Speaking In Anger Is Harmful

ਬੋਲੀ ’ਤੇ ਸੰਯਮ ਬਹੁਤ ਜ਼ਰੂਰੀ ਹੈ ਸ਼ਾਇਦ ਇਸ ਲਈ ਕਿਹਾ ਵੀ ਗਿਆ ਹੈ ‘ਪਹਿਲਾਂ ਤੋਲੋ ਫਿਰ ਬੋਲੋ’ ਬੰਦੂਕ ’ਚੋਂ ਨਿੱਕਲੀ ਗੋਲੀ ਵਾਪਸ ਨਹੀਂ ਆਉਂਦੀ, ਠੀਕ ਉਸੇ ਤਰ੍ਹਾਂ ਮੂੰਹ ’ਚੋਂ ਨਿੱਕਲੀ ਬੋਲੀ ਵੀ ਗੋਲੀ ਤੋਂ ਘੱਟ ਨਹੀਂ ਹੁੰਦੀ ਕੌੜੇ ਬੋਲਾਂ ਦਾ ਅਰਥ ਸਮਝੋ ਨਾ ਕਿ ਬੋਲਾਂ ’ਚ ਕੁੜੱਤਣ ਘੋਲੋ ਕੁਝ ਲੋਕਾਂ ਦੇ ਦਿਲ ’ਚ ਕੁਝ ਨਹੀਂ ਹੁੰਦਾ ਪਰ ਮੂੰਹ ਖੋਲ੍ਹਦੇ ਸਮੇਂ ਆਪਣੀ ਬੋਲੀ ’ਤੇ ਕੰਟਰੋਲ ਨਹੀਂ ਕਰ ਪਾਉਂਦੇ ਪੁੱਠਾ-ਸਿੱਧਾ ਬੋਲ ਕੇ ਸਫਾਈ ਦਿੰਦੇ ਹਨ ਕਿ ਭੜਾਸ ਕੱਢਣੀ ਸੀ, ਕੱਢ ਲਈ ਹੋ ਸਕਦਾ ਹੈ ਉਨ੍ਹਾਂ ਨੂੰ ਭੜਾਸ ਕੱਢਣ ਤੋਂ ਬਾਅਦ ਹੌਲਾ-ਹੌਲਾ ਵੀ ਲੱਗਦਾ ਹੋਵੇ ਕੁਝ ਲੋਕ ਮੌਕਾ ਮਿਲਦੇ ਹੀ ਮੂੰਹ ਖੋਲ੍ਹਦੇ ਹਨ ਅਤੇ ਜਦੋਂ ਮੂੰਹ ਖੋਲ੍ਹਦੇ ਹਨ ਤਾਂ ਬਗੈਰ ਸੋਚੇ-ਸਮਝੇ ਕਈ ਕੁਝ ਬੋਲ ਜਾਂਦੇ ਹਨ। (Speaking In Anger Is Harmful)

ਬੇਮਤਲਬ ਦੀਆਂ ਗੱਲਾਂ ਦਾ ਪ੍ਰਵਾਹ ਖੁਦ ਲਈ ਮੁਸ਼ਕਿਲਾਂ ਪੈਦਾ ਕਰ ਦਿੰਦਾ ਹੈ ਕਿਉਂਕਿ ਤੁਹਾਡੇ ਬੇਲੋੜੇ ਸ਼ਬਦ ਦੂਜਿਆਂ ਨੂੰ ਸੱਟ ਮਾਰਨ ਦਾ ਕੰਮ ਕਰਦੇ ਹਨ ਪਰਿਵਾਰ ’ਚ ਅਜਿਹੀਆਂ ਹੀ ਗੱਲਾਂ ਬੇਮਤਲਬ ਦੇ ਵਿਵਾਦਾਂ ਨੂੰ ਜਨਮ ਦਿੰਦੀਆਂ ਹਨ ਰਿਸ਼ਤਿਆਂ ’ਚ ਕੁੜੱਤਣ ਘੋਲਦੀਆਂ ਹਨ ਦੂਰੀਆਂ ਵਧਾਉਂਦੀਆਂ ਹਨ ਗਲਤਫਹਿਮੀਆਂ ਪੈਦਾ ਕਰਦੀ ਹਨ ਅਤੇ ਮੱਤਭੇਦਾਂ ਨੂੰ ਵਧਾਉਂਦੀਆਂ ਹਨ। ਭਰਾ-ਭਰਾ ਦੇ ਸਬੰਧ ਵਿਗੜ ਜਾਂਦੇ ਹਨ ਭੈਣਾਂ ਇੱਕ-ਦੂਜੇ ਦੀਆਂ ਕੱਟੜ ਦੁਸ਼ਮਣ ਬਣ ਜਾਂਦੀਆਂ ਹਨ ਇੱਥੋਂ ਤੱਕ ਕਿ ਪਿਓ-ਪੁੱਤਾਂ ’ਚ ਮੱਤਭੇਦ ਵਧ ਜਾਂਦੇ ਹਨ ਪਤੀ-ਪਤਨੀ ’ਚ ਕਲੇਸ ਵਧਦਾ ਜਾਂਦਾ ਹੈ ਅਤੇ ਪਰਿਵਾਰਕ ਸ਼ਾਂਤੀ ’ਚ ਸੰਨ੍ਹ ਲੱਗ ਜਾਂਦੀ ਹੈ। (Speaking In Anger Is Harmful)

ਇਹ ਵੀ ਪੜ੍ਹੋ : Polytechnic Diploma: ਪੋਲੀਟੈਕਨਿਕ ਡਿਪਲੋਮਾ/ ਕੋਰਸ ਤੋਂ ਬਾਅਦ ਬਿਹਤਰੀਨ ਕਰੀਅਰ ਸਕੋਪ

ਕਦੇ-ਕਦੇ ਤਾਂ ਰਿਸ਼ਤਿਆਂ ’ਚ ਕੁੜੱਤਣ ਐਨੀ ਜ਼ਿਆਦਾ ਵਧਦੀ ਹੈ ਕਿ ਪਵਿੱਤਰ ਰਿਸ਼ਤੇ ਟੁੱਟ ਜਾਂਦੇ ਹਨ ਅਤੇ ਵਧੀਆ ਚੱਲ ਰਹੀ ਗ੍ਰਹਿਸਥੀ ਉੱਜੜ ਜਾਂਦੀ ਹੈ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ ਪਤੀ-ਪਤਨੀ ਦੇ ਤਲਾਕ ਦਾ ਖਮਿਆਜਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ਕੁਝ ਲੋਕ ਬੋਲਦੇ ਕੁਝ ਨਹੀਂ ਪਰ ਅੰਦਰ ਹੀ ਅੰਦਰ ਘੁਟਦੇ ਰਹਿੰਦੇ ਹਨ ਇਹ ਵੀ ਸਿਹਤ ਦੇ ਨਜ਼ਰੀਏ ਨਾਲ ਠੀਕ ਨਹੀਂ ਹੈ। ਤਣਾਅ, ਕਲੇਸ ਅਤੇ ਰੋਜ਼-ਰੋਜ਼ ਦੀ ਲੜਾਈ ਘਰ ਦੀ ਸ਼ਾਂਤੀ ਤਾਂ ਖ਼ਤਮ ਕਰ ਹੀ ਦਿੰਦੀ ਹੈ, ਬਰਕਤ ਅਤੇ ਖੁਸ਼ਹਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਜਿਹੇ ਘਰਾਂ ਤੋਂ ਲਕਸ਼ਮੀ ਜੀ ਰੁੱਸ ਜਾਂਦੇ ਹਨ ਸਰਵਸਤੀ ਦੀ ਕਿਰਪਾ ਤੋਂ ਤਾਂ ਤੁਸੀਂ ਪਹਿਲਾਂ ਹੀ ਵਾਂਝੇ ਹੋ ਚੁੱਕੇ ਹੁੰਦੇ ਹੋ।

ਹੌਲੀ-ਹੌਲੀ ਘਰ ’ਚ ਗਰੀਬੀ ਸੰਨ੍ਹ ਲਾਉਣੀ ਸ਼ੁਰੂ ਕਰ ਦਿੰਦੀ ਹੈ ਆਰਥਿਕ ਤੰਗੀ ਦੇ ਚੱਕਰਵਿਊ ’ਚ ਤੁਸੀਂ ਫਸ ਜਾਂਦੇ ਹੋ ਅਤੇ ਬਾਹਰ ਨਿੱਕਲਣ ਦੀ ਬਜਾਇ ਅੰਦਰ ਹੀ ਧਸਦੇ ਜਾਂਦੇ ਹੋ ਆਪਣੇ ਪੈਰਾਂ ’ਤੇ ਆਪ ਕੁਹਾੜੀ ਮਾਰ ਕੇ ਤੁਸੀਂ ਦੂਜਿਆਂ ਨੂੰ ਦੋਸ਼ੀ ਕਹਿ ਕੇ ਆਪਣੀਆਂ ਹੀ ਗਲਤੀਆਂ ’ਤੇ ਪਰਦਾ ਪਾਉਣ ਦਾ ਕੰਮ ਕਰਦੇ ਹੋ। ਨਤੀਜਾ ਸਹੀ ਨਿੱਕਲ ਹੀ ਨਹੀਂ ਸਕਦਾ ਆਤਮ-ਵਿਸ਼ਵਾਸ ਵੀ ਟੁੱਟਣ ਲੱਗਦਾ ਹੈ ਕੀ ਫਾਇਦਾ ਅਜਿਹੀ ਭੜਾਸ ਕੱਢਣ ਦਾ ਜਿਸ ਦੀ ਚਪੇਟ ’ਚ ਸਭ ਤੋਂ ਪਹਿਲਾਂ ਤੁਸੀਂ ਖੁਦ ਹੀ ਆਉਂਦੇ ਹੋ ਬਿਹਤਰ ਹੋਵੇਗਾ ਜੇਕਰ ਤੁਸੀਂ ਸਮਝਦਾਰੀ ਅਤੇ ਸੰਯਮ ਵਰਤਦੇ ਹੋਏ ਮੂੰਹ ਖੋਲ੍ਹਣ ਦੀ ਆਦਤ ਪਾਓ ਤੁਹਾਡੀ ਬੋਲੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਪ੍ਰਭਾਵਸ਼ਾਲੀ ਬੋਲੀ ਦਾ ਅਰਥ ਉੱਚੇ ਸੁਰ ’ਚ ਬੋਲਣਾ ਬਿਲਕੁਲ ਨਹੀਂ ਹੈ। (Speaking In Anger Is Harmful)

ਮਿੱਠੀ ਬੋਲੀ ਬੋਲੋ ਕੌੜਾ ਬੋਲਣਾ ਫਾਇਦੇਮੰਦ ਨਹੀਂ ਹੈ ਸੰਤਾਂ ਨੇ ਬੋਲੀ ਦੇ ਮਹੱਤਵ ਦੇ ਸੰਦਰਭ ’ਚ ਸਮੇਂ-ਸਮੇਂ ’ਚ ਕਾਫੀ ਕੁਝ ਸਮਝਾਇਆ ਵੀ ਹੈ ਸੰਤ ਕਬੀਰ ਦਾਸ, ਤੁਲਸੀਦਾਸ, ਨਾਮਦੇਵ, ਤੁਕਾਰਾਮ ਤੋਂ ਲੈ ਕੇ ਰਹੀਮ ਅਤੇ ਰਸਖਾਨ ਨੇ ਵੀ ਇਹੀ ਸਿੱਖਿਆ ਦਿੱਤੀ ਕਿ ਬੋਲੀ ’ਤੇ ਸੰਯਮ ਰੱਖੋ ਆਪਣੇ ਵਿਵੇਕ ਨੂੰ ਨਾ ਗੁਆਓ ਭੜਾਸ ਕੱਢਣ ਦੇ ਚੱਕਰ ’ਚ ਇਨਸਾਨ ਤੋਂ ਸ਼ੈਤਾਨ ਬਣਨ ਦੀ ਪਹਿਲ ਨਾ ਕਰੋ ਸ਼ਬਦਾਂ ਦੀ ਮਾਰ ਬਹੁਤ ਹੀ ਡੂੰਘੀ ਹੁੰਦੀ ਹੈ ਇਸ ਦੇ ਜ਼ਖਮ ਮੱਲ੍ਹਮ ਲਾਉਣ ਨਾਲ ਵੀ ਨਹੀਂ ਸੁੱਕਦੇ ਯਾਦ ਰਹੇ ਜਿਸ ਤਰ੍ਹਾਂ ਤੁਹਾਨੂੰ ਆਪਣਾ ਆਤਮ-ਸਨਮਾਨ ਪਿਆਰਾ ਹੈ, ਦੂਜਿਆਂ ਨੂੰ ਵੀ ਉਨ੍ਹਾਂ ਦਾ ਸਨਮਾਨ ਪਿਆਰਾ ਹੁੰਦਾ ਹੈ ਮਾਣ-ਸਨਮਾਨ ਦੇਵੋਗੇ ਤਾਂ ਹੀ ਪਾਓਗੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਦੀ ਵਜ੍ਹਾ ਨਾਲ ਬਾਅਦ ’ਚ ਤੁਹਾਨੂੰ ਬੇਇੱਜ਼ਤ ਹੋਣਾ ਪਵੇ। (Speaking In Anger Is Harmful)

ਸੱਚ ਤਾਂ ਇਹ ਵੀ ਹੈ ਕਿ ਭਾਸ਼ਾ ਅਤੇ ਬੋਲੀ ’ਤੇ ਮਾਂ-ਬਾਪ ਦਾ ਅਸਰ ਜ਼ਿਆਦਾ ਪੈਂਦਾ ਹੈ ਬੱਚੇ ਪਰਿਵਾਰ ਦੇ ਵੱਡੇ ਬਜ਼ੁਰਗਾਂ ਤੋਂ ਜੋ ਸਿੱਖਦੇ ਹਨ ਉਹੀ ਗ੍ਰਹਿਣ ਵੀ ਕਰਦੇ ਹਨ ਸੰਗਤ ਦਾ ਅਸਰ ਇੱਥੇ ਸਪੱਸ਼ਟ ਨਜ਼ਰ ਆਉਂਦਾ ਹੈ ਫਿਲਮੀ ਡਾਇਲੋਗਾਂ ਦਾ ਪ੍ਰਭਾਵ ਵੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਤੇ ਪੈ ਰਿਹਾ ਹੈ ਟੀ.ਵੀ. ਸੀਰੀਅਲਾਂ ਦੀ ਗੱਲਬਾਤ ਦਾ ਬੁਰਾ ਅਸਰ ਸਮਾਜ ’ਤੇ ਪਏ ਬਗੈਰ ਨਹੀਂ ਰਿਹਾ ਦੋਅਰਥੀ ਗੱਲਾਂ ਦਾ ਰੁਝਾਨ ਸੱਭਿਆਚਾਰ ਨੂੰ ਸੱਟ ਮਾਰ ਰਿਹਾ ਹੈ। (Speaking In Anger Is Harmful)

ਰਾਜਿੰਦਰ ਮਿਸ਼ਰ ‘ਰਾਜ’।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!