Ooty ਹਰੀਆਂ-ਭਰੀਆਂ ਠੰਢੀਆਂ ਵਾਦੀਆਂ ਵਾਲਾ ਹਿੱਲ ਸਟੇਸ਼ਨ ਊਟੀ

ਤਮਿਲਨਾਡੂ ’ਚ ਸਥਿਤ ਊਟੀ ਇੱਕ ਬਿਹਤਰੀਨ ਸੈਰ-ਸਪਾਟਾ ਸਥਾਨ ਹੈ, ਜੋ ਕੁਦਰਤ ਪ੍ਰੇਮੀਆਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ ਇਸ ਹਿੱਲ ਸਟੇਸ਼ਨ ’ਚ ਦੂਰ-ਦੂਰ ਤੱਕ ਫੈਲੀਆਂ ਹਸੀਨ ਵਾਦੀਆਂ, ਹਰੇ-ਭਰੇ ਰੁੱਖਾਂ ਦੀ ਹਰਿਆਲੀ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਸਕੂਨ ਪਹੁੰਚਾਉਂਦੀ ਹੈ ਇਹੀ ਵਜ੍ਹਾ ਹੈ ਕਿ ਇਸ ਜਗ੍ਹਾ ਨੂੰ ਪਹਾੜਾਂ ਦੀ ਰਾਣੀ ਦੀ ਸੰਘਿਆ ਦਿੱਤੀ ਜਾਂਦੀ ਹੈ ਊਟੀ ਦੀ ਖੂਬਸੂਰਤੀ ਅਤੇ ਇੱਥੋਂ ਦੀਆਂ ਖਾਸੀਅਤਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਇਸ ਹਿੱਲ ਸਟੇਸ਼ਨ ’ਤੇ ਕੁਝ ਸਕੂਨ ਦੇ ਪਲ ਜ਼ਰੂਰ ਬਿਤਾਉਣਾ ਚਾਹੋਗੇ ਇੱਥੇ ਆ ਕੇ ਤੁਸੀਂ ਨੀਲਗਿਰੀ ਪਹਾੜੀਆਂ ’ਚ ਘੁੰਮਦੇ ਹੋ ਨੀਲਗਿਰੀ ਦੀਆਂ ਇਨ੍ਹਾਂ ਪਹਾੜੀਆਂ ਨੂੰ ਬਲੂ ਮਾਊਨਟੇਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਊਟੀ ’ਚ ਸਥਿਤ ਤਰ੍ਹਾਂ-ਤਰ੍ਹਾਂ ਦੇ ਸੈਰ-ਸਪਾਟਾ ਸਥਾਨਾਂ ਅਤੇ ਵਿਸ਼ਾਲ ਚਾਹ ਦੇ ਬਾਗਾਂ, ਝੀਲਾਂ, ਝਰਨਿਆਂ, ਸੁੰਦਰ ਬਗੀਚਿਆਂ ਨੂੰ ਦੇਖ ਕੇ ਸਭ ਮੋਹਿਤ ਹੋ ਜਾਂਦੇ ਹਨ ਊਟੀ ਦੀ ਖੂਬਸੂਰਤੀ ਨੂੰ ਨੇੜਿਓਂ ਦੇਖਣ ਲਈ ਹਰ ਸਾਲ ਵੱਡੀ ਗਿਣਤੀ ’ਚ ਸੈਲਾਨੀ ਆਉਂਦੇ ਹਨ ਇੱਥੇ ਪੂਰਾ ਸਾਲ ਮੌਸਮ ਸੁਹਾਵਣਾ ਬਣਿਆ ਰਹਿੰਦਾ ਹੈ ਇਸ ਲਈ ਤੁਸੀਂ ਕਿਸੇ ਵੀ ਮੌਸਮ ’ਚ ਇੱਥੇ ਆ ਕੇ ਸੈਰ ਕਰ ਸਕਦੇ ਹੋ

ਜੇਕਰ ਤੁਸੀਂ ਊਟੀ ਆਉਣ ਦਾ ਵਿਚਾਰ ਬਣਾਉਂਦੇ ਹੋ, ਤਾਂ ਤੁਹਾਨੂੰ ਇਨ੍ਹਾਂ ਥਾਵਾਂ ’ਤੇ ਜਾਣਾ ਚਾਹੀਦਾ ਹੈ Ooty

ਊਟੀ ਝੀਲ:

Winter Tourਊਟੀ ਝੀਲ ਊਟੀ ਦੇ ਮੁੱਖ ਸੈਰ-ਸਪਾਟਾ ਸਥਾਨਾਂ ’ਚ ਗਿਣੀ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਇਸ ਥਾਂ ’ਤੇ ਦੇਸ਼ ਭਰ ਤੋਂ ਸੈਲਾਨੀ ਆਉਂਦੇ ਹਨ ਇਹ ਇੱਕ ਮਨੁੱਖ ਵੱਲੋਂ ਬਣਾਈ ਝੀਲ ਹੈ, ਜੋ ਕਿ ਆਪਣੀ ਸੁੰਦਰਤਾ ਲਈ ਜਾਣੀ ਜਾਂਦੀ ਹੈ ਲਗਭਗ 65 ਏਕੜ ਦੇ ਖੇਤਰ ’ਚ ਫੈਲੀ ਇਸ ਝੀਲ ਨੂੰ ਬਣਵਾਉਣ ਦਾ ਸਿਹਰਾ ਜਾਨ ਸੁਲਵਿਨ ਨੂੰ ਜਾਂਦਾ ਹੈ, ਉਨ੍ਹਾਂ ਨੇ ਇਸ ਝੀਲ ਦਾ ਨਿਰਮਾਣ 1824 ’ਚ ਕਰਵਾਇਆ ਸੀ ਜੇਕਰ ਤੁਸੀਂ ਊਟੀ ਘੁੰਮਣ ਲਈ ਆਉਂਦੇ ਹੋ ਤਾਂ ਤੁਹਾਨੂੰ ਇਸ ਝੀਲ ਤੱਕ ਆਉਣਾ ਚਾਹੀਦਾ ਹੈ ਇਹ ਤੁਹਾਡੀ ਯਾਤਰਾ ਦੇ ਤਜ਼ਰਬਿਆਂ ਨੂੰ ਕਈ ਗੁਣਾ ਵਧਾ ਦੇਵੇਗਾ

Also Read:  ਬੱਚਿਆਂ ਨੂੰ ਸਿਖਾਓ ‘ਪੈਸਾ ਨਹੀਂ ਹੈ ਸਭ ਕੁਝ’

ਬੋਟਾਨੀਕਲ ਗਾਰਡਨ, ਊਟੀ:

ਊਟੀ ’ਚ ਜੇਕਰ ਤੁਸੀਂ ਆਪਣੇ ਦਿਨ ਦਾ ਪੂਰਾ ਮਜ਼ਾ ਲੈਣਾ ਹੈ ਤਾਂ ਸ਼ਾਮ ਦੇ ਸਮੇਂ ਬੋਟਾਨੀਕਲ ਗਾਰਡਨ ਜ਼ਰੂਰ ਜਾਓ ਊਟੀ ਦੇ ਬੋਟਾਨੀਕਲ ਗਾਰਡਨ ’ਚ 3000 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਰੁੱਖ ਹਨ ਇਸ ਛੋਟੀ ਜਿਹੀ ਜਗ੍ਹਾ ’ਚ ਅਦਭੁੱਤ ਰੁੱਖ, ਬੂਟੇ, ਕੈਕਟਸ, ਆਰਕਿਡ ਅਤੇ ਅਜਿਹੇ ਕਈ ਦੂਜੇ ਰੁੱਖ ਹਨ ਜੋ ਕਿਸੇ ਵੀ ਕੁਦਰਤ ਪ੍ਰੇਮੀ ਨੂੰ ਭਾਉਣਗੇ ਊਟੀ ਆਉਣ ਵਾਲੇ ਸੈਲਾਨੀ ਹਮੇਸ਼ਾ ਤੋਂ ਹੀ ਇਨ੍ਹਾਂ ਬਗੀਚਿਆਂ ’ਚ ਘੁੰਮਣ ਲਈ ਉਤਸ਼ਾਹਿਤ ਰਹਿੰਦੇ ਹਨ ਜੇਕਰ ਤੁਸੀਂ ਮਈ ’ਚ ਇੱਥੇ ਆ ਸਕੋ ਤਾਂ ਤੁਹਾਨੂੰ ਬੇਹੱਦ ਸੁੰਦਰ ਦਿਸਣ ਵਾਲੀ ਫੁੱਲਾਂ ਦੀ ਪ੍ਰਦਰਸ਼ਨੀ ਦਿਸ ਸਕਦੀ ਹੈ, ਜੋ ਊਟੀ ਦੇ ਸਭ ਤੋਂ ਖਾਸ ਆਕਰਸ਼ਣਾਂ ’ਚੋਂ ਇੱਕ ਹੈ

ਪਾਈਕਾਰਾ ਝਰਨਾ:

ਇਸ ਜਗ੍ਹਾ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ ਮੁਕੁਰਤੀ ਦੀਆਂ ਚੱਟਾਨਾਂ ਤੋਂ ਨਿੱਕਲਦਾ ਪਾਈਕਾਰਾ ਝਰਨਾ ਇੱਕ ਗਜ਼ਬ ਤਰ੍ਹਾਂ ਦੀ ਖਿੱਚ ਪੈਦਾ ਕਰਦਾ ਹੈ ਅਤੇ ਉੱਪਰੋਂ ਡਿੱਗਣ ਤੋਂ ਬਾਅਦ ਇੱਕ ਕੁੰਢ ’ਚ ਡਿੱਗਦਾ ਹੈ ਅਤੇ ਪਾਈਕਾਰਾ ਝੀਲ ’ਚ ਜਾ ਕੇ ਮਿਲ ਜਾਂਦਾ ਹੈ ਇਸ ਜਗ੍ਹਾ ’ਤੇ ਆ ਕੇ ਤੁਸੀਂ ਝਰਨੇ ਦੀ ਸੁੰਦਰਤਾ ਨੂੰ ਦੇਖਣ ਦੇ ਨਾਲ-ਨਾਲ ਬੋਟਿੰਗ ਦਾ ਵੀ ਮਜ਼ਾ ਲੈ ਸਕਦੇ ਹੋ

ਬਨਸਪਤੀ ਗਾਰਡਨ:

ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਸਕੂਨ ਭਰੇ ਪਲ ਕੁਦਰਤ ਨਾਲ ਬਿਤਾਉਣਾ ਚਾਹੁੰਦੇ ਹੋ, ਤਾਂ ਬਨਸਪਤੀ ਗਾਰਡਨ ਜ਼ਰੂਰ ਜਾਓ ਇਸ ਗਾਰਡਨ ਦੀ ਸਥਾਪਨਾ ਸਾਲ 1847 ’ਚ ਕੀਤੀ ਗਈ ਸੀ, ਜਿਸ ਦੀ ਦੇਖਭਾਲ ਬਾਗਬਾਨੀ ਵਿਭਾਗ ਕਰਦਾ ਹੈ ਇੱਥੇ ਤੁਹਾਨੂੰ ਰੁੱਖ-ਬੂਟਿਆਂ ਦੀਆਂ 650 ਤੋਂ ਵੱਧ ਪ੍ਰਜਾਤੀਆਂ ਦੇਖਣ ਨੂੰ ਮਿਲਣਗੀਆਂ

ਡੋਡਾਬੇਟਾ ਚੋਟੀ:

8,606 ਫੁੱਟ ਦੀ ਉੱਚਾਈ ’ਤੇ ਵੱਸੀ ਡੋਡਾਬੇਟਾ ਚੋਟੀ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਜਗ੍ਹਾ ਹੈ ਊਟੀ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਮੌਜ਼ੂਦ ਇਸ ਚੋਟੀ ਨੂੰ ਦੇਖਣ ਲਈ ਜ਼ਿਆਦਾ ਗਿਣਤੀ ’ਚ ਸੈਲਾਨੀ ਘੁੰਮਣ-ਫਿਰਨ ਲਈ ਆਉਂਦੇ ਹਨ ਤੁਸੀਂ ਇੱਥੇ ਨੀਲਗਿਰੀ ਦੇ ਮਜ਼ੇਦਾਰ ਨਜ਼ਾਰੇ ਦੇਖ ਸਕਦੇ ਹੋ ਚੋਟੀ ਦਾ ਸਿਖਰ ਮਨਮੋਹਕ ਕਰ ਦੇਣ ਵਾਲਾ ਹੈ, ਇੱਥੇ ਦੂਰਬੀਨ ਦਾ ਘਰ ਵੀ ਹੈ, ਜਿਸ ਵਿਚ ਦੋ ਦੂਰਬੀਨਾਂ ਹਨ ਜੋ ਘਾਟੀ ਦੇ ਆਸ-ਪਾਸ ਦਾ ਨਜ਼ਾਰਾ ਪੇਸ਼ ਕਰਦੀਆਂ ਹਨ

Also Read:  Humanity: ਇਹ ਲਾਵਾਰਸ ਨਹੀਂ, ਆਪਣੇ ਹੀ ਹਨ -ਇਨਸਾਨੀਅਤ

ਸੈਂਟ ਸਟੀਫੰਸ ਚਰਚ:

ਸੈਂਟ ਸਟੀਫੰਸ ਚਰਚ ਊਟੀ ਦੇ ਸਭ ਤੋਂ ਪੁਰਾਣੇ ਚਰਚ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਊਟੀ ਘੁੰਮਣ ਲਈ ਆਉਂਦੇ ਹੋ ਤਾਂ ਤੁਹਾਨੂੰ ਇਸ ਚਰਚ ’ਚ ਵੀ ਜਾਣਾ ਚਾਹੀਦਾ ਹੈ ਇਸ ਜਗ੍ਹਾ ’ਤੇ ਜਾ ਕੇ ਤੁਸੀਂ ਇਸ ਜਗ੍ਹਾ ਦੇ ਅਤੀਤ ਦੀ ਕਲਪਨਾ ਨੂੰ ਜਿਉਂ ਸਕਦੇ ਹੋ ਇਸ ਚਰਚ ’ਚ ਤੁਹਾਨੂੰ ਸ਼ਾਂਤੀ ਅਤੇ ਸਕੂਨ ਦਾ ਅਹਿਸਾਸ ਹੋਵੇਗਾ ਇਸ ਜਗ੍ਹਾ ’ਤੇ ਤੁਸੀਂ ਵਿਕਟੋਰੀਅਨ ਯੁੱਗ ਦੀ ਸਥਾਪਿਤ ਸ਼ੈਲੀ ਨਾਲ ਜਾਣੂ ਹੋਵੋਗੇ, ਜੋ ਕਿ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ

ਟੁਆਏ ਟਰੇਨ ਦੀ ਸਵਾਰੀ:

ਊਟੀ ਇੱਕ ਅਜਿਹੀ ਜਗ੍ਹਾ ਹੈ, ਜਿਸ ਨੂੰ ਰੋਮਾਂਚ ਲਈ ਜਾਣਿਆ ਜਾਂਦਾ ਹੈ ਇਸ ਜਗ੍ਹਾ ਦਾ ਮੌਸਮ ਬਹੁਤ ਹੀ ਸੁਹਾਵਣਾ ਹੈ ਅਜਿਹੇ ’ਚ ਜੇਕਰ ਤੁਹਾਨੂੰ ਇਹ ਜਗ੍ਹਾ ਸਲੋ ਮੋਸ਼ਨ ’ਚ ਦੇਖਣ ਨੂੰ ਮਿਲ ਜਾਵੇ ਭਲਾ ਇਸ ਤੋਂ ਵੱਡੀ ਗੱਲ ਕੀ ਹੋਵੇਗੀ ਟੁਆਏ ਟਰੇਨ ਦੀ ਸਵਾਰੀ ਤੁਹਾਨੂੰ ਅਜਿਹਾ ਹੀ ਇੱਕ ਖੂਬਸੂਰਤ ਮੌਕਾ ਦਿੰਦੀ ਹੈ, ਜਿਸ ਦੀ ਵਜ੍ਹਾ ਨਾਲ ਤੁਹਾਡੀ ਯਾਤਰਾ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ

ਇੰਜ ਪਹੁੰਚੋ ਊਟੀ:

ਹਵਾਈ ਮਾਰਗ:

ਊਟੀ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਕੋਇੰਬਟੂਰ ਹਵਾਈ ਅੱਡੇ ਪਹੁੰਚਣਾ ਤੁਹਾਨੂੰ ਸਾਰੇ ਵੱਡੇ ਸ਼ਹਿਰਾਂ ਤੋਂ ਕੋਇੰਬਟੂਰ ਲਈ ਫਲਾਈਟ ਮਿਲ ਜਾਵੇਗੀ ਕੋਇੰਬਟੂਰ ਤੋਂ ਊਟੀ ਦੀ ਦੂਰੀ ਸਿਰਫ਼ 77 ਕਿਲੋਮੀਟਰ ਹੈ

ਰੇਲ ਮਾਰਗ:

ਟਰੇਨ ’ਤੇ ਮੇਟਪਾਲਿਅਮ ਪਹੁੰਚ ਸਕਦੇ ਹੋ ਜੋ ਊਟੀ ਤੋਂ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ ਇੱਥੋਂ ਊਟੀ ਦੀ ਦੂਰੀ 80 ਕਿਲੋਮੀਟਰ ਹੈ

ਸੜਕ ਮਾਰਗ:

ਊਟੀ ਸੜਕਾਂ ਜਰੀਏ ਨੇੜੇ ਦੀਆਂ ਥਾਵਾਂ ਨਾਲ ਜੁੜਿਆ ਹੋਇਆ ਹੈ ਸਰਕਾਰੀ ਅਤੇ ਨਿੱਜੀ ਬੱਸ ਸੇਵਾਵਾਂ ਇਸ ਛੋਟੇ ਜਿਹੇ ਸ਼ਹਿਰ ਲਈ ਅਸਾਨੀ ਨਾਲ ਮਿਲ ਜਾਣਗੀਆਂ ਉਂਜ ਜ਼ਿਆਦਾਤਰ ਲੋਕ ਇੱਥੇ ਡਰਾਈਵ ਕਰਕੇ ਆਉਣਾ ਜ਼ਿਆਦਾ ਪਸੰਦ ਕਰਦੇ ਹਨ, ਆਖਰ ਰਸਤਾ ਐਨਾ ਸੋਹਣਾ ਜੋ ਹੈ