Caring For Children

ਬਦਲਦੇ ਸਮੇਂ ਨਾਲ ਬਜ਼ੁਰਗਾਂ ਦਾ ਮਾਣ-ਸਨਮਾਨ ਘਟਦਾ ਜਾ ਰਿਹਾ ਹੈ ਨਵੀਂ ਪੀੜ੍ਹੀ ਨਵੀਂ ਸੋਚ ਦੇ ਘੋੜੇ ’ਤੇ ਸਵਾਰ ਹੋ ਕੇ ਜਲਦ ਤੋਂ ਜਲਦ ਅਸਮਾਨ ਨੂੰ ਛੂਹਣਾ ਚਾਹੁੰਦੀ ਹੈ ਸਿੱਟੇ ਵਜੋਂ ਉਹ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਭੁੱਲਦੀ ਜਾ ਰਹੀ ਹੈ ਅੱਜ ਬਜ਼ੁਰਗਾਂ ਨੂੰ ਵੀ ਪੁਰਾਣਾ ਸਾਮਾਨ ਸਮਝਿਆ ਜਾਣ ਲੱਗਾ ਹੈ ਬੱਚੇ ਬਜ਼ੁਰਗਾਂ ਦਾ ਸਨਮਾਨ ਕਰਨਾ ਭੁੱਲ ਰਹੇ ਹਨ। ਅਸਲੀਅਤ ਇਹ ਹੈ ਕਿ ਪਿਛਲੇ ਦੋ-ਤਿੰਨ ਦਹਾਕਿਆਂ ’ਚ ਸਾਡੀ ਸਮਾਜਿਕ ਵਿਵਸਥਾ ਅਤੇ ਸੋਚ ਵਿਚ ਬਦਲਾਅ ਆਇਆ ਹੈ ਸਮਾਜ ’ਚ ਨਿਊਕਲੀਅਰ ਫੈਮਿਲੀ ਦੀ ਧਾਰਨਾ ਅਤੇ ਸੋਚ ਤੇਜ਼ੀ ਨਾਲ ਪੈਦਾ ਹੋ ਰਹੀ ਹੈ ਸਾਂਝਾ ਪਰਿਵਾਰ ਪ੍ਰਣਾਲੀ ਹੌਲੀ-ਹੌਲੀ ਖਤਮ ਹੋ ਰਹੀ ਹੈ ਜਾਂ ਇੰਝ ਕਹੋ ਕਿ ਇਹ ਖ਼ਤਮ ਹੋਣ ਦੀ ਕਗਾਰ ’ਤੇ ਹੈ ਅੱਜ ਬੱਚਿਆਂ ਲਈ ਫੈਮਿਲੀ ਦਾ ਅਰਥ ‘ਮੰਮੀ-ਪਾਪਾ’ ਹੀ ਹੈ ਅਤੇ ਦੂਜੇ ਰਿਸ਼ਤੇ ਅੰਕਲ-ਆਂਟੀ ’ਤੇ ਹੀ ਖ਼ਤਮ ਹੋ ਜਾਂਦੇ ਹਨ। (Caring For Children)

ਇਹ ਵੀ ਪੜ੍ਹੋ : ਮੁੰਡਿਆਂ ਨੂੰ ਵੀ ਸਿਖਾਓ ਘਰ ਦੇ ਕੰਮ || Boys Work

ਸਾਂਝੇ ਪਰਿਵਾਰਾਂ ਦਾ ਟੁੱਟਣਾ, ਮਾਪਿਆਂ ਦੇ ਕੰਮਕਾਜੀ ਹੋਣ ਕਾਰਨ ਮਾਤਾ-ਪਿਤਾ ਬੱਚਿਆਂ ਨੂੰ ਲੋਂੜੀਦਾ ਸਮਾਂ ਨਹੀਂ ਦੇ ਪਾਉਂਦੇ ਹਨ ਅੱਜ ਮੰਮੀ-ਪਾਪਾ ਕੋਲ ਐਨਾ ਸਮਾਂ ਨਹੀਂ ਹੈ ਕਿ ਉਹ ਦੋ ਮਿੰਟ ਆਰਾਮ ਨਾਲ ਬੈਠ ਕੇ ਬੱਚਿਆਂ ਨੂੰ ਸੰਸਕਾਰ ਦੇ ਸਕਣ, ਉਨ੍ਹਾਂ ਨੂੰ ਰਿਸ਼ਤਿਆਂ ਬਾਰੇ ਦੱਸ ਸਕਣ ਅਤੇ ਉਨ੍ਹਾਂ ਨੂੰ ਇਹ ਸਮਝਾ ਸਕਣ ਕਿ ਇਨ੍ਹਾਂ ਬਜ਼ੁਰਗਾਂ ਨੇ ਸਾਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਇਨ੍ਹਾਂ ਕਾਰਨ ਧਰਤੀ ’ਤੇ ਸਾਡੀ ਹੋਂਦ ਹੈ ਬਜ਼ੁਰਗ ਸਾਡੀ ਕਿਰਪਾ ਦੇ ਨਹੀਂ ਸਗੋਂ ਉਚਿਤ ਮਾਣ-ਸਨਮਾਨ ਦੇ ਹੱਕਦਾਰ ਹਨ, ਪਰ ਭੱਜ-ਦੌੜ ਭਰੀ ਜਿੰਦਗੀ ’ਚ ਕਿਸ ਕੋਲ ਐਨਾ ਸਮਾਂ ਹੈ ਜੋ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦਾ ਆਦਰ-ਮਾਣ ਕਰਨ ਦਾ ਸਲੀਕਾ ਸਿਖਾ ਸਕੇ। (Caring For Children)

ਅਜਿਹਾ ਵੀ ਨਹੀਂ ਹੈ ਕਿ ਸਿੰਗਲ ਪਰਿਵਾਰਾਂ ’ਚ ਹੀ ਬੱਚੇ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਨਾ ਜਾਣਦੇ ਹਨ ਬਦਲਦੀ ਸਮਾਜਿਕ ਅਤੇ ਪਰਿਵਾਰਕ ਵਿਵਸਥਾ ’ਚ ਸਾਂਝੇ ਪਰਿਵਾਰਾਂ ’ਚ ਪਲਣ ਵਾਲੇ ਬੱਚਿਆਂ ’ਚ ਵੀ ਬਜ਼ੁਰਗਾਂ ਪ੍ਰਤੀ ਆਦਰ ਦਾ ਭਾਵ ਘੱਟ ਹੋਇਆ ਹੈ ਕਿਉਂਕਿ ਹੁਣ ਬੱਚੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀਆਂ ਕਹਾਣੀਆਂ ਸੁਣਨਾ ਨਹੀਂ ਚਾਹੁੰਦੇ ਉਨ੍ਹਾਂ ਨੂੰ ਟੀ.ਵੀ. ’ਤੇ ਪ੍ਰਸਾਰਿਤ ਹੋਣ ਵਾਲੇ ਕਾਰਟੂਨ ਸੀਰੀਜ਼, ਕੰਪਿਊਟਰ, ਵੀਡੀਓ ਅਤੇ ਮੋਬਾਈਲ ਗੇਮਾਂ ਹੀ ਭਾਉਂਦੀਆਂ ਹਨ ਸਿੱਟੇ ਵਜੋਂ ਸਕੂਲੋਂ ਆਉਣ ਤੋਂ ਬਾਅਦ ਬੱਚੇ ਆਪਣਾ ਜ਼ਿਆਦਾਤਰ ਸਮਾਂ ਟੀ.ਵੀ. ਅਤੇ ਹੋਰ ਸਾਧਨਾਂ ਨਾਲ ਹੀ ਬਿਤਾਉਂਦੇ ਹਨ। (Caring For Children)

ਉਨ੍ਹਾਂ ਦਾ ਘਰ ਦੇ ਜੀਆਂ ਨਾਲ ਗੱਲਬਾਤ ਕਰਨਾ ਨਾ-ਮਾਤਰ ਦਾ ਜਾਂ ਫਿਰ ਸਵਾਰਥ ਨਾਲ ਸਬੰਧਿਤ ਰਹਿ ਜਾਂਦਾ ਹੈ ਕਿਸੇ ਵੀ ਰਿਸ਼ਤੇ ਦੀ ਸਮਝ, ਪਿਆਰ ਅਤੇ ਮਾਣ-ਸਨਮਾਨ ਉਦੋਂ ਪੈਦਾ ਹੁੰਦਾ ਹੈ ਜਦੋਂ ਉਸ ਰਿਸ਼ਤੇ ਨਾਲ ਰਹੀਏ, ਉਸ ਨਾਲ ਉੱਠੀਏ-ਬੈਠੀਏ, ਗੱਲਬਾਤ ਕਰੀਏ ਪਰ ਜਦੋਂ ਬੱਚੇ ਵੱਡੇ ਬਜ਼ੁਰਗਾਂ ਨਾਲ ਰਹਿੰਦੇ ਹੀ ਨਹੀਂ ਹਨ ਤਾਂ ਉਨ੍ਹਾਂ ਦੇ ਮਨ ’ਚ ਬਜੁਰਗਾਂ ਲਈ ਨਾ ਤਾਂ ਕੋਈ ਪਿਆਰ ਹੈ ਅਤੇ ਨਾ ਹੀ ਉਨ੍ਹਾਂ ਨੂੰ ਬਜੁਰਗਾਂ ਦੇ ਮਾਣ-ਸਨਮਾਨ ਦਾ ਕੁਝ ਪਤਾ ਹੈ। (Caring For Children)

ਉੱਪਰੋਂ ਮਾਤਾ-ਪਿਤਾ ਦੀ ਭੱਜ-ਦੌੜ ਨਾਲ ਭਰਪੂਰ ਜਿੰਦਗੀ, ਸਿੰਗਲ ਪਰਿਵਾਰਾਂ ਦੀ ਵਧਦੀ ਗਿਣਤੀ, ਬੱਚਿਆਂ ਨੂੰ ਬਜ਼ੁਰਗਾਂ ਤੋਂ ਦੂਰ ਕਰ ਰਹੀ ਹੈ ਅਸਲੀਅਤ ਇਹ ਹੈ ਕਿ ਬਜ਼ੁਰਗਾਂ ਕੋਲ ਤਜ਼ਰਬੇ ਦਾ ਅਖੁੱਟ ਖਜ਼ਾਨਾ ਉਪਲੱਬਧ ਹੈ, ਜੇਕਰ ਬੱਚੇ ਬਜ਼ੁਰਗਾਂ ਦੀ ਛਤਰ-ਛਾਇਆ ’ਚ ਆਪਣਾ ਜੀਵਨ ਗੁਜਾਰਨ ਤਾਂ ਉਨ੍ਹਾਂ ’ਚ ਸੱਭਿਅਤਾ-ਸੰਸਕ੍ਰਿਤੀ ਦੀ ਸਮਝ ਆਵੇਗੀ ਅਤੇ ਇਸਦੇ ਨਾਲ ਹੀ ਅਣਗਿਣਤ ਹੋਰ ਗੁਣ ਅਤੇ ਚੰਗੀਆਂ ਆਦਤਾਂ ਵੀ ਸਿੱਖ ਜਾਣਗੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬੱਚਿਆਂ ਨੂੰ ਬਜ਼ੁਰਗਾਂ ਦਾ ਸਨਮਾਨ ਕਰਨਾ ਸਿਖਾਈਏ ਅਤੇ ਉਨ੍ਹਾਂ ਨੂੰ ਇਹ ਵੀ ਦੱਸੀਏ ਕਿ ਇਸ ਦੇਸ਼ ਅਤੇ ਉਨ੍ਹਾਂ ਲਈ ਬਜ਼ੁਰਗ ਕਿੰਨੇ ਜ਼ਰੂਰੀ ਅਤੇ ਕੀਮਤੀ ਹਨ। (Caring For Children)

ਆਸ਼ੀਸ਼ ਵਸ਼ਿਸ਼ਠ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!