Kiwi Ice Cream

ਕੀਵੀ ਆਈਸਕ੍ਰੀਮ

Kiwi Ice Cream ਸਮੱਗਰੀ:

  • 3 ਕੀਵੀ,
  • 1 ਕੱਪ ਦੁੱਧ,
  • 5 ਵੱਡੇ ਚਮਚ ਬੂਰਾ ਚੀਨੀ,
  • 5 ਵੱਡੇ ਚਮਚ ਮਿਲਕ ਪਾਊਡਰ,
  • 2 ਵੱਡੇ ਚਮਚ ਸ਼ਹਿਦ,
  • 50 ਗ੍ਰਾਮ ਕ੍ਰੀਮ,
  • ਲੋੜ ਅਨੁਸਾਰ ਚੈਰੀ ਸਜਾਵਟ ਲਈ

Kiwi Ice Cream ਬਣਾਉਣ ਦਾ ਤਰੀਕਾ:

  • ਸਭ ਤੋਂ ਪਹਿਲਾਂ ਕੀਵੀ ਨੂੰ ਧੋ ਕੇ ਛਿੱਲ ਕੇ ਬਰੀਕ ਕੱਟ ਲਓ ਅਤੇ ਇਸ ਨੂੰ ਬਰੀਕ ਪੇਸਟ ਵਾਂਗ ਗਰਾਇੰਡ ਕਰ ਲਓ
  • ਰੂਮ ਟੈਂਪਰੇਚਰ ਵਾਲਾ ਦੁੱਧ ਪੀਸੇ ਹੋਏ ਕੀਵੀ ਵਾਲੇ ਪੇਸਟ ’ਚ ਮਿਲਾਓ
  • ਪੀਸੀ ਹੋਈ ਖੰਡ ਨੂੰ ਪਾ ਕੇ ਮਿਲਾਓ
  • ਮਿਲਕ ਪਾਊਡਰ ਨੂੰ ਪਾ ਕੇ ਮਿਲਾਓ
  • ਸ਼ਹਿਦ ਮਿਲਾ ਕੇ ਮਿਸ਼ਰਣ ’ਚ ਚੰਗੀ ਤਰ੍ਹਾਂ ਮਿਕਸ ਕਰਕੇ ਫਰੀਜ਼ਰ ’ਚ 6 ਘੰਟਿਆਂ ਲਈ ਜੰਮਣ ਲਈ ਰੱਖ ਦਿਓ
  • ਜਦੋਂ ਆਈਸਕ੍ਰੀਮ ਚੰਗੀ ਤਰ੍ਹਾਂ ਟਾਈਟ ਜੰਮ ਜਾਵੇ ਤਾਂ ਫਰੀਜ਼ਰ ’ਚੋਂ ਕੱਢ ਕੇ ਬਟਰ ਨਾਲ ਫੈਟ ਲਓ ਅਤੇ ਫਿਰ ਇਸ ’ਚ ਕ੍ਰੀਮ ਮਿਲਾ ਕੇ ਕ੍ਰੀਮਿਸ਼ ਹੋਣ ਤੱਕ ਆਈਸਕ੍ਰੀਮ ਨੂੰ ਫੈਟ ਲਓ ਜਦੋਂ ਤੱਕ ਕਿ ਉਹ ਸਾਫਟ ਨਾ ਹੋ ਜਾਵੇ
  • ਦੁਬਾਰਾ ਫਰਿੱਜ਼ਰ ’ਚ ਜੰਮਣ ਲਈ ਰੱਖ ਦਿਓ ਏਅਰਟਾਈਟ ਡੱਬੇ ’ਚ ਬੰਦ ਕਰਕੇ ਹੀ ਫਰਿੱਜ਼ਰ ’ਚ ਰੱਖੋ ਨਹੀਂ ਤਾਂ ਇਸ ’ਚ ਆਈਸ ਆਉਣ ਦੀ ਸੰਭਾਵਨਾ ਰਹਿੰਦੀ ਹੈ
  • ਜਦੋਂ ਆਈਸਕ੍ਰੀਮ ਚੰਗੀ ਤਰ੍ਹਾਂ ਜੰਮ ਜਾਵੇ ਤਾਂ ਇਸ ਨੂੰ ਸਰਵਿੰਗ ਬਾਊਲ ’ਚ ਕੱਢ ਕੇ ਚੈਰੀ ਨਾਲ ਸਜ਼ਾ ਕੇ ਠੰਢੀ-ਠੰਢੀ ਸਰਵ ਕਰੋ
Also Read:  ਧਰਤ ਤੇ ਆਏ ਪਰਵਰਦਿਗਾਰ ਸੰਪਾਦਕੀ