My Work

ਆਪਣਾ ਕੰਮ ਖੁਦ ਕਰਨ ਦਾ ਮਜ਼ਾ ਹੀ ਕੁਝ ਵੱਖਰਾ ਹੈ

ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਭਰਪੂਰ ਧਨ-ਸੰਪੱਤੀ ਹੋਵੇ, ਇੱਜਤ-ਮਾਣ ਹੋਵੇ, ਨੌਕਰ-ਚਾਕਰ ਹੋਣ, ਵੱਡੀਆਂ-ਵੱਡੀਆਂ ਗੱਡੀਆਂ ਹੋਣ, ਫਿਰ ਵੀ ਕਦੇ-ਕਦੇ ਖੁਦ ਕੰਮ ਕਰਨਾ ਚਾਹੀਦਾ ਹੈ ਉਸ ਵਿਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੇਕਰ ਉਸਨੂੰ ਭਾਰ ਸਮਝ ਕੇ ਕੀਤਾ ਜਾਵੇ ਤਾਂ ਮਜ਼ਾ ਨਹੀਂ ਆਵੇਗਾ ਆਪਣੇ ਘਰ-ਪਰਿਵਾਰ ਲਈ ਕੀਤੇ ਗਏ ਕੰਮਾਂ ਨਾਲ ਇੱਕ ਵੱਖਰੀ ਤਰ੍ਹਾਂ ਦੀ ਸੰਤੁਸ਼ਟੀ ਮਿਲਦੀ ਹੈ ਜੋ ਅਨਮੋਲ ਹੁੰਦੀ ਹੈ ਉਸਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਸੁੱਖ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ। ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਦੁਨੀਆਂ ਦੀ ਹਰ ਨਿਆਮਤ ਦੇਣੀ ਚਾਹੀਦੀ ਹੈ ਜੋ ਆਪਣੇ ਵੱਸ ’ਚ ਹੋਵੇ, ਕਰਜ਼ਾ ਲੈ ਕੇ ਨਹੀਂ ਪਰ ਨਾਲ ਹੀ ਬੱਚਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਪਾਠ ਵੀ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਉਹ ਜ਼ਿੰਦਗੀ ਵਿਚ ਕਦੇ ਮਾਰ ਨਾ ਖਾਣ ਉਨ੍ਹਾਂ ਨੂੰ ਸਿਖਾਉਣਾ ਚਾਹੀਦੈ।

ਕਿ ਘਰ ਕੰਮ ਕਰਨ ਵਾਲੀ ਬਾਈ, ਮਾਲੀ, ਕੱਪੜੇ ਧੋਣ ਵਾਲਾ ਧੋਬੀ, ਬਿਜਲੀ ਵਾਲਾ, ਸਫਾਈ ਕਰਨ ਵਾਲਾ, ਗੱਡੀ ਚਲਾਉਣ ਵਾਲਾ ਡਰਾਈਵਰ ਸਾਰੇ ਸਾਡੇ ਹੀ ਵਾਂਗ ਇਨਸਾਨ ਹਨ ਇਸ ਲਈ ਉਨ੍ਹਾਂ ਨਾਲ ਕਦੇ ਦੁਰਵਿਹਾਰ ਨਹੀਂ ਕਰਨਾ ਚਾਹੀਦਾ ਉਨ੍ਹਾਂ ਨਾਲ ਜੇਕਰ ਬਦਤਮੀਜ਼ੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਦੁੱਖ ਹੁੰਦਾ ਹੈ ਉਨ੍ਹਾਂ ਨੂੰ ਸਨਮਾਨ ਦੇਣਾ ਚਾਹੀਦੈ ਉਹ ਸਾਡੇ ਬਹੁਤ ਸਾਰੇ ਕੰਮ ਕਰਦੇ ਹਨ, ਪਰ ਉਹ ਸਾਡੇ ਬੰਧੂਆ ਮਜ਼ਦੂਰ ਨਹੀਂ ਹਨ ਉਨ੍ਹਾਂ ਨੂੰ ਮਿਹਨਤ ਦਾ ਮਹੱਤਵ ਸਮਝਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੀ ਹੱਥਾਂ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਨੂੰ ਕਹੋ ਕਿ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਭਾਂਡੇ ਚੁੱਕ ਕੇ ਰਸੋਈ ’ਚ ਰੱਖਣ, ਪਿਆਸ ਲੱਗੀ ਹੈ ਤਾਂ ਉੱਠ ਕੇ ਖੁਦ ਪਾਣੀ ਲੈ ਕੇ ਪੀਣ ਆਪਣਾ ਬੈਗ ਖੁਦ ਸੰਭਾਲਣ, ਆਪਣੇ ਬੂਟ ਅਤੇ ਜ਼ੁਰਾਬਾਂ ਖੁਦ ਪਹਿਨਣ ਆਪਣਾ ਬੈਗ ਆਪਣੇ ਮੋਢੇ ’ਤੇ ਟੰਗ ਕੇ ਆਪਣੀ ਸਕੂਲ ਬੱਸ ਫੜ੍ਹਨ ਕਦੇ-ਕਦੇ ਬਾਜ਼ਾਰੋਂ ਛੋਟੀ-ਮੋਟੀ ਚੀਜ਼ ਲੈ ਕੇ ਆਉਣ ਇਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ, ਉਹ ਆਤਮ-ਨਿਰਭਰ ਬਣਨਗੇ ਅਤੇ ਦੂਜਿਆਂ ਦਾ ਮੂੰਹ ਨਹੀਂ ਤੱਕਣਗੇ। ਰੱਬ ਨਾ ਕਰੇ ਕਦੇ ਕੋਈ ਅਨਹੋਣੀ ਹੋ ਜਾਵੇ, ਭੂਚਾਲ ਆ ਜਾਵੇ, ਜ਼ਿਆਦਾ ਮੀਂਹ ਕਾਰਨ ਹੜ੍ਹ ਆ ਜਾਵੇ ਤਾਂ ਉਸ ਸਮੇਂ ਸਭ ਤਹਿਸ-ਨਹਿਸ ਹੋ ਜਾਂਦਾ ਹੈ ਇਸਦਾ ਉਦਾਹਰਨ ਅਖਬਾਰੀ ਪੰਨਿਆਂ, ਸੋਸ਼ਲ ਮੀਡੀਆ ਅਤੇ ਟੀ. ਵੀ. ’ਚ ਦਿਸਦਾ ਹੀ ਰਹਿੰਦਾ ਹੈ ਵੱਡੇ-ਵੱਡੇ ਸਾਮਰਾਜ ਅੱਖ ਲਪਕਦੇ ਹੀ ਧਰਾਸ਼ਾਈ ਹੋ ਜਾਂਦੇ ਹਨ।

ਕੁਦਰਤੀ ਆਫਤਾਂ ਅਮੀਰ-ਗਰੀਬ, ਰੰਗ-ਰੂਪ, ਛੋਟੇ-ਵੱਡੇ ਆਦਿ ’ਚ ਫਰਕ ਨਹੀਂ ਕਰਦੀਆਂ ਉਹ ਸਭ ਦੇ ਨਾਲ ਬਰਾਬਰ ਵਿਹਾਰ ਕਰਦੀਆਂ ਹਨ ਉਸ ਸਮੇਂ ਖੁਦ ਨੂੰ ਜਾਂ ਬੱਚਿਆਂ ਨੂੰ ਸੰਭਾਲ ਸਕਣਾ ਬਹੁਤ ਔਖਾ ਹੋ ਜਾਂਦਾ ਹੈ ਜੇਕਰ ਮਿਹਨਤ ਕਰਨ ਦਾ ਸੁਭਾਅ ਹੋਵੇਗਾ ਤਾਂ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਨ ’ਚ ਸੌਖ ਹੋਵੇਗੀ ਨਹੀਂ ਤਾਂ ਉਸ ਸਮੇਂ ਰੱਬ ਹੀ ਰਾਖਾ ਹੋਵੇਗਾ। ਛੁੱਟੀ ਵਾਲੇ ਦਿਨ ਬੱਚਿਆਂ ਨੂੰ ਘਰ ਦੀ ਸਫਾਈ ਆਦਿ ਕੰਮਾਂ ’ਚ ਮੱਦਦ ਕਰਨ ਲਈ ਕਹਿਣਾ ਚਾਹੀਦਾ ਹੈ ਆਪਣੇ ਕੱਪੜਿਆਂ ਜਾਂ ਕਿਤਾਬਾਂ ਦੀ ਅਲਮਾਰੀ ਨੂੰ ਸੰਭਾਲਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਇਨ੍ਹਾਂ ਕੰਮਾਂ ਨੂੰ ਕਰਨ ਤੋਂ ਬਾਅਦ ਕਦੇ-ਕਦਾਈਂ ਉਨ੍ਹਾਂ ਦੀ ਮਨਪਸੰਦ ਚੀਜ਼ ਦਿਵਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕਰਨਾ ਚਾਹੀਦਾ ਹੈ ਸਾਰਾ ਦਿਨ ਬੱਚੇ ਜੇਕਰ ਟੀ.ਵੀ. ਦੇਖਦੇ ਰਹਿਣਗੇ ਜਾਂ ਮੋਬਾਈਲ ’ਤੇ ਖੇਡਦੇ ਰਹਿਣਗੇ।

ਤਾਂ ਛੋਟੀ ਜਿਹੀ ਉਮਰ ’ਚ ਉਨ੍ਹਾਂ ਨੂੰ ਬਿਮਾਰੀਆਂ ਜਕੜ ਲੈਣਗੀਆਂ ਉਨ੍ਹਾਂ ਨੂੰ ਇਨ੍ਹਾਂ ਕੰਮਾਂ ’ਚ ਲਾਉਣ ਨਾਲ ਉਨ੍ਹਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਵੀ ਹੋਵੇਗਾ ਅਤੇ ਆਪਣੇ ਹੱਥੀਂ ਕੰਮ ਕਰਨ ਦਾ ਸੰਤੋਖ ਵੀ ਹੋਵੇਗਾ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਵੇਗਾ ਕਿ ਉਹ ਨਿਕੰਮੇ ਨਹੀਂ ਹਨ, ਕੁਝ ਕਰ ਸਕਦੇ ਹਨ ਬੱਚਿਆਂ ਨੂੰ ਹਰ ਸਥਿਤੀ ਲਈ ਤਿਆਰ ਕਰਨਾ ਮਾਤਾ-ਪਿਤਾ ਦਾ ਹੀ ਫਰਜ਼ ਹੁੰਦਾ ਹੈ ਜੇਕਰ ਸਮੇਂ ਨੂੰ ਇਹ ਸਭ ਸੰਸਕਾਰ ਦੇਣੇ ਪੈਣ ਜਾਂ ਸਿੱੱਖਣਾ ਪਵੇ ਤਾਂ ਬਹੁਤ ਕਸ਼ਟਕਾਰੀ ਹੁੰਦਾ ਹੈ ਮਨੁੱਖ ਨੂੰ ਜੀਵਨ ’ਚ ਹਰ ਤਰ੍ਹਾਂ ਦੇ ਪਾਠ ਪੜ੍ਹਨੇ ਹੀ ਪੈਂਦੇ ਹਨ ਜੇਕਰ ਪਹਿਲਾਂ ਖੁਦ ਹੀ ਸਿੱਖ ਲਏ ਜਾਣ ਤਾਂ ਸੌਖ ਰਹਿੰਦੀ ਹੈ।

-ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!