Editorial

ਆਓ! ਆਪਣੇ ਭਵਿੱਖ ਲਈ ਪਾਣੀ ਬਚਾਈਏ  -ਸੰਪਾਦਕੀ

ਗਰਮੀ ਦੇ ਤੇਵਰ ਆਪਣਾ ਅਸਰ ਦਿਖਾਉਣ ਲੱਗੇ ਹਨ ਉਂਜ ਵੀ ਹਰ ਸਾਲ ਪਹਿਲਾਂ ਦੇ ਮੁਕਾਬਲੇ ਗਰਮੀ ਦਾ ਪ੍ਰਕੋਪ ਵਧ ਹੀ ਰਿਹਾ ਹੈ ਗਰਮੀ ਦੇ ਭਿਆਨਕ ਤੇਵਰ ਆਮ ਜਨਤਾ ਨੂੰ ਬੇਹਾਲ ਕਰ ਦਿੰਦੇ ਹਨ ਕੜਕਦੀ ਧੁੱਪ ਅਤੇ ਹੀਟਵੇਵ ਨਾਲ ਜਦੋਂ ਪ੍ਰੇਸ਼ਾਨੀ ਦਾ ਸਬਬ ਬਣਦਾ ਹੈ ਤਾਂ ਇਨਸਾਨ ਤਾਂ ਇਨਸਾਨ, ਹਰ ਜੀਵ-ਪ੍ਰਾਣੀਆਂ ਦੀ ਹਾਲਤ ਪਤਲੀ ਹੋ ਜਾਂਦੀ ਹੈ ਇਹ ਦਿਨ ਬੜੇ ਝੁਲਸਾਉਣ ਵਾਲੇ ਹੁੰਦੇ ਹਨ ਇਨ੍ਹੀਂ ਦਿਨੀਂ ਇੱਕ ਤਾਂ ਸੂਰਜ-ਦੇਵ ਅੱਗ ਦੇ ਗੋਲੇ ਵਰਸਾ ਰਹੇ ਹੁੰਦੇ ਹਨ ਅਤੇ ਦੂਜਾ ਪਾਣੀ ਦੀ ਕਿੱਲਤ ਨਾਲ ਵੀ ਸਾਰਿਆਂ ਨੂੰ ਦੋ ਚਾਰ ਹੋਣਾ ਪੈਂਦਾ ਹੈ ਉਦੋਂ ਪਤਾ ਚੱਲਦਾ ਹੈ ਕਿ ਪਾਣੀ ਦੀ ਅਹਿਮੀਅਤ ਕੀ ਹੈ,

ਕਿਉਂਕਿ ਆਮ ਦਿਨਾਂ ਵਿੱਚ ਤਾਂ ਅਸੀਂ ਪਾਣੀ ਦੇ ਬਾਰੇ ਕਦੇ ਫਿਕਰਮੰਦ ਹੀ ਨਹੀਂ ਰਹਿੰਦੇ ਪਤਾ ਹੀ ਨਹੀਂ ਕਿੰਨੀ ਵੱਡੀ ਮਿਕਦਾਰ ’ਚ ਪਾਣੀ ਹਰ ਰੋਜ਼ ਇੰਝ ਹੀ ਵਿਅਰਥ ’ਚ ਵਹਾ ਦਿੰਦੇ ਹਾਂ ਅਤੇ ਜਦੋਂ ਗਰਮੀ ਦੇ ਦਿਨਾਂ ’ਚ ਪਾਣੀ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ ਤਾਂ ਸਮਝ ਆਉਂਦਾ ਹੈ ਕਿ ਪਾਣੀ ਸਾਡੇ ਲਈ ਕਿੰਨਾ ਮਹੱਤਵਪੂਰਨ ਤੇ ਬਹੁਮੁੱਲਾ ਹੈ ਵਾਕਈ ਪਾਣੀ ਜੋ ਬੜਾ ਆਸਾਨੀ ਨਾਲ ਹਰ ਥਾਂ ਉਪਲਬੱਧ ਹੈ, ਸਾਡੇ ਲਈ ਬਹੁਤ ਅਨਮੋਲ ਹੈ ਇਹ ਐਨਾ ਦੁਰਲੱਭ ਹੈ ਕਿ ਇੱਕ ਸਮੇਂ ਅਸੀਂ ਭੋਜਨ ਤੋਂ ਬਿਨਾਂ ਤਾਂ ਰਹਿ ਸਕਦੇ ਹਾਂ, ਪਰ ਪਾਣੀ ਨਾ ਮਿਲੇ ਤਾਂ ਮਨੁੱਖ ਜਿਉਂਦਾ ਹੀ ਨਾ ਰਹੇ ਕਿਉਂਕਿ ਪਾਣੀ ਸਾਡੇ ਲਈ ਹੈ ਹੀ ਐਨਾ ਜ਼ਰੂਰੀ ਤਾਂ ਇੰਜ ਕਹਿ ਸਕਦੇ ਹਾਂ ਕਿ ‘ਪਾਣੀ ਹੈ ਤਾਂ ਜ਼ਿੰਦਗੀ ਹੈ’

ਬਾਦਸ਼ਾਹ ਸਿਕੰਦਰ ਬਾਰੇ ਅਸੀਂ ਬਹੁਤ ਪੜਿ੍ਹਆ ਹੈ, ਸੁਣਿਆ ਹੈ ਉਸਦੀ ਮੌਤ ਪਾਣੀ ਦੇ ਨਾ ਮਿਲਣ ਨਾਲ ਹੀ ਹੋਈ ਸੀ ਦੁਨੀਆਂ ਨੂੰ ਜਿੱਤਣ ਨਿਕਲਿਆ ਸੀ ਉਹ ਪਰ ਬੇਬੀਲੋਨ (ਇਰਾਕ-ਇਰਾਨ) ਦੇ ਜੰਗਲਾਂ ’ਚ ਤੇਜ਼ ਬੁਖਾਰ ਨਾਲ ਤੜਫਦਾ ਹੋਇਆ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸ-ਤਰਸ ਕੇ ਮਰ ਗਿਆ ਸੈਂਕੜੇ ਸਾਲ ਪਹਿਲਾਂ ਹੋਈ ਇਹ ਘਟਨਾ ਪਾਣੀ ਦੇ ਮਹੱਤਵ ਨੂੰ ਸਮਝਾਉਣ ਲਈ ਅੱਜ ਵੀ ਪ੍ਰਸੰਗਿਕ ਹੈ, ਵਿਚਾਰਯੋਗ ਹੈ ਕਿਉਂਕਿ ਜੀਵਨ ਵੀ ਉਹੀ ਹੈ ਅਤੇ ਜਰੂਰਤ ਵੀ ਉਹੀ ਹੈ ਅੱਜ ਵੀ ਜਦੋਂ ਸਾਨੂੰ ਕਿਤੇ ਕੋਈ ਪਸ਼ੂ-ਪੰਛੀ ਜਾਂ ਵਿਅਕਤੀ ਬੇਹੋਸ਼ ਹੋਇਆ ਮਿਲਦਾ ਹੈ ਤਾਂ  ਅਸੀਂ ਝੱਟ ਤੋਂ ਉਸ ’ਤੇ ਪਾਣੀ ਦੇ ਛਿੱਟੇ ਮਾਰਦੇ ਹਾਂ ਤਾਂ ਕਿ ਉਸਨੂੰ ਬਚਾਇਆ ਜਾ ਸਕੇ ਸਹੀ ਸਮੇਂ ’ਤੇ ਸਾਡਾ ਅਜਿਹਾ ਯਤਨ ਕਿਸੇ ਦੀ ਜਾਨ ਬਚਾ ਸਕਦਾ ਹੈ

Also Read:  Chinta Se Mukti Ke Upay in Punjabi : ਚਿੰਤਾ ਤੋਂ ਬਚੋ

ਗਰਮੀ ਤੋਂ ਬੇਬਸ ਜਨਮਾਨਸ ਨੂੰ ਅਜਿਹੀ ਮੱਦਦ ਦੀ ਦਰਕਾਰ ਰਹਿੰਦੀ ਹੈ ਕਿਉਂਕਿ ਇਹ ਗਰਮੀ ਕਿਸੇ ਲਈ ਵੱਡੀ ਜਾਨਲੇਵਾ ਸਾਬਤ ਹੋ ਸਕਦੀ ਹੈ ਪਾਣੀ ਨਾ ਮਿਲਣ ਨਾਲ ਬੇਸਹਾਰਾ ਪਸ਼ੂ-ਪੰਛੀ ਕਈ ਵਾਰ ਇਸ ਹਾਲਤ ’ਚ ਪਹੁੰਚ ਜਾਂਦੇ ਹਨ ਇਸ ਲਈ ਸਾਨੂੰ ਉਨ੍ਹਾਂ ਬੇਜ਼ੁਬਾਨਾਂ ਦਾ ਵੀ ਪੂਰਾ ਧਿਆਨ ਰੱਖਣਾ ਹੋਵੇਗਾ ਕਈ ਵਾਰ ਅਸੀਂ ਖੁਦ ਵੀ ਅਸਾਵਧਾਨੀ ਵਰਤ ਜਾਂਦੇ ਹਾਂ ਸਾਨੂੰ ਵੀ ਗਰਮੀ ਦੇ ਇਸ ਮੌਸਮ ’ਚ ਕਿਤੇ ਆਉਣ-ਜਾਣ ’ਚ ਪੂਰਾ ਸਜਗ ਰਹਿਣਾ ਚਾਹੀਦਾ ਹੈ ਘੱਟ ਤੋਂ ਘੱਟ ਪਾਣੀ ਦੀ ਬੋਤਲ ਤਾਂ ਨਾਲ ਲੈ ਕੇ ਚੱਲੋ ਕੀ ਪਤਾ ਇਸ ਨਾਲ ਵੀ ਕਿਸੇ ਹੋਰ ਦੀ ਜਾਨ ਬਚਾਈ ਜਾ ਸਕੇ ਇਹੀ ਨਹੀਂ, ਆਪਣੇ ਆਸਪਾਸ ਰੁੱਖ-ਬੂਟਿਆਂ ਨੂੰ ਵੀ ਪਾਣੀ ਦੇ ਕੇ ਬਚਾਉਣ ਦੇ ਯਤਨ ਕਰੋ ਕਿਉਂਕਿ ਮਨੁੱਖ ਹੋਣ ਦੇ ਨਾਤੇ ਸਾਡਾ ਇਹ ਪਰਉਪਕਾਰੀ ਫਰਜ਼ ਵੀ ਬਣਦਾ ਹੈ ਕਿਸੇ ਨੂੰ ਪਾਣੀ ਪਿਲਾਉਣਾ ਸਾਨੂੰ ਸਕੂਨ ਦਿੰਦਾ ਹੈ

ਅਤੇ ਮਹਾਨ ਵੀ ਬਣਾਉਂਦਾ ਹੈ ਗਰਮੀ ਦੇ ਥਪੇੜਿਆਂ ਨਾਲ ਸੁੱਕ ਰਹੇ ਕਿਸੇ ਹਲਕ ਨੂੰ ਜਦੋਂ ਪਾਣੀ ਨਾਲ ਤਰ ਕਰ ਦਿੰਦੇ ਹਾਂ ਤਾਂ ਅਸੀਂ ਆਪਣਾ ਇਕ ਸਰਵਸੇ੍ਰਸ਼ਠ ਕਰਮ ਪੂਰਾ ਕਰ ਲੈਂਦੇ ਹਾਂ ਯਾਦ ਕਰੋ, ਪਿਛਲੀਆਂ ਗਰਮੀਆਂ ’ਚ ਅਸੀਂ ਜਲਸੇਵਾ ’ਚ ਕਿੰਨਾ ਸਹਿਯੋਗ ਦਿੱਤਾ ਕਿਸੇ ਪਸ਼ੂ-ਪਰਿੰਦੇ, ਕਿਸੇ ਰੁੱਖ-ਬੂਟੇ ਜਾਂ ਵਿਅਕਤੀ ਨੂੰ ਪਾਣੀ ਦੇ ਕੇ ਅਸੀਂ ਆਪਣੇ ਹਿੱਸੇ ’ਚ ਪੁੰਨ ਦਾ ਇਹ ਕਰਮ ਜੋੜਿਆ ਹੈ ਜਾਂ ਨਹੀਂ! ਜੇਕਰ ਕੀਤਾ ਹੋਵੇਗਾ ਤਾਂ ਅੱਜ ਵੀ ਤੁਹਾਨੂੰ ਇੱਕ ਸੁਖਦ ਅਹਿਸਾਸ ਤੇ ਪ੍ਰੇਰਨਾ ਦੇਵੇਗਾ ਜੇਕਰ ਨਹੀਂ ਕੀਤਾ ਤਾਂ ਇਸ ਵਾਰ ਕਰਕੇ ਦੇਖਣਾ, ਤੁਹਾਨੂੰ ਇੱਕ ਅਨੋਖੀ ਖੁਸ਼ੀ ਮਿਲੇਗੀ, ਤੁਹਾਡੀ ਆਤਮਾ ਨੂੰ ਵੀ ਬਹੁਤ ਸਕੂਨ ਮਿਲੇਗਾ ਤੁਸੀਂ ਇੱਕ ਸਕਾਰਾਤਮਕ ਊਰਜਾ ਨਾਲ ਭਰ ਜਾਓਗੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 168 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਪਿਆਉ’ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਛਬੀਲਾਂ ਲਾਉਂਦੀ ਹੈ, ਰਾਹਗੀਰਾਂ ਅਤੇ ਪਸ਼ੂ-ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਦੀ ਹੈ। ਉੱਥੇ ਹੀ ‘ਡਰੌਪ’ ਮੁਹਿੰਮ ਤਹਿਤ ਪੇਂਡੂ ਖੇਤਰਾਂ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਆਰਓ ਵਾਲੇ ਫਿਲਟਰ ਕੂਲਰ ਲਾ ਕੇ ਸ਼ੁੱਧ ਅਤੇ ਠੰਡਾ ਪਾਣੀ ਮੁਹੱਈਆ ਕਰਵਾ ਰਹੀ ਹੈ

Also Read:  Enactus MLNC ਸਮਾਜਕ ਪਰਿਵਰਤਨ ਦੇ ਲੈਂਡਸਕੇਪ ਦੀ ਪੜਚੋਲ ਕਰਨਾ: ਉੱਦਮਤਾ ਅਤੇ ਸਮਾਜਿਕ ਨਵੀਨਤਾ

ਗਰਮੀ ਦਾ ਇਹ ਮੌਸਮ ਬੜਾ ਲਾਚਾਰ ਅਤੇ ਬੇਜਾਰ ਕਰ ਦੇਣ ਵਾਲਾ ਹੈ ਇਸ ’ਚ ਹਰ ਨਜ਼ਰ ਇੱਕ ਰਾਹਤ ਦੀ ਦਰਕਾਰ ’ਚ ਰਹਿੰਦੀ ਹੈ ਅਤੇ ਸਭ ਤੋਂ ਲਾਹੇਵੰਦ ਸਾਬਤ ਹੁੰਦੀ ਹੈ ਪਾਣੀ ਨਾਲ ਮਿਲਣ ਵਾਲੀ ਰਾਹਤ ਇਸ ਲਈ ਇਨ੍ਹੀਂ ਦਿਨੀਂ ਸਾਨੂੰ ਆਪਣਾ ਖੁਦ ਦਾ ਅਤੇ ਦੂਜਿਆਂ ਦਾ ਖਿਆਲ ਰੱਖਣਾ ਜਰੂਰੀ ਬਣ ਜਾਂਦਾ ਹੈ ਇਹ ਮੌਸਮ ਸਾਨੂੰ ਬਹੁਤ ਬੜਾ ਸਬਕ ਦੇਣ ਵਾਲਾ ਵੀ ਹੁੰਦਾ ਹੈ ਇੱਕ ਪਾਣੀ ਬਚਾਉਣ ਦਾ ਸਬਕ ਜੋ ਸਾਨੂੰ ਇਨ੍ਹੀਂ ਦਿਨੀਂ ਦੇਖਣ ਨੂੰ ਮਿਲਦਾ ਹੈ, ਉਸ ਤੋਂ ਅਸੀਂ ਇੱਕ ਸਿੱਖਿਆਂ ਵੀ ਹਾਸਲ ਕਰ ਸਕਦੇ ਹਾਂ, ਇਹ ਕਿ ਪਾਣੀ ਨੂੰ ਦੂਸ਼ਿਤ ਨਾ ਹੋਣ ਦਿਓ, ਉਸਨੂੰ ਸੰਭਾਲ ਕੇ ਰੱਖੋ, ਵਿਅਰਥ ਨਾ ਵਹਿਣ ਦਿਓ ਮਤਲਬ ਕਿ ਪਾਣੀ ਬੇਸ਼ਕੀਮਤੀ ਧਰੋਹਰ ਹੈ, ਨਿਆਮਤ ਹੈ ਜਿਸ ’ਤੇ ਹਰ ਕਿਸੇ ਨੂੰ ਗੌਰ ਕਰਨੀ ਹੋਵੇਗੀ ਸਾਨੂੰ ਯਾਦ ਰੱਖਣਾ ਹੋਵੇਗਾ ਕਿ ਸਾਡੇ ਵੱਡੇ ਬਜ਼ੁਰਗਾਂ ਨੇ ਜੋ ਪਾਣੀ ਤਲਾਬਾਂ ਅਤੇ ਖੂਹਾਂ ’ਚ ਦੇਖਿਆ ਸੀ, ਉਹ ਸਭ ਸਰੋਤ ਸੁੱਕ ਰਹੇ ਹਨ ਅਤੇ ਅੱਜ ਸਾਨੂੰ ਉਹੀ ਪਾਣੀ ਕੈਂਟਰਾਂ ਤੇ ਬੋਤਲਾਂ ’ਚ ਦੇਖਣ ਨੂੰ ਮਿਲ ਰਿਹਾ ਹੈ ਇਹ ਕਿਸੇ ਹੋਰ ਨੇ ਨਹੀਂ, ਸਗੋਂ ਖੁਦ ਮਨੁੱਖ ਦਾ ਹੀ ਕੀਤਾ-ਧਰਿਆ ਹੈ ਸਭ ਇਹ ਸਥਿਤੀ ਹੋਰ ਬਦਤਰ ਨਾ ਹੋਵੇ, ਇਸਦੇ ਲਈ ਸਾਨੂੰ ਸੰਭਲਣਾ ਹੋਵੇਗਾ ਜੇਕਰ ਅੱਜ ਨਾ ਸੰਭਲੇ ਤਾਂ ਕੱਲ੍ਹ ਆਪਣੇ ਭਵਿੱਖ ਲਈ ਪਾਣੀ ਨਹੀਂ ਰਹੇਗਾ ਪਾਣੀ ਨਹੀਂ ਤਾਂ ਜੀਵਨ ਦੀ ਹੋਂਦ ਵੀ ਮੁਸ਼ਕਿਲ ਹੋ ਜਾਵੇਗੀ