ਘਰੇਲੂ ਕੰਮ ਸਮਾਜ ’ਚ ਹੁਣ ਵੀ ਸਿਰਫ ਕੁੜੀ ਨੂੰ ਹੀ ਸਿਖਾਇਆ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ ਬਚਪਨ ਲੰਘਦਿਆਂ ਹੀ ਉਸ ਲਈ ਨਸੀਹਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਅਖੇ, ਇਹ ਕੰਮ ਇੱਥੇ ਨਹੀਂ ਸਿੱਖਣਗੀਆਂ ਤਾਂ ਕੀ ਸਹੁਰਿਆਂ ’ਤੇ ਜਾ ਕੇ ਸਿੱਖਣਗੀਆਂ? ਜਾਂ ਧੀਏ ਸਹੁਰਿਆਂ ’ਚ ਪੇਕਿਆਂ ਦੀ ਲਾਜ ਰੱਖਣ ਲਈ ਘਰ ਦਾ ਕੰਮ ਤਾਂ ਚੰਗੀ ਤਰ੍ਹਾਂ ਸਿੱਖਣਾ ਹੀ ਪੈਂਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਔਸਤਨ ਸਾਰੇ ਘਰਾਂ ’ਚ ਹੁੰਦੀਆਂ ਹਨ ਐਨਾ ਹੀ ਨਹੀਂ, ਸਹੁਰੇ ਘਰ ’ਚ ਵੀ ਘਰੇਲੂ ਕੰਮ ਦਾ ਤਜ਼ਰਬਾ ਘੱਟ ਹੋਣ ’ਤੇ ਉਸ ਨੂੰ ਕਈ ਤਾਹਨੇ ਸੁਣਨੇ ਪੈਂਦੇ ਹਨ
ਜ਼ਿਆਦਾਤਰ ਮਾਂ-ਬਾਪ ਕੁੜੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਘਰੇਲੂ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹਨ। (Boys Work)

ਸਕੂਲਾਂ ’ਚ ਵੀ ਉਨ੍ਹਾਂ ਲਈ ਗ੍ਰਹਿ ਵਿਗਿਆਨ ਦਾ ਸਬਜੈਕਟ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਜੋ ਮਾਂ-ਬਾਪ ਸਕੂਲ ’ਚ ਹੋਰ ਵਿਸ਼ਿਆਂ ਦੀ ਸਿੱਖਿਆ ਦਿਵਾਉਂਦੇ ਹਨ, ਉਹ ਘਰ ’ਚ ਹੀ ਘਰੇਲੂ ਸਿੱਖਿਆ ਦੇਣ ਦਾ ਪੂਰਾ-ਪੂਰਾ ਯਤਨ ਕਰਦੇ ਹਨ ਪਰ ਅਜਿਹਾ ਘਰ ਸ਼ਾਇਦ ਹੀ ਕੋਈ ਹੋਵੇੇ, ਜਿੱਥੇ ਮੁੰਡੇ ਨੂੰ ਘਰੇਲੂ ਕੰਮ ਸਿਖਾਇਆ ਜਾਂਦਾ ਹੋਵੇ ਜਾਂ ਕੋਈ ਮੁੰਡਾ ਸਕੂਲ ’ਚ ਗ੍ਰਹਿ ਵਿਗਿਆਨ ਦੀ ਸਿੱਖਿਆ ਲੈਂਦਾ ਹੋਵੇ। (Boys Work)

ਦੇਖਿਆ ਜਾਵੇ ਤਾਂ ਘਰੇਲੂ ਕੰਮ ਦੀ ਸਿੱਖਿਆ ਮੁੰਡਿਆਂ ਲਈ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਕੁੜੀਆਂ ਲਈ ਪਰ ਇਸ ਨੂੰ ਤਾਂ ਔਰਤਾਂ ਵਾਲਾ ਕੰਮ ਕਹਿ ਕੇ ਮੁੰਡਿਆਂ ਨੂੰ ਹਮੇਸ਼ਾ ਦੂਰ ਹੀ ਰੱਖਿਆ ਜਾਂਦਾ ਹੈ ਜਦੋਂਕਿ ਹੋਣਾ ਇਹ ਚਾਹੀਦੈ ਕਿ ਮੁੰਡਿਆਂ ਨੂੰ ਵੀ ਇਸ ਦੀ ਸਿੱਖਿਆ ਆਪਣੇ ਲਈ ਜ਼ਰੂਰੀ ਸਮਝਣੀ ਚਾਹੀਦੀ ਹੈ ਘਰੇਲੂ ਕੰਮਕਾਜ ਦਾ ਗਿਆਨ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ ਨੌਕਰੀ ਲਈ ਜ਼ਿਆਦਾਤਰ ਘਰੋਂ ਬਾਹਰ ਹੀ ਜਾਣਾ ਪੈਂਦਾ ਹੈ ਘਰੇਲੂ ਕੰਮ ਨਾ ਆਉਣ ਦਾ ਉਦੋਂ ਉਨ੍ਹਾਂ ਨੂੰ ਕਿੰਨਾ ਦੁੱਖ ਹੁੰਦਾ ਹੈ, ਉਹੀ ਜਾਣਦੇ ਹਨ। (Boys Work)

ਕੁਝ ਸਮਾਂ ਪਹਿਲਾਂ ਜਦੋਂ ਮੈਂ ਪਿੰਡ ਗਿਆ ਤਾਂ ਮੇਰੀ ਮੁਲਾਕਾਤ ਇੱਕ ਨਵਨਿਯੁਕਤ ਅਧਿਆਪਕ ਨਾਲ ਹੋਈ ਜਦੋਂ ਉਨ੍ਹਾਂ ਨਾਲ ਰਸਮੀ ਜਾਣ-ਪਛਾਣ ਤੋਂ ਬਾਅਦ ਮੈਂ ਪੁੱਛਿਆ ਕਿ ਉੱਥੋਂ ਦੇ ਲੋਕ ਅਤੇ ਖੇਤਰ ਕਿਵੇਂ ਲੱਗੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਹੋਰ ਤਾਂ ਸਭ ਕੁਝ ਠੀਕ ਹੈ ਪਰ ਹੋਟਲ ਨਹੀਂ ਹੈ ਇਸ ’ਤੇ ਮੈਂ ਕਿਹਾ, ਭਲਾ ਪਿੰਡ ’ਚ ਹੋਟਲ ਦਾ ਕੀ ਕੰਮ, ਉਦੋਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੁੱਲ੍ਹਾ ਤੱਕ ਬਾਲਣਾ ਨਹੀਂ ਆਉਂਦਾ ਖੈਰ, ਜਿਵੇਂ-ਕਿਵੇਂ ਸਕੂਲ ਦੇ ਬੱਚੇ ਉਨ੍ਹਾਂ ਦਾ ਖਾਣਾ ਆਦਿ ਬਣਾ ਦਿਆ ਕਰਦੇ ਸਨ ਉਨ੍ਹਾਂ ਅਧਿਆਪਕ ਸਾਹਿਬ ਦਾ ਕਹਿਣਾ ਸੀ ਕਿ ਬਚਪਨ ’ਚ ਮਾਂ-ਬਾਪ ਪਤਾ ਨਹੀਂ ਕਿਉਂ ਐਨੀ ਮਹੱਤਵਪੂਰਨ ਸਿੱਖਿਆ ਤੋਂ ਵਾਂਝੇ ਰੱਖਦੇ ਹਨ। (Boys Work)

ਅਜਿਹਾ ਨਹੀਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਸਿਰਫ ਉਨ੍ਹਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ ਜੋ ਘਰ ਤੋਂ ਦੂਰ ਅਤੇ ਇਕੱਲੇ ਨੌਕਰੀ ਕਰਦੇ ਹਨ ਸਗੋਂ ਉਨ੍ਹਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਰਿਵਾਰ ਨਾਲ ਰਹਿੰਦੇ ਹਨ। ਜੇਕਰ ਵਿਸਤ੍ਰਿਤ ਸਰਵੇਖਣ ਕੀਤਾ ਜਾਵੇ ਤਾਂ ਨਤੀਜਾ ਇਹ ਨਿੱਕਲੇਗਾ ਕਿ ਜ਼ਿਆਦਾਤਰ ਲੋਕ ਘਰੇਲੂ ਕੰਮ ਦੀ ਸਿੱਖਿਆ ਨਾ ਜਾਣਨ ਕਾਰਨ ਪਰਿਵਾਰਕ ਪ੍ਰੇਸ਼ਾਨੀਆਂ ਝੱਲਦੇ ਹਨ ਮੇਰਾ ਆਪਣਾ ਤਜ਼ਰਬਾ ਤਾਂ ਇਹੀ ਦੱਸਦਾ ਹੈ ਕਿ ਸੌ ਫੀਸਦੀ ਲੋਕ ਘਰੇਲੂ ਕੰਮ ਲਈ ਔਰਤਾਂ ’ਤੇ ਹੀ ਨਿਰਭਰ ਰਹਿੰਦੇ ਹਨ। (Boys Work)

Also Read : ਸਰੀਰ ’ਚ ਚੁਸਤੀ ਲਿਆਉਂਦੈ ਤਾੜ ਆਸਣ

ਘਰ-ਪਰਿਵਾਰ ’ਚ ਕਈ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਹਨ ਬਿਮਾਰ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਪ੍ਰੇਸ਼ਾਨੀ ਹੁੰਦੀ ਹੀ ਹੈ ਜੇਕਰ ਪਤਨੀ ਬਿਮਾਰ ਹੋ ਜਾਵੇ ਤਾਂ ਹੋਰ ਆਫਤ ਖਾਣੇ ਲਈ ਹੋਟਲ ਦਾ ਸਹਾਰਾ ਅਤੇ ਕੱਪੜੇ ਆਦਿ ਧੋਣ ਲਈ ਧੋਬੀ ਦਾ ਜੇਕਰ ਪਤੀ ਨੂੰ ਕੰਮ ਆਉਂਦਾ ਹੈ ਤਾਂ ਠੀਕ ਨਹੀਂ ਤਾਂ ਬੱਚਿਆਂ ਨਾਲ ਵੀ ਹੋਵੋਗੇ ਪ੍ਰੇਸ਼ਾਨ। ਅਜਿਹੀ ਹੀ ਇੱਕ ਘਟਨਾ ਕੁਝ ਸਮਾਂ ਪਹਿਲਾਂ ਮੇਰੇ ਸਾਹਮਣੇ ਉਦੋਂ ਵਾਪਰੀ ਜਦੋਂ ਮੈਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਿਆ ਉਨ੍ਹਾਂ ਦੀ ਪਤਨੀ ਬਿਮਾਰ ਸੀ ਅਤੇ ਬੱਚੇ ਛੋਟੇ-ਛੋਟੇ ਜਦੋਂ ਉਹ ਖਾਣਾ ਹੋਟਲ ਤੋਂ ਲੈਣ ਜਾਣ ਲੱਗੇ ਤਾਂ ਮੈਂ ਕਿਹਾ, ਕੀ ਖਾਣਾ ਘਰ ਨਹੀਂ ਬਣਾਉਂਦੇ? ਇਸ ’ਤੇ ਉਨ੍ਹਾਂ ਕਿਹਾ, ਕੀ ਕਰੀਏ ਕਦੇ ਖਾਣਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਰੀਤਾ ਬਿਮਾਰ ਹੈ ਤਾਂ ਕੌਣ ਬਣਾਏਗਾ?। (Boys Work)

ਇਸ ਤਰ੍ਹਾਂ ਦੀਆਂ ਘਟਨਾਵਾਂ ਲਗਭਗ ਸਾਰਿਆਂ ਨਾਲ ਵਾਪਰਦੀਆਂ ਹਨ ਪਰ ਕੋਈ ਵੀ ਇਸ ਵੱਲ ਨਹੀਂ ਸੋਚਦਾ ਕਿ ਮੁੰਡਿਆਂ ਨੂੰ ਵੀ ਘਰ ਦਾ ਕੰਮ ਸਿਖਾਉਣਾ ਜ਼ਰੂਰੀ ਹੈ ਇੱਥੋਂ ਤੱਕ ਕਿ ਉਹ ਲੋਕ ਜੋ ਖੁਦ ਇਸ ਦੀ ਅਗਿਆਨਤਾ ਦਾ ਨਤੀਜਾ ਭੁਗਤ ਚੁੱਕੇ ਹਨ, ਉਹ ਵੀ ਇਸ ਨੂੰ ਔਰਤਾਂ ਦਾ ਕੰਮ ਕਹਿ ਕੇ ਮੁੰਡਿਆਂ ਨੂੰ ਇਸ ਦੀ ਸਿੱਖਿਆ ਨਹੀਂ ਦਿੰਦੇ ਜਿੱਥੇ ਇੱਕ ਪਾਸੇ ਕੁੜੀ ਘਰ ਦਾ ਪੂਰਾ ਕੰਮ, ਇੱਥੋਂ ਤੱਕ ਕਿ ਖੁਦ ਦੇ ਕੱਪੜੇ ਆਦਿ ਸਿਉਣ ’ਚ ਪੂਰੀ ਤਰ੍ਹਾਂ ਆਤਮ-ਨਿਰਭਰ ਹੁੰਦੀ ਹੈ, ਦੂਜੇ ਪਾਸੇ ਮੁੰਡਾ ਕਮੀਜ਼ ਜਾਂ ਪੈਂਟ ਦਾ ਟੁੱਟਿਆ ਬਟਨ ਤੱਕ ਲਾਉਣ ਲਈ ਭੈਣ, ਮਾਂ ਜਾਂ ਭਾਬੀ ਆਦਿ ’ਤੇ ਨਿਰਭਰ ਰਹਿੰਦਾ ਹੈ। (Boys Work)

ਜਿੱਥੇ ਇੱਕ ਪਾਸੇ ਨੌਕਰੀਪੇਸ਼ਾ ਕੁੜੀਆਂ ਖੁਦ ਆਪਣੇ ਹੱਥਾਂ ਨਾਲ ਹਰ ਕੰਮ ਕਰਦੀਆਂ ਹਨ, ਦੂਜੇ ਪਾਸੇ ਮੁੰਡੇ ਹਰ ਕੰਮ ਲਈ ਦੂਜਿਆਂ ’ਤੇ ਨਿਰਭਰ ਰਹਿੰਦੇ ਹਨ ਸ਼ਾਇਦ ਹੀ ਕੋਈ ਕੁੜੀ ਅਜਿਹੀ ਹੋਵੇਗੀ ਜੋ ਹੋਟਲ ’ਚ ਲਗਾਤਾਰ ਖਾਣਾ ਪਸੰਦ ਕਰਦੀ ਹੋਵੇ ਪਰ ਪੁਰਸ਼ ਨੂੰ ਅਕਸਰ ਲਗਾਤਾਰ ਹੋਟਲ ’ਚ ਭੋਜਨ ਕਰਦੇ ਜਾਂ ਧੋਬੀ ਆਦਿ ਤੋਂ ਕੱਪੜੇ ਧੁਆਉਂਦੇ ਦੇਖਿਆ ਜਾ ਸਕਦਾ ਹੈ ਅਜਿਹਾ ਉਹ ਖੁਸ਼ੀ ਨਾਲ ਨਹੀਂ ਕਰਦਾ ਸਗੋਂ ਰਸੋਈ ਆਦਿ ਦਾ ਕੰਮ ਨਾ ਆਉਣ ਦੀ ਵਜ੍ਹਾ ਨਾਲ ਕਰਦਾ ਹੈ। (Boys Work)

ਮੁੰਡਿਆਂ ਦੀ ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੀਆਂ ਘਰੇਲੂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਮਾਂ-ਬਾਪ ਨੂੰ ਚਾਹੀਦੈ ਕਿ ਉਹ ਕੁੜੀ ਦੇ ਨਾਲ-ਨਾਲ ਮੁੰਡੇ ਨੂੰ ਵੀ ਸਹੀ ਢੰਗ ਨਾਲ ਘਰ ਦੇ ਕੰਮ ਸਿਖਾਉਣ ਕਿਉਂਕਿ ਮੁੰਡੇ ਹੀ ਅਕਸਰ ਇਸ ਕੰਮ ਦੀ ਜਾਣਕਾਰੀ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੁੰਦੇ ਹਨ। (Boys Work)

ਲਕਸ਼ਮਣ ਸਿੰਘ ਧਾਮੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!