Experiences of the Satsangis: ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਤੀਜੀ ਬਾਡੀ ’ਚ ਆਪਣੀ ਪਹਿਲੀ ਬਾਡੀ ਦਾ ਅਹਿਸਾਸ ਕਰਵਾਇਆ- ਸਤਿਸੰਗੀਆਂ ਦੇ ਅਨੁਭਵ : ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਜਸਵੰਤ ਸਿੰਘ ਪੁੱਤਰ ਸ. ਲਾਭ ਸਿੰਘ ਚੀਕਾ ਮੰਡੀ ਜ਼ਿਲ੍ਹਾ ਕੈਥਲ (ਹਰਿਆਣਾ) ਤੋਂ ਸਤਿਗੁਰੂ ਜੀ ਦੇ ਇੱਕ ਅਨੌਖੇ ਕਰਿਸ਼ਮੇ ਦਾ ਵਰਨਣ ਇਸ ਤਰ੍ਹਾਂ ਕਰਦਾ ਹੈ:-
ਸੰਨ 1957 ਦੀ ਗੱਲ ਹੈ ਉਸ ਸਮੇਂ ਸਾਡਾ ਸਾਰਾ ਪਰਿਵਾਰ ਜਲੰਧਰ ਨੇੜਲੇ ਪਿੰਡ ਸੂਜੋ ਕਾਲੀਆ ’ਚ ਰਹਿੰਦਾ ਸੀ ਮੇਰੇ ਚਾਚਾ ਕਰਤਾਰ ਸਿੰਘ ਜੀ ਲਾਟ ਸਾਹਿਬ ਰਾਮਪੁਰ ਥੇੜ੍ਹੀ ਜ਼ਿਲ੍ਹਾ ਸਰਸਾ ’ਚ ਰਹਿੰਦੇ ਸਨ ਇੱਕ ਵਾਰ ਮੇਰਾ ਚਾਚਾ ਰਾਮਪੁਰ ਥੇੜ੍ਹੀ ਤੋਂ ਪਿੰਡ ਸੂਜੋ ਕਾਲੀਆ ’ਚ ਸਾਡੇ ਘਰ ਆਇਆ ਉਸ ਨੇ ਸਾਨੂੰ ਦੱਸਿਆ ਕਿ ਸਰਸਾ ’ਚ ਇੱਕ ਪੂਰਨ ਸੰਤ ਫਕੀਰ ਆਇਆ ਹੈ ਜੋ ਮਾਇਆ ਵੰਡਦਾ ਹੈ ਅਤੇ ਗਧਿਆਂ ਨੂੰ ਬੂੰਦੀ ਖੁਆਉਂਦਾ ਹੈ ਅਸੀਂ ਉਸ ਨੂੰ ਕਿਹਾ ਕਿ ਤੂੰ ਝੂਠ ਬੋਲਦਾ ਹੈਂ ਅਜਿਹਾ ਨਹੀਂ ਹੋ ਸਕਦਾ ਫਕੀਰ ਤਾਂ ਦਰ-ਦਰ ਮੰਗਦੇ ਫਿਰਦੇ ਹਨ, ਮਾਇਆ ਵੰਡਣ ਵਾਲਾ ਕੋਈ ਨਹੀਂ ਦੇਖਿਆ
ਉਨ੍ਹਾਂ ਦੇ ਕਹਿਣ ’ਤੇ ਮੇਰੇ ਬਾਪੂ ਜੀ ਅਤੇ ਮਾਤਾ ਜੀ ਸਰਸਾ ਗਏ ਉਨ੍ਹਾਂ ਨੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ, ਸਤਿਸੰਗ ਸੁਣਿਆ ਅਤੇ ਨਾਮ ਲੈ ਗਏ ਉਹ ਕਈ ਦਿਨਾਂ ਤੱਕ ਡੇਰਾ ਸੱਚਾ ਸੌਦਾ ਸਰਸਾ ’ਚ ਆਉਂਦੇ-ਜਾਂਦੇ ਰਹੇ ਘਰ ਵਾਪਸ ਆ ਕੇ ਮੇਰੇ ਬਾਪੂ ਜੀ ਨੇ ਸਾਨੂੰ ਦੱਸਿਆ ਕਿ ਵਾਕਈ ਤੇਰੇ ਚਾਚੇ ਦੀਆਂ ਗੱਲਾਂ ਸੱਚੀਆਂ ਹਨ ਉਹ ਸਭ ਕੁਝ ਵੰਡਦੇ ਹਨ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ
ਉਹ (ਮਸਤਾਨਾ ਜੀ) ਕੁਸ਼ਤੀ (ਘੋਲ) ਕਰਵਾਉਂਦੇ ਹਨ ਜਿੱਤਣ ਵਾਲੇ ਨੂੰ ਚਾਂਦੀ ਅਤੇ ਹਾਰਨ ਵਾਲੇ ਨੂੰ ਸੋਨੇ ਦੇ ਸਿੱਕੇ ਦਿੰਦੇ ਹਨ ਮੇਰੇ ਮਾਤਾ-ਪਿਤਾ ਦੇ ਅਜਿਹਾ ਕਹਿਣ ’ਤੇ ਮੈਂ ਸਤਿਸੰਗ ਸੁਣਨ ਲਈ ਖੁਦ ਆਇਆ ਉਸ ਸਮੇਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸੱਚਾ ਸੌਦਾ ਬਾਗੜ (ਰਾਜਸਥਾਨ) ’ਚ ਸਨ ਮੈਂ ਪੁੱਛਦਾ-ਪੁਛਾਉਂਦਾ ਉੱਥੇ ਪਹੁੰਚ ਗਿਆ ਅਤੇ ਸਤਿਸੰਗ ਸੁਣ ਕੇ ਨਾਮ ਲੈ ਲਿਆ ਫਿਰ ਸਾਡਾ ਸਾਰਾ ਪਰਿਵਾਰ ਪ੍ਰੇਮੀ ਬਣ ਗਿਆ ਨਾਮ ਲੈਣ ਤੋਂ ਬਾਅਦ ਮੈਂ ਜਦੋਂ ਵੀ ਡੇਰਾ ਸੱਚਾ ਸੌਦਾ ’ਚ ਜਾਂਦਾ ਤਾਂ ਦੋ-ਤਿੰਨ ਮਹੀਨੇ ਸੇਵਾ ’ਚ ਲੱਗ ਜਾਂਦੇ ਜਿਵੇਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੁੰਦਾ, ਮੈਂ ਉਵੇਂ ਹੀ ਸੇਵਾ ਕਰਦਾ
ਇੱਕ ਵਾਰ ਚੋਜੀ ਸਤਿਗੁਰੂ ਜੀ ਨੇ ਸਾਨੂੰ (ਦੋ ਸੇਵਾਦਾਰਾਂ ਨੂੰ) ਹੁਕਮ ਫ਼ਰਮਾਇਆ, ‘‘ਜਾਓ ਪਾਥੀਆਂ ਵੇਚ ਆਓ ਗੱਡੀ ’ਤੇ ਚੜ੍ਹ ਜਾਓ ਜਿਵੇਂ ਕੋਈ ਲਵੇ, ਦੇ ਦੇਣਾ ਕੋਈ ਪੈਸਾ ਦੇਵੇ ਤਾਂ ਵੀ ਠੀਕ ਹੈ ਅਤੇ ਨਾ ਦੇਵੇ ਤਾਂ ਵੀ ਠੀਕ ਹੈ’’ ਸ਼ਹਿਨਸ਼ਾਹ ਜੀ ਦਾ ਹੁਕਮ ਮਿਲਦੇ ਹੀ ਅਸੀਂ ਦੋ ਬੋਰੀਆਂ ਪਾਥੀਆਂ ਦੀਆਂ ਭਰ ਲਈਆਂ ਅਤੇ ਚੁੱਕ ਕੇ ਰੇਲਵੇ ਸਟੇਸ਼ਨ ਸਰਸਾ ’ਤੇ ਚਲੇ ਗਏ ਅਤੇ ਗੱਡੀ ਆਈ ਅਤੇ ਉਸ ਵਿੱਚ ਚੜ੍ਹ ਗਏ ਅਤੇ ਅਗਲੇ ਸਟੇਸ਼ਨ ’ਤੇ ਉੱਤਰ ਗਏ ਸਤਿਗੁਰੂ ਦੇ ਹੁਕਮ ਅਨੁਸਾਰ ਅਸੀਂ ਪਿੰਡ ’ਚ ਹੋਕਾ ਦਿੱਤਾ ਕਿ ਲੈ ਲਓ ਭਾਈ ਲੈ ਲਓ, ਸੱਚੇ ਸੌਦੇ ਦੀਆਂ ਪਾਥੀਆਂ ਲੈ ਲਓ! ਲੋਕ ਸਾਨੂੰ ਦੇਖ ਕੇ ਹੱਸਦੇ ਤਾਂ ਅਸੀਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਦਿੰਦੇ
ਉਹ ਪਾਥੀਆਂ ਅਸੀਂ ਵੇਚ ਦਿੱਤੀਆਂ ਉਨ੍ਹਾਂ ਪਾਥੀਆਂ ਦੇ ਬਦਲੇ ਸਾਨੂੰ ਦੋ ਮੋਰੀ ਵਾਲੇ ਪੈਸੇ ਮਿਲੇ, ਜਦਕਿ ਸਾਡਾ ਕਿਰਾਇਆ ਉਸ ਤੋਂ ਜ਼ਿਆਦਾ ਲੱਗ ਗਿਆ ਸਾਨੂੰ ਮਹਿਸੂਸ ਹੋਇਆ ਕਿ ਸਾਡੀ ਦਿਹਾੜੀ ਵੀ ਨਹੀਂ ਪਈ ਜਦੋਂ ਅਸੀਂ ਵਾਪਸ ਆਏ ਤਾਂ ਉਸ ਸਮੇਂ ਮਸਤਾਨਾ ਜੀ ਮਹਾਰਾਜ ਪਹਿਲਾਂ ਬਣੇ ਗੇਟ ਦੀ ਡਿਓਢੀ ’ਚ ਖੜ੍ਹੇ ਸਨ, ਜੋ ਸ਼ਾਹ ਮਸਤਾਨਾ ਜੀ ਧਾਮ ਦੇ ਉੱਤਰ-ਪੂਰਵੀ ਦਿਸ਼ਾ ’ਚ ਸੀ ਪੂਜਨੀਕ ਬੇਪਰਵਾਹ ਜੀ ਸਾਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਬਚਨ ਫ਼ਰਮਾਇਆ, ‘‘ਜਲੰਧਰੀਆ ਬੇਟਾ! ਵੇਚ ਆਏ? ਬਹੁਤ ਮੁਨਾਫਾ ਲੈ ਆਏ
ਜਿਸ ਘਰ ’ਚ ਵੀ ਪਾਥੀ ਬਲ਼ੇਗੀ, ਖਾਣਾ ਬਣੇਗਾ, ਉਹ ਸਭ ਪ੍ਰੇਮੀ ਬਣ ਜਾਣਗੇ’’ ਮੈਂ ਜਦੋਂ ਵੀ ਡੇਰਾ ਸੱਚਾ ਸੌਦਾ ’ਚ ਸੇਵਾ ਕਰਦਾ ਤਾਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਮੈਨੂੰ ਜਲੰਧਰੀਆ ਕਹਿ ਕੇ ਬੁਲਾਉਂਦੇ ਸ਼ਹਿਨਸ਼ਾਹ ਜੀ ਨੇ ਮੇਰਾ ਨਾਂਅ ਕਦੇ ਨਹੀਂ ਲਿਆ ਸੀ ਜਦੋਂ ਕਦੇ ਮੈਂ ਕੋਲ ਨਾ ਹੁੰਦਾ ਤਾਂ ਸ਼ਹਿਨਸ਼ਾਹ ਜੀ ਦੂਜੇ ਸੇਵਾਦਾਰਾਂ ਨੂੰ ਮੈਨੂੰ ਬੁਲਾਉਣ ਲਈ ਭੇਜਦੇ ਤਾਂ ਵੀ ਇਹੀ ਕਹਿੰਦੇ ਕਿ ਜਲੰਧਰੀਏ ਨੂੰ ਬੁਲਾ ਕੇ ਲਿਆਓ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਬਿਨਾਂ ਮੈਨੂੰ ਕੋਈ ਵੀ ਜਲੰਧਰੀਆ ਨਹੀਂ ਕਹਿੰਦਾ ਸੀ ਅਤੇ ਨਾ ਹੀ ਕਿਸੇ ਨੇ ਕਿਹਾ ਜਦੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਆਪਣਾ ਨੂਰੀ ਚੋਲਾ ਬਦਲ ਗਏ ਤਾਂ ਮੈਨੂੰ ਇਸ ਗੱਲ ਦਾ ਸਭ ਤੋਂ ਜ਼ਿਆਦਾ ਪਛਤਾਵਾ ਹੋਇਆ ਕਿ ਮੈਨੂੰ ਜਲੰਧਰੀਆ ਕਹਿਣ ਵਾਲਾ ਇਸ ਦੁਨੀਆਂ ’ਚ ਨਹੀਂ ਹੈ ਇਹ ਗੱਲ ਮੇਰੇ ਅੰਤਰ-ਹਿਰਦੈ ’ਚ ਬੈਠ ਗਈ ਕਿ ਹੁਣ ਮੈਨੂੰ ਕੋਈ ਜਲੰਧਰੀਆ ਨਹੀਂ ਕਹੇਗਾ
ਦੁਕਾਨਦਾਰੀ ਦੇ ਨਾਲ-ਨਾਲ ਮੈਂ ਵੈਦਗੀ ਵੀ ਕਰਦਾ ਹਾਂ, ਇਸ ਵਿਚਾਰ ਨਾਲ ਕਿ ਜਿੰਨਾ ਕਿਸੇ ਦਾ ਭਲਾ ਹੋ ਸਕੇ ਕਰਨਾ ਚਾਹੀਦਾ ਹੈ ਸੰਨ 2001 ਦੀ ਗੱਲ ਹੈ ਮੈਂ ਆਪਣੇ ਵੱਲੋਂ ਬਣਾਈ ਪੀਲੀਏ ਦੀ ਦਵਾਈ ਲੈ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਸੇਵਾ ਕਰ ਰਹੇ ਸਾਧੂ ਵੈਦ ਆਤਮਾ ਸਿੰਘ ਜੀ ਕੋਲ ਪਹੁੰਚਿਆ ਵੈਦ ਆਤਮਾ ਸਿੰਘ ਜੀ ਮੈਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲ ਲੈ ਗਏ ਵੈਦ ਜੀ ਨੇ ਮੇਰੀ ਪਛਾਣ ਪ੍ਰੇਮੀ ਜਸਵੰਤ ਸਿੰਘ ਚੀਕਾ ਮੰਡੀ ਜ਼ਿਲ੍ਹਾ ਕੈਥਲ ਦੇ ਰੂਪ ’ਚ ਪੂਜਨੀਕ ਹਜ਼ੂਰ ਮਹਾਰਾਜ ਜੀ ਨੂੰ ਕਰਵਾਈ ਅਤੇ ਦੱਸਿਆ ਕਿ ਪ੍ਰੇਮੀ (ਜਸਵੰਤ ਸਿੰਘ) ਨੇ ਪੀਲੀਏ ਦੇ ਰੋਗੀਆਂ ਲਈ ਦਵਾਈ ਤਿਆਰ ਕੀਤੀ ਹੈ
ਇਸ ’ਤੇ ਦਿਆਲੂ ਹਜ਼ੂਰ ਮਹਾਰਾਜ ਜੀ ਨੇ ਆਦੇਸ਼ ਫ਼ਰਮਾਇਆ, ‘‘ਬੇਟਾ! ਦਵਾਈ ਨਾਅਰਾ ਲਾ ਕੇ ਪਾਈਂ, ਅਰਾਮ ਆਏਗਾ’’ ਇਸ ਤੋਂ ਬਾਅਦ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਦੱਸਿਆ ਕਿ ਮੈਂ ਬੇਪਰਵਾਹ ਪਰਮ ਸੰਤ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਦੀ ਦਾਤ ਲਈ ਹੈ ਇਸ ਵਾਕ ਨੂੰ ਸੁਣ ਕੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ‘‘ਬੇਟਾ! ਤੇਰੇ ਸਾਹਮਣੇ ਤਾਂ ਬੈਠੇ ਹਾਂ’’ ਪਰ ਮੇਰਾ ਮਨ ਭਰਮ ’ਚ ਪੈ ਗਿਆ ਕਿ ਖੁਦ ਪੂਜਨੀਕ ਹਜ਼ੂਰ ਪਿਤਾ ਜੀ ਸ਼ਹਿਨਸ਼ਾਹ ਮਸਤਾਨਾ ਜੀ ਕਿਵੇਂ ਹੋ ਸਕਦੇ ਹਨ?
ਮੈਂ ਮਨ ਹੀ ਮਨ ’ਚ ਸੋਚਣ ਲੱਗਾ ਕਿ ਜੇਕਰ ਬੇਪਰਵਾਹ ਮਸਤਾਨਾ ਜੀ ਹੀ ਹਜ਼ੂਰ ਮਹਾਰਾਜ ਜੀ ਹਨ ਤਾਂ ਉਸ ਸਮੇਂ ਦਾ ਕੋਈ ਬਚਨ ਸੁਣਾਉਣ ਮੈਂ ਆਪਣੇ ਮਨ ’ਚ ਇਸ ਤਰ੍ਹਾਂ ਸੋਚ ਹੀ ਰਿਹਾ ਸੀ ਕਿ ਸਰਵ ਸਮਰੱਥ ਪਰਮ ਪੂਜਨੀਕ ਹਜ਼ੂਰ ਮਹਾਰਾਜ ਜੀ ਨੇ ਫ਼ਰਮਾਇਆ, ‘‘ਜਲੰਧਰੀਆ ਬੇਟਾ! ਠੀਕ ਹੋ ਗਿਆ’’ ਸ਼ਹਿਨਸ਼ਾਹ ਹਜ਼ੂਰ ਪਿਤਾ ਜੀ ਦਾ ਐਨਾ ਹੀ ਕਹਿਣਾ ਸੀ ਕਿ ਮੈਂ ਬੇਹੱਦ ਸ਼ਰਮਿੰਦਾ ਹੋਇਆ ਮੈਨੂੰ ਐਨੀ ਸ਼ਰਮ ਮਹਿਸੂਸ ਹੋਈ ਕਿ ਜੀ ਕਰਦਾ ਸੀ ਕਿ ਮੈਂ ਧਰਤੀ ’ਚ ਧਸ ਜਾਵਾਂ ਕਿ ਜੋ ਮੈਂ ਕੁੱਲ ਮਾਲਕ ਸ਼ਹਿਨਸ਼ਾਹ ਹਜ਼ੂਰ ਮਹਾਰਾਜ ਜੀ ਦੀ ਪ੍ਰੀਖਿਆ ਲਈ ਪਰ ਮੇਰੇ ਮਨ ਦੇ ਸਾਰੇ ਭਰਮ ਦੂਰ ਹੋ ਗਏ ਸਨ
ਮੇਰੀ ਰੂਹ ਸਤਿਗੁਰੂ ਦਾ ਧੰਨ-ਧੰਨ ਕਰ ਉੱਠੀ ਕਿ ਅੱਜ ਮੇਰੇ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਤੀਜੀ ਬਾਡੀ ਪਰਮ ਪੂਜਨੀਕ ਹਜ਼ੂਰ ਮਹਾਰਾਜ ਜੀ ’ਚ ਬੈਠ ਕੇ ਮੈਨੂੰ ਜਲੰਧਰੀਆ ਕਿਹਾ ਹੁਣ ਮੇਰਾ ਮਨ ਮੰਨ ਗਿਆ ਕਿ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਕੋਈ ਹੋਰ ਨਹੀਂ, ਸਗੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਹਨ ਹੁਣ ਮੇਰੇ ਮਨ ਨੇ ਮੰਨ ਲਿਆ ਹੈ ਕਿ ਜੋ ਸ਼ਹਿਨਸ਼ਾਹ ਮਸਤਾਨਾ ਜੀ ਫ਼ਰਮਾਇਆ ਕਰਦੇ ਸਨ ਕਿ ‘‘ਹਮ ਤੀਸਰੀ ਬਾਡੀ ਮੇਂ ਆਏਂਗੇ’’ ਉਹ ਬਚਨ ਸੱਚ ਹਨ
ਅਤੇ ਇਹ ਸੱਚਾਈ ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ ਸਤਿਗੁਰੂ ਖੁਦ ਹੀ ਕੁੱਲ ਮਾਲਕ, ਈਸ਼ਵਰ, ਖੁਦਾ, ਰੱਬ, ਅੱਲ੍ਹਾ, ਭਗਵਾਨ ਹਨ ਉਹ ਘਟ-ਘਟ ਦੀ ਜਾਣਨ ਵਾਲਾ ਹੁੰਦਾ ਹੈ ਉਸ ਨੂੰ ਕੁਝ ਵੀ ਦੱਸਣਾ ਨਹੀਂ ਪੈਂਦਾ ਉਹ ਖੁਦ ਹੀ ਅੰਦਰ ਦੀਆਂ ਗੱਲਾਂ ਜਾਣ ਕੇ ਜਵਾਬ ਦੇ ਦਿੰਦਾ ਹੈ ਜਿਵੇਂ ਕਿ ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ
































































