ਬੈਂਕ ’ਚ ਜੇਕਰ ਅਸੀਂ ਆਪਣਾ ਪੈਸਾ ਜਮ੍ਹਾ ਕਰਵਾਉਂਦੇ ਹਾਂ ਤਾਂ ਲੋੜ ਪੈਣ ’ਤੇ ਉੱਥੋਂ ਕੱਢ ਸਕਦੇ ਹਾਂ ਉਸ ਪੈਸੇ ਨਾਲ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ ਇਸੇ ਤਰ੍ਹਾਂ ਆਪਣੇ ਪੁੰਨ ਦੇ ਕਰਮਾਂ ਦੀ ਪੂੰਜੀ ਨੂੰ ਜੇਕਰ ਕਿਸਮਤ ਦੇ ਖਾਤੇ ’ਚ ਜਮ੍ਹਾ ਕਰਵਾਵਾਂਗੇ ਤਾਂ ਅਗਲੇ ਜਨਮ ’ਚ ਉਸ ਨੂੰ ਕੈਸ਼ ਕਰਵਾ ਸਕਾਂਗੇ। ਬੈਂਕ ’ਚ ਜਮ੍ਹਾ ਕਰਵਾਏ ਹੋਏ ਪੈਸੇ ਕਾਰਨ ਅਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਅਸੀਂ ਆਪਣੇ ਜੀਵਨ ਦੇ ਮਾੜੇ ਸਮੇਂ ਲਈ ਪੈਸੇ ਨੂੰ ਇਕੱਠਾ ਕਰਨ ਲਈ ਚਿੰਤਿਤ ਰਹਿੰਦੇ ਹਾਂ
ਇੱਕ ਭੌਤਿਕ ਜੀਵਨ ਨੂੰ ਜਿਉਣ ਲਈ ਅਸੀਂ ਐਨੇ ਤਾਮ-ਝਾਮ ਕਰਦੇ ਹਾਂ ਪਰ ਜਨਮਾਂ-ਜਨਮਾਂਤਰਾਂ ਤੱਕ ਸਾਡੇ ਸਰੀਰ ’ਚ ਰਹਿਣ ਵਾਲੇ ਜੀਵ ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰਨੀ ਹੁੰਦੀ ਹੈ, ਉਸ ਦੇ ਵਿਸ਼ੇ ’ਚ ਅਸੀਂ ਕਦੇ ਨਹੀਂ ਸੋਚਦੇ ਜਦੋਂਕਿ ਇਹ ਵਿਚਾਰ ਮਨ ਵਿਚ ਜ਼ਿਆਦਾ ਹਾਵੀ ਹੋਣਾ ਚਾਹੀਦਾ ਹੈ ਪਰ ਅਫਸੋਸ ਉਸ ਨੂੰ ਅਸੀਂ ਆਪਣੇ ਮਨ-ਮਸਤਿਕ ’ਚ ਕਦੇ ਆਉਣ ਹੀ ਨਹੀਂ ਦਿੰਦੇ।

ਇੱਕ ਦਿਨ ਬੈਂਕ ’ਚ ਹਮੇਸ਼ਾ ਵਾਂਗ ਪੈਸੇ ਕਢਾਉਣ ਵਾਲਿਆਂ ਦੀ ਭੀੜ ਸੀ ਭੀੜ ਨੂੰ ਦੇਖ ਕੇ ਇੱਕ ਵਿਅਕਤੀ ਰੁਕ ਗਿਆ ਉਸ ਨੇ ਉੱਥੇ ਖੜ੍ਹੇ ਇੱਕ ਵਿਅਕਤੀ ਤੋਂ ਪੁੱਛਿਆ ਕਿ ਇੱਥੇ ਭੀੜ ਕਿਉਂ ਹੈ? ਦੂਜੇ ਆਦਮੀ ਨੇ ਜਵਾਬ ’ਚ ਕਿਹਾ ਕਿ ਇਹ ਭੀੜ ਪੈਸੇ ਲੈਣ ਵਾਲਿਆਂ ਦੀ ਹੈ ਪੁੱਛਣ ਵਾਲਾ ਵਿਅਕਤੀ ਬੈਂਕ ਦੀ ਪ੍ਰਣਾਲੀ ਤੋਂ ਅਣਜਾਣ ਸੀ ਉਸ ਨੇ ਫਿਰ ਪੁੱਛਿਆ ਕਿ ਸਭ ਨੂੰ ਪੈਸੇ ਮਿਲਦੇ ਹਨ? ਦੂਜੇ ਵਿਅਕਤੀ ਦੇ ਹਾਂ ਕਹਿਣ ’ਤੇ ਉਹ ਵੀ ਲਾਈਨ ’ਚ ਖੜ੍ਹਾ ਹੋ ਗਿਆ। ਜਦੋਂ ਉਸ ਦੀ ਵਾਰੀ ਆਈ ਤਾਂ ਬੈਂਕ ਦੇ ਕੈਸ਼ੀਅਰ ਨੇ ਉਸ ਤੋਂ ਪੁੱਛਿਆ ਕਿ ਉਸ ਨੂੰ ਕਿੰਨੇ ਪੈਸੇ ਚਾਹੀਦੇ ਹਨ, ਪਰਚੀ ਭਰੀ ਹੈ ਕਿ, ਤੁਹਾਡਾ ਖਾਤਾ ਬੈਂਕ ’ਚ ਹੈ?

ਆਪਣੀ ਅਣਜਾਣਤਾ ਪ੍ਰਗਟ ਕਰਦੇ ਹੋਏ ਉਸ ਨੇ ਨਾ ’ਚ ਸਿਰ ਹਿਲਾ ਦਿੱਤਾ ਅਤੇ ਕਿਹਾ ਕਿ ਤੁਸੀਂ ਸਭ ਨੂੰ ਪੈਸੇ ਦੇ ਰਹੇ ਸੀ ਮੈਨੂੰ ਵੀ ਪੈਸੇ ਚਾਹੀਦੇ ਸਨ, ਇਸ ਲਈ ਮੈਂ ਵੀ ਲਾਈਨ ’ਚ ਖੜ੍ਹਾ ਹੋ ਗਿਆ ਉਸ ਦਾ ਭੋਲਾ ਜਿਹਾ ਜ਼ਵਾਬ ਸੁਣ ਕੇ ਕੈਸ਼ੀਅਰ ਨੇ ਉਸ ਨੂੰ ਸਮਝਾਇਆ ਕਿ ਇਹ ਬੈਂਕ ਹੈ ਇੱਥੇ ਲੋਕ ਪੈਸੇ ਜਮ੍ਹਾ ਕਰਵਾਉਂਦੇ ਹਨ ਫਿਰ ਜਿੰਨੇ ਪੈਸਿਆਂ ਦੀ ਲੋੜ ਉਨ੍ਹਾਂ ਨੂੰ ਹੁੰਦੀ ਹੈ ਉਦੋਂ ਪਰਚੀ ਭਰ ਕੇ ਓਨੇ ਪੈਸੇ ਲੈ ਲੈਂਦੇ ਹਨ ਅਤੇ ਫਿਰ ਆਪਣੀ ਪਾਸਬੁੱਕ ’ਚ ਐਂਟਰੀ ਕਰਵਾ ਲੈਂਦੇ ਹਨ।

ਕਹਿਣ ਦਾ ਅਰਥ ਇਹੀ ਹੈ ਕਿ ਬੈਂਕ ’ਚ ਪਹਿਲਾਂ ਪੈਸੇ ਜਮ੍ਹਾ ਕਰਵਾਉਣੇ ਪੈਂਦੇ ਹਨ ਫਿਰ ਨਿੱਕਲ ਸਕਦੇ ਹਨ ਪਾਸਬੁੱਕ ’ਚ ਸਿਰਫ ਤਿੰਨ ਐਂਟਰੀਆਂ ਹੁੰਦੀਆਂ ਹਨ-ਡਿਪਾਜ਼ਿਟ, ਭਾਵ ਪੈਸੇ ਜਮ੍ਹਾ ਕਰਵਾਉਣਾ, ਵਿਡਰਾਲ, ਅਰਥਾਤ ਪੈਸੇ ਕਢਾਉਣਾ ਅਤੇ ਬੈਲੇਂਸ, ਭਾਵ ਕਿੰਨੇ ਪੈਸੇ ਬਾਕੀ ਬਚ ਗਏ ਬੈਂਕਿੰਗ ਪ੍ਰਣਾਲੀ ਤੋਂ ਅਣਜਾਣ ਉਸ ਵਿਅਕਤੀ ਨੇ ਜਦੋਂ ਬੈਂਕ ’ਚ ਆਪਣਾਾ ਪੈਸਾ ਜਮ੍ਹਾ ਹੀ ਨਹੀਂ ਕਰਵਾਇਆ ਸੀ ਤਾਂ ਫਿਰ ਉਸ ਨੂੰ ਲੋੜ ਪੈਣ ’ਤੇ ਵੀ ਉੱਥੋਂ ਪੈਸਾ ਨਹੀਂ ਮਿਲ ਸਕਦਾ ਸੀ ਉਹ ਵਿਅਕਤੀ ਖਾਲ੍ਹੀ ਹੱਥ ਹੀ ਰਹਿ ਗਿਆ। ਅਸੀਂ ਸਭ ਲੋਕ ਜੋ ਇਸ ਬੈਂਕਿੰਗ ਪ੍ਰਣਾਲੀ ਨੂੰ ਭਲੀ-ਭਾਂਤੀ ਜਾਣਦੇ ਹਾਂ, ਉਹ ਵੀ ਭੁੱਲ ਜਾਂਦੇ ਹਾਂ ਕਿ ਪੈਸੇ ਵਾਂਗ ਸਾਡੇ ਭਾਗਾਂ ਦਾ ਵੀ ਇੱਕ ਅਕਾਊਂਟ ਹੁੰਦਾ ਹੈ ਉੱਥੇ ਵੀ ਜਮ੍ਹਾ, ਘਟਾ ਅਤੇ ਬਾਕੀ ਬਚੀ ਹੋਈ ਰਕਮ ਦਾ ਹਿਸਾਬ ਰੱਖਿਆ ਜਾਂਦਾ ਹੈ।

ਇਸ ਨੂੰ ਅਸੀਂ ਇੰਝ ਸਮਝ ਸਕਦੇ ਹਾਂ ਕਿ ਕਿਸਮਤ ਇੱਕ ਬੈਂਕ ਹੈ ਸਾਡੇ ਪੁੰਨ ਕਰਮ ਅਤੇ ਸਾਡੇ ਪਾਪ ਕਰਮ ਸਾਡੀ ਜਮ੍ਹਾ ਰਕਮ ਹੈ ਪੁੰਨ ਕਰਮਾਂ ਦੇ ਕਾਰਨ ਅਸੀਂ ਆਪਣੇ ਇਸ ਭੌਤਿਕ ਜੀਵਨ ’ਚ ਸੁਖ-ਸਮਰਿੱਧੀ, ਸ਼ਾਂਤੀ, ਸਫ਼ਲਤਾ, ਮਾਣ ਅਤੇ ਸਿਹਤਮੰਦ ਜੀਵਨ ਆਦਿ ਦਾ ਅਨੰਦ ਲੈ ਸਕਦੇ ਹਾਂ ਇਸ ਤੋਂ ਉਲਟ ਪਾਪ ਕਰਮਾਂ ਕਾਰਨ ਸਾਨੂੰ ਜੀਵਨ ’ਚ ਕਮੀ, ਪ੍ਰੇਸ਼ਾਨੀ, ਰੋਗ, ਕਲੇਸ ਅਤੇ ਨਿਰਾਸ਼ਾ ਆਦਿ ਭੋਗਣੇ ਪੈਂਦੇ ਹਨ ਜਦੋਂ ਜੀਵ ਆਪਣੇ ਪਾਪ ਕਰਮਾਂ ਨੂੰ ਭੋਗ ਲੈਂਦਾ ਹੈ ਤਾਂ ਉਸ ਨੂੰ ਉਨ੍ਹਾਂ ਤੋਂ ਮੁਕਤੀ ਮਿਲਦੀ ਹੈ ਪਾਪ ਕਰਮਾਂ ਅਤੇ ਪੁੰਨ ਕਰਮਾਂ ਨੂੰ ਭੋਗਣ ਤੋਂ ਬਾਅਦ ਉਨ੍ਹਾਂ ’ਚ ਜੋ ਕਰਮ ਬਾਕੀ ਬਚਦੇ ਹਨ, ਉਨ੍ਹਾਂ ਅਨੁਸਾਰ ਜੀਵ ਨੂੰ ਅਗਲਾ ਜਨਮ ਮਿਲਦਾ ਹੈ ਚੁਰਾਸੀ ਲੱਖ ਜੂਨੀਆਂ ’ਚੋਂ ਉਹ ਕੋਈ ਵੀ ਸਰੀਰ ਹੋ ਸਕਦਾ ਹੈ।

ਇਸ ਲਈ ਆਪਣੇ ਪੁੰਨ ਕਰਮਾਂ ਨੂੰ ਆਪਣੀ ਕਿਸਮਤ ਦੇ ਖਾਤੇ ’ਚ ਜੋੜਨ ਲਈ ਹੁਣੇ ਤੋਂ ਤਿਆਰ ਹੋ ਜਾਓ ਅਜਿਹਾ ਨਾ ਹੋਵੇ ਕਿ ਪਾਪ ਕਰਮਾਂ ਦੇ ਵੱਧ ਹੋਣ ਨਾਲ ਨਾ ਅਗਲਾ ਜਨਮ ਵਧੀਆ ਮਿਲੇ ਅਤੇ ਨਾ ਹੀ ਜੀਵਨ ’ਚ ਸੁੱਖ-ਸੁਵਿਧਾਵਾਂ ਹੀ ਮਿਲ ਸਕਣ ਉਸ ਸਮੇਂ ਸਿਰ ਫੜ ਕੇ ਪਛਤਾਵਾ ਕਰਨ ਤੋਂ ਚੰਗਾ ਹੈ ਕਿ ਅਸੀਂ ਹੁਣ ਤੋਂ ਜਾਗ ਜਾਈਏ ਇਸ ਦਾ ਕਾਰਨ ਹੈ ਕਿ ਸਾਡੇ ਇਨ੍ਹਾਂ ਪੁੰਨ ਕਰਮਾਂ ਅਤੇ ਪਾਪ ਕਰਮਾਂ ਦੇ ਲੇਖੇ-ਜੋਖੇ ਅਨੁਸਾਰ ਹੀ ਸਾਨੂੰ ਸਭ ਕੁਝ ਮਿਲਦਾ ਹੈ।

ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!