Amazing and Useful Kitchen Tips in Punjabi

Amazing and Useful Kitchen Tips in Punjabiਰਸੋਈ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ Amazing and Useful Kitchen Tips in Punjabi:

 • ਦਾਲ-ਚੌਲ ਪਕਾਉਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਕੇ ਅੱਧਾ ਘੰਟਾ ਪਹਿਲਾਂ ਭਿਓਂ ਕੇ ਰੱਖ ਦਿੱਤਾ ਜਾਵੇ ਅਤੇ ਉਸੇ ਪਾਣੀ ‘ਚ ਪਕਾਇਆ ਜਾਵੇ ਤਾਂ ਖਾਣਾ ਜਲਦੀ ਪੱਕ ਜਾਂਦਾ ਹੈ ਅਤੇ ਈਂਧਣ ਦੀ ਵੀ ਬੱਚਤ ਹੁੰਦੀ ਹੈ
 • ਭਟੂਰੇ ਦੇ ਆਟੇ ‘ਚ ਜਲਦੀ ਖਮੀਰ ਚੁੱਕਣ ਲਈ ਬਰੈੱਡ ਦੇ ਦੋ ਤਿੰਨ ਸਲਾਇਸ ਚੂਰਾ ਕਰਕੇ ਮਿਲਾਓ
 • ਦਹੀ ਖੱਟਾ ਹੋ ਜਾਣ ‘ਤੇ ਉਸ ਨੂੰ ਕੱਪੜੇ ‘ਚ ਛਾਣ ਕੇ ਪਾਣੀ ਕੱਢ ਲਓ ਚਾਹੇ ਤਾਂ ਉਸ ‘ਚ ਚੀਨੀ ਅਤੇ ਸੁੱਕੇ ਮੇਵੇ ਬਾਰੀਕ ਕੱਟ ਕੇ ਹਲਕਾ ਜਿਹਾ ਫੈਂਟ ਲਓ ਅਤੇ ਫਰਿੱਜ਼ਰ ‘ਚ ਰੱਖ ਦਿਓ ਦੋ ਘੰਟੇ ਬਾਅਦ ਸ੍ਰੀਖੰਡ ਦੇ ਰੂਪ ‘ਚ ਖਾ ਸਕਦੇ ਹੋ ਚਾਹੇ ਤਾਂ ਦਹੀ ਦਾ ਪਾਣੀ ਨਿੱਕਲਣ ਤੋਂ ਬਾਅਦ ਉਸ ‘ਚ ਥੋੜ੍ਹਾ ਦੁੱਧ ਮਿਲਾ ਕੇ ਰਾਇਤਾ ਪਾ ਸਕਦੇ ਹੋ
 • ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਕੜ੍ਹੀ ਦਾ ਮਸਾਲਾ ਮਿਕਸੀ ‘ਚ ਜ਼ਿਆਦਾ ਪੀਸ ਕੇ ਮਸਾਲਾ ਭੁੰਨ ਕੇ ਫਰਿੱਜ਼ ‘ਚ ਰੱਖ ਲਓ ਰਸੇਦਾਰ ਸਬਜ਼ੀ ਸਮੇਂ ਤਿਆਰ ਮਸਾਲਾ ਵਰਤੋਂ ‘ਚ ਲਿਆ ਸਕਦੇ ਹੋ
 • ਕੜ੍ਹੀ ਪੱਤਾ ਅਤੇ ਧਨੀਏ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਪਤਲੇ ਕੱਪੜੇ ‘ਚ ਲਪੇਟ ਕੇ ਫਰਿੱਜ਼ ‘ਚ ਰੱਖੋ
 • ਦੁੱਧ ਦੀ ਮਲਾਈ ਨੂੰ ਫੂਕ ਮਾਰ ਕੇ ਨਾ ਹਟਾਓ ਫੂਕ ਜ਼ਰੀਏ ਕੀਟਾਣੂੰ ਦੁੱਧ ‘ਚ ਚਲੇ ਜਾਂਦੇ ਹੋ ਅਤੇ ਦੁੱਧ ਦੂਸ਼ਿਤ ਹੋ ਜਾਂਦਾ ਹੈ
 • ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਉੱਬਾਲ ਜ਼ਰੂਰ ਦਿਵਾਓ ਤਾਂ ਕਿ ਕੀਟਾਣੂੰ ਖ਼ਤਮ ਹੋ ਜਾਣ ਦੁੱਧ ਨੂੰ ਜ਼ਿਆਦਾ ਦੇਰ ਨਾ ਉੱਬਾਲੋ ਇਸ ਨਾਲ ਉਸ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ
 • ਦੁੱਧ ਫਟ ਜਾਣ ਦੀ ਸਥਿਤੀ ‘ਚ ਪਾਣੀ ਅਤੇ ਪਨੀਰ ਨੂੰ ਵੱਖ ਕਰ ਦਿਓ ਪਾਣੀ ਨਾਲ ਆਟਾ ਗੁੰਨ੍ਹ ਸਕਦੇ ਹੋ ਜਾਂ ਦਾਲ-ਚੌਲ ਉਸ ਪਾਣੀ ‘ਚ ਪਕਾ ਲਓ ਸੁਆਦ ਦੇ ਨਾਲ ਪੌਸ਼ਟਿਕਤਾ ਵੀ ਵਧ ਜਾਂਦੀ ਹੈ
 • ਦੁੱਧ ‘ਚ ਆਟਾ ਗੁੰਨ੍ਹ ਕੇ ਚਪਾਤੀ, ਪਰਾਂਠੇ ਜਾਂ ਪੂੜੀ ਬਣਾ ਸਕਦੇ ਹੋ ਜ਼ਿਆਦਾ ਖਸਤਾ ਤੇ ਸਵਾਦਿਸ਼ਟ ਬਣੇਗਾ
 • ਦੋ ਗਿਲਾਸ ਜੇਕਰ ਇੱਕ ਦੂਜੇ ‘ਚ ਫਸ ਗਏ ਹੋਣ ਤਾਂ ਕਟੋਰੇ ‘ਚ ਗਰਮ ਪਾਣੀ ਪਾ ਕੇ ਉਸ ‘ਚ ਗਿਲਾਸ ਰੱਖੋ ਅੰਦਰ ਵਾਲੇ ਗਿਲਾਸ ‘ਚ ਠੰਡਾ ਪਾਣੀ ਭਰ ਦਿਓ ਦੋਵੇਂ ਗਿਲਾਸ ਆਸਾਨੀ ਨਾਲ ਨਿਕਲ ਜਾਣਗੇ
 • ਸਰਦੀਆਂ ‘ਚ ਆਸਾਨੀ ਨਾਲ ਦਹੀ ਜਮਾਉਣ ਲਈ ਦਹੀ ਜੰਮਣ ਤੋਂ ਬਾਅਦ ਬਰਤਨ ਨੂੰ ਕੈਸਰੋਲ ‘ਚ ਰੱਖ ਦਿਓ ਜਾਂ ਫਰਿੱਜ਼ ਦੇ ਟਰਾਂਸਫਾਰਮਰ ‘ਤੇ ਬਰਤਨ ਨੂੰ ਰੱਖ ਦਿਓ ਦਹੀ ਆਸਾਨੀ ਨਾਲ ਜੰਮ ਜਾਏਗਾ
 • ਵੇਸਣ ਦੇ ਪੇੜੇ ਸਖ਼ਤ ਨਾ ਬਣਨ, ਇਸ ਦੇ ਲਈ ਵੇਸਣ ਗੁੰਨ੍ਹਣ ਦੇ ਸਮੇਂ ਉਸ ‘ਚ ਥੋੜ੍ਹਾ ਜਿਹਾ ਮੋਇਨ ਪਾ ਕੇ ਦਹੀ ਨਾਲ ਵੇਸਣ ਨੂੰ ਗੁੰਨੋ
 • ਕਿਸੇ ਬੋਤਲ ਜਾਂ ਸਟੀਲ ਦੇ ਡੱਬੇ ‘ਚ ਸਮਾਨ ਰੱਖਣਾ ਹੋਵੇ ਅਤੇ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਉਸ ਧੋਤੀ ਹੋਈ ਬੋਤਲ ‘ਚ ਇੱਕ ਜਲਦੀ ਹੋਈ ਦੀਆਸਿਲਾਈ ਦੀ ਤੀਲੀ ਪਾ ਕੇ ਢੱਕਣ ਬੰਦ ਕਰ ਦਿਓ ਢੱਕਣ ਖੋਲ੍ਹ ਕੇ ਬੋਤਲ ਧੋ ਕੇ ਸੁਕਾ ਲਓ ਗੰਧ ਨਹੀਂ ਰਹੇਗੀ
 • ਸਟੀਲ ਦੇ ਬਰਤਨ ‘ਚ ਦੁੱਧ ਉਬਾਲਣ ‘ਤੇ ਦੁੱਧ ਅਕਸਰ ਹੇਠਾਂ ਲੱਗ ਜਾਂਦਾ ਹੈ ਦੁੱਧ ਉਬਾਲਣ ਤੋਂ ਪਹਿਲਾਂ ਪਤੀਲੇ ‘ਚ ਥੋੜ੍ਹਾ ਜਿਹਾ ਪਾਣੀ ਪਾ ਦਿਓ ਪਾਣੀ ਉੱਬਲਣ ਤੋਂ ਬਾਅਦ ਦੁੱਧ ਪਾ ਕੇ ਉੱਬਾਲੋ
 • ਸਬਜ਼ੀਆਂ ਨੂੰ ਧੋ ਕੇ ਕੱਟੋ ਬਾਅਦ ‘ਚ ਧੋਣ ਨਾਲ ਉਸ ਦੇ ਖਣਿਜ ਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ
 • ਜੇਕਰ ਦੁੱਧ ‘ਚ ਖੱਟਾਸ ਆਉਣ ਲੱਗੇ ਅਤੇ ਫਟਣ ਦਾ ਡਰ ਹੋਵੇ, ਤਾਂ ਉਸ ‘ਚ ਇੱਕ ਚਮਚ ਪਾਣੀ ‘ਚ ਅੱਧਾ ਚਮਚ ਖਾਣ ਦਾ ਸੋਡਾ ਮਿਲਾ ਦਿਓ ਦੁੱਧ ਫਟਣ ਤੋਂ ਬਚ ਜਾਏਗਾ
 • ਹਰੀ ਮਿਰਚ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਨ੍ਹਾਂ ਦੀ ਡੰਡੀ ਤੋੜ ਕੇ ਰੱਖੋ
 • ਮਿੱਠੇ ਬਿਸਕੁਟਾਂ ਦਾ ਕੁਰਕੁਰਾਪਣ ਬਰਕਰਾਰ ਰੱਖਣ ਲਈ ਕਨਟੇਨਰ ‘ਚ ਇੱਕ ਚਮਚ ਖੰਡ ਪਾਓ ਅਤੇ ਉਸ ਦੇ ਉੱਪਰ ਬਿਸਕੁਟ ਰੱਖੋ ਬਿਸਕੁਟ ਲੰਮੇ ਸਮੇਂ ਤੱਕ ਕੁਰਕੁਰੇ ਰਹਿਣਗੇ
  -ਸੁਨੀਤਾ ਗਾਬਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!