children who grow up under the umbrella of elders are cultured

ਸੰਸਕਾਰੀ ਹੁੰਦੇ ਹਨ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਪਲਣ ਵਾਲੇ ਬੱਚੇ

ਵੱਡੇ-ਬਜ਼ੁਰਗਾਂ ਦੇ ਅਸ਼ੀਸ਼ਾਂ ਅਤੇ ਸ਼ੁੱਭਕਾਮਨਾਵਾਂ ਨਾਲ ਹੀ ਘਰ ਤਰੱਕੀ ਕਰਦੇ ਹਨ, ਪਰ ਇਨ੍ਹਾਂ ਦੀ ਗੈਰ-ਹਾਜ਼ਰੀ ਦਾ ਸਭ ਤੋਂ ਜ਼ਿਆਦਾ ਨਕਾਰਾਤਮਕ ਪ੍ਰਭਾਵ ਛੋਟੇ ਬੱਚਿਆਂ ਦੀ ਪਰਵਰਿਸ਼ ’ਤੇ ਪੈਂਦਾ ਹੈ ਜੋ ਬੱਚੇ ਬਜ਼ੁਰਗਾਂ ਦੇ ਸਾਏ ’ਚ ਪਲਣੇ-ਵਧਣੇ ਹੁੰਦੇ ਹਨ, ਉਨ੍ਹਾਂ ਦੇ ਵਿਹਾਰ ਨਾਲ ਇਸ ਦਾ ਪਤਾ ਚੱਲ ਜਾਂਦਾ ਹੈ ਬਜ਼ੁਰਗ, ਬੱਚਿਆਂ ਨੂੰ ਨਾ ਸਿਰਫ਼ ਸੰਸਕਾਰ ਅਤੇ ਪਿਆਰ ਦਿੰਦੇ ਹਨ

ਸਗੋਂ ਸਮੇਂ-ਸਮੇਂ ’ਤੇ ਬੱਚਿਆਂ ਦੇ ਡਾਕਟਰ, ਅਧਿਆਪਕ, ਦੋਸਤ ਵੀ ਬਣ ਜਾਂਦੇ ਹਨ ਦਾਦਾ-ਦਾਦੀ, ਨਾਨਾ-ਨਾਨੀ ਦੀ ਦ ੇਖ-ਰੇਖ ’ਚ ਰਹੇ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ

ਵੱਡਿਆਂ ਦਾ ਹੋਣਾ ਸੁਰੱਖਿਆ, ਸੰਸਕਾਰ, ਸੰਵੇਦਨਾ, ਗਿਆਨ ਅਤੇ ਆਪਣੀਆਂ ਪਰਿਵਾਰਕ ਜੜ੍ਹਾਂ ਨਾਲ ਜੋੜੇ ਰੱਖਣ ਲਈ ਅਤਿ ਜ਼ਰੂਰੀ ਹੈ ਬੱਚਿਆਂ ਦਾ ਜਿਉਂਦੇ ਇਤਿਹਾਸ ਨਾਲ ਪਰਿਚੈ ਕਰਵਾਉਣਾ, ਕਿੱਸੇ-ਕਹਾਣੀਆਂ ਨਾਲ ਉਨ੍ਹਾਂ ਨੂੰ ਸੰਸਕ੍ਰਿਤੀ ਧਰਮ ਦੀ ਜਾਣਕਾਰੀ ਦੇਣਾ, ਲੋਰੀਆਂ ਅਤੇ ਗਾਣਿਆਂ ਜ਼ਰੀਏ, ਲੋਕ ਸੰਸਕ੍ਰਿਤੀ ਨਾਲ ਰੂਬਰੂ ਕਰਵਾਉਣਾ ਬਜ਼ੁਰਗਾਂ ਵੱਲੋਂ ਹੀ ਸੰਭਵ ਹੈ ਉਨ੍ਹਾਂ ਨੂੰ ਜੀਵਨ ਜਿਉਣ ਦੀ ਕਲਾ ਸਿਖਾਉਣ ਦਾ ਵੱਖਰਾ ਹੀ ਤਰੀਕਾ ਹ ੁੰਦਾ ਹੈ

Also Read :-

ਜੋ ਪਿਆਰ ਅਤੇ ਦੁਲਾਰ ਨਾਲ ਭਰਿਆ ਹੁੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਦਾਦੀ-ਨਾਨੀ ਬੱਚਿਆਂ ਨੂੰ ਪਿਆਰ ਨਾਲ ਪਰੰਪਰਿਕ ਖਾਣਾ ਖਵਾਉਂਦੀਆਂ ਹਨ, ਕਦੇ ਹੱਥ ਨਾਲ ਚੂਰੀ ਕੁੱਟ ਕੇ ਦੇਣਾ, ਉਨ੍ਹਾਂ ਨੂੰ ਆਪਣੀ ਗੋਦ ’ਚ ਬਿਠਾ ਕੇ ਖਾਣਾ ਖੁਵਾ ਦੇਣਾ, ਪਿਆਰ ਨਾਲ ਦੁੱਧ ਪਿਆ ਦੇਣਾ, ਗੱਲਾਂ-ਗੱਲਾਂ ’ਚ ਉਨ੍ਹਾਂ ਦੀ ਜਿਦ ਨੂੰ ਤੋੜ ਕੇ ਕੰਮ ਕਰਨਾ ਆਦਿ ਅੱਜ ਦੇ ਯੁੱਗ ’ਚ ਤਾਂ ਵੈਸੇ ਵੀ ਬਜ਼ੁਰਗਾਂ ਦੀ ਕਦਰ ਨਹੀਂ ਹੋ ਰਹੀ, ਅਜਿਹੇ ’ਚ ਜ਼ਰੂਰਤ ਹੈ ਕਿ ਬਜ਼ੁਰਗਾਂ ਦੀ ਪਰਵਰਿਸ਼ ਹੋਵੇ,

ਆਓ ਜਾਣਦੇ ਹਾਂ ਕਿ ਉਹ ਕਿਵੇਂ ਸਾਡੇ ਅਨਮੋਲ ਗਹਿਣੇ ਹਨ

ਮੁਸ਼ਕਿਲ ’ਚ ਰਾਹਤ:

ਜੇਕਰ ਕੋਈ ਬਜ਼ੁਰਗ ਘਰ ’ਚ ਹੋਵੇ ਤਾਂ ਇਹ ਤੈਅ ਹੋ ਜਾਂਦਾ ਹੈ ਕਿ ਬੱਚੇ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਲਈ ਵਾਰ-ਵਾਰ ਡਾਕਟਰ ਕੋਲ ਲੈ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਦਾਦੀ-ਨਾਨੀ ਹੀ ਬੱਚਿਆਂ ਦੀ ਪਹਿਲੀ ਡਾਕਟਰ ਬਣ ਜਾਂਦੀਆਂ ਹਨ ਉਸ (ਨਵਜਾਤ) ਨੂੰ ਕਿਵੇਂ ਚੁੱਕਣਾ, ਕਿਵੇਂ ਸੁਵਾਉਣਾ, ਮਾਲਿਸ਼ ਕਿਵੇਂ ਕਰੀਏ, ਕੀ ਪਹਿਨਾਈਏ ਇਹ ਸਭ ਦਾਦੀ-ਨਾਨੀ ਦੀ ਦੇਖ-ਰੇਖ ’ਚ ਆਸਾਨੀ ਨਾਲ ਸੰਭਵ ਹੁੰਦਾ ਹੈ ਛੋਟੀਆਂ-ਛੋਟੀਆਂ ਬਿਮਾਰੀਆਂ ਦਾ ਇਲਾਜ ਘਰੇਲੂ ਨੁਸਖਿਆਂ ਨਾਲ ਕਿਵੇਂ ਕਰੀਏ, ਇਸ ਦਾ ਇੱਕ ਵਿਸ਼ਾਲ ਖ਼ਜ਼ਾਨਾ ਨਾਨੀ-ਦਾਦੀ ਤੋਂ ਹੀ ਸਾਨੂੰ ਮਿਲਦਾ ਹੈ ਇਹ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ, ਨਾਲ ਹੀ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ, ਜੋ ਕਿ ਬੱਚਿਆਂ ਨੂੰ ਜੀਵਨ ’ਚ ਲੋਂੜੀਦੀ ਸਿਹਤ ਰੱਖਣ ਲਈ ਬਹੁਤ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ

ਵਿਚਾਰਾਂ ’ਚ ਬਦਲਾਅ:

ਇਹ ਗੱਲ ਪੜ੍ਹਨ ’ਚ ਆਮ ਲੱਗ ਸਕਦੀ ਹੈ ਪਰ ਬਹੁਤ ਗਹਿਰੀ ਹੈ ਜੋ ਬੱਚੇ ਬਜ਼ੁਰਗਾਂ ਦੇ ਨਾਲ ਰਹਿੰਦੇ ਹਨ ਉਨ੍ਹਾਂ ਦੇ ਵਿਚਾਰ ਦੂਸਰੇ ਬੱਚਿਆਂ ਦੀ ਤੁਲਨਾ ’ਚ ਬਿਹਤਰ ਹੁੰਦੇ ਹਨ ਉਹ ਦੂਸਰਿਆਂ ਦੀਆਂ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਅਤੇ ਸਭ ਦੀ ਪਰਵਾਹ ਕਰਦੇ ਹਨ ਸਿੰਗਲ ਪਰਿਵਾਰਾਂ ਦੇ ਬੱਚਿਆਂ ’ਚ ਸਿਰਫ਼ ਆਪਣਾ ਅਤੇ ਆਪਣੇ ਪਰਿਵਾਰ ਦਾ ਸਵਾਰਥ ਦੇਖਣ ਦੀ ਆਦਤ ਬਣਨ ਦੇ ਆਸਾਰ ਜ਼ਿਆਦਾ ਹੁੰਦੇ ਹਨ, ਦੂਜੇ ਪਾਸੇ ਬਜ਼ੁਰਗਾਂ ਦੇ ਨਾਲ ਰਹਿਣ ਵਾਲੇ ਬੱਚੇ ਆਸ-ਪਾਸ ਦੇ ਲੋਕਾਂ, ਦੋਸਤਾਂ ਅਤੇ ਸਮਾਜ ਦੀ ਵੀ ਫਿਕਰ ਕਰਦੇ ਹਨ

ਪਿਆਰ-ਦੁਲਾਰ ਦਾ ਪਿਟਾਰਾ:

ਬੱਚਿਆਂ ਨੂੰ ਸਭ ਤੋਂ ਨਿਛਲ ਅਤੇ ਨਿਹਸਵਾਰਥ ਪਿਆਰ ਜੋ ਦੇ ਸਕਦਾ ਹੈ, ਉਹ ਹੁੰਦੇ ਹਨ ਘਰ ਦੇ ਬਜ਼ੁਰਗ ਮਾਪੇ ਕਈ ਵਾਰ ਜ਼ਿੰਮੇਵਾਰੀਆਂ ਅਤੇ ਨੌਕਰੀਆਂ ਪੇਸ਼ਾ ਹੋਣ ਕਾਰਨ ਬੱਚਿਆਂ ਨੂੰ ਲੋਂੜੀਦਾ ਸਮਾਂ ਅਤੇ ਦੁਲਾਰ ਨਹੀਂ ਦੇ ਪਾਉਂਦੇ ਉਹ ਕਮੀ ਦਾਦਾ- ਦਾਦੀ, ਨਾਨਾ-ਨਾਨੀ ਪੂਰੀ ਕਰਦੇ ਹਨ ਉਹ ਆਪਣਾ ਪੂਰਾ ਪਿਆਰ ਦਿਲਚਸਪੀ ਨਾਲ ਆਪਣੇ ਪੋਤਾ-ਪੋਤੀ, ਦੋਹਤਾ-ਦੋਹਤੀ ਨੂੰ ਦਿੰਦੇ ਹਨ ਉਹ ਖੁਦ ਤਾਂ ਪਿਆਰ ਕਰਦੇ ਹੀ ਹਨ, ਨਾਲ ਹੀ ਮਾਤਾ-ਪਿਤਾ ਦੇ ਗੁੱਸੇ ਤੋਂ ਵੀ ਬੱਚਿਆਂ ਨੂੰ ਬਚਾਉਂਦੇ ਹਨ ਇਸ ਤੋਂ ਇਲਾਵਾ ਬੱਚਿਆਂ ਦੇ ਗਲਤੀ ਕਰਨ ’ਤੇ ਉਨ੍ਹਾਂ ਨੂੰ ਸਹੀ ਤਰ੍ਹਾਂ ਸਮਝਾਉਣਾ ਅਤੇ ਸਹੀ ਵਿਹਾਰਕ ਗਿਆਨ ਦੇਣਾ ਵੀ ਬਜ਼ੁਰਗ ਬਾਖੂਬੀ ਸਮਝਦੇ ਹਨ ਕਈ ਵਾਰ ਜਦੋਂ ਮਾਪਿਆਂ ’ਤੋਂ ਬੱਚੇ ਕੋਈ ਗੱਲ ਨਹੀਂ ਸਮਝਦੇ ਤਾਂ ਉਹ ਗੱਲ ਘਰ ਦੇ ਬਜ਼ੁਰਗ ਅਸਾਨੀ ਨਾਲ ਬੱਚਿਆਂ ਨੂੰ ਸਮਝਾ ਦਿੰਦੇ ਹਨ

ਸੰਸਕ੍ਰਿਤੀ ਨਾਲ ਰਿਸ਼ਤਾ ਪਾਉਣਾ:

ਰਾਤ ਨੂੰ ਸੌਂਦੇ ਸਮੇਂ ਕਹਾਣੀਆਂ ਸੁਣਾਉਣਾ, ਗਾਣੇ, ਭਜਨ, ਲੋਰੀ ਸੁਣਾਉਣਾ ਬਜ਼ੁਰਗਾਂ ਦੀ ਖਾਸੀਅਤ ਹੁੰਦੀ ਹੈ ਉਹ ਇਹ ਸਭ ਸਿਰਫ ਬੱਚਿਆਂ ਦਾ ਮਨ ਬਹਿਲਾਉਣ ਨੂੰ ਨਹੀਂ ਸਗੋਂ ਇਨ੍ਹਾਂ ਜ਼ਰੀਏ ਬੱਚਿਆਂ ਨੂੰ ਇਤਿਹਾਸ ਅਤੇ ਸੰਸਕ੍ਰਿਤੀ ਤੋਂ ਜਾਣੂੰ ਕਰਵਾਉਣ ਲਈ ਵੀ ਕਰਦੇ ਹਨ ਨਾਲ ਹੀ ਉਹ ਸੰਸਕਾਰ ਦੇ ਬੀਜ ਵੀ ਬੀਜਦੇ ਹਨ ਪਰਿਵਾਰ ਦੇ ਰੀਤੀ-ਰਿਵਾਜ਼ਾਂ ਬਾਰੇ ਗਿਆਨ ਵੀ ਸਾਨੂੰ ਉਨ੍ਹਾਂ ਤੋਂ ਮਿਲਦਾ ਹੈ ਤੀਜ਼-ਤਿਉਹਾਰਾਂ ਦਾ ਮਹੱਤਵ, ਉਨ੍ਹਾਂ ਨੂੰ ਮਨਾਉਣ ਦੀ ਸਹੀ ਜਾਣਕਾਰੀ ਘਰ ਦੇ ਬਜ਼ੁਰਗਾਂ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਘਰ ਦਾ ਕੋਈ ਵੀ ਸ਼ੁੱਭ ਕੰਮ ਹੋਵੇ ਜਾਂ ਸੰਸਕਾਰ ਦਾ ਮੌਕਾ ਹੋਵੇ, ਇਨ੍ਹਾਂ ਨੂੰ ਬਜ਼ੁਰਗਾਂ ਤੋਂ ਬਿਨਾਂ ਪੂਰਾ ਕਰਨਾ ਅਸੰਭਵ ਹੈ

ਬਜ਼ੁਰਗ ਘਰ ਦੀ ਅਹਿਮ ਕੜੀ:

ਮਾਪੇ ਆਪਣੇ ਬੱਚਿਆਂ ਤੋਂ ਭਵਿੱਖ ’ਚ ਕੀ ਉਮੀਦ ਰੱਖਦੇ ਹਨ ਇਹ ਉਹ ਆਪਣੇ ਵਿਹਾਰ ਨਾਲ ਬੱਚਿਆਂ ਨੂੰ ਸਿਖਾ ਸਕਦੇ ਹਨ ਜੇਕਰ ਘਰ ’ਚ ਬਜ਼ੁਰਗ ਹੈ ਅਤੇ ਮਾਪੇ ਉਨ੍ਹਾਂ ਦਾ ਸਨਮਾਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਧਿਆਨ ਰੱਖਦੇ ਹਨ ਤਾਂ ਬੱਚੇ ਆਪਣੇ ਆਪ ਹੀ ਵੱਡਿਆਂ ਦਾ ਸਨਮਾਨ ਅਤੇ ਸਭ ਦਾ ਧਿਆਨ ਰੱਖਣਾ ਸਿੱਖ ਜਾਂਦੇ ਹਨ ਮਾਪੇ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦਾ ਕੰਮ ਵੀ ਬਜ਼ੁਰਗ ਕਰਦੇ ਹਨ ਨਾਲ ਹੀ ਪਰਿਵਾਰ ਦੇ ਹਰ ਮੈਂਬਰ ਦਾ ਆਪਸੀ ਪ੍ਰੇਮ ਬਣਿਆ ਰਹੇ, ਇਸ ਦੀ ਜ਼ਿੰਮੇਵਾਰੀ ਵੀ ਬਜ਼ੁਰਗਾਂ ਦੀ ਹੁੰਦੀ ਹੈ ਬੱਚਿਆਂ ਦੇ ਮਨ ’ਚ ਸੰਵੇਦਨਾ ਪੈਦਾ ਕਰਨ ਦਾ ਕੰਮ ਘਰ ਦੇ ਵੱਡਿਆਂ ਤੋਂ ਚੰਗਾ ਕੋਈ ਹੋਰ ਨਹੀਂ ਕਰ ਸਕਦਾ

ਕੁਝ ਗੱਲਾਂ ਜੋ ਬੱਚਿਆਂ ਨੂੰ ਸਮਝਾਉਣੀਆਂ ਜ਼ਰੂਰੀ ਹਨ:

  • ਬੱਚੇ, ਵੱਡੇ-ਬਜ਼ੁਰਗਾਂ ਦੇ ਕੋਲ ਉਦੋਂ ਜਾਂਦੇ ਹਨ ਜਦੋਂ ਉਹ ਦੁਖੀ ਜਾਂ ਕਿਸੇ ਗੱਲ ਤੋਂ ਪ੍ਰੇਸ਼ਾਨ ਹੁੰਦੇ ਹਨ ਜਾਂ ਫਿਰ ਕਿਤੋਂ ਅਸਫਲ ਹੋ ਕੇ ਵਾਪਸ ਆਉਂਦੇ ਹਨ ਆਮ ਤੌਰ ’ਤੇ ਬੱਚੇ ਪੈਸੇ ਦੀ ਜ਼ਰੂਰਤ ਪੈਣ ’ਤੇ ਵੱਡਿਆਂ ਕੋਲ ਜਾਂਦੇ ਹਨ ਮਾਪਿਆਂ ਤੋਂ ਗੱਲ ਮ ੰਨਵਾਉਣੀ ਹੋਵੇ ਤਾਂ ਬੱਚਿਆਂ ਨੂੰ ਬਜ਼ੁਰਗਾਂ ਦੀ ਯਾਦ ਆਉਂਦੀ ਹੈ ਅਜਿਹਾ ਨਾ ਕਰੋ, ਵੱਡਿਆਂ ਦੇ ਕੋਲ ਰੈਗੂਲਰ ਤੌਰ ’ਤੇ ਬੈਠੋ ਅਤੇ ਉਨ੍ਹਾਂ ਨੂੰ ਆਪਣੀ ਦੁਨੀਆਂ ’ਚ ਸ਼ਾਮਲ ਕਰੋ
  • ਬਜ਼ੁਰਗ, ਬੱਚਿਆਂ ਲਈ ਬਿਨਾਂ ਉਮੀਦ ਦੇ ਬਹੁਤ ਕੁਝ ਕਰਦੇ ਹਨ ਬੱਚਿਆਂ ਦਾ ਵੀ ਕਰਤੱਵ ਬਣਦਾ ਹੈ ਕਿ ਉਹ ਉਨ੍ਹਾਂ ਦਾ ਖਿਆਲ ਰੱਖਣ
  • ਬਜ਼ੁਰਗ ਵਧਦੀ ਉਮਰ ’ਚ ਇਕੱਲਾਪਣ ਮਹਿਸੂਸ ਕਰਦੇ ਹਨ, ਖਾਸ ਤੌਰ ’ਤੇ ਆਪਣੇ ਸਾਥੀ ਦੇ ਜਾਣ ਤੋਂ ਬਾਅਦ ਇਸ ਲਈ ਉਨ੍ਹਾਂ ਨਾਲ ਸਮਾਂ ਜ਼ਰੂਰ ਬਿਤਾਓ ਉਨ੍ਹਾਂ ਨੂੰ ਇਹ ਅਹਿਸਾਸ ਨਾ ਹੋਣ ਦਿਓ ਕਿ ਉਹ ਇਕੱਲੇ ਹਨ
  • ਤੁਹਾਡੇ ਫੈਸਲੇ ਬੇਸ਼ੱਕ ਛੋਟੇ ਹੁੰਦੇ ਹਨ ਪਰ ਵੱਡਿਆਂ ਤੋਂ ਸਲਾਹ ਲਓ ਅਤੇ ਉਨ੍ਹਾਂ ਨੂੰ ਆਪਣੇ ਫੈਸਲਿਆਂ ’ਚ ਸ਼ਾਮਲ ਕਰੋ
  • ਘਰ ਦੇ ਬਜ਼ੁਰਗਾਂ ਨਾਲ ਰੈਗੂਲਰ ਤੌਰ ’ਤੇ ਥੋੜ੍ਹਾ ਸਮਾਂ ਜ਼ਰੂਰ ਬਿਤਾਓ ਉਨ੍ਹਾਂ ਨੂੰ ਕਹਿ ਕੇ ਹੀ ਘਰ ਤੋਂ ਬਾਹਰ ਜਾਓ ਅਤੇ ਵਾਪਸ ਆ ਕੇ ਵੀ ਉਨ੍ਹਾਂ ਨੂੰ ਆਪਣੇ ਘਰ ਵਾਪਸ ਆਉਣ ਦੀ ਸੂਚਨਾ ਦਿਓ ਇਸ ਨਾਲ ਬਜ਼ੁਰਗਾਂ ਨੂੰ ਨਾ ਸਿਰਫ਼ ਪ੍ਰੇਮ ਅਤੇ ਪਰਿਵਾਰ ਦਾ ਅਹਿਸਾਸ ਹੁੰਦਾ ਹੈ, ਸਗੋਂ ਉਹ ਆਪਣੇ ਆਪ ਨੂੰ ਘਰ ਦਾ ਵੱਡਾ ਸਮਝ ਕੇ ਖੁਸ਼ ਵੀ ਹੁੰਦੇ ਹਨ
  • ਜਿਸ ਤਰ੍ਹਾਂ ਬਜ਼ੁਰਗ ਬੱਚਿਆਂ ਨਾਲ ਨਿਹਸਵਾਰਥ ਭਾਵ ਨਾਲ ਪ੍ਰੇਮ ਕਰਦੇ ਹਨ, ਉਸੇ ਤਰ੍ਹਾਂ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਨਾਲ ਆਤਮੀਅਤਾ ਨਾਲ ਪ੍ਰੇਮ ਕਰਨ
  • ਬੱਚਿਆਂ ਦੇ ਸੌਣ ਦਾ ਸਮਾਂ ਬਜ਼ੁਰਗਾਂ ਦੇ ਨਾਲ ਹੀ ਤੈਅ ਕਰੋ ਇਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਦਾ ਸਾਥ ਜ਼ਿਆਦਾ ਸਮੇਂ ਤੱਕ ਰਹਿੰਦਾ ਹੈ, ਜਿਸ ਨਾਲ ਬੱਚੇ ਉਨ੍ਹਾਂ ਤੋਂ ਕੁਝ ਸਿੱਖ ਪਾਉਂਦੇ ਹਨ
  • ਉਨ੍ਹਾਂ ਦੇ ਜਨਮ ਦਿਨ, ਸ਼ਾਦੀ ਦੀ ਸਾਲਗਿਰ੍ਹਾ ਦਾ ਉਤਸਵ ਜ਼ਰੂਰ ਮਨਾਓ

” ਬੱਚਿਆਂ ਨੂੰ ਸਭ ਤੋਂ ਨਿਛੱਲ ਅਤੇ ਨਿਹਸਵਾਰਥ ਪਿਆਰ ਜੋ ਦੇ ਸਕਦਾ ਹੈ, ਉਹ ਹੁੰਦੇ ਹਨ ਘਰ ਦੇ ਬਜ਼ੁਰਗ ਮਾਪੇ ਕਈ ਵਾਰ ਜ਼ਿੰਮੇਵਾਰੀਆਂ ਅਤੇ ਨੌਕਰੀਪੇਸ਼ਾ ਹੋਣ ਕਾਰਨ ਬੱਚਿਆਂ ਨੂੰ ਲੋਂੜੀਦਾ ਸਮਾਂ ਅਤੇ ਦੁਲਾਰ ਨਹੀਂ ਦੇ ਪਾਉਂਦੇ ਉਹ ਕਮੀ ਦਾਦਾ- ਦਾਦੀ, ਨਾਨਾ-ਨਾਨੀ ਪੂਰੀ ਕਰਦੇ ਹਨ ਉਹ ਆਪਣਾ ਪੂਰਾ ਪਿਆਰ ਦਿਲਚਸਪੀ ਸਮੇਤ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ ਦਿੰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!