latest-information-about-soil-health-card-scheme

latest-information-about-soil-health-card-schemeਸਰਕਾਰੀ ਯੋਜਨਾ ਮਿੱਟੀ ਸਿਹਤਕਾਰਡ ਯੋਜਨਾ

ਕਿਸਾਨਾਂ ਦੀ ਅੱਜ ਦੀ ਜ਼ਰੂਰਤ

ਮਿੱਟੀ ਸਿਹਤ ਕਾਰਡ ਯੋਜਨਾ, ਸਾਲ ਫਰਵਰੀ 2015 ‘ਚ ਭਾਰਤ ਸਰਕਾਰ ਵੱਲੋਂ ਲਿਆਂਦੀ ਗਈ ਯੋਜਨਾ ਹੈ ਇਸ ਯੋਜਨਾ ਤਹਿਤ ਸਰਕਾਰ ਦੀ ਕਿਸਾਨਾਂ ਲਈ ਇੱਕ ਸੋਇਲ ਕਾਰਡ ਜਾਰੀ ਕਰਨ ਦੀ ਯੋਜਨਾ ਹੈ, ਜਿਸ ਨਾਲ ਕਿਸਾਨ ਨੂੰ ਮਿੱਟੀ ਦੀ ਗੁਣਵੱਤਾ ਦਾ ਅਧਿਐਨ ਕਰਕੇ ਇੱਕ ਚੰਗੀ ਫਸਲ ਪ੍ਰਾਪਤ ਕਰਨ ‘ਚ ਮੱਦਦ ਮਿਲ ਸਕੇ ਫਸਲ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਮਿੱਟੀ, ਜੇਕਰ ਮਿੱਟੀ ਦੀ ਕੁਆਲਿਟੀ ਹੀ ਸਹੀ ਨਹੀਂ ਹੋਵੇਗੀ ਤਾਂ ਫਸਲ ਵੀ ਸਹੀ ਤਰ੍ਹਾਂ ਨਾਲ ਨਹੀਂ ਹੋਵੇਗੀ ਇਸ ਲਈ ਭਾਰਤ ਸਰਕਾਰ ਨੇ ਕਿਸਾਨਾਂ ਲਈ ਇਹ ਕਾਰਡ ਜਾਰੀ ਕੀਤਾ ਹੈ ਇਸ ਯੋਜਨਾ ਅਨੁਸਾਰ ਸਰਕਾਰ ਦਾ ਪੂਰੇ ਭਾਰਤ ‘ਚ ਲਗਭਗ 14 ਕਰੋੜ ਕਿਸਾਨਾਂ ਨੂੰ ਇਹ ਕਾਰਡ ਜਾਰੀ ਕਰਨ ਦਾ ਟੀਚਾ ਹੈ

ਇਸ ਕਾਰਡ ‘ਚ ਇੱਕ ਰਿਪੋਰਟ ਛਪੇਗੀ, ਜੋ ਕਿ ਕਿਸਾਨਾਂ ਨੂੰ ਆਪਣੇ ਖੇਤ ਜਾਂ ਜ਼ਮੀਨ ਲਈ ਤਿੰਨ ਸਾਲ ‘ਚ ਇੱਕ ਵਾਰ ਦਿੱਤੀ ਜਾਵੇਗੀ ਸੋਇਲ ਹੈਲਥ ਕਾਰਡ ਯੋਜਨਾ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹੈ ਭਾਰਤ ‘ਚ ਅਜਿਹੇ ਬਹੁਤ ਸਾਰੇ ਅਨਪੜ੍ਹ ਕਿਸਾਨ ਹਨ, ਜੋ ਇਹ ਨਹੀਂ ਜਾਣਦੇ ਕਿ ਜ਼ਿਆਦਾਤਰ ਉੱਪਜ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਦੀਆਂ ਫਸਲਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ ਮੁੱਖ ਤੌਰ ‘ਤੇ ਉਹ ਮਿੱਟੀ ਦੇ ਗੁਣ ਅਤੇ ਉਸ ਦੇ ਪ੍ਰਕਾਰ ਨਹੀਂ ਜਾਣਦੇ ਹਨ ਉਹ ਆਪਣੇ ਅਨੁਭਵ ਨਾਲ ਫਸਲਾਂ ਦਾ ਵਧਣਾ ਅਤੇ ਫਸਲਾਂ ਦਾ ਅਸਫ਼ਲ ਹੋਣਾ ਜਾਣ ਸਕਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਮਿੱਟੀ ਦੀ ਹਾਲਤ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਇਸ ਦੇ ਲਈ ਭਾਰਤ ਸਰਕਾਰ ਨੇ ਇੱਕ ਸੋਇਲ ਹੈਲਥ ਕਾਰਡ ਯੋਜਨਾ ਜਾਰੀ ਕੀਤੀ ਹੈ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਇੱਕ ਸੋਇਲ ਹੈਲਥ ਕਾਰਡ ਦਿੱਤਾ ਜਾਵੇਗਾ, ਜਿਸ ‘ਚ ਕਿਸਾਨਾਂ ਦੀ ਜ਼ਮੀਨ ਦੀ ਮਿੱਟੀ ਕਿਸ ਤਰ੍ਹਾਂ ਦੀ ਹੈ, ਦੀ ਜਾਣਕਾਰੀ ਦਿੱਤੀ ਜਾਵੇਗੀ

ਮਿੱਟੀ ਸਿਹਤ ਕਾਰਡ ਯੋਜਨਾ ਦੀ ਖਾਸੀਅਤ:

ਸੋਇਲ ਹੈਲਥ ਕਾਰਡ ਯੋਜਨਾ ਦੀ ਖਾਸੀਅਤ ਇਸ ਪ੍ਰਕਾਰ ਹੈ-

 • ਭਾਰਤ ਸਰਕਾਰ ਦਾ ਇਸ ਯੋਜਨਾ ਤਹਿਤ ਘੱਟੋ-ਘੱਟ 14 ਕਰੋੜ ਕਿਸਾਨਾਂ ਨੂੰ ਇਸ ‘ਚ ਸ਼ਾਮਲ ਕਰਨਾ ਹੈ
 • ਦੇਸ਼ ਦੇ ਸਾਰੇ ਹਿੱਸਿਆਂ ‘ਚ ਇਹ ਯੋਜਨਾ ਸ਼ਾਮਲ ਕੀਤੀ ਜਾਵੇਗੀ
 • ਸੋਇਲ ਕਾਰਡ ਦੇ ਰੂਪ ‘ਚ, ਕਿਸਾਨਾਂ ਨੂੰ ਇੱਕ ਰਿਪੋਰਟ ਦਿੱਤੀ ਜਾਵੇਗੀ ਅਤੇ ਇਸ ਰਿਪੋਰਟ ‘ਚ ਉਨ੍ਹਾਂ ਦੀ ਜ਼ਮੀਨ ਦੀ ਮਿੱਟੀ ਦੀ ਪੂਰੀ ਜਾਣਕਾਰੀ ਹੋਵੇਗੀ
 • ਇੱਕ ਖੇਤ ਲਈ ਹਰ 3 ਸਾਲ ‘ਚ ਇੱਕ ਸੋਇਲ ਕਾਰਡ ਦਿੱਤਾ ਜਾਵੇਗਾ

ਮਿੱਟੀ ਸਿਹਤ ਕਾਰਡ ਯੋਜਨਾ ‘ਚ ਸ਼ਾਮਲ ਕੁਝ ਤੱਥ:

ਸੋਇਲ ਹੈਲਥ ਕਾਰਡ ਯੋਜਨਾ ‘ਚ ਮਿੱਟੀ ਦੇ ਨਮੂਨੇ (ਸੈਂਪਲ) ਦੀ ਪੂਰੀ ਜਾਂਚ ਕੀਤੀ ਜਾਵੇਗੀ ਪੂਰੀ ਜਾਂਚ ਕਰਨ ਤੋਂ ਬਾਅਦ ਸੋਇਲ ਹੈਲਥ ਕਾਰਡ ‘ਚ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ‘ਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹਨ

 • ਮਿੱਟੀ ਦੀ ਸਿਹਤ
 • ਮਿੱਟੀ ਦੀਆਂ ਕਾਰਜਾਤਮਕ ਵਿਸ਼ੇਸ਼ਤਾਵਾਂ
 • ਮਿੱਟੀ ‘ਚ ਪਾਣੀ ਅਤੇ ਵੱਖ-ਵੱਖ ਪੋਸ਼ਕ ਤੱਤਾਂ ਦੀ ਸਮੱਗਰੀ
 • ਜੇਕਰ ਮਿੱਟੀ ‘ਚ ਜ਼ਿਆਦਾ ਗੁਣ ਪਾਏ ਜਾਂਦੇ ਹਨ ਤਾਂ ਕਾਰਡ ‘ਚ ਉਸ ਦੀ ਵੱਖਰੀ ਸੂਚੀ ਦਿੱਤੀ ਜਾਵੇਗੀ
 • ਕੁਝ ਸੁਧਾਰਾਤਮਕ ਉਪਾਅ, ਜਿਸ ਨਾਲ ਕਿਸਾਨ ਆਪਣੀ ਮਿੱਟੀ ਦੀਆਂ ਖਾਮੀਆਂ ਨੂੰ ਸੁਧਾਰਨ ਲਈ ਵਰਤੋਂ ਕਰ ਸਕੇਗਾ

ਮਿੱਟੀ ਸਿਹਤ ਕਾਰਡ ਯੋਜਨਾ ਕਿਉਂ ਜ਼ਰੂਰੀ ਹੈ

ਕੁਝ ਸੂਬਿਆਂ ‘ਚ ਕਿਸਾਨਾਂ ਨੂੰ ਉਨ੍ਹਾਂ ਦੀ ਮਿੱਟੀ ਬਾਰੇ ਰਿਪੋਰਟ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਸੀ ਕੁਝ ਕਿਸਾਨ ਸਿੱਖਿਅਤ ਸਨ ਜੋ ਕਿ ਆਪਣੀ ਮਿੱਟੀ ਨੂੰ ਬਿਹਤਰ ਸਮਝ ਸਕਦੇ ਸਨ ਪਰ ਪੂਰੇ ਭਾਰਤ ‘ਚ ਇਹ ਕਰਨ ਲਈ ਇਸ ਯੋਜਨਾ ਨੂੰ ਲਿਆਉਣਾ ਜ਼ਰੂਰੀ ਸੀ ਕੁਝ ਕਿਸਾਨ ਜੋ ਸਿੱਖਿਅਤ ਨਹੀਂ ਹਨ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਲਈ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ ਅਤੇ ਕੀ ਕਰਨਾ ਚਾਹੀਦਾ ਹੈ ਇਸ ਕਾਰਨ ਸਰਕਾਰ ਨੇ ਸੋਇਲ ਹੈਲਥ ਕਾਰਡ ਯੋਜਨਾ ਲਾਂਚ ਕੀਤੀ ਹੁਣ, ਕਿਸਾਨ ਮਿੱਟੀ ਦੀ ਪ੍ਰਕਿਰਤੀ ਦੀ ਜਾਣਕਾਰੀ ਦੇ ਨਾਲ ਇਹ ਜਾਣ ਜਾਏਗਾ ਕਿ ਉਸ ਨੂੰ ਕਿੰਨੀ ਖਾਦ ਦੀ ਜ਼ਰੂਰਤ ਹੈ ਜੇਕਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਹੋਵੇ ਜਾਂ ਉਹ ਸੁਧਾਰਾਤਮਕ ਸੁਝਾਅ ਨੂੰ ਸਮਝਣ ‘ਚ ਅਸਮਰੱਥ ਹੋਣ ਤਾਂ ਉਹ ਮਾਹਿਰਾਂ ਦੀ ਸਲਾਹ ਲੈ ਸਕਦੇ ਹਨ

ਮਿੱਟੀ ਸਿਹਤ ਕਾਰਡ ਯੋਜਨਾ ਦੇ ਫਾਇਦੇ ਇਸ ਤਰ੍ਹਾਂ ਹਨ:

 • ਇੱਥੇ ਯੋਜਨਾ ਤਹਿਤ ਕਿਸਾਨਾਂ ਦੀ ਮਿੱਟੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਦੀ ਰਿਪੋਰਟ ਦਿੱਤੀ ਜਾਵੇਗੀ ਜਿਸ ਨਾਲ ਇਹ ਤੈਅ ਕਰ ਸਕਣਗੇ ਕਿ ਕਿਸ ਫਸਲ ਨੂੰ ਵਿਕਸਤ ਕਰਨਾ ਚਾਹੀਦਾ ਅਤੇ ਕਿਸ ਨੂੰ ਛੱਡ ਦੇਣਾ ਚਾਹੀਦਾ ਹੈ
 • ਅਥਾਰਿਟੀ ਰੈਗੂਲਰ ਤੌਰ ‘ਤੇ ਮਿੱਟੀ ਦੀ ਜਾਂਚ ਕਰੇਗੀ ਜਿਵੇਂ ਬੇਸ, ਐਸਿਡ ਦੀ ਪੂਰੀ ਜਾਂਚ ਹੋਵੇਗੀ ਹਰ 3 ਸਾਲ ‘ਚ ਕਿਸਾਨਾਂ ਨੂੰ ਇਸ ਦੀ ਇੱਕ ਰਿਪੋਰਟ ਦਿੱਤੀ ਜਾਵੇਗੀ ਜੇਕਰ ਕੁਝ ਫੈਕਟਰਾਂ ਦੌਰਾਨ ਮਿੱਟੀ ‘ਚ ਬਦਲਾਅ ਹੁੰਦੇ ਹਨ ਤਾਂ ਕਿਸਾਨ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਹਮੇਸ਼ਾਂ ਉਨ੍ਹਾਂ ਦੀ ਮਿੱਟੀ ਬਾਰੇ ਡਾਟੇ ਨੂੰ ਅਪਡੇਟ ਕੀਤਾ ਜਾਵੇਗਾ
 • ਸਰਕਾਰ ਦਾ ਇਹ ਕੰਮ ਬਿਨਾਂ ਰੁਕੇ ਮਿੱਟੀ ਦੀ ਗੁਣਵੱਤਾ ‘ਚ ਸੁਧਾਰ ਕਰਨ ਲਈ ਉਪਾਅ ਦੀ ਸੂਚੀ ਬਣਾਉਂਦਾ ਰਹੇਗਾ ਇੱਥੋਂ ਤੱਕ ਕਿ ਮਾਹਿਰ ਕਿਸਾਨਾਂ ਨੂੰ ਸੁਧਾਰਾਤਮਕ ਉਪਾਅ ਦੇਣ ‘ਚ ਮੱਦਦ ਵੀ ਕਰਨਗੇ
 • ਰੈਗੂਲਰ ਤੌਰ ‘ਤੇ ਮਿੱਟੀ ਦੀ ਜਾਂਚ ਹੋਣ ਨਾਲ ਕਿਸਾਨਾਂ ਨੂੰ ਲੰਮੇ ਸਮੇਂ ਤੱਕ ਮਿੱਟੀ ਨੂੰ ਸਿਹਤਮੰਦ ਰੱਖਣ ਦਾ ਰਿਕਾਰਡ ਪਾਉਣ ‘ਚ ਮੱਦਦ ਮਿਲੇਗੀ
 • ਰੈਗੂਲਰ ਤੌਰ ‘ਤੇ ਮਿੱਟੀ ਦੀ ਜਾਂਚ ਹੋਣ ਨਾਲ ਕਿਸਾਨਾਂ ਨੂੰ ਲੰਮੇ ਸਮੇਂ ਤੱਕ ਮਿੱਟੀ ਨੂੰ ਸਿਹਤਮੰਦ ਰੱਖਣ ਦਾ ਰਿਕਾਰਡ ਪਾਉਣ ‘ਚ ਮੱਦਦ ਮਿਲੇਗੀ ਇਸ ਅਨੁਸਾਰ ਉਹ ਇਸ ਦਾ ਅਧਿਐਨ ਕਰਕੇ ਵੱਖ ਤਰ੍ਹਾਂ ਦੇ ਮਿੱਟੀ ਦੇ ਮੈਨੇਜਮੈਂਟ ਦੇ ਤਰੀਕਿਆਂ ਦੇ ਨਤੀਜਿਆਂ ਦਾ ਮੁਲਾਂਕਣ ਕਰ ਸਕਣਗੇ
 • ਇਹ ਕਾਰਡ ਬਹੁਤ ਹੀ ਮੱਦਦਗਾਰ ਅਤੇ ਪ੍ਰਭਾਵਸ਼ਾਲੀ ਬਣ ਸਕਦਾ ਹੈ ਜਦੋ ਸਮੇਂ ਤੋਂ ਮਿਆਦ ‘ਚ ਇੱਕ ਹੀ ਵਿਅਕਤੀ ਵੱਲੋਂ ਇਹ ਰੈਗੂਲਰ ਤੌਰ ‘ਤੇ ਭਰਿਆ ਜਾਵੇ
 • ਇਹ ਸੋਇਲ ਕਾਰਡ ਕਿਸਾਨਾਂ ਨੂੰ ਉਨ੍ਹਾਂ ਦੀ ਮਿੱਟੀ ‘ਚ ਹੋਣ ਵਾਲੀ ਕਮੀ ਵੀ ਦੱਸੇਗਾ, ਜਿਸ ਨਾਲ ਉਹ ਇਹ ਸਮਝ ਸਕਣਗੇ ਕਿ ਕਿਸ ਫਸਲ ਦਾ ਨਿਵੇਸ਼ ਕਰਨਾ ਚਾਹੀਦਾ ਹੈ ਤੇ ਉਹ ਇਹ ਵੀ ਦੱਸਣਗੇ ਕਿ ਮਿੱਟੀ ਨੂੰ ਕਿਸ ਖਾਦ ਦੀ ਜ਼ਰੂਰਤ ਹੈ ਜਿਸ ਨਾਲ ਅੰਤ ‘ਚ ਫਸਲ ਦੀ ਉੱਪਜ ਦਾ ਵਾਧਾ ਹੋ ਸਕੇ
 • ਇਸ ਯੋਜਨਾ ਦਾ ਮੁੱਖ ਉਦੇਸ਼ ਪਾਰਟੀਕੁਲਰ ਮਿੱਟੀ ਦੇ ਪ੍ਰਕਾਰ ਨੂੰ ਖੋਜਣਾ ਹੈ ਅਤੇ ਮਾਹਿਰਾਂ ਵੱਲੋਂ ਇਸ ‘ਚ ਜੋ ਸੁਧਾਰ ਦੀ ਜ਼ਰੂਰਤ ਹੈ ਉਸ ਨੂੰ ਉਪਲੱਬਧ ਕਰਾਉਣਾ ਹੈ ਨਾਲ ਹੀ ਉਸ ‘ਚ ਜੇਕਰ ਕੁਝ ਕਮੀ ਹੈ ਤਾਂ ਉਸ ਨੂੰ ਵੀ ਪੂਰਾ ਕਰਨਾ ਹੈ

ਮਿੱਟੀ ਸਿਹਤ ਕਾਰਡ ਯੋਜਨਾ ਕਿਵੇਂ ਕੰਮ ਕਰਦੀ ਹੈ

 • ਸਭ ਤੋਂ ਪਹਿਲਾਂ ਅਥਾਰਿਟੀ ਵੱਖ-ਵੱਖ ਮਿੱਟੀ ਦੇ ਸੈਂਪਲ ਨੂੰ ਇਕੱਠਾ ਕਰੇਗੀ
 • ਇਸ ਤੋਂ ਬਾਅਦ ਉਹ ਇਸ ਨੂੰ ਲੈਬ ‘ਚ ਪ੍ਰੀਖਣ ਲਈ ਭੇਜੇਗੀ ਤੇ ਲੈਬ ਦੇ ਅੰਦਰ ਮਾਹਿਰ ਇਸ ਦੀ ਜਾਂਚ ਕਰਨਗੇ
 • ਜਾਂਚ ਤੋਂ ਬਾਅਦ, ਮਾਹਿਰ ਜਾਂਚ ਦੇ ਨਤੀਜੇ ਦਾ ਵਿਸ਼ਲੇਸ਼ਣ ਕਰਨਗੇ
 • ਇਸ ਤੋਂ ਬਾਅਦ ਉਹ ਵੱਖ-ਵੱਖ ਮਿੱਟੀ ਦੇ ਸੈਂਪਲ ਦੀ ਤਾਕਤ ਅਤੇ ਕਮਜ਼ੋਰੀ ਦੀ ਸੂਚੀ ਬਣਾਉਣਗੇ
 • ਇਸ ਤੋਂ ਬਾਅਦ ਸਰਕਾਰ ਕਿਸਾਨਾਂ ਲਈ ਸੋਇਲ ਕਾਰਡ ‘ਚ ਫੋਮੇਟਰੇਡ ਤਰੀਕੇ ਨਾਲ ਪੂਰੀ ਜਾਣਕਾਰੀ ਪਾ ਦੇਵੇਗੀ ਇਹ ਜਾਣਕਾਰੀ ਇਸ ਤਰੀਕੇ ਨਾਲ ਦਿੱਤੀ ਜਾਵੇਗੀ ਜਿਸ ਨਾਲ ਕਿਸਾਨ ਇਸ ਨੂੰ ਚੰਗੀ ਤਰ੍ਹਾਂ ਅਤੇ ਸਰਲਤਾ ਨਾਲ ਸਮਝ ਸਕਣ

ਦੇਸ਼ ਦੇ ਜੋ ਇਛੁੱਕ ਲਾਭਕਾਰੀ ਮਿੱਟੀ ਸਿਹਤ ਕਾਰਡ ਯੋਜਨਾ ਤਹਿਤ ਬਿਨੈ ਕਰਨਾ ਚਾਹੁੰਦੇ ਹਨ ਤਾਂ ਉਹ ਹੇਠਾਂ ਦਿੱਤੇ ਗਏ ਤਰੀਕੇ ਨੂੰ ਫਾਲੋ ਕਰਨ ਸਭ ਤੋਂ ਪਹਿਲਾਂ ਬਿਨੈ ਨੂੰ ਯੋਜਨਾ ਦੀ ਆਫੀਸ਼ੀਅਲ ਵੈੱਬਸਾਈਟ (https://soil-health.dac.gov.in/) ‘ਤੇ ਜਾਣਾ ਹੋਵੇਗਾ, ਜਿਸ ਤੋਂ ਬਾਅਦ ਉਸ ਦਾ ਹੋਮ ਪੇਜ਼ ਖੁੱਲ੍ਹ ਜਾਵੇਗਾ ਹੋਮ ਪੇਜ਼ ‘ਤੇ ਤੁਸੀਂ ਲਾੱਗਿਨ ਦੇ ਆੱਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ ਇਸ ਆੱਪਸ਼ਨ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਅੱਗੇ ਦਾ ਪੇਜ਼ ਖੁੱਲ੍ਹ ਜਾਏਗਾ ਇਸ ਪੇਜ਼ ‘ਤੇ ਤੁਹਾਨੂੰ ਆਪਣੇ ਸੂਬੇ ਦੀ ਚੋਣ ਕਰਨੀ ਹੋਵੇਗੀ ਸੋਇਲ ਹੈਲਥ ਕਾਰਡ ਸਕੀਮ ਸੂਬੇ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਕੰਨਟੀਨਿਊ ਦੇ ਬਟਨ ‘ਤੇ ਕਲਿੱਕ ਕਰਨਾ ਹੋਵੇਗਾ

ਇਸ ਤੋਂ ਬਾਅਦ ਤੁਹਾਡੇ ਸਾਹਮਣੇ ਅੱਗੇ ਦਾ ਪੇਜ਼ ਖੁੱਲ੍ਹ ਜਾਵੇਗਾ ਇਸ ਪੇਜ਼ ‘ਤੇ ਲਾੱਗਿਨ ਫਾਰਮ ਖੁੱਲ੍ਹ ਜਾਵੇਗਾ ਇਸ ‘ਚ ਤੁਹਾਨੂੰ ਹੇਠਾਂ ‘ਨਿਊ ਰਜਿਸਟ੍ਰੇਸ਼ਨ’ ਦੇ ਆੱਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ ਆੱਪਸ਼ਨ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਫਾਰਮ ਖੁੱਲ੍ਹ ਜਾਵੇਗਾ ਇਸ ਰਜਿਸਟ੍ਰੇਸ਼ਨ ਫਾਰਮ ‘ਚ ਤੁਸੀਂ ਸਬਮਿਟ ਦੇ ਬਟਨ ‘ਤੇ ਕਲਿੱਕ ਕਰਨਾ ਹੋਵੇਗਾ ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਸੀਂ ਲਾੱਗਿਨ ਕਰਨਾ ਹੋਵੇਗਾ ਤੁਸੀਂ ਹੋਮ ਪੇਜ਼ ‘ਤੇ ਲਾੱਗਿਨ ਫਾਰਮ ਨੂੰ ਖੋਲ੍ਹਣਾ ਹੋਵੇਗਾ ਲਾੱਗਿਨ ਫਾਰਮ ‘ਚ ਤੁਸੀਂ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਭਰਨਾ ਹੋਵੇਗਾ ਇਸ ਤਰ੍ਹਾਂ ਤੁਸੀਂ ਮਿੱਟੀ ਸਿਹਤ ਕਾਰਡ ਲਈ ਬਿਨੈ ਕਰ ਸਕਦੇ ਹੋ

ਸੈਂਪਲ ਟਰੈਕ ਕਰਨ ਦੀ ਪ੍ਰਕਿਰਿਆ:

ਸਭ ਤੋਂ ਪਹਿਲਾਂ ਤੁਹਾਨੂੰ ਸਾਇਲ ਹੈਲਥ ਪੋਰਟਲ ਦੀ ਅਧਿਕਾਰਕ ਵੈੱਬਸਾਈਟ ‘ਤੇ ਜਾਣਾ ਹੋਵੇਗਾ ਹੁਣ ਤੁਹਾਡੇ ਸਾਹਮਣੇ ਹੋਮ ਪੇਜ਼ ਖੁੱਲ੍ਹ ਕੇ ਆਏਗਾ ਹੋਮ ਪੇਜ਼ ‘ਤੇ ਤੁਸੀਂ ਫਾਰਮਰ ਕਾਰਨਰ ਅਧੀਨ ਟਰੈਕ ਯੂਜ਼ਰ ਸੈਂਪਲ ਦੇ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ਼ ਖੁੱਲ ੍ਹਕੇ ਆਵੇਗਾ ਜਿਸ ‘ਚ ਤੁਹਾਨੂੰ ਆਪਣੇ ਸੂਬੇ, ਜ਼ਿਲ੍ਹੇ, ਮੰਡਲ ਅਤੇ ਪਿੰਡ ਦੀ ਚੋਣ ਕਰਨੀ ਹੋਵੇਗੀ ਅਤੇ ਫਾਰਮਰ ਦਾ ਨਾਂਅ, ਵਿਲੇਜ਼ ਗਰਿੱਡ ਨੰਬਰ ਤੇ ਸੈਂਪਲ ਨੰਬਰ ਦਰਜ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਸਰਚ ਦੇ ਬਟਨ ‘ਤੇ ਕਲਿੱਕ ਕਰਨਾ ਹੋਵੇਗਾ ਤੁਹਾਡਾ ਸੈਂਪਲ ਸਟੇਟਸ ਤੁਹਾਡੀ ਕੰਪਿਊਟਰ ਸਕ੍ਰੀਨ ‘ਤੇ ਹੋਵੇਗੀ

ਸਭ ਤੋਂ ਪਹਿਲਾਂ ਤੁਹਾਨੂੰ ਸੋਇਲ ਹੈਲਥ ਪੋਰਟਲ ਦੀ ਅਧਿਕਾਰਕ ਵੈੱਬਸਾਈਟ ‘ਤੇ ਜਾਣਾ ਹੋਵੇਗਾ ਹੁਣ ਤੁਹਾਡੇ ਸਾਹਮਣੇ ਹੋਮ ਪੇਜ਼ ਖੁੱਲ ੍ਹਕੇ ਆਵੇਗਾ ਹੋਮ ਪੇਜ਼ ‘ਤੇ ਤੁਹਾਨੂੰ ਫਾਰਮਰ ਕਾਰਨਰ ਅਧੀਨ ਲੋਕੇਟ ਸੋਇਲ ਟੈਸਟਿੰਗ ਲੈਬੋਰੇਟਰੀ ਦੇ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ਼ ਖੁੱਲ੍ਹ ਕੇ ਆਵੇਗਾ ਜਿਸ ‘ਚ ਤੁਹਾਨੂੰ ਆਪਣੇ ਸੂਬੇ ਅਤੇ ਜ਼ਿਲ੍ਹੇ ਦੀ ਚੋਣ ਕਰਨੀ ਹੋਵੇਗੀ ਹੁਣ ਤੁਹਾਨੂੰ ਵਿਊ ਰਿਪੋਰਟ ਜਾਂ ਫਿਰ ਵਿਊ ਰਿਪੋਰਟ ਦੇ ਬਟਨ ‘ਤੇ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਸੋਇਲ ਟੈਸਟਿੰਗ ਲੈਬ ਦੀ ਸੂਚੀ ਖੁੱਲ੍ਹ ਕੇ ਆ ਜਾਵੇਗੀ ਅਤੇ ਜੇਕਰ ਤੁਸੀਂ ਵਿਊ ਮੈਪ ਦੇ ਬਟਨ ‘ਤੇ ਕਲਿੱਕ ਕਰੋਂਗੇ ਤਾਂ ਤੁਹਾਡੇ ਸਾਹਮਣੇ ਮੈਪ ਖੁੱਲ੍ਹ ਕੇ ਆਏਗਾ ਜਿਸ ‘ਚ ਤੁਹਾਨੂੰ ਸਾਰੇ ਨਜ਼ਦੀਕੀ ਸੋਇਲ ਟੈਸਟਿੰਗ ਲੈਬੋਰੇਟਰੀ ਮਿਲ ਜਾਣਗੇ

ਨਵਾਂ ਅਪਡੇਟ:

ਸੋਇਲ ਹੈਲਥ ਕਾਰਡ ਸਕੀਮ ਤਹਿਤ ਕਿਸਾਨਾਂ ਲਈ ਸੁਵਿਧਾ ਵਿਸਥਾਰ ਅਤੇ ਤੇਜੀ ਲਿਆਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਉਹ ਨੇੜਲੇ ਭਵਿੱਖ ‘ਚ ਦੇਸ਼ਭਰ ‘ਚ 10,845 ਸਾਇਲ ਟੈਸਟਿੰਗ ਲੈਬ ਦੀ ਸਥਾਪਨਾ ਕੀਤੀ ਜਾਵੇਗੀ
ਹੈਲਪਲਾਇਨ ਨੰਬਰ
011-24305591, 011-2430548,
helpdesk-soil.gov.in

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!