ਐਲੋਵੇਰਾ ਐਬਸਟ੍ਰੈਕਟ ਨਾਲ ਤਿਆਰ ਕੀਤੇ ਨੈਨੋ ਪਾਰਟੀਕਲਜ਼

ਅਤਿ ਸੂਖਮ ਕਣ ਵਿਕਸਿਤ ਕਰਕੇ ਡਾ. ਸੰਜੈ ਕੁਮਾਰ ਨੇ ਬਣਾਇਆ ਰਿਕਾਰਡ
ਨੈਨੋ ਕਣਾਂ ਨੂੰ ਇੰਜੀਨੀਅਰਿੰਗ ਖੇਤਰ ’ਚ ਸੁੰਦਰਤਾ ਕਾਸਮੈਟਿਕ ਉਦਯੋਗ ’ਚ, ਸਿਹਤ ਸੇਵਾ ਵਰਗੀਆਂ ਕੀਮੋਥੈਰੇਪੀ ’ਚ, ਖੁਰਾਕ ਪਦਾਰਥਾਂ ’ਚ, ਇਲੈਕਟ੍ਰਾਨਿਕਸ ’ਚ, ਖੇਡ ਸਮੱਗਰੀ ਉਦਯੋਗ ’ਚ, ਫੌਜੀ ਖੇਤਰ ਤੋਂ ਇਲਾਵਾ ਪੁਲਾੜ ’ਚ ਨੈਨੋ ਤਕਨੀਕੀ ’ਚ ਇਸਤੇਮਾਲ ਕੀਤਾ ਜਾਂਦਾ ਹੈ ਇਹ ਇੱਕ ਜ਼ਿਆਦਾ ਛੋਟਾ ਕਣ ਹੁੰਦਾ ਹੈ, ਜਿਸ ਦਾ ਆਕਾਰ 1 ਤੋਂ 100 ਨੈਨੋ ਮੀਟਰ ਵਿੱਚ ਹੁੰਦਾ ਹੈ

ਨੈਨੋ ਪਾਰਟੀਕਲਸ ਭਾਵ ਛੋਟੇ ਕਣ ਇਸ ਖੇਤਰ ’ਚ ਕੰਮ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਡਾ. ਸੰਜੈ ਕੁਮਾਰ ਨੇ ਰਿਕਾਰਡ ਕਾਇਮ ਕੀਤਾ ਹੈ ਇੰਡੀਆ ਬੁੱਕ ਆਫ਼ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਸਥਾਪਿਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਨਾਲ ਨਵਾਜ਼ਿਆ ਹੈ ਉਹ ਆਪਣੀ ਇਸ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹਨ ਡਾ. ਸੰਜੈ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਅਤੇ ਅਸ਼ੀਰਵਾਦ ਨਾਲ ਹੀ ਉਹ ਇਸ ਕੰਮ ’ਚ ਸਫਲ ਹੋਏ ਹਨ ਡਾ. ਸੰਜੈ ਮੂਲ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਪਿੰਡ ਢਲਿਆਰਾ, ਜ਼ਿਲ੍ਹਾ ਕਾਂਗੜਾ ਦੇ ਰਹਿਣ ਵਾਲੇ ਹਨ ਵਰਤਮਾਨ ’ਚ ਡਾ. ਸੰਜੈ ਗੁਰੂਗ੍ਰਾਮ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ (ਫਿਜ਼ਿਕਸ) ਵਿਭਾਗ ’ਚ ਸੇਵਾਵਾਂ ਦੇ ਰਹੇ ਹਨ

Also Read :-

ਡਾ. ਸੰਜੈ ਦੇ ਵਿੱਦਿਅਕ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ 30 ਰਿਸਰਚ ਪੇਪਰ ਪ੍ਰਕਾਸ਼ਿਤ ਕੀਤੇ ਹਨ ਪੀਐੱਚਡੀ ਦੇ ਦੋ ਵਿਦਿਆਰਥੀਆਂ ਅਤੇ ਐੱਮਫਿਲ ਦੇ ਇੱਕ ਵਿਦਿਆਰਥੀ ਨੂੰ ਗਾਈਡ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਿਗਿਆਨਕ ਅਤੇ ਤਕਨੀਕੀ ਵਿਕਾਸ ਬਹੁਤ ਹੀ ਛੋਟੇ ਪੈਮਾਨੇ ’ਤੇ ਸਮੱਗਰੀ ਦੇ ਗੁਣਾਂ ’ਤੇ ਨਿਰਭਰ ਕਰਦੇ ਹਨ ਇਸ ਤਰ੍ਹਾਂ ਦੇ ਤਕਨੀਕੀ ਵਿਕਾਸ ਨੂੰ ਨੈਨੋ ਟੈਕਨਾਲੋਜੀ ਕਿਹਾ ਜਾਂਦਾ ਹੈ ਨੈਨੋ ਨੂੰ ਗ੍ਰੀਕ ਸ਼ਬਦ ਨੈਨੋਸ ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੁੰਦਾ ਹੈ ਬੌਣਾ ਨੈਨੋ ਤਕਨੀਕ ਨਾਲ ਬਣੇ ਉਤਪਾਦ ਆਕਾਰ ’ਚ ਛੋਟੇ, ਭਾਰ ’ਚ ਹੌਲੇ ਅਤੇ ਭਾਅ ’ਚ ਸਸਤੇ ਹੁੰਦੇ ਹਨ

ਡਾ. ਸੰਜੈ ਨੇ ਐਲੋਵੇਰਾ ਐਬਸਟ੍ਰੈਕਟ ਨਾਲ ਬਣਾਇਆ ਇਹ ਰਿਕਾਰਡ

ਛੋਟੇ ਕਣਾਂ ਵਾਂਗ ਬਹੁਤ ਬਰੀਕੀ ਨਾਲ ਗਿਆਨ ਦੇ ਭੰਡਾਰ ਪ੍ਰੋ. ਸੰਜੈ ਸਿੰਘ ਨੇ ਇਸ ਤਕਨੀਕ ’ਚ ਐਲੋਵੇਰਾ ਦੀ ਵਰਤੋਂ ਕੀਤੀ ਹੈ ਐਲੋਵੇਰਾ ਐਬਸਟ੍ਰੈਕਟ (ਸਾਰ) ਤੋਂ ਉਨ੍ਹਾਂ ਨੇ ਛੋਟੇ ਕਣ ਵਿਕਸਿਤ ਕੀਤੇ ਹਨ ਐਲੋਵੇਰਾ ਹਰਿਆਣਾ ਅਤੇ ਕਈ ਹੋਰ ਸੂਬਿਆਂ, ਦੇਸ਼ਾਂ ’ਚ ਇੱਕ ਦੇਸੀ ਪੌਦਾ ਹੈ ਐਲੋਵੇਰਾ ਦੇ ਪੱਤਿਆਂ ’ਚ 98.5 ਫੀਸਦੀ ਪਾਣੀ ਹੁੰਦਾ ਹੈ

ਬਾਕੀ ਠੋਸ ਸਮੱਗਰੀ ਹੁੰਦੀ ਹੈ, ਜਿਸ ’ਚ ਵਿਟਾਮਿਨ, ਖਣਿੱਜ, ਐਨਜ਼ਾਈਮ, ਚੀਨੀ, ਫੈਨੋਲਿਕ, ਯੋਗਿਕ, ਪਾੱਲੀਸੈਕੇਰਾਈਡ ਅਤੇ ਸਟੇਰੋਲ ਸਮੇਤ 75 ਤੋਂ ਜ਼ਿਆਦਾ ਵੱਖ-ਵੱਖ ਤੱਤ ਹੁੰਦੇ ਹਨ ਇਸ ’ਚ ਅਮੀਨੋ ਐਸਿਡ, ਲਿਪਿਡ ਅਤੇ ਸੈਲੀਸਲਿਕ ਐਸਿਡ ਵੀ ਹੁੰਦੇ ਹਨ ਐਲੋਵੇਰਾ ਜੈਲ ਦੀ ਵਿਆਪਕ ਰੂਪ ਨਾਲ ਸੁੰਦਰਤਾ ਉਤਪਾਦ ਉਦਯੋਗ ’ਚ ਤਰਲ ਪਦਾਰਥ, ਕ੍ਰੀਮ, ਸਨਲੋਸ਼ਨ, ਲਿਪਬਾਮ, ਹੀÇਲੰਗ ਮੱਲ੍ਹਮ ਆਦਿ ’ਚ ਇੱਕ ਹਾਈਡ੍ਰੇਟਿੰਗ ਉਤਪਾਦ ਦੇ ਰੂਪ ’ਚ ਵਰਤੋਂ ਕੀਤੀ ਜਾਂਦੀ ਹੈ

ਨੈਨੋ ਤਕਨੀਕ ’ਚ ਵਸਤੂਆਂ ਦੇ ਅਣੂਆਂ ’ਚ ਕੀਤੇ ਜਾਂਦੇ ਹਨ ਬਦਲਾਅ

ਨੈਨੋ ਤਕਨੀਕੀ ਵਿਗਿਆਨ ਅਤੇ ਤਕਨੀਕ ਦਾ ਉਹ ਹਿੱਸਾ ਹੈ, ਜਿਸ ’ਚ ਪਰਮਾਣੂ ਅਤੇ ਅਣਵਿਕ ਪੈਮਾਨੇ ’ਤੇ ਵਸਤੂਆਂ ਦੇ ਅਣੂਆਂ ’ਚ ਬਦਲਾਅ ਕੀਤੇ ਜਾਂਦੇ ਹਨ ਇਨ੍ਹਾਂ ਪ੍ਰਯੋਗਾਂ ’ਚ ਅਣੂਆਂ ਦਾ ਆਕਾਰ 1 ਨੈਨੋ ਮੀਟਰ ਤੋਂ 100 ਨੈਨੋ ਮੀਟਰ ਦਰਮਿਆਨ ਹੁੰਦਾ ਹੈ ਇੱਕ ਨੈਨੋ ਕਣ ਦਾ ਆਕਾਰ ਇਨਸਾਨੀ ਵਾਲ ਦੀ ਜੜ੍ਹ ਦੇ 800ਵੇਂ ਹਿੱਸੇ ਦੇ ਬਰਾਬਰ ਹੁੰਦਾ ਹੈ ਨੈਨੋ ਪਾਰਟੀਕਲ ਜੋ ਧਰਤੀ ਦੇ ਨਿਰਮਾਣ ਤੋਂ ਹੀ ਮੌਜ਼ੂਦ ਹੋਣ ਦੇ ਬਾਵਜੂਦ ਮਨੁੱਖ ਇਸ ਤੋਂ ਅਣਜਾਣ ਰਿਹਾ ਹੈ

ਜਿਵੇਂ-ਜਿਵੇਂ ਵਿਗਿਆਨ ਅਤੇ ਤਕਨੀਕੀ ਦਾ ਵਿਕਾਸ ਹੁੰਦਾ ਗਿਆ, ਵਿਗਿਆਨਕਾਂ ਨੇ ਇਸ ਦੀ ਹੋਂਦ ਨੂੰ ਪਛਾਣਿਆ ਵਰਤਮਾਨ ’ਚ ਨੈਨੋ ਪਾਰਟੀਕਲ ਨੇ ਵਿਗਿਆਨ ਦੀ ਦੁਨੀਆਂ ’ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਭਵਿੱਖ ’ਚ ਇਸ ਨਾਲ ਕਈ ਸੰਭਾਵਨਾਵਾਂ ਜੁੜ ਚੁੱਕੀਆਂ ਹਨ ਕਾਰਬਨ ਅਧਾਰਿਤ ਨੈਨੋ ਪਾਰਟੀਕਲਜ਼, ਸਿਰੇਮਿਕ ਨੈਨੋ ਪਾਰਟੀਕਲਜ਼, ਅਰਧਚਾਲਕ ਨੈਨੋ ਪਾਰਟੀਕਲਜ਼, ਪਾੱਲੀਮਰਿਕ ਨੈਨੋ ਪਾਰਟੀਕਲਜ਼, ਲਿਪਿਡ ਅਧਾਰਿਤ ਨੈਨੋ ਪਾਰਟੀਕਲਜ਼ ਆਦਿ ਨੈਨੋ ਕਣ ਦੇ ਪ੍ਰਕਾਰ ਹਨ

ਵਿਗਿਆਨ ਅਤੇ ਤਕਨੀਕੀ ਦਾ ਵਿਕਾਸ ਅਤੇ ਭਵਿੱਖ

ਨੈਨੋ ਮੈਟੀਰੀਅਲਸ ਨੂੰ ਪਦਾਰਥਾਂ ਦੇ ਇੱਕ ਸੈੱਟ ਦੇ ਰੂਪ ’ਚ ਪਰਿਭਾਸ਼ਤ ਕੀਤਾ ਜਾਂਦਾ ਹੈ, ਜਿੱਥੇ ਘੱਟ ਤੋਂ ਘੱਟ ਇੱਕ ਆਯਾਮ ਲਗਭਗ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਇੱਕ ਨੈਨੋਮੀਟਰ ਇੱਕ ਮਿਲੀਮੀਟਰ ਦਾ ਦਸ ਲੱਖਵਾਂ ਹਿੱਸਾ ਹੁੰਦਾ ਹੈ ਜੋ ਮਨੁੱਖੀ ਵਾਲ ਦੇ ਵਿਆਸ ਤੋਂ ਲਗਭਗ 100,000 ਗੁਣਾ ਛੋਟਾ ਹੁੰਦਾ ਹੈ ਇਨ੍ਹਾਂ ਸਮੱਗਰੀਆਂ ਨੇ ਹਾਲ ਹੀ ਦੇ ਸਾਲਾਂ ’ਚ ਆਪਣੇ ਅਸਧਾਰਣ ਯੰਤਰਿਕ, ਬਿਜਲੀ, ਆਪਟੀਕਲ ਅਤੇ ਚੁੰਬਕੀ ਗੁਣਾਂ ਕਾਰਨ ਜ਼ਿਆਦਾ ਰੁਚੀ ਪੈਦਾ ਕੀਤੀ ਹੈ

ਨੈਨੋ ਕਣਾਂ ਦੀ ਪਰਿਭਾਸ਼ਾ ਸਬੰਧਿਤ ਸਮੱਗਰੀ, ਖੇਤਰ ਅਤੇ ਪ੍ਰਯੋਗਾਂ ਦੇ ਆਧਾਰ ’ਤੇ ਵੱਖ-ਵੱਖ ਹੁੰਦੀ ਹੈ ਸਹੀ ਅਰਥਾਂ ’ਚ ਉਨ੍ਹਾਂ ਨੂੰ 10-20 ਐੱਨਐੱਮ ਨਾਲੋਂ ਛੋਟੇ ਕਣਾਂ ਦੇ ਰੂਪ ’ਚ ਮੰਨਿਆ ਜਾਂਦਾ ਹੈ, ਜਿੱਥੇ ਠੋਸ ਸਮੱਗਰੀ ਦੇ ਭੌਤਿਕ ਗੁਣਾਂ ’ਚ ਕਾਫ਼ੀ ਬਦਲਾਅ ਆਵੇਗਾ 1 ਤੋਂ 100 ਐਨਐਮ ਤੱਕ ਦੇ ਕਣਾਂ ਨੂੰ ਨੈਨੋਪਾਰਟੀਕਲਜ਼ ਕਿਹਾ ਜਾਂਦਾ ਹੈ ਪਹਿਲੀ ਵਿਗਿਆਨਕ ਰਿਪੋਰਟ ’ਚੋਂ ਇੱਕ 1857 ਦੀ ਸ਼ੁਰੂਆਤ ’ਚ ਮਾਈਕਲ ਫੈਰਾਡੇ ਵੱਲੋਂ ਸੰਸਲੇਸ਼ਿਤ ਕੋਲਾਈਡਲ ਸੋਨੇ ਦੇ ਕਣ ਹਨ ਨੈਨੋਸਟਕਚਰਡ ਉਤਪ੍ਰੇਰਕ ਦੀ ਵੀ 70 ਤੋਂ ਜ਼ਿਆਦਾ ਸਾਲਾਂ ਤੋਂ ਜਾਂਚ ਕੀਤੀ ਗਈ ਹੈ 1940 ਦੇ ਦਹਾਕੇ ਦੀ ਸ਼ੁਰੂਆਤ ਤੱਕ ਰਬੜ ਦੇ ਮਜ਼ਬੂਤੀਕਰਨ ਲਈ ਅਲਟ੍ਰਾਫਾਈਨ ਕਾਰਬਨ ਬਲੈਕ ਦੇ ਬਦਲ ਵਜੋਂ ਸੰਯੁਕਤ ਰਾਜ ਅਮਰੀਕਾ ਅਤੇ ਜਰਮਨੀ ’ਚ ਅਵਕਸ਼ੇਪਿਤ ਅਤੇ ਧੂੰਆਂ ਸਿਲਿਕਾ ਨੈਨੋ ਕਣਾਂ ਦਾ ਨਿਰਮਾਣ ਅਤੇ ਵਿਕਰੀ ਕੀਤੀ ਜਾ ਰਹੀ ਸੀ

ਪੂਜਨੀਕ ਗੁਰੂ ਜੀ ਨੇ ਵਿਖਾਇਆ ਰਿਸਰਚ ਦਾ ਰਾਹ…

ਡਾ. ਸੰਜੈ ਕੁਮਾਰ ਡੇਰਾ ਸੱਚਾ ਸੌਦਾ ਨਾਲ ਬਚਪਨ ਤੋਂ ਹੀ ਜੁੜੇ ਹੋਏ ਹਨ ਮਾਤਾ-ਪਿਤਾ ਸ੍ਰੀਮਤੀ ਨਿਰਮਲਾ ਦੇਵੀ ਅਤੇ ਮਾਸਟਰ ਸ੍ਰੀ ਰਿਖੀ ਰਾਮ ਵੱਲੋਂ ਦਿਖਾਏ ਗਏ ਡੇਰਾ ਸੱਚਾ ਸੌਦਾ ਦੇ ਰਾਹ ਨੂੰ ਉਹ ਕਦੇ ਨਹੀਂ ਭੁੱਲੇ ਡਾ. ਸੰਜੈ ਨੇ ਦੱਸਿਆ ਕਿ ਇੱਕ ਵਾਰ ਸਤਿਸੰਗ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਸੀ ਕਿ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਤਾਂ ਇਸ ਦੇ ਨੁਕਸਾਨ ਵੀ ਬਹੁਤ ਹੋਏ ਹਨ

ਭਵਿੱਖ ’ਚ ਅਜਿਹਾ ਕੰਮ ਕਰੋ, ਜਿਸ ਨਾਲ ਸਾਡੇ ਦੇਸ਼ ਦੀ ਤਰੱਕੀ ਹੋਵੇ ਅਤੇ ਮਾਨਵਤਾ ੂ ਲਾਭ ਹੋਵੇ ਸਾਡੇ ਵਿਗਿਆਨਕਾਂ ਨੂੰ ਜੜ੍ਹੀ-ਬੂਟੀਆਂ ’ਤੇ ਰਿਸਰਚ ਕਰਨੀ ਚਾਹੀਦੀ ਹੈ ਇਨ੍ਹਾਂ ’ਚ ਬਹੁਤ ਕੁਝ ਛੁਪਿਆ ਹੈ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਡਾ. ਸੰਜੈ ਕੁਮਾਰ ਨੇ ਵੀ ਉਸੇ ਰਾਹ ’ਤੇ ਚੱਲ ਕੇ ਕੰਮ ਕੀਤਾ ਡਾ. ਸੰਜੈ ਨੇ ਫੇਰਾਈਟ ਨੈਨੋ ਪਾਰਟੀਕਲਸ ਬਣਾਏ ਹਨ, ਇਨ੍ਹਾਂ ਦਾ ਸਾਈਜ਼ 9 ਨੈਨੋ ਮੀਟਰ ਤੱਕ ਹੈ ਇਸ ਦੀ ਵਰਤੋਂ ਮੈਮੋਰੀ ਡਿਵਾਇਜ਼ ਸਮੇਤ ਕਈ ਐਪਲੀਕੇਸ਼ਨਾਂ ’ਚ ਕੀਤੀ ਜਾਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!