53 saplings planted in 5 minutes neha insan made two records together

5 ਮਿੰਟਾਂ ’ਚ ਲਾਏ53 ਪੌਦੇ
ਮੁਰਸ਼ਿਦ ਦੀ ਪ੍ਰੇਰਨਾ ਨਾਲ ਵਾਤਾਵਰਨ ਪ੍ਰਤੀ ਦਿਖਾਈ ਅਨੋਖੀ ਦੀਵਾਨਗੀ

ਨੇਹਾ ਇੰਸਾਂ ਨੇ ਇਕੱਠੇ ਬਣਾਏ ਦੋ ਰਿਕਾਰਡ

ਕਹਿੰਦੇ ਹਨ ਕਿ ਇਨਸਾਨ ਦੀ ਸੋਚ ਨੂੰ ਉਦੋਂ ਖੰਭ ਲੱਗ ਸਕਦੇ ਹਨ, ਜਦੋਂ ਉਹ ਬੁਲੰਦ ਹੌਂਸਲੇ ਦਾ ਸਵਾਮੀ ਹੋਵੇ ਅਜਿਹੇ ’ਚ ਉਸ ਦਾ ਹਰ ਕੰਮ ਆਪਣੇ ਆਪ ’ਚ ਰਿਕਾਰਡ ਹੁੰਦਾ ਹੈ ਕੁਝ ਅਜਿਹਾ ਕਰ ਦਿਖਾਇਆ ਹੈ

ਹਰਿਆਣਾ ਦੀ ਬੇਟੀ ਨੇਹਾ ਇੰਸਾਂ ਨੇ, ਜਿਸ ਨੇ ਸਿਰਫ਼ 5 ਮਿੰਟਾਂ ’ਚ 53 ਪੌਦੇ ਲਾ ਕੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਹਮੇਸ਼ਾ ਸਮਰਪਿਤ ਰਹਿਣ ਵਾਲੀ ਨੇਹਾ ਮੁਟਰੇਜਾ ਇੰਸਾਂ ਨੇ ਪਹਿਲੇ 5 ਮਿੰਟਾਂ ’ਚ 40 ਪੌਦੇ ਲਾਉਣ ਦੇ ਰਿਕਾਰਡ ਨੂੰ ਤੋੜਦੇ ਹੋਏ ਨਵਾਂ ਅਧਿਆਏ ਲਿਖਿਆ ਹੈ ਦੋਵੇਂ ਸੰਸਥਾਨਾਂ ਨੇ ਨੇਹਾ ਇੰਸਾਂ ਨੂੰ ਉਸ ਦੀ ਇਸ ਸਫਲਤਾ ਲਈ ਪ੍ਰਮਾਣ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ

Also Read :-

ਫਤਿਆਬਾਦ ਦੀ ਅੰਜਲੀ ਕਲੋਨੀ ’ਚ ਰਹਿਣ ਵਾਲੀ ਐੱਮਐੱਸਸੀ/ਬੀਐੱਡ ਕਰ ਚੁੱਕੀ ਨੇਹਾ ਇੰਸਾਂ ਨੇ ਦੱਸਿਆ ਕਿ ਉਹ ਵਾਤਾਵਰਨ ’ਚ ਲਗਾਤਾਰ ਘੁਲਦੇ ਜ਼ਹਿਰੀਲੇ ਧੂੰਏ ਅਤੇ ਪ੍ਰਦੂਸ਼ਣ ਸਬੰਧੀ ਚਿੰਤਤ ਸੀ ਵਾਤਾਵਰਨ ਨੂੰ ਬਚਾਉਣ ਦੇ ਉਦੇਸ਼ ਨਾਲ ਉਸ ਨੇ ਆਪਣਾ ਯੋਗਦਾਨ ਦਿੰਦੇ ਹੋਏ ਪੌਦੇ ਲਾਉਣ ਦੀ ਸੋਚੀ ਅਤੇ 5 ਹੀ ਮਿੰਟਾਂ ’ਚ 53 ਪੌਦੇ ਲਾ ਦਿੱਤੇ 5 ਮਿੰਟਾਂ ’ਚ ਕੀਤੇ ਗਏ
ਇਸ ਪੌਦਾਰੋਪਣ ਦਾ ਉਸ ਨੇ ਬਕਾਇਦਾ ਵੀਡਿਓ ਵੀ ਬਣਾਇਆ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਨੂੰ ਭੇਜਿਆ ਕੁਝ ਦਿਨਾਂ ਬਾਅਦ ਉਸ ਕੋਲ ਇੰਡੀਆ ਬੁੱਕ ਆਫ਼ ਰਿਕਾਰਡਸ ਤੋਂ ਸੰਦੇਸ਼ ਮਿਲਿਆ ਕਿ ਉਸ ਨੇ 5 ਮਿੰਟਾਂ ’ਚ 53 ਪੌਦੇ ਲਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ

ਅਤੇ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਕੀਤਾ ਜਾ ਰਿਹਾ ਹੈ ਨੇਹਾ ਅਤੇ ਉੁਸ ਦਾ ਪਰਿਵਾਰ ਹੁਣ ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ ਹੋਣ ’ਤੇ ਖੁਸ਼ੀ ਮਨਾ ਹੀ ਰਹੇ ਸਨ ਕਿ ਏਸ਼ੀਆ ਬੁੱਕ ਆਫ਼ ਰਿਕਾਰਡ ਨੇ ਵੀ ਉਸ ਦਾ ਨਾਂਅ ਆਪਣੇ ਰਿਕਾਰਡ ’ਚ ਦਰਜ ਕਰਕੇ ਸੰਦੇਸ਼ ਭੇਜਿਆ ਤਾਂ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਗਈ ਦੋਵਾਂ ਸੰਸਥਾਨਾਂ ਨੇ ਉਸ ਦੇ ਕੰਮ ਨੂੰ ਪ੍ਰਮਾਣਿਤ ਕਰਦੇ ਹੋਏ ਬਕਾਇਦਾ ਪ੍ਰਮਾਣ ਪੱਤਰ ਭੇਜੇ ਹਨ, ਨਾਲ ਹੀ ਮੈਡਲ ਵੀ ਦਿੱਤੇ ਹਨ

ਬੇਟੀ ਨੇ ਕਰਵਾਇਆ ਮਾਣ ਮਹਿਸੂਸ

ਨੇਹਾ ਬੇਟੀ ਦਾ ਇਹ ਕੰਮ ਉਨ੍ਹਾਂ ਲੜਕੀਆਂ ਅਤੇ ਮਹਿਲਾਵਾਂ ਲਈ ਪ੍ਰੇਰਨਾ ਬਣੇਗਾ, ਜੋ ਆਪਣੇ ਜੀਵਨ ’ਚ ਕੁਝ ਕਰ ਦਿਖਾਉਣਾ ਚਾਹੁੰਦੀਆਂ ਹਨ ਇਹ ਕਹਿਣਾ ਹੈ ਪਿਤਾ ਮੋਹਨ ਲਾਲ ਇੰਸਾਂ ਅਤੇ ਮਾਤਾ ਸੁਨੀਤਾ ਇੰਸਾਂ ਦਾ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ, ਬਸ ਜ਼ਰੂਰਤ ਹੈ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਅਤੇ ਉਨ੍ਹਾਂ ਦਾ ਸਾਥ ਦੇਣ ਦੀ ਵਾਤਾਵਰਨ ਨੂੰ ਬਚਾਉਣਾ ਹਰ ਇਨਸਾਨ ਦਾ ਕਰਤੱਵ ਬਣਦਾ ਹੈ, ਇਸ ਦੇ ਲਈ ਉਹ ਜਿੰਨਾ ਹੋ ਸਕੇ ਆਪਣਾ ਸਹਿਯੋਗ ਦੇਣ ਹਰ ਇਨਸਾਨ ਨੂੰ ਆਪਣੇ ਜੀਵਨ ’ਚ ਨਾ ਸਿਰਫ਼ ਪੌਦੇ ਲਾਉਣੇ ਚਾਹੀਦੇ ਹਨ, ਸਗੋਂ ਉਨ੍ਹਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਸਮਾਜ ਨੂੰ ਵਾਤਾਵਰਨ ਦੀ ਸੁਰੱਖਿਆ ਤਹਿਤ ਜਾਗਰੂਕ ਕਰਨ ਲਈ 5 ਮਿੰਟਾਂ ’ਚ 53 ਪੌਦੇ ਲਾਏ ਹਨ ਇਹ ਸਭ ਮੇਰੇ ਲਈ ਅਸੰਭਵ ਸੀ, ਪਰ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਮੈਂ ਇਹ ਸਭ ਕਰ ਸਕੀ ਹਾਂ
ਨੇਹਾ ਮੁਟਰੇਜਾ ਇੰਸਾਂ, ਫਤਿਆਬਾਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!