House Pollution Free

ਚੰਗਾ, ਸੁੰਦਰ, ਆਕਰਸ਼ਕ, ਪ੍ਰਦੂਸ਼ਣ ਰਹਿਤ ਘਰ ਦਾ ਸੁਫਨਾ ਤਾਂ ਸਾਰਿਆਂ ਦਾ ਹੀ ਹੁੰਦਾ ਹੈ ਕਿਉਂਕਿ ਪ੍ਰਦੂਸ਼ਣ ਤਾਂ ਅੱਜ-ਕੱਲ੍ਹ ਵੱਡਾ ਚਿੰਤਾ ਦਾ ਵਿਸ਼ਾ ਹੈ ਬਾਹਰ ਵੀ ਪ੍ਰਦੂਸ਼ਣ ਅਤੇ ਜੇਕਰ ਘਰ ਵੀ ਪ੍ਰਦੂਸ਼ਿਤ ਹੋਵੇ ਤਾਂ ਸਿਹਤ ’ਤੇ ਕਿੰਨਾ ਮਾੜਾ ਅਸਰ ਪਵੇਗਾ ਘਰ ਤੋਂ ਬਾਹਰ ਤਾਂ ਮਿੱਟੀ ਅਤੇ ਧੂੰਏਂ ਤੋਂ ਖੁਦ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ ਪਰ ਘਰ ਨੂੰ ਅਸੀਂ ਪ੍ਰਦੂਸ਼ਣ ਰਹਿਤ ਰੱਖਣ ਦਾ ਯਤਨ ਕਰ ਸਕਦੇ ਹਾਂ।

  • ਸਾਨੂੰ ਆਪਣੇ ਘਰ ਦੀ ਸਫਾਈ ’ਤੇ ਖਾਸ ਧਿਆਨ ਦੇਣਾ ਚਾਹੀਦੈ ਜਿਵੇਂ ਕਮਰੇ ਦੀਆਂ ਨੁੱਕਰਾਂ ’ਚ ਲੱਗੇ ਜਾਲੇ, ਕੰਧਾਂ ’ਤੇ ਅਤੇ ਘਰੇਲੂ ਸਾਮਾਨ ’ਤੇ ਜੰਮੀ ਧੂੜ ਆਦਿ ਇਨ੍ਹਾਂ ਦੀ ਸਫਾਈ ਸਾਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।
  • ਆਪਣੇ ਘਰ ਨੂੰ ਕੀੜਿਆਂ, ਮਕੌੜਿਆਂ, ਕੀੜੀਆਂ, ਕਾਕਰੋਚਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਘਰ ਦੇ ਫਰਸ਼, ਬਾਥਰੂਮ, ਕੰਧਾਂ, ਛੱਤ ਆਦਿ ਨੂੰ ਨਮੀ ਅਤੇ ਸਿੱਲ੍ਹ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਨਮੀ ਅਤੇ ਸਿੱਲ੍ਹ ਭਰੇ ਵਾਤਾਵਰਨ ’ਚ ਕੀੜੇ, ਮਕੌੜੇ ਅਤੇ ਕਾਕਰੋਚ ਤੇਜ਼ੀ ਨਾਲ ਪੈਦਾ ਹੁੰਦੇ ਹਨ।
  • ਘਰ ’ਚ ਦਰਵਾਜ਼ੇ ਅਤੇ ਖਿੜਕੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਜਿੱਥੇ ਕ੍ਰਾਸ ਵੈਂਟੀਲੇਸ਼ਨ ਰਹੇ ਤਾਂ ਕਿ ਤਾਜ਼ੀ ਹਵਾ ਅਤੇ ਧੁੱਪ ਘਰ ’ਚ ਆ ਸਕੇ।
  • ਰਸੋਈ ’ਚ ਐਗਜਾਸਟ ਫੈਨ ਜ਼ਰੂਰ ਲਗਵਾਓ ਤਾਂ ਕਿ ਖਾਣੇ ਬਣਾਉਂਦੇ ਸਮੇਂ ਉੱਠਣ ਵਾਲਾ ਧੂੰਆਂ ਘਰ ’ਚ ਨਾ ਫੈਲ ਸਕੇ ਜਾਂ ਫਿਰ ਚਿਮਨੀ ਲਗਵਾਓ ਚਿਮਨੀ ਅਤੇ ਐਗਜਾਸਟ ਫੈਨ ਦੀ ਸਮੇਂ-ਸਮੇਂ ’ਤੇ ਸਫਾਈ ਕਰਵਾਉਂਦੇ ਰਹਿਣਾ ਚਾਹੀਦਾ ਹੈ।
  • ਘਰ ’ਚ ਜੇਕਰ ਏਅਰ ਕੰਡੀਸ਼ਨਰ, ਕੂਲਰ ਆਦਿ ਹੋਵੇ ਤਾਂ ਉਨ੍ਹਾਂ ਦੀ ਸਫਾਈ ਨਿਯਮਿਤ ਰੂਪ ਨਾਲ ਕਰਦੇ ਰਹੋ ਬਰਸਾਤਾਂ ’ਚ ਖਾਸ ਧਿਆਨ ਦਿਓ ਕਿ ਕੂਲਰ ’ਚ ਪਾਣੀ ਨਾ ਰਹੇ ਉਸ ਨੂੰ ਸੁਕਾ ਕੇ ਰੱਖੋ ਜਿਹੜੇ ਦਿਨਾਂ ’ਚ ਪਾਣੀ ਵਾਲਾ ਕੂਲਰ ਚਲਾਓ, ਹਫਤੇ ’ਚ ਇੱਕ ਵਾਰ ਕੁਝ ਬੂੰਦਾਂ ਮਿੱਟੀ ਦੇ ਤੇਲ ਦੀਆਂ ਪਾਉਂਦੇ ਰਹੋ ਤਾਂ ਕਿ ਮੱਛਰ ਪੈਦਾ ਨਾ ਹੋ ਸਕੇ ਪਾਣੀ ਨੂੰ ਬਦਲਦੇ ਰਹੋ।
  • ਘਰ ’ਚ ਫ਼ਰਨੀਚਰ ਹਮੇਸ਼ਾ ਚੰਗੀ ਕੁਆਲਟੀ ਦਾ ਰੱਖੋ, ਖਾਸ ਕਰਕੇ ਲੱਕੜ ਵਾਲਾ ਕਿਉਂਕਿ ਜੇਕਰ ਲੱਕੜ ਪੁਰਾਣੀ ਅਤੇ ਵਧੀਆ ਨਹੀਂ ਹੋਵੇਗੀ ਤਾਂ ਉਸਨੂੰ ਸਿਉਂਕ ਲੱਗਣ ਦਾ ਖ਼ਤਰਾ ਬਣਿਆ ਰਹੇਗਾ।
  • ਬਿਜਲੀ ਦੇ ਉਪਕਰਨਾਂ ਨਾਲ ਵਧੀਆ ਕੁਆਲਟੀ ਦੀ ਤਾਰ ਆਦਿ ਲਗਵਾਓ ਘਟੀਆ ਤਾਰਾਂ ਦੀ ਬਦਬੂ ਨਾਲ ਘਰ ’ਚ ਪ੍ਰਦੂਸ਼ਣ ਫੈਲਦਾ ਹੈ।
  • ਕੁਕਿੰਗ ਗੈਸ ਦੀ ਪਾਈਪ ਦੀ ਸਮੇਂ-ਸਮੇਂ ’ਤੇ ਜਾਂਚ ਕਰਵਾਉਂਦੇ ਰਹੋ ਜਦੋਂ ਵੀ ਲੱਗੇ ਕਿ ਪਾਈਪ ਪੁਰਾਣੀ ਹੋ ਗਈ ਹੈ ਜਾਂ ਗਲ਼ ਰਹੀ ਹੈ ਤਾਂ ਤੁਰੰਤ ਨਵੀਂ ਪਾਈਪ ਲਗਵਾ ਲਓ।
  • ਬਾਕੀ ਬਚੇ ਪੇਂਟ ਆਦਿ ਦੇ ਡੱਬਿਆਂ ਨੂੰ ਘਰ ’ਚ ਥਾਂ ਨਾ ਦਿਓ ਕਿਉਂਕਿ ਇਨ੍ਹਾਂ ਦੇ ਕੈਮੀਕਲ ਸਿਹਤ ’ਤੇ ਮਾੜਾ ਅਸਰ ਪਾਉਂਦੇ ਹਨ
    ਗ਼ ਕਾਲੀਨ ਆਦਿ ਦੀ ਸਫਾਈ ’ਤੇ ਖਾਸ ਧਿਆਨ ਦਿਓ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਡਰਾਈਕਲੀਨ ਕਰਵਾਉਂਦੇ ਰਹੋ ਅਤੇ ਵੈਕਿਊਮ ਕਲੀਨਰ ਨਾਲ ਸਾਫ ਕਰਦੇ ਰਹੋ ਮਹੀਨੇ ’ਚ ਦੋ ਵਾਰ ਧੁੱਪ ਲਵਾਓ ਤਾਂ ਕਿ ਕੀਟਾਣੂ ਨਾ ਪੈਦਾ ਹੋਣ ਤੀਲਾਂ ਵਾਲੇ ਝਾੜੂ ਜਾਂ ਬੁਰਸ਼ ਨਾਲ ਹਰ ਰੋਜ਼ ਸਫਾਈ ਕਰੋ ਦੋ ਹਫਤਿਆਂ ’ਚ ਇੱਕ ਵਾਰ ਮਿੱਟੀ ਦੇ ਤੇਲ ਦੀ ਸਪਰੇਅ ਕਰ ਦਿਓ।
  • ਜੇਕਰ ਘਰ ’ਚੋਂ ਕਾਕਰੋਚ ਆਦਿ ਨਹੀਂ ਜਾਂਦੇ ਤਾਂ ਪੇਸਟ ਕੰਟਰੋਲ ਕੰਪਨੀ ਨਾਲ ਸੰਪਰਕ ਕਰਕੇ ਪੇਸਟ ਕੰਟਰੋਲ ਕਰਵਾਓ।
  • ਘਰ ਦੇ ਗੱਦਿਆਂ ਅਤੇ ਸਿਰ੍ਹਾਣਿਆਂ ਨੂੰ ਧੁੱਪ ਲਵਾਉਂਦੇ ਰਹੋ ਤਾਂ ਕਿ ਕੀਟਾਣੂ ਨਾ ਪੈਦਾ ਹੋਣ।
  • ਡੋਰ ਮੈਟ, ਪਰਦਿਆਂ ਤੇ ਸੋਫਿਆਂ ਆਦਿ ਨੂੰ ਵੈਕਿਊਮ ਕਲੀਨਰ ਨਾਲ ਸਾਫ ਕਰਦੇ ਰਹੋ ਤਾਂ ਕਿ ਮਿੱਟੀ ਜੰਮ ਨਾ ਸਕੇ।
  • ਰਸੋਈ ਦੀ ਸੈਲਫ ਆਦਿ ਦੀ ਸਫਾਈ ਕਰਦੇ ਰਹੋ।
  • ਘਰ ’ਚ ਕਬਾੜ ਨੂੰ ਇਕੱਠਾ ਨਾ ਕਰੋ ਉਸ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਰਹੋ ਕਿਉਂਕਿ ਕਬਾੜ ’ਤੇ ਕੀੜੇ-ਮਕੌੜੇ ਆਪਣੇ ਪੈਰ ਜਲਦੀ ਫੈਲਾਉਂਦੇ ਹਨ।
  • ਪਾਲਤੂ ਜਾਨਵਰ ਘਰ ’ਚ ਹੋਣ ਤਾਂ ਉਨ੍ਹਾਂ ਦੀ ਸਫਾਈ, ਉਨ੍ਹਾਂ ਦੇ ਰਹਿਣ ਦੀ ਥਾਂ ’ਤੇ ਖਾਸ ਧਿਆਨ ਦਿਓ ਜਾਨਵਰਾਂ ਨੂੰ ਬਿਸਤਰ ਜਾਂ ਕਾਲੀਨ ’ਤੇ ਨਾ ਜਾਣ ਦਿਓ ਉਨ੍ਹਾਂ ਦੇ ਵਾਲਾਂ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਨ੍ਹਾਂ ਨੂੰ ਜ਼ਿਆਦਾ ਗੋਦੀ ’ਚ ਨਾ ਬਿਠਾਓ।
  • ਘਰ ਦੀਆਂ ਨੁੱਕਰਾਂ ਅਤੇ ਸਟੋਰ ਦੀ ਸਫਾਈ ਸਮੇਂ-ਸਮੇਂ ’ਤੇ ਕਰਦੇ ਰਹੋ ਫਾਲਤੂ ਸਾਮਾਨ ਨੂੰ ਨਾਲ ਦੀ ਨਾਲ ਸੁੱਟਦੇ ਰਹੋ।

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!