ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ
ਰਸੋਈ ’ਚ ਰੱਖੇ ਮਿੱਟੀ ਦੇ ਬਰਤਨਾਂ ਦੀ ਜਗ੍ਹਾ ਅੱਜ ਸਟੀਲ ਅਤੇ ਐਲੂਮੀਨੀਅਮ ਦੇ ਬਰਤਨਾਂ ਨੇ ਲੈ ਲਈ ਹੈ
ਪਰ ਕੀ ਤੁਸੀਂ ਜਾਣਦੇ ਹੋ ਮਿੱਟੀ ਦੇ ਬਰਤਨਾਂ ’ਚ ਪਕਾਉਣ ਅਤੇ ਖਾਧੇ ਜਾਣ ਵਾਲਾ ਭੋਜਨ ਸਿਹਤ ਦੇ ਲਿਹਾਜ਼ ਨਾਲ ਬੇਹੱਦ ਵਧੀਆ ਹੁੰਦਾ ਹੈ
ਆਓ ਜਾਣਦੇ ਹਾਂ ਕੀ ਹਨ
ਮਿੱਟੀ ਦੇ ਬਰਤਨਾਂ ’ਚ ਖਾਣਾ ਪਕਾਉਣ ਦੇ ਫਾਇਦੇ ਅਤੇ ਉਨ੍ਹਾਂ ਨੂੰ ਇਸਤੇਮਾਲ ਅਤੇ ਧੋਣ ਦਾ ਸਹੀ ਤਰੀਕਾ
ਮਿੱਟੀ ਦੇ ਬਰਤਨ ’ਚ ਖਾਣਾ ਪਕਾਉਣ ਦੇ ਫਾਇਦੇ
- ਮਿੱਟੀ ਦੇ ਬਰਤਨ ’ਚ ਖਾਣਾ ਬਣਾਉਣ ਨਾਲ ਖਾਣੇ ’ਚ ਆਇਰਨ, ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਖੂਬ ਪਾਈ ਜਾਂਦੀ ਹੈ, ਜੋ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ
- ਮਿੱਟੀ ਦੇ ਬਰਤਨਾਂ ’ਚ ਹੋਣ ਵਾਲੇ ਛੋਟੇ-ਛੋਟੇ ਛਿੱਦਰ ਅੱਗੇ ਅਤੇ ਨਮੀ ਨੂੰ ਬਰਾਬਰ ਸਰਕੂਲੇਟ ਕਰਦੇ ਹਨ ਇਸ ਨਾਲ ਖਾਣੇ ਦੇ ਪੋਸ਼ਕ ਤੱਤ ਸੁਰੱਖਿਅਤ ਰਹਿੰਦੇ ਹਨ
- ਮਿੱਟੀ ਦੇ ਬਣੇ ਬਰਤਨਾਂ ’ਚ ਘੱਟ ਤੇਲ ਦਾ ਇਸਤੇਮਾਲ ਹੁੰਦਾ ਹੈ
- ਮਿੱਟੀ ਦੇ ਬਣੇ ਬਰਤਨਾਂ ’ਚ ਖਾਣਾ ਸਵਾਦਿਸ਼ਟ ਹੁੰਦਾ ਹੈ ਇਨ੍ਹਾਂ ਬਰਤਨਾਂ ’ਚ ਭੋਜਨ ਪਕਾਉਣ ਨਾਲ ਪੌਸ਼ਟਿਕਤਾ ਦੇ ਨਾਲ-ਨਾਲ ਭੋਜਨ ਦਾ ਸਵਾਦ ਵੀ ਵਧ ਜਾਂਦਾ ਹੈ
- ਅਪਚ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ
- ਕਬਜ ਦੀ ਸਮੱਸਿਆ ਤੋਂ ਮਿਲਦੀ ਹੈ ਨਿਜ਼ਾਤ
- ਭੋਜਨ ’ਚ ਮੌਜ਼ੂਦ ਪੋਸ਼ਕ ਤੱਤ ਨਸ਼ਟ ਨਹੀਂ ਹੁੰਦੇ ਹਨ
- ਭੋਜਨ ਦਾ ਪੀਐੱਚ ਵੈਲਿਊ ਮੈਨਟੇਨ ਰਹਿੰਦਾ ਹੈ, ਇਸ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ
ਕਿਵੇਂ ਕਰੀਏ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ:
ਸਭ ਤੋਂ ਪਹਿਲਾਂ ਮਿੱਟੀ ਦਾ ਬਰਤਨ ਬਾਜ਼ਾਰ ਤੋਂ ਘਰ ਖਰੀਦ ਕੇ ਲਿਆਉਣ ਤੋਂ ਬਾਅਦ ਉਸ ’ਤੇ ਖਾਣ ਵਾਲਾ ਤੇਲ ਜਿਵੇਂ ਸਰ੍ਹੋਂ ਦਾ ਤੇਲ, ਰਿਫਾਇੰਡ ਆਦਿ ਲਾ ਕੇ ਬਰਤਨ ’ਚ ਤਿੰਨ ਚੌਥਾਈ ਪਾਣੀ ਭਰ ਕੇ ਰੱਖ ਦਿਓ
ਇਸ ਤੋਂ ਬਾਅਦ ਬਰਤਨ ਨੂੰ ਧੀਮੇ ਸੇਕੇ ’ਤੇ ਰੱਖ ਕੇ ਢੱਕਣ ਰੱਖ ਦਿਓ 2-3 ਘੰਟੇ ਪੱਕਣ ਤੋਂ ਬਾਅਦ ਇਸ ਨੂੰ ਉਤਾਰ ਲਓ ਅਤੇ ਠੰਡਾ ਹੋਣ ਦਿਓ
ਇਸ ਨਾਲ ਮਿੱਟੀ ਦਾ ਬਰਤਨ ਸਖ਼ਤ ਅਤੇ ਮਜ਼ਬੂਤ ਹੋ ਜਾਏਗਾ ਨਾਲ ਹੀ ਇਸ ਬਰਤਨ ’ਚ ਕੋਈ ਰਿਸਾਅ ਵੀ ਨਹੀਂ ਹੋਵੇਗਾ ਅਤੇ ਮਿੱਟੀ ਦੀ ਵਾਸ਼ਣਾ ਵੀ ਚਲੀ ਜਾਏਗੀ ਬਰਤਨ ’ਚ ਖਾਣਾ ਬਣਾਉਣ ਤੋਂ ਪਹਿਲਾਂ ਉਸ ਨੂੰ ਪਾਣੀ ’ਚ ਡੁਬੋ ਕੇ 15-20 ਮਿੰਟ ਲਈ ਰੱਖ ਦਿਓ
ਉਸ ਤੋਂ ਬਾਅਦ ਗਿੱਲੇ ਬਰਤਨ ਨੂੰ ਸੁਕਾ ਕੇ ਉਸ ’ਚ ਭੋਜਨ ਪਕਾਓ
Also Read:
- ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ
- ਮਿੱਟੀ ਦੇ ਮਹੱਤਵ ਨੂੰ ਸਮਝੋ
- ਮਿੱਟੀ ਸਿਹਤਕਾਰਡ ਯੋਜਨਾ | ਸਰਕਾਰੀ ਯੋਜਨਾ
- ਰੇਤਲੀ ਮਿੱਟੀ ‘ਚ ਕਾਰਗਰ ਹੈ ਫਸਲ ਤਿਲ ਦੀ ਖੇਤੀ
ਸਸਤੇ ਅਤੇ ਆਕਰਸ਼ਕ ਬਰਤਨ:
ਮਿੱਟੀ ਨਾਲ ਬਣੇ ਬਰਤਨ ਸਟੀਲ ਦੀ ਤੁਲਨਾ ’ਚ ਸਸਤੇ ਅਤੇ ਆਕਰਸ਼ਕ ਹੁੰਦੇ ਹਨ, ਜਿਸ ’ਚ ਹਾਂਡੀ 100 ਤੋਂ 150 ਰੁਪਏ, ਕੂਕਰ 500 ਤੋਂ 1000 ਰੁਪਏ, ਬੋਤਲ 100 ਤੋਂ 300 ਰੁਪਏ, ਤਵਾ 50 ਤੋਂ 100 ਰੁਪਏ, ਫਰਾਈ ਪੈਨ 400 ਰੁਪਏ, ਪਾਣੀ ਕੈਂਪਰ 300 ਰੁਪਏ, ਗਲਾਸ 180 ਰੁਪਏ ਦਰਜ਼ਨ ਵਿਕਦੇ ਹਨ
ਕੁੱਲ੍ਹੜ ਦੀ ਚਾਹ ’ਚ ਅਨੋਖਾ ਮਜ਼ਾ:
ਮਿੱਟੀ ਦੇ ਕੁੱਲ੍ਹੜ ’ਚ ਜਦੋਂ ਗਰਮ ਚਾਹ ਪਾਈ ਜਾਂਦੀ ਹੈ ਤਾਂ ਕੁੱਲ੍ਹੜ ਦੀ ਮਿੱਟੀ ਦੀ ਹਲਕੀ-ਹਲਕੀ ਖੁਸ਼ਬੂ ਚਾਹ ਦਾ ਮਜ਼ਾ ਵਧਾਉਂਦੀ ਹੈ ਅਤੇ ਸਿਹਤ ਵੀ ਬਣਾਉਂਦੀ ਹੈ ਮਿੱਟੀ ਦੇ ਬਰਤਨ ਖਾਰੀ ਹੁੰਦੇ ਹਨ ਜੋ ਸਰੀਰ ਦੇ ਐਸਿਡ ਨੂੰ ਘੱਟ ਕਰਨ ’ਚ ਮੱਦਦ ਕਰਦੇ ਹਨ
ਮਿੱਟੀ ਦੇ ਬਰਤਨ ’ਚ ਖਾਣ-ਪੀਣ ਨਾਲ ਸਰੀਰ ’ਚ ਕੈਲਸ਼ੀਅਮ ਦੀ ਮਾਤਰਾ ਵੀ ਪਹੁੰਚਦੀ ਹੈ ਕੁੱਲ੍ਹੜ ’ਚ ਚਾਹ ਪੀਣ ਦਾ ਆਪਣਾ ਹੀ ਮਜ਼ਾ ਹੈ, ਕਈ ਲੋਕ ਇਸ ਦਾ ਖਾਸਾ ਸ਼ੌਂਕ ਰੱਖਦੇ ਹਨ ਲੋਕਾਂ ਦੇ ਇਸ ਸ਼ੌਂਕ ਨੂੰ ਪੂਰਾ ਕਰਨਾ ਹੁਣ ਕਈ ਕੰਪਨੀਆਂ ਦੀਆਂ ਚਾਹ ਦੀਆਂ ਦੁਕਾਨਾਂ ਸਜ ਗਈਆਂ, ਜਿੱਥੇ ਕੁੱਲ੍ਹੜ ’ਚ ਚਾਹ ਨੂੰ ਲੈ ਕੇ ਗਾਹਕਾਂ ਦੀਆਂ ਲੰਮੀਆਂ-ਲੰਮੀਆਂ ਲਾਇਨਾਂ ਲੱਗੀਆਂ ਰਹਿੰਦੀਆਂ ਹਨ