co win app for covid 19 vaccination here is everything you need to know

ਵੈਕਸੀਨ ਦਾ ‘ਆਧਾਰ’ ਬਣੇਗਾ ‘ਕੋ-ਵਿਨ ਐਪ’ co win app for covid 19 vaccination here is everything you need to know
ਕੇਂਦਰੀ ਸਿਹਤ ਮੰਤਰਾਲੇ ਨੇ ਵੈਕਸੀਨੇਸ਼ਨ ਲਈ ਕੋ-ਵਿਨ ਐਪ ਤਿਆਰ ਕੀਤਾ ਹੈ ਇਸ ਦੀ ਮੱਦਦ ਨਾਲ ਵੈਕਸੀਨ ਡਿਲੀਵਰੀ ਦੀ ਰੀਅਲ ਟਾਈਮ ਮਾੱਨੀਟਰਿੰਗ ’ਚ ਮੱਦਦ ਮਿਲੇਗੀ ਐਪ ਜ਼ਰੀਏ ਸਰਕਾਰ ਵੈਕਸੀਨੇਸ਼ਨ ਕਰਾ ਚੁੱਕੇ ਲੋਕਾਂ ਦਾ ਡੇਟਾ ਸੁਰੱਖਿਅਤ ਰੱਖ ਸਕੇਗੀ

ਇਸੇ ਐਪ ’ਤੇ ਰਜਿਸਟੇ੍ਰਸ਼ਨ ਕਰਾਉਣ ਤੋਂ ਬਾਅਦ ਹੀ ਲੋਕਾਂ ਦਾ ਵੈਕਸੀਨੇਸ਼ਨ ਕੀਤਾ ਜਾਏਗਾ ਕੋ-ਵਿਨ (ਕੋਵਿਡ-19 ਵੈਕਸੀਨ ਇੰਟੈਲੀਜੈਂਸ ਨੈੱਟਵਰਕ), ਈ-ਵਿਨ (ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ਦਾ ਅਪਗ੍ਰੇਡਿਡ ਵਰਜ਼ਨ ਹੈ

  • ਕੋ-ਵਿਨ ਐਪ ’ਤੇ ਰਜਿਸਟ੍ਰੇਸ਼ਨ ਦੀ ਪ੍ਰੋਸੈੱਸ
  • ਕੋ-ਵਿਨ ਦੀ ਆਫਿਸ਼ੀਅਲ ਵੈੱਬਸਾਇਟ ’ਤੇ ਸੈਲਫ ਰਜਿਸਟ੍ਰੇਸ਼ਨ ਲਈ ਫੋਟੋ ਅਤੇ ਆਈਡੀ ਦੀ ਜ਼ਰੂਰਤ ਹੋਵੇਗੀ
  • ਆਈਡੀ ’ਚ ਵੋਟਰ ਆਈਡੀ, ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਅਤੇ ਪੈਨਸ਼ਨ ਡਾਕਊਮੈਂਟ ਦਾ ਇਸਤੇਮਾਲ ਕਰ ਸਕੋਂਗੇ
  • ਰਜਿਸਟੇ੍ਰਸ਼ਨ ਦੌਰਾਨ ਆਪਣੇ ਮੋਬਾਇਲ ਨੰਬਰ ਦੀ ਜਾਣਕਾਰੀ ਵੀ ਦੇਣੀ ਹੋਵੇਗੀ
  • ਰਜਿਸਟ੍ਰੇਸ਼ਨ ਹੁੰਦੇ ਹੀ ਵੈਕਸੀਨੇਸ਼ਨ ਦੀ ਡੇਟ, ਟਾਇਮ ਅਤੇ ਜਗ੍ਹਾ ਦਿੱਤੀ ਜਾਏਗੀ

12 ਭਾਸ਼ਾਵਾਂ ’ਚ ਭੇਜੇ ਜਾਣਗੇ ਐੱਸਐੱਮਐੱਸ

ਵੈਕਸੀਨੇਸ਼ਨ ਦਾ ਇੰਤਜਾਰ ਕਰ ਰਹੇ ਲੋਕਾਂ ਨੂੰ ਜਾਣਕਾਰੀ ਦੇਣ ਲਈ 12 ਭਾਸ਼ਾਵਾਂ ’ਚ ਐੱਸਐੱਮਐੱਸ ਭੇਜੇ ਜਾਣਗੇ ਵੈਕਸੀਨ ਲਗਵਾ ਕੇ ਇੱਕ ਕਿਊਆਰ ਕੋਡ ਸਰਟੀਫਿਕੇਟ ਵੀ ਮਿਲੇਗਾ ਜਿਸ ਨੂੰ ਮੋਬਾਇਲ ’ਚ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਦਫ ਕੋਡ ਬੇਸਡ ਸਰਟੀਫਿਕੇਟ ਨੂੰ ਸਟੋਰ ਕਰਨ ਲਈ ਸਰਕਾਰ ਦੇ ਡਾਕਿਊਮੈਂਟ ਸਟੋਰੇਜ਼ ਐਪ ‘ਡਿਜੀਲਾੱਕਰ’ ਨੂੰ ਇੰਟੀਗ੍ਰੇਟ ਕੀਤਾ ਜਾ ਸਕਦਾ ਹੈ ਇਸ ਦੇ ਨਾਲ 247 ਦੀ ਸੁਵਿਧਾ ਵੀ ਮਿਲੇਗੀ

ਤਿੰਨ ਫੇਜ਼ ’ਚ ਹੋਵੇਗਾ ਵੈਕਸੀਨੇਸ਼ਨ

ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵੈਕਸੀਨ ਲੋਕਾਂ ਨੂੰ ਤਿੰਨ ਫੇਜ਼ ’ਚ ਲਾਈ ਜਾਏਗੀ ਇਨ੍ਹਾਂ ’ਚ ਪਹਿਲੇ ਫੇਜ਼ ’ਚ ਸਾਰੇ ਫਰੰਟਲਾਇਨ ਹੈਲਥਕੇਅਰ ਪ੍ਰੋਫੈਸ਼ਨਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਦੂਜੇ ਫੇਜ਼ ’ਚ ਐਂਮਰਜੰਸੀ ਸੇਵਾਵਾਂ ਨਾਲ ਜੁੜੇ ਲੋਕ ਸ਼ਾਮਲ ਹਨ ਆਖਰ ’ਚ ਗੰਭੀਰ ਸਥਿਤੀ ਵਾਲੇ ਲੋਕਾਂ ਨੂੰ ਟੀਕਾ ਲਾਇਆ ਜਾਏਗਾ

ਕੋ-ਵਿਨ ਐਪ ’ਚ ਪੰਜ ਮਾਡਲ

ਇਸ ਐਪ ਨਾਲ ਵੈਕਸੀਨੇਸ਼ਨ ਦੀ ਪ੍ਰੋਸੈੈੱਸ, ਐਡਮਿਨੀਸਟ੍ਰੇਟਿਵ ਐਕਟੀਵਿਟੀਜ, ਟੀਕਾਕਰਨ ਕਰਮਚਾਰੀਆਂ ਅਤੇ ਉਨ੍ਹਾ ਲੋਕਾਂ ਲਈ ਇੱਕ ਮੰਚ ਦੀ ਤਰ੍ਹਾਂ ਕੰਮ ਕਰੇਗਾ, ਜਿਨ੍ਹਾਂ ਨੂੰ ਵੈਕਸੀਨ ਲਾਇਆ ਜਾਣਾ ਹੈ ਇਸ ’ਚ ਪੰਜ ਮਾਡਲ ਦਿੱਤੇ ਹਨ ਜਿਸ ’ਚ ਪ੍ਰਸ਼ਾਸਨਿਕ ਮਾਡਲ, ਰਜਿਸਟੇ੍ਰਸ਼ਨ ਮਾਡਲ, ਵੈਕਸੀਨੇਸ਼ਨ ਮਾਡਲ, ਲਾਭਕਾਰੀ ਸਵੀਕ੍ਰਿਤੀ ਮਾਡਲ ਅਤੇ ਰਿਪੋਰਟ ਮਾਡਲ ਸ਼ਾਮਲ ਹਨ

ਪ੍ਰਸ਼ਾਸਨਿਕ ਮਾਡਲ:

ਉਹ ਲੋਕ ਜੋ ਵੈਕਸੀਨੇਸ਼ਨ ਈਵੇਂਟ ਦਾ ਇਸਤੇਮਾਲ ਕਰਨਗੇ ਇਸ ਮਾਡਲ ਜ਼ਰੀਏ ਉਹ ਸੈਸ਼ਨ ਤੈਅ ਕਰ ਸਕਦੇ ਹਨ, ਜਿਸ ਦੇ ਜ਼ਰੀਏ ਟੀਕਾ ਲਵਾਉਣ ਲਈ ਲੋਕਾਂ ਅਤੇ ਪ੍ਰਬੰਧਕਾਂ ਨੂੰ ਨੋਟੀਫਿਕੇਸ਼ਨ ਜ਼ਰੀਏ ਜਾਣਕਾਰੀ ਮਿਲੇਗੀ

ਰਜਿਸਟ੍ਰੇਸ਼ਨ ਮਾਡਲ:

ਉਨ੍ਹਾਂ ਲੋਕਾਂ ਲਈ ਹੋੋਵੇਗਾ ਜੋ ਟੀਕਾਕਰਨ ਪ੍ਰੋਗਰਾਮ ਲਈ ਆਪਣਾ ਰਜਿਸਟੇ੍ਰਸ਼ਨ ਕਰਵਾਉਣਗੇ

ਵੈਕਸੀਨੇਸ਼ਨ ਮਾਡਲ:

ਉਨ੍ਹਾਂ ਲੋਕਾਂ ਦੀਆਂ ਜਾਣਕਾਰੀਆਂ ਵੈਰੀਫਾਈ ਕਰੇਗਾ, ਜੋ ਟੀਕਾ ਲਗਵਾਉਣ ਲਈ ਆਪਣਾ ਰਜਿਸਟੇ੍ਰਸ਼ਨ ਕਰਨਗੇ ਅਤੇ ਇਸ ਬਾਰੇ ਸਟੇਟਸ ਅਪਡੇਟ ਕਰੇਗਾ

ਬੈਨੀਫੀਸ਼ੀਅਲ ਅਪਰੂਵਲ ਮਾਡਲ:

ਇਸ ਜ਼ਰੀਏ ਟੀਕਾਕਰਨ ਦੇ ਲਾਭਕਾਰੀ ਲੋਕਾਂ ਨੂੰ ਮੈਸਜ ਭੇਜੇ ਜਾਣਗੇ ਇਸ ਨਾਲ ਦਫਕੋਡ ਵੀ ਜਨਰੇਟ ਹੋਵੇਗਾ ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਦਾ ਈ-ਸਰਟੀਫਿਕੇਟ ਵੀ ਮਿਲੇਗਾ

ਰਿਪੋਰਟ ਮਾਡਲ:

ਇਸ ਜ਼ਰੀਏ ਟੀਕਾਕਰਨ ਪ੍ਰੋਗਰਾਮ ਨਾਲ ਜੁੜੀ ਰਿਪੋਰਟ ਤਿਆਰ ਹੋਵੇਗੀ ਜਿਵੇਂ ਟੀਕਾਕਰਨ ਦੇ ਕਿੰਨੇ ਸੈਸ਼ਨ ਹੋਏ, ਕਿੰਨੇ ਲੋਕਾਂ ਨੂੰ ਟੀਕਾ ਲੱਗਿਆ, ਕਿੰਨੇ ਲੋਕਾਂ ਨੇ ਰਜਿਸਟੇ੍ਰਸ਼ਨ ਦੇ ਬਾਵਜ਼ੂਦ ਟੀਕਾ ਨਹੀਂ ਲਗਵਾਇਆ ਆਦਿ

ਸਰਕਾਰ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਅਤੇ ਮੈਡੀਕਲ ਫਰੰਟਲਾਇਨ ਵਰਕਰਾਂ ਦਾ ਡਾਟਾ ਕੋ-ਵਿਨ ਐਪ ’ਤੇ ਅਪਲੋਡ ਹੋਵੇਗਾ ਇਨ੍ਹਾਂ ਲੋਕਾਂ ਨੂੰ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ ਸਰਕਾਰ ਨੇ ਐਪ ਦੇ ਸਾਫਟਵੇਅਰ ਨੂੰ ਚੈੱਕ ਕਰਨ ਲਈ ਵੱਖ-ਵੱਖ ਪੱਧਰ ’ਤੇ ਕਈ ਵਾਰ ਰਿਹਰਸਲ ਕੀਤੀ ਹੈ 700 ਜ਼ਿਲਿ੍ਹਆਂ ’ਚ 90 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸਾਫਟਵੇਅਰ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!