹੁਤ ਮੱਦਦ ਮਿਲਦੀ ਹੈ
  • ਨਿੰਮ ਦੀ ਦਾਤਣ ’ਚ ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਤੇ ਐਂਟੀ-ਵਾਇਰਲ ਵਰਗੇ ਕਈ ਗੁਣ ਹੁੰਦੇ ਹਨ ਜੋ ਦੰਦਾਂ ਦੇ ਦਰਦ ਨੂੰ ਪਲ ਭਰ ’ਚ ਹੀ ਛੂਮੰਤਰ ਕਰ ਦਿੰਦੇ ਹਨ
  • ਨਿੰਮ ’ਚ ਮੌਜੂਦ ਕੈਮੀਕਲ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਦਾ ਹੈ ਜੋ ਕੰਮ ਟੂਥਪੇਸਟ ਨਹੀਂ ਕਰ ਸਕਦੇ ਉਸ ਤੋਂ ਕਈ ਗੁਣਾ ਜ਼ਿਆਦਾ ਲਾਭ ਨਿੰਮ ਦੀ ਦਾਤਣ ਕਰਦੀ ਹੈ
  • ਅੱਜ-ਕੱਲ੍ਹ ਜ਼ਿਆਦਾਤਰ ਲੋਕ ਜੰਕ ਫੂਡ ਖਾਣਾ ਖੂਬ ਪਸੰਦ ਕਰਦੇ ਹਨ ਇਸ ਕਾਰਨ ਉਨ੍ਹਾਂ ਦੇ ਦੰਦ ਪੀਲੇ ਪੈ ਜਾਂਦੇ ਹਨ ਨਿੰਮ ਦੀ ਦਾਤਣ ਕਰਦੇ ਸਮੇਂ ਮੂੰਹ ’ਚੋਂ ਨਿੱਕਲਣ ਵਾਲਾ ਰਸ ਦੰਦਾਂ ਦੇ ਪੀਲੇਪਣ ਨੂੰ ਸਾਫ, ਸਫੇਦ, ਮਜ਼ਬੂਤ ਅਤੇ ਚਮਕਦਾਰ ਬਣਾ ਦਿੰਦਾ ਹੈ
  • ਟਾਹਣੀ ਨਾਲ ਬ੍ਰਸ਼ਿੰਗ ਕਰਨ ਤੋਂ ਬਾਅਦ ਇਸ ਨੂੰ ਦੋ ਹਿੱਚਿਆਂ ਵਿੱਚ ਵੰਡ ਕੇ ਜੀਭ ਕਲੀਨਰ ਦੇ ਰੂਪ ’ਚ ਵੀ ਵਰਤ ਸਕਦੇ ਹੋ
  • ਆਪਣੇ ਦੰਦਾਂ ਨੂੰ ਸਾਫ ਕਰਨ ਲਈ ਦਾਤਣ ਨੂੰ ਘੁਮਾਉਣ ’ਤੇ ਬਹੁਤ ਸਾਵਧਾਨ ਰਹੋ, ਕਿਉਂਕਿ ਫਾਈਬਰ ਦੀ ਸਖਤਾਈ ਤੁਹਾਡੇ ਨਾਜ਼ੁਕ ਮਸੂੜਿਆਂ ਨੂੰ ਸੱਟ ਪਹੁੰਚਾ ਸਕਦੀ ਹੈ ਦੰਦਾਂ ਨੂੰ ਬੁਰੱਸ਼ ਕਰਨ ਤੋਂ ਬਾਅਦ, ਆਪਣੇ ਦੰਦਾਂ ’ਚ ਫਸਣ ਵਾਲੇ ਤੰਤੂਆਂ ਨੂੰ ਥੁੱਕ ਦਿਓ
Also Read:  good environment: ਬੱਚਿਆਂ ਦੀ ਪਰਵਰਿਸ਼ ਚੰਗੇ ਮਾਹੌਲ ’ਚ ਕਰੋ