When a Friend Becomes a Neighbor

ਜ਼ਿਆਦਾਤਰ ਦੇਖਣ ’ਚ ਆਉਂਦਾ ਹੈ ਕਿ ਪਹਿਲਾਂ ਤੋਂ ਜਾਣਕਾਰ ਔਰਤਾਂ ਆਪਸ ’ਚ ਜਦੋਂ ਗੁਆਂਢਣਾਂ ਬਣ ਜਾਂਦੀਆਂ ਹਨ ਤਾਂ ਸ਼ੁਰੂ ’ਚ ਉਨ੍ਹਾਂ ’ਚ ਕਾਫੀ ਮਿੱਤਰਤਾ ਹੁੰਦੀ ਹੈ ਪਰ ਹੌਲੀ-ਹੌਲੀ ਉਨ੍ਹਾਂ ’ਚ ਆਪਸ ਮਨਮੁਟਾਵ ਦੀ ਸਥਿਤੀ ਬਣ ਜਾਂਦੀ ਹੈ ਕਈ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਪੱਕੀਆਂ ਸਹੇਲੀਆਂ ਇੱਕ-ਦੂਜੇ ਦਾ ਮੂੰਹ ਤੱਕ ਦੇਖਣਾ ਪਸੰਦ ਨਹੀਂ ਕਰਦੀਆਂ ਗੁਆਂਢ ’ਚ ਰਹਿ ਕੇ ਵੀ ਆਪਸ ’ਚ ਅਣਜਾਣਾਂ ਵਰਗਾ ਸਲੂਕ ਕਰਦੀਆਂ ਹਨ ਅਜਿਹੇ ਹਾਲਾਤਾਂ ਤੋਂ ਬਚਣ ਲਈ ਦੋਵਾਂ ਪੱਖਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

  • ਬਿਨਾਂ ਦੱਸੇ ਹਰਦਮ ਉਸਦੇ ਘਰ ਜਾ ਕੇ ਟਾਈਮਪਾਸ ਕਰਨ ਦੀ ਗਲਤੀ ਨਾ ਕਰੋ।
  • ਆਪਣੀ ਸਹੇਲੀ ਦੇ ਘਰ ਜਾ ਕੇ ਉਸਦੇ ਪਤੀ, ਬੱਚਿਆਂ ਤੇ ਸਹੁਰਾ ਪਰਿਵਾਰ ’ਤੇ ਵਿਅੰਗ ਜਾਂ ਦੋ ਟੁੱਕ ਗੱਲਾਂ ਕਰਨ ਤੋਂ ਬਚੋ।
  • ਉਸ ਨੂੰ ਹਰ ਵਕਤ ਨਸੀਹਤ ਦੇਣ ਜਾਂ ਹਰ ਸਮੇਂ ਉਸ ਨੂੰ ਸਲਾਹ ਦੇਣ ਦੀ ਆਦਤ ਨਾ ਪਾਲ਼ੋ
  • ਉਸਦੇ ਪਤੀ ਜਾਂ ਸਹੁਰਾ ਪਰਿਵਾਰ ਵਾਲਿਆਂ ਨਾਲ ਉਸ ਦੀਆਂ ਵਿਆਹ ਤੋਂ ਪਹਿਲਾਂ ਦੀਆਂ ਅਸਫਲਤਾਵਾਂ ਦਾ ਜ਼ਿਕਰ ਕਰਨ ਤੋਂ ਜਿੰਨਾ ਸੰਭਵ ਹੋ ਸਕੇ ਬਚੋ
  • ਬਿਨਾਂ ਉਸ ਦੀ ਆਗਿਆ ਦੇ ਉਸਦੇ ਘਰ ਆਪਣੇ ਬੱਚਿਆਂ ਨੂੰ ਛੱਡ ਕੇ ਪੇਕੇ ਜਾਂ ਸੈਰ-ਸਪਾਟੇ ’ਤੇ ਜਾਣ ਦਾ ਪ੍ਰੋਗਰਾਮ ਨਾ ਬਣਾਓ
  • ਉਸ ਦੇ ਘਰ ਜਾਂਦੇ ਹੀ ਸਿੱਧੇ ਰਸੋਈ ’ਚ ਵੜ ਕੇ ਉੱਥੇ ਰੱਖੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਚੱਖਣ ਦੀ ਗਲਤੀ ਨਾ ਕਰੋ
  • ਸਹੇਲੀ ਦੇ ਪਤੀ ਜਾਂ ਉਸਦੇ ਦੋਸਤਾਂ ਨਾਲ ਰਸਮੀ ਵਿਹਾਰ ਹੀ ਰੱਖੋ ਉਨ੍ਹਾਂ ਤੋਂ ਆਪਣਾ ਕੰਮ ਕਰਵਾਉਣ ਦੀ ਤਾਕ ’ਚ ਨਾ ਰਹੋ
  • ਆਪਣੀ ਸਹੇਲੀ ਦੇ ਪਤੀ ਅੱਗੇ ਆਪਣੀਆਂ ਪਰਿਵਾਰਕ ਜਾਂ ਨਿੱਜੀ ਮੁਸ਼ਕਿਲਾਂ ਦਾ ਜ਼ਿਕਰ ਕਰਨ ਦੀ ਗਲਤੀ ਨਾ ਕਰੋ
  • ਸਹੇਲੀ ਅਤੇ ਉਸਦੇ ਪਤੀ ਨੂੰ ਕਦੇ-ਕਦਾਈਂ ਆਪਣੇ ਘਰ ’ਚ ਸੱਦਾ ਦਿਓ ਆਪਣੇ ਪਰਿਵਾਰ ਵਾਲਿਆਂ ਨਾਲ ਵੀ ਮਿਲਾਓ
  • ਉਸਦੇ ਦੁੱਖ ਦੇ ਸਮੇਂ ਬਿਨਾਂ ਸੱਦੇ ਉਸ ਦੀ ਮੱਦਦ ਕਰੋ
  • ਉਸਦੀ ਅਤੇ ਉਸਦੇ ਪਰਿਵਾਰਕ ਜੀਵਨ ਦੀਆਂ ਗੁਪਤ ਗੱਲਾਂ, ਦੂਜੀਆਂ ਗੁਆਂਢਣਾਂ ਨੂੰ ਨਾ ਦੱਸੋ
  • ਆਪਣੇ ਵੱਲੋਂ ਕੀਤੇ ਉਪਕਾਰਾਂ ਦੀ ਚਰਚਾ ਕਰਕੇ ਸਹੇਲੀ ਨੂੰ ਦੂਜਿਆਂ ਦੀਆਂ ਨਜ਼ਰਾਂ ’ਚ ਨਾ ਡੇਗੋ
  • ਕਿਸੇ ਦੂਜੀ ਗੁਆਂਢਣ ਦੀਆਂ ਗੱਲਾਂ ’ਚ ਆ ਕੇ ਸਹੇਲੀ ਨਾਲ ਰਿਸ਼ਤਾ ਤੋੜਨ ਦੀ ਬਜਾਇ ਸੱਚ ਦੀ ਜਾਂਚ ਕਰ ਲਓ
  • ਸਹੇਲੀ ਦੀ ਗਰੀਬੀ ਜਾਂ ਅਮੀਰੀ ਨੂੰ ਆਪਣੀ ਮਿੱਤਰਤਾ ’ਚ ਨਾ ਲਿਆਓ।

ਪੂਰਨਿਮਾ ਮਿੱਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!