saliva trick is no more cricket new rules -sachi shiksha punjabi

ਲਾਰ ਦਾ ਪੈਂਤਰਾ ਹੁਣ ਨਹੀਂ ਚੱਲੇਗਾ -ਕ੍ਰਿਕਟ: ਨਵੇਂ ਨਿਯਮ
ਗੇਂਦ ਨੂੰ ਚਮਕਾਉਣ ਲਈ ਲਾਰ ਦੇ ਇਸਤੇਮਾਲ ’ਤੇ ਲੱਗੀ ਰੋਕ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਸਥਾਈ ਕਰਦੇ ਹੋਏ ਖੇਡ ਦੇ ਨਿਯਮਾਂ ’ਚ ਕੁਝ ਹੋਰ ਬਦਲਾਅ ਕੀਤੇ ਹਨ

ਇਹ ਬਦਲਾਅ ਇੱਕ ਅਕਤੂਬਰ ਤੋਂ ਪ੍ਰਭਾਵੀ ਹੋ ਗਏ ਹਨ ਕ੍ਰਿਕਟ ਦੀ ਕੌਮਾਂਤਰੀ ਸੰਚਾਲਨ ਸੰਸਥਾ ਨੇ ਗੇਂਦਬਾਜ਼ਾਂ ਦੇ ਛੋਰ ’ਤੇ ਨਾੱਨ-ਸਟਰਾਈਕਰ’ ਦੇ ਰਨਆਊਟ ਕਰਨ ਨੂੰ ‘ਅਣਉੱਚਿਤ ਖੇਡ’ ਦੇ ਵਰਗ ਤੋਂ ਹਟਾ ਕੇ ‘ਰਨਆਊਟ’ ਵਰਗ ’ਚ ਰੱਖ ਦਿੱਤਾ ਹੈ ਭਾਰਤ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਆਈਸੀਸੀ ਕ੍ਰਿਕਟ ਸੰਮਤੀ ਨੇ ਇਨ੍ਹਾਂ ਬਦਲਾਵਾਂ ਦੀ ਸਿਫਾਰਿਸ਼ ਕੀਤੀ ਸੀ ਜਿਸ ਦਾ ਐਲਾਨ ਇਸ ਦੇ ਮੁੱਖ ਕਾਰਜਕਾਰੀ ਸੰਮਤੀ (ਸੀਈਸੀ) ਨੇ ਕੀਤੀ

ਆਈਸੀਸੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ’ਤੇ ਅਸਥਾਈ ਰੋਕ ਲਗਾ ਦਿੱਤੀ ਸੀ ਕ੍ਰਿਕਟ ਦੇ ਨਿਯਮਾਂ ਦੇ ਸੁਰੱਖਿਅਕ, ਮੈਰੀਲੇਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਮਾਰਚ ’ਚ 2022 ਆਪਣੇ ਨਿਯਮਾਂ ’ਚ ਸੋਧ ਕਰਕੇ ਇਸ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ ਆਈਸੀਸੀ ਨੇ ਜਾਰੀ ਬਿਆਨ ਦੇ ਮੁਤਾਬਿਕ, ਕੋਵਿਡ ਨਾਲ ਸਬੰਧਿਤ ਅਸਥਾਈ ਉਪਾਅ ਦੇ ਰੂਪ ’ਚ ਇਹ ਰੋਕ ਕੌਮਾਂਤਰੀ ਕ੍ਰਿਕਟ ’ਚ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਲਾਗੂ ਹੈ ਹੁਣ ਇਸ ਰੋਕ ਨੂੰ ਸਥਾਈ ਕਰਨਾ ਠੀਕ ਸਮਝਿਆ ਗਿਆ ਹੈ

ਕਰੀਜ਼ ’ਤੇ ਨਵੇਂ ਬੱਲੇਬਾਜ਼ ਦੀ ਸਥਿਤੀ ’ਚ ਆਈਸੀਸੀ ਨੇ ਕਿਹਾ ਕਿ ਜਦੋਂ ਕੋਈ ਬੱਲੇਬਾਜ਼ ਆਊਟ ਹੋ ਜਾਂਦਾ ਹੈ,

Also Read :-

ਤਾਂ ਨਵਾਂ ਬੱਲੇਬਾਜ਼ ਉਸੇ ਛੋਰ ’ਤੇ ਰਹੇਗਾ ਜਿੱਥੇ ਆਊਟ ਹੋਣ ਵਾਲੇ ਬੱਲੇਬਾਜ਼ ਨੂੰ ਅਗਲੀ ਗੇਂਦ ’ਤੇ ਰਹਿਣਾ ਸੀ

ਬੱਲੇਬਾਜ਼ੀ ਟਾਈਮਆਊਟ:

ਖੇਡ ਦੇ ਸ਼ਾਸੀ ਨਿਗਮ ਨੇ ਕਿਹਾ ਕਿ ਟੈਸਟ ਅਤੇ ਇੱਕ ਰੋਜ਼ਾ ਮੈਚਾਂ ’ਚ ਹੁਣ ਨਵੇਂ ਬੱਲੇਬਾਜ਼ ਦਾ ਦੋ ਮਿੰਟਾਂ ਅੰਦਰ ਸਟਰਾਈਕ ਲੈਣ ਲਈ ਤਿਆਰ ਰਹਿਣਾ ਜ਼ਰੂਰੀ ਹੋਵੇਗਾ ਟੀ-20 ’ਚ 90 ਮਿੰਟਾਂ ਦੀ ਮੌਜ਼ੂਦਾ ਸਮਾਂ-ਸੀਮਾ ਪਹਿਲਾਂ ਵਾਂਗ ਜਾਰੀ ਰਹੇਗੀ ਪਹਿਲਾਂ 3 ਮਿੰਟ ਮਿਲਦੇ ਸਨ

ਹੁਣ ਬੱਲੇਬਾਜ਼ ਰਨਆਊਟ:

ਖੇਡ ਦੌਰਾਨ ਨਾੱਨ-ਸਟਰਾਈਕਰ ਨੂੰ ਰਨਆਊਟ ਕਰਨਾ ਪਹਿਲਾਂ ਅਣਉੱਚਿਤ ਮੰਨਿਆ ਜਾਂਦਾ ਸੀ ਅਤੇ ਇਸ ਤਰ੍ਹਾਂ ਦੀ ਹਰਕਤ ’ਤੇ ਕਈ ਵਾਰ ਕਾਫ਼ੀ ਬਹਿਸ ਵੀ ਹੋਈ ਭਾਰਤੀ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਵਰਗੇ ਕਈ ਖਿਡਾਰੀਆਂ ਨੇ ਇਸਦਾ ਸਮੱਰਥਨ ਕੀਤਾ ਅਜਿਹੇ ਮਾਮਲੇ ’ਚ ਹੁਣ ਬੱਲੇਬਾਜ਼ ਨੂੰ ਰਨਆਊਟ ਮੰਨਿਆ ਜਾਵੇਗਾ

ਗਲਤ ਵਿਵਹਾਰ ਨਾਲ ਮਿਲਣਗੀਆਂ ਬੱਲੇਬਾਜ਼ੀ ਟੀਮ ਨੂੰ 5 ਦੌੜਾਂ:

ਗੇਂਦਬਾਜ਼ ਦੇ ਰਨਅੱਪ ਦੌਰਾਨ ਜੇਕਰ ਫੀਲਡਿੰਗ ਕਰਨ ਵਾਲੀ ਟੀਮ ਕੋਈ ਗਲਤ ਤਰੀਕਾ ਅਪਣਾਉਂਦੀ ਹੈ ਤਾਂ ਅੰਪਾਇਰ ਉਸ ਗੇਂਦ ਨੂੰ ਡੈੱਡ ਬਾਲ ਗੇਂਦ ਕਰਾਰ ਦੇਵੇਗਾ ਅਤੇ ਬੱਲੇਬਾਜ਼ੀ ਟੀਮ ਨੂੰ ਪੰਜ ਪੈਨਲਟੀ ਦੌੜਾਂ ਦਿੱਤੀਆਂ ਜਾਣਗੀਆਂ

ਇੱਕ ਹੋਰ ਵੱਡੇ ਫੈਸਲੇ ’ਚ ਆਈਸੀਸੀ ਨੇ ਕਿਹਾ ਕਿ ਟੀ-20 ’ਚ ਓਵਰਰੇਟ ਧੀਮਾ ਹੋਣ ’ਤੇ 30 ਗਜ਼ ਦੇ ਘੇਰੇ ਤੋਂ ਬਾਹਰ ਇੱਕ ਫੀਲਡਰ ਨੂੰ ਘੱਟ ਰੱਖਣ ਦੇ ਜ਼ੁਰਮਾਨੇ ਨੂੰ ਹੁਣ ਇੱਕ ਰੋਜ਼ਾ ’ਚ ਵੀ ਲਾਗੂ ਕੀਤਾ ਜਾਵੇਗਾ ਆਈਸੀਸੀ ਨੇ ਕਿਹਾ ਕਿ ਓਵਰ ਗਤੀ ਦੇ ਧੀਮੇ ਹੋਣ ’ਤੇੇ ਮੈਚ ਦੌਰਾਨ ਦਿੱਤੇ ਜਾਣ ਵਾਲੇ ਜ਼ੁਰਮਾਨੇ ਨੂੰ ਹੁਣ ਇੱਕ ਰੋਜ਼ਾ ’ਚ ਵੀ ਲਾਗੂ ਕੀਤਾ ਜਾਵੇਗਾ ਇਸ ਨਿਯਮ ਨੂੰ ਹਾਲਾਂਕਿ ਆਈਸੀਸੀ ਪੁਰਸ਼ ਵਿਸ਼ਵ ਕੱਪ ਸੁਪਰ ਲੀਗ 2023 ਤੋਂ ਬਾਅਦ ਲਾਗੂ ਕੀਤਾ ਜਾਵੇਗਾ

ਕੌਣ ਬਦਲਦਾ ਹੈ ਕ੍ਰਿਕਟ ਨਿਯਮ, ਇਹ ਜਾਣੋ:

ਕ੍ਰਿਕਟ ਦੇ ਨਿਯਮ ਮੈਰੀਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਨਾਂਅ ਦੀ ਸੰਸਥਾ ਬਣਾਉਂਦੀ ਹੈ ਇਹ ਸੰਸਥਾ ਸਮੇਂ-ਸਮੇਂ ’ਤੇ ਨਿਯਮਾਂ ’ਚ ਵੀ ਬਦਲਾਅ ਵੀ ਕਰਦੀ ਹੈ ਇਹ 1787 ’ਚ ਬਣੀ ਸੀ 1814 ’ਚ ਲਾਰਡਸ ’ਚ ਇਸ ਦਾ ਹੈੱਡ ਆਫਿਸ ਬਣਿਆ 1993 ’ਚ ਐੱਮਸੀਸੀ ਦੇ ਐਡਮਿਨੀਸਟ੍ਰੇਟਿਵ ਅਤੇ ਗਵਰਨੈੱਸ ਕੰਮਾਂ ਨੂੰ ਆਈਸੀਸੀ ਨੂੰ ਸੌਂਪ ਦਿੱਤਾ ਗਿਆ

ਹੁਣ ਐੱਮਸੀਸੀ ਕੋਲ ਸਿਰਫ਼ ਨਿਯਮਾਂ ਅਤੇ ਉਸ ਨਾਲ ਸਬੰਧਿਤ ਕੰਮ ਹੀ ਬਚਿਆ ਹੈ ਐੱਮਸੀਸੀ ’ਚ 18 ਹਜ਼ਾਰ ਫੁੱਲ ਮੈਂਬਰ ਅਤੇ 5 ਹਜ਼ਾਰ ਐਸੋਸੀਏਟ ਮੈਂਬਰ ਹਨ ਕਿਸੇ ਵੀ ਨਿਯਮ ’ਚ ਬਦਲਾਅ ਲਈ ਦੋ ਤਿਹਾਈ ਮੈਂਬਰਾਂ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਸੰਸਥਾ ਨਵੇਂ ਨਿਯਮ ਬਣਾਉਣ ਤੋਂ ਪਹਿਲਾਂ ਉਨ੍ਹਾਂ ਤੋਂ ਅਤੇ ਅੰਪਾਇਰਾਂ, ਸਕੋਰਰ ਅਤੇ ਪਲੇਅਰ ਕਮੇਟੀ ਤੋਂ ਸਲਾਹ ਲੈਂਦੀ ਹੈ ਸਭ ਦੀ ਸਹਿਮਤੀ ਤੋਂ ਬਾਅਦ ਸੰਸਥਾ ਆਈਸੀਸੀ ਨੂੰ ਪ੍ਰਸਤਾਵ ਭੇਜਦੀ ਹੈ ਫਿਰ ਆਈਸੀਸੀ ਦੀ ਚੀਫ ਐਗਜਕਿਊਟਿਵਸ ਕਮੇਟੀ ਦੀ ਮੀਟਿੰਗ ’ਚ ਇਸ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!