Career: ਸਹੀ ਕਰੀਅਰ ਕਿਵੇਂ ਚੁਣੀਏ

ਜੀਵਨ ’ਚ ਸਹੀ ਕਰੀਅਰ ਦੀ ਚੋਣ ਇੱਕ ਮਹੱਤਵਪੂਰਨ ਫੈਸਲਾ ਹੁੰਦਾ ਹੈ, ਜੋ ਨਾ ਸਿਰਫ ਸਾਡੇ ਭਵਿੱਖ ਨੂੰ ਆਕਾਰ ਦਿੰਦਾ ਹੈ, ਸਗੋਂ ਸਾਡੀ ਸੰਤੁਸ਼ਟੀ ਅਤੇ ਖੁਸ਼ੀ ਦਾ ਵੀ ਇੱਕ ਮੁੱਖ ਸਰੋਤ ਬਣਦਾ ਹੈ ਕਰੀਅਰ ਦੀ ਚੋਣ ਇੱਕ ਜ਼ਿੰਮੇਵਾਰੀ ਭਰਿਆ ਕੰਮ ਹੈ, ਜਿਸ ਵਿੱਚ ਕਈ ਕਾਰਕਾਂ ’ਤੇ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ ਗਲਤ ਚੋਣ ਨਾਲ ਜਿੱਥੇ ਸਮਾਂ ਅਤੇ ਵਸੀਲਿਆਂ ਦਾ ਨੁਕਸਾਨ ਹੁੰਦਾ ਹੈ, ਉੱਥੇ ਸਹੀ ਚੋਣ ਨਾਲ ਕਰੀਅਰ ’ਚ ਸਫ਼ਲਤਾ ਦੀਆਂ ਉੱਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਆਓ! ਜਾਣਦੇ ਹਾਂ ਕਰੀਅਰ ਚੁਣਨ ਦੇ ਮਹੱਤਵਪੂਰਨ ਕਦਮ

ਖੁਦ ਦਾ ਮੁਲਾਂਕਣ ਕਰੋ:

ਕਰੀਅਰ ਚੁਣਨ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਹੈ ਆਪਣੇ-ਆਪ ਨੂੰ ਸਮਝਣਾ ਇਸ ਵਿੱਚ ਤੁਹਾਡੇ ਵਿਅਕਤੀਤਵ, ਰੁਚੀਆਂ, ਕਮਜ਼ੋਰੀਆਂ, ਸਮਰੱਥਾਵਾਂ ਅਤੇ ਮੁੱਲਾਂ ਦਾ ਮੁਲਾਂਕਣ ਸ਼ਾਮਲ ਹੁੰਦਾ ਹੈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਸ ਖੇਤਰ ’ਚ ਰੁਚੀ ਰੱਖਦੇ ਹੋ, ਕਿਹੜੀਆਂ ਚੀਜ਼ਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਕਿਹੜੀਆਂ ਗਤੀਵਿਧੀਆਂ ’ਚ ਤੁਹਾਨੂੰ ਖੁਸ਼ੀ ਮਿਲਦੀ ਹੈ ਉਦਾਹਰਨ ਲਈ, ਜੇਕਰ ਕਿਸੇ ਵਿਅਕਤੀ ਨੂੰ ਲੇਖਣ ’ਚ ਰੁਚੀ ਹੈ, ਤਾਂ ਉਹ ਪੱਤਰਕਾਰਿਤਾ, ਕੰਟੈਂਟ ਰਾਈਟਿੰਗ ਜਾਂ ਸਾਹਿਤਕ ਖੇਤਰ ’ਚ ਕਰੀਅਰ ਬਣਾ ਸਕਦਾ ਹੈ

ਸਮਰੱਥਾਵਾਂ ਦੀ ਪਹਿਚਾਣ ਕਰੋ:

ਹਰ ਵਿਅਕਤੀ ਦੀਆਂ ਕੁਝ ਖਾਸ ਸਮਰੱਥਾਵਾਂ ਹੁੰਦੀਆਂ ਹਨ ਜੋ ਉਸ ਨੂੰ ਦੂਜਿਆਂ ਤੋਂ ਅਲੱਗ ਬਣਾਉਂਦੀਆਂ ਹਨ ਕਰੀਅਰ ਦੀ ਚੋਣ ਕਰਦੇ ਸਮੇਂ ਆਪਣੀ ਸਕਿੱਲ ਨੂੰ ਸਮਝਣਾ ਅਤੇ ਉਸ ਦਾ ਸਹੀ ਮੁਲਾਂਕਣ ਕਰਨਾ ਜ਼ਰੂਰੀ ਹੈ ਇਹ ਸਮਝਣਾ ਕਿ ਤੁਹਾਡੇ ਕੋਲ ਕਿਹੜਾ ਹੁਨਰ ਹੈ ਅਤੇ ਉਹ ਕਿਹੜੇ ਕਰੀਅਰ ਵਿਕਲਪਾਂ ’ਚ ਮਦਦਗਾਰ ਹੋ ਸਕਦਾ ਹੈ, ਇੱਕ ਸਹੀ ਕਰੀਅਰ ਚੁਣਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੇਕਰ ਤੁਹਾਡੇ ਕੋਲ ਚੰਗੇ ਕਮਿਊਨੀਕੇਸ਼ਨ ਸਕਿੱਲ ਹਨ, ਤਾਂ ਮਾਰਕੀਟਿੰਗ, ਪਬਲਿਕ ਰਿਲੇਸ਼ੰਸ ਜਾਂ ਕਸਟਮਰ ਸਰਵਿਸ ਵਰਗੇ ਖੇਤਰਾਂ ’ਚ ਕਰੀਅਰ ਬਣਾਉਣਾ ਇੱਕ ਵਧੀਆ ਵਿਕਲਪ ਹੋ ਸਕਦਾ ਹੈcareer options for women

ਕਰੀਅਰ ਵਿਕਲਪਾਂ ਦੀ ਜਾਣਕਾਰੀ ਜੁਟਾਓ:

ਜਦੋਂ ਤੁਸੀਂ ਆਪਣੀਆਂ ਰੁਚੀਆਂ ਅਤੇ ਸਮੱਰਥਾਵਾਂ ਨੂੰ ਪਹਿਚਾਣ ਲਓ, ਉੁਦੋਂ ਅਗਲਾ ਕਦਮ ਉਨ੍ਹਾਂ ਕਰੀਅਰ ਵਿਕਲਪਾਂ ਦੀ ਜਾਣਕਾਰੀ ਜੁਟਾਉਣਾ ਹੈ ਜੋ ਤੁਹਾਡੇ ਪ੍ਰੋਫਾਈਲ ਦੇ ਅਨੁਸਾਰ ਲਾਹੇਵੰਦ ਹੋ ਸਕਦੇ ਹਨ ਇਸ ਲਈ ਇੰਟਰਨੈੱਟ, ਕਰੀਅਰ ਕਾਊਂਸਲਰ, ਮੈਂਟਰਸ ਅਤੇ ਵੱਖ-ਵੱਖ ਪ੍ਰੋਫੈਸ਼ਨਲ ਨੈੱਟਵਰਕਿੰਗ ਸਾਈਟਾਂ ਦਾ ਸਹਾਰਾ ਲਿਆ ਜਾ ਸਕਦਾ ਹੈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਖੇਤਰ ’ਚ ਕੀ ਸੰਭਾਵਨਾਵਾਂ ਹਨ, ਕਿੰਨੀ ਗ੍ਰੋਥ ਹੈ ਅਤੇ ਕਿਸ ਤਰ੍ਹਾਂ ਦੇ ਹੁਨਰ ਦੀ ਮੰਗ ਹੈ

Also Read:  Mint tea: ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

ਸਿੱਖਿਆ ਯੋਗਤਾ ’ਤੇ ਧਿਆਨ:

ਕਈ ਕਰੀਅਰ ਵਿਕਲਪਾਂ ਲਈ ਖਾਸ ਸਿੱਖਿਆ ਯੋਗਤਾ ਅਤੇ ਸਿਖਲਾਈ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਕਿਸੇ ਖਾਸ ਖੇਤਰ ’ਚ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਖੇਤਰ ’ਚ ਦਾਖਲੇ ਲਈ ਕਿਹੜੀ ਡਿਗਰੀ ਜਾਂ ਸਰਟੀਫਿਕੇਟ ਦੀ ਲੋੜ ਹੈ ਇਸ ਤੋਂ ਇਲਾਵਾ, ਸਬੰਧਿਤ ਕੋਰਸਾਂ ਤੇ ਟੇ੍ਰਨਿੰਗਾਂ ’ਚ ਨਿਵੇਸ਼ ਕਰਕੇ ਤੁਸੀਂ ਆਪਣੇ ਹੁਨਰ ਨੂੰ ਨਿਖਾਰ ਸਕਦੇ ਹੋ, ਜੋ ਕਰੀਅਰ ’ਚ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੋ ਸਕਦਾ ਹੈ

ਪ੍ਰੋਫੈਸ਼ਨਲ ਮਾਰਗਦਰਸ਼ਨ ਲਓ:

ਕਰੀਅਰ ਚੁਣਨ ’ਚ ਕਿਸੇ ਤਜ਼ੁਰਬੇਕਾਰ ਵਿਅਕਤੀ ਤੋਂ ਮਾਰਗਦਰਸ਼ਨ ਲੈਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ ਕਰੀਅਰ ਕਾਊਂਸਲਰ ਜਾਂ ਕਿਸੇ ਮਾਹਿਰ ਤੋਂ ਸਲਾਹ ਲੈ ਕੇ ਤੁਸੀਂ ਸਹੀ ਦਿਸ਼ਾ ’ਚ ਅੱਗੇ ਵਧ ਸਕਦੇ ਹੋ ਉਹ ਤੁਹਾਡੀਆਂ ਰੁਚੀਆਂ ਅਤੇ ਸਮਰੱਥਾਵਾਂ ਦੇ ਅਨੁਸਾਰ ਤੁਹਾਨੂੰ ਵੱਖ-ਵੱਖ ਕਰੀਅਰ ਵਿਕਲਪਾਂ ਦੀ ਜਾਣਕਾਰੀ ਦੇਣਗੇ ਅਤੇ ਇਹ ਵੀ ਦੱਸਣਗੇ ਕਿ ਤੁਹਾਨੂੰ ਕਿਸ ਦਿਸਾ ’ਚ ਅੱਗੇ ਵਧਣਾ ਚਾਹੀਦਾ ਹੈ

ਲੰਮੇ ਸਮੇਂ ਦੇ ਟੀਚਿਆਂ ਨੂੰ ਧਿਆਨ ’ਚ ਰੱਖੋ:

ਕਰੀਅਰ ਦੀ ਚੋਣ ਕਰਦੇ ਸਮੇਂ ਸਿਰਫ ਵਰਤਮਾਨ ਲੋੜਾਂ ਅਤੇ ਰੁਚੀਆਂ ਨੂੰ ਨਹੀਂ, ਸਗੋਂ ਲੰਬੇ ਸਮੇਂ ਦੇ ਟੀਚਿਆਂ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ ਤੁਸੀਂ ਇਹ ਸੋਚੋ ਕਿ ਤੁਸੀਂ ਅਗਲੇ 10-15 ਸਾਲਾਂ ’ਚ ਖੁਦ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਇੱਕ ਸਥਿਰ ਅਤੇ ਲਗਾਤਾਰ ਵਿਕਾਸ ਵਾਲੇ ਕਰੀਅਰ ਦੀ ਚੋਣ ਕਰਨਾ ਲੰਬੇ ਸਮੇਂ ਦੀ ਸਫਲਤਾ ਲਈ ਮਹੱਤਵਪੂਰਨ ਹੁੰਦਾ ਹੈ

ਇੰਟਰਨਸ਼ਿਪ ਅਤੇ ਅਨੁਭਵ:

ਕਿਸੇ ਵੀ ਖੇਤਰ ’ਚ ਅਸਲ ਅਨੁਭਵ ਪ੍ਰ੍ਰਾਪਤ ਕਰਨਾ ਉਸ ਖੇਤਰ ’ਚ ਕਰੀਅਰ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ ਇੰਟਰਨਸ਼ਿਪ ਜਾਂ ਪਾਰਟਟਾਈਮ ਜੌਬ ਦੇ ਜਰੀਏ ਤੁਸੀਂ ਉਸ ਖੇਤਰ ਦੀ ਡੂੰਘੀ ਸਮਝ ਅਤੇ ਵਿਹਾਰਕ ਅਨੁਭਵ ਪ੍ਰਾਪਤ ਕਰ ਸਕਦੇ ਹੋ ਇਸ ਵਿੱਚ ਤੁਹਾਨੂੰ ਇਹ ਵੀ ਅੰਦਾਜ਼ਾ ਹੋ ਜਾਵੇਗਾ ਕਿ ਕੀ ਉਹ ਖੇਤਰ ਤੁਹਾਡੇ ਲਈ ਲਾਹੇਵੰਦ ਹੈ ਜਾਂ ਨਹੀਂ

ਆਰਥਿਕ ਪਹਿਲੂਆਂ ’ਤੇ ਧਿਆਨ ਦਿਓ:

ਕਰੀਅਰ ਚੁਣਨ ਦੇ ਸਮੇਂ ਆਰਥਿਕ ਸਥਿਰਤਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਜਿਸ ਖੇਤਰ ’ਚ ਤੁਸੀਂ ਜਾਣਾ ਚਾਹੁੰਦੇ ਹੋ, ਉੱਥੋਂ ਦੀ ਸੈਲਰੀ ਸਟ੍ਰਕਚਰ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਲੈਣਾ ਜ਼ਰੂਰੀ ਹੈ ਹਾਲਾਂਕਿ ਸਿਰਫ ਪੈਸੇ ਨੂੰ ਪਹਿਲ ਨਹੀਂ ਦੇਣੀ ਚਾਹੀਦੀ, ਪਰ ਇਹ ਤੈਅ ਕਰਨਾ ਚਾਹੀਦਾ ਹੈ ਕਿ ਤੁਹਾਡੀ ਮਿਹਨਤ ਦਾ ਸਹੀ ਮੁਆਵਜਾ ਮਿਲੇ

Also Read:  Ear Phones: ਈਅਰਫੋਨ ਨਾ ਬਣ ਜਾਣ ਕਿਲਰਫੋਨ

ਸਮਾਜ-ਪਰਿਵਾਰ ਦਾ ਯੋੋਗਦਾਨ:

ਸਮਾਜ ਅਤੇ ਪਰਿਵਾਰ ਵੀ ਕਰੀਅਰ ਦੀ ਚੋਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੁਹਾਡੇ ਪਰਿਵਾਰ ਅਤੇ ਸਮਾਜ ਦੇ ਨਜ਼ਰੀਏ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਕਈ ਵਾਰ ਉਨ੍ਹਾਂ ਦਾ ਸਮੱਰਥਨ ਤੁਹਾਡੇ ਫੈਸਲਿਆਂ ’ਤੇ ਅਸਰ ਪਾ ਸਕਦਾ ਹੈ ਹਾਲਾਂਕਿ, ਅਖੀਰਲਾ ਫੈਸਲਾ ਤੁਹਾਡਾ ਹੋਣਾ ਚਾਹੀਦਾ ਹੈ, ਪਰ ਪਰਿਵਾਰ ਦਾ ਸਮੱਰਥਨ ਤੁਹਾਡੇ ਕਰੀਅਰ ਦੇ ਸਫਰ ਨੂੰ ਆਸਾਨ ਬਣਾ ਸਕਦਾ ਹੈ

ਨਿਯਮਤ ਤੌਰ ’ਤੇ ਆਤਮ-ਮੁਲਾਂਕਣ ਕਰੋ:

ਕਰੀਅਰ ਦੀ ਚੋਣ ਇੱਕ ਨਿਰੰਤਰ ਪ੍ਰਕਿਰਿਆ ਹੈ ਬਦਲਦੇ ਸਮੇਂ ਦੇ ਨਾਲ ਤੁਹਾਡੇ ਟੀਚੇ, ਰੁਚੀਆਂ ਅਤੇ ਸਮਰੱਥਾਵਾਂ ਵੀ ਬਦਲ ਸਕਦੀਆਂ ਹਨ ਇਸ ਲਈ, ਸਮੇਂ-ਸਮੇਂ ’ਤੇ ਆਤਮ-ਮੁਲਾਂਕਣ ਕਰਨਾ ਅਤੇ ਲੋੜ ਅਨੁਸਾਰ ਕਰੀਅਰ ’ਚ ਬਦਲਾਅ ਲਿਆਉਣਾ ਵੀ ਮਹੱਤਵਪੂਰਨ ਹੈ ਨਵੀਆਂ ਤਕਨੀਕਾਂ ਅਤੇ ਸਕਿੱਲਾਂ ਨੂੰ ਅਪਨਾਉਣ ਨਾਲ ਤੁਸੀਂ ਆਪਣੇ ਕਰੀਅਰ ’ਚ ਸਥਿਰਤਾ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹੋ
-ਕ੍ਰਿਸ਼ਨਾ ਸ਼ਰਮਾ

ਸੁਫਨਿਆਂ ਨੂੰ ਪੂਰਾ ਕਰੋ, ਮਿਹਨਤ ਨੂੰ ਬਣਾਓ ਸਾਥੀ

ਹਰੇਕ ਵਿਅਕਤੀ ਦੇ ਜੀਵਨ ’ਚ ਸੁਫਨੇ ਇੱਕ ਦਿਸ਼ਾ ਵਾਂਗ ਹੁੰਦੇ ਹਨ, ਜੋ ਉਸ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਪੇ੍ਰਰਿਤ ਕਰਦੇ ਹਨ ਪਰ ਸਿਰਫ ਸੁਫਨੇ ਦੇਖਣਾ ਹੀ ਕਾਫੀ ਨਹੀਂ ਹੁੰਦਾ, ਉਨ੍ਹਾਂ ਨੂੰ ਹਾਸਲ ਕਰਨ ਲਈ ਸਾਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਜੁਟਣਾ ਪੈਂਦਾ ਹੈ ਇਹ ਕਹਾਵਤ, ‘ਸੁਫਨਿਆਂ ਨੂੰ ਪਾਉਣ ਦੀ ਚਾਹਤ, ਮਿਹਨਤ ਨੂੰ ਆਪਣਾ ਸਾਥੀ ਬਣਾ ਲੈਂਦੀ ਹੈ’, ਸਾਨੂੰ ਇਹ ਸਿਖਾਉਂਦੀ ਹੈ ਕਿ ਜਦੋਂ ਸਾਡੀਆਂ ਇੱਛਾਵਾਂ ਪ੍ਰਬਲ ਹੁੰਦੀਆਂ ਹਨ, ਤਾਂ ਮਿਹਨਤ ਖੁਦ-ਬ-ਖੁਦ ਸਾਡੀ ਮਾਰਗਦਰਸ਼ਕ ਬਣ ਜਾਂਦੀ ਹੈ

ਸੁਫਨਿਆਂ ਦੇ ਰਸਤੇ ਮੁਸ਼ਕਿਲ ਹੁੰਦੇ ਹਨ ਇਨ੍ਹਾਂ ’ਚ ਕਈ ਚੁਣੌਤੀਆਂ ਅਤੇ ਸੰਘਰਸ਼ ਹੁੰਦੇ ਹਨ, ਪਰ ਜੋ ਵਿਅਕਤੀ ਮਿਹਨਤ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ, ਉਹ ਹਰ ਅੜਿੱਕੇ ਨੂੰ ਪਾਰ ਕਰ ਸਕਦਾ ਹੈ ਮਿਹਨਤ ਸਾਨੂੰ ਸਬਰ ਸਿਖਾਉਂਦੀ ਹੈ, ਅਤੇ ਸਬਰ ਸਾਨੂੰ ਆਪਣੇੇ ਸੁਫਨਿਆਂ ਵੱਲ ਕਦਮ ਵਧਾਉਣ ਦੀ ਤਾਕਤ ਦਿੰਦਾ ਹੈ ਹਰੇਕ ਸਫ਼ਲ ਵਿਅਕਤੀ ਦੀ ਕਹਾਣੀ ਦੇ ਪਿੱਛੇ ਅਣਥੱਕ ਮਿਹਨਤ ਅਤੇ ਲਗਾਤਾਰ ਯਤਨ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਖੇਤਰ ਦਾ ਹੋਵੇ- ਸਿੱਖਿਆ, ਖੇਡ, ਕਲਾ ਜਾਂ ਵਪਾਰ-ਸਫ਼ਲਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਬਿਨਾਂ ਰੁਕੇ, ਬਿਨਾਂ ਥੱਕੇ ਆਪਣੇ ਸੁਫਨਿਆਂ ਲਈ ਮਿਹਨਤ ਕਰਦੇ ਰਹਿੰਦੇ ਹਨ

ਜਦੋਂ ਅਸੀਂ ਮਿਹਨਤ ਨੂੰ ਆਪਣੀ ਆਦਤ ਬਣਾ ਲੈਂਦੇ ਹਾਂ, ਤਾਂ ਮੁਸ਼ਕਿਲਾਂ ਸਾਨੂੰ ਡਰਾਉਂਦੀਆਂ ਨਹੀਂ, ਸਗੋਂ ਸਾਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ ਅਸਫ਼ਲਤਾਵਾਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਅਸੀਂ ਹੋਰ ਮਿਹਨਤ ਕਰਨੀ ਹੈ ਅਤੇ ਆਪਣੇ ਟੀਚੇ ਦੇ ਪ੍ਰਤੀ ਸਮੱਰਪਿਤ ਰਹਿਣਾ ਹੈ ਇਸ ਲਈ ਜੇਕਰ ਤੁੁਸੀਂ ਆਪਣੇ ਸੁਫਨਿਆਂ ਨੂੰ ਸਾਕਾਰ ਕਰਨਾ ਹੈ, ਤਾਂ ਮਿਹਨਤ ਨੂੰ ਆਪਣਾ ਸਾਥੀ ਬਣਾ ਲਓ ਆਪਣੇ ਟੀਚੇ ’ਤੇ ਕੇਂਦਰਿਤ ਰਹੋ ਅਤੇ ਲਗਾਤਾਰ ਯਤਨ ਕਰਦੇ ਰਹੋ ਇੱਕ ਦਿਨ ਤੁਹਾਡੇ ਸੁਫਨੇ ਜ਼ਰੂਰ ਪੂਰੇ ਹੋਣਗੇ, ਕਿਉਂਕਿ ਮਿਹਨਤ ਦਾ ਕੋਈ ਵਿਕਲਪ ਨਹੀਂ ਹੁੰਦਾ ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ ਜੋ ਆਪਣੀ ਪੂਰੀ ਤਾਕਤ ਦੇ ਨਾਲ ਆਪਣੇ ਸੁਫਨਿਆਂ ਦੇ ਪਿੱਛੇ ਭੱਜਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ