chess ਖੇਡੋ ਸ਼ਤਰੰਜ ਦਿਮਾਗ ਨਹੀਂ ਹੋਵੇਗਾ ਬਜ਼ੁਰਗ
ਵਿਸ਼ਵ ਸਿਹਤ ਸੰਗਠਨ ਵੀ ਕਹਿੰਦਾ ਹੈ ਕਿ 60 ਪਾਰ ਦੀ ਉਮਰ ’ਚ ਹਫਤੇ ’ਚ 150 ਮਿੰਟ ਦਿਮਾਗੀ ਕਸਰਤ ਕਰਨੀ ਚਾਹੀਦੀ ਹੈ ਇਸ ’ਚ ਸ਼ਤਰੰਜ ਵਰਗੀਆਂ ਗੇਮਾਂ ਬਜ਼ੁਰਗਾਂ ਲਈ ਦਿਮਾਗੀ ਕਸਰਤ ਦਾ ਬਿਹਤਰੀਨ ਟਾਨਿਕ ਮੰਨੀਆਂ ਗਈਆਂ ਹਨ।
ਵਧਦੀ ਉਮਰ, ਬਜ਼ੁਰਗ ਅਵਸਥਾ ਜ਼ਿੰਦਗੀ ਦੀ ਅਜਿਹੀ ਅਵਸਥਾ ਹੁੰਦੀ ਹੈ, ਜਿੱਥੇ ਸਰੀਰ, ਮਨ, ਦਿਮਾਗ ਕਮਜ਼ੋਰ ਹੋ ਜਾਂਦਾ ਹੈ ਅਜਿਹੇ ’ਚ ਟੈਨਸ਼ਨ, ਤਣਾਅ, ਚਿੜਚਿੜਾਪਣ ਤੁਹਾਨੂੰ ਘੇਰ ਲੈਂਦਾ ਹੈ ਅਜਿਹੇ ਸਮੇਂ ’ਚ ਯਾਦਦਾਸ਼ਤ, ਇਕਾਗਰਤਾ ਅਤੇ ਮਾਨਸਿਕ ਸਥਿਤੀ ਨੂੰ ਐਕਟਿਵ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਲਈ ਜੇਕਰ ਸਮਾਂ ਕੱਢ ਕੇ ਕੁਝ ਸਮਾਂ ਸ਼ਤਰੰਜ ਖੇਡੀ ਜਾਵੇ ਤਾਂ ਬਜ਼ੁਰਗਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ
ਨਿਊਰੋਸਾ-ਇੰਟਿਸਟ ਅਤੇ ਇਸ ਨਾਲ ਜੁੜੀਆਂ ਕਈ ਖੋਜਾਂ ਅਨੁਸਾਰ, ਜੇਕਰ ਰੋਜ਼ਾਨਾ ਕੁਝ ਸਮਾਂ ਸ਼ਤਰੰਜ ਵਰਗੀਆਂ ਗੇਮਾਂ ਖੇਡੀਏ ਤਾਂ ਦਿਮਾਗ ਨੂੰ ਉਹੋ-ਜਿਹੀ ਹੀ ਚੁਣੌਤੀ ਮਿਲਦੀ ਹੈ, ਜਿਹੋ-ਜਿਹੀ ਸਰੀਰ ਨੂੰ ਕਸਰਤ ਕਰਨ ਨਾਲ ਮਿਲਦੀ ਹੈ ਵਿਸ਼ਵ ਸਿਹਤ ਸੰਗਠਨ ਵੀ ਕਹਿੰਦਾ ਹੈ ਕਿ 60 ਪਾਰ ਦੀ ਉਮਰ ’ਚ ਹਫਤੇ ’ਚ 150 ਮਿੰਟ ਦਿਮਾਗੀ ਕਸਰਤ ਕਰਨੀ ਚਾਹੀਦੀ ਹੈ ਇਸ ’ਚ ਸ਼ਤਰੰਜ ਵਰਗੀਆਂ ਗੇਮਾਂ ਬਜ਼ੁਰਗਾਂ ਲਈ ਦਿਮਾਗੀ ਕਸਰਤ ਦਾ ਬਿਹਤਰੀਨ ਟਾਨਿਕ ਮੰਨੀਆਂ ਗਈਆਂ ਹਨ।
ਡਿਮੈਂਸ਼ੀਆ ਨੂੰ ਲੈ ਕੇ ਹੋਈ ਰਿਸਰਚ ’ਚ ਪਾਇਆ ਗਿਆ ਹੈ ਕਿ ਸ਼ਤੰਰਜ ਖੇਡਣ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਤੇਜ਼ੀ ਨਾਲ ਲੱਭਿਆ ਜਾ ਸਕਦਾ ਹੈ ਮੋਨਾਸ਼ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਅਤੇ ਪ੍ਰਿਵੈਂਟਿਵ ਮੈਡੀਸਨ ’ਚ ਹੋਈ ਇਹ ਰਿਸਰਚ ਜਾਮਾ ਨੈੱਟਵਰਕ ਓਪਨ ’ਚ ਪ੍ਰਕਾਸ਼ਿਤ ਹੋਈ ਖੋਜਕਾਰਾਂ ਨੇ 70 ਸਾਲ ਤੋਂ ਵੱਧ ਦੇ 10318 ਅਸਟਰੇਲੀਅਨ ਲੋਕਾਂ ’ਤੇ ਰਿਸਰਚ ਕੀਤੀ ਜਿਸ ’ਚ ਉਨ੍ਹਾਂ ਦੇਖਿਆ ਕਿ ਮੈਂਟਲ ਐਕਟੀਵਿਟੀਜ਼ ਵਰਗੀ ਐਜੂਕੇਸ਼ਨ ਕਲਾਸ ਲੈਣਾ, ਕਰਾੱਸਵਰਡ ਅਤੇ ਸ਼ਤਰੰਜ ਵਰਗੀ ਗੇਮ ਖੇਡਣ ਵਾਲੇ ਲੋਕਾਂ ’ਚ 9 ਤੋਂ 11 ਫੀਸਦੀ ਤੱਕ ਡਿਮੈੈਂਸ਼ੀਆ ਹੋਣ ਦਾ ਖ਼ਤਰਾ ਘੱਟ ਹੋ ਸਕਦਾ ਹੈ ਕੰਪਿਊਟਰ ’ਤੇ ਸ਼ਤਰੰਜ ਜਾਂ ਫਿਰ ਕਰਾੱਸਵਰਡ ਖੇਡਣ ਨਾਲ ਵੀ ਇਸ ਬਿਮਾਰੀ ਦੇ ਘੱਟ ਹੋਣ ਦੀਆਂ ਉਮੀਦਾਂ ਵਧਦੀਆਂ ਹਨ।
ਸ਼ਤਰੰਜ ਖੇਡਣ ਦੇ ਫਾਇਦੇ:
- ਇਕੱਲਾਪਣ ਦੂਰ ਹੁੰਦਾ ਹੈ: ਬਜ਼ੁਰਗਾਂ ਨੂੰ ਇਕੱਲਾਪਣ ਹਮੇਸ਼ਾ ਸਤਾਉਂਦਾ ਹੈ ਅਜਿਹੇ ’ਚ ਘਰ ਦੇ ਛੋਟੇ ਬੱਚਿਆਂ ਜਾਂ ਗੁਆਂਢੀ ਦੋਸਤਾਂ ਨਾਲ 30-40 ਮਿੰਟ ਸ਼ਤਰੰਜ ਖੇਡਣ ਨਾਲ ਗੱਲਬਾਤ ਅਤੇ ਹਾਸਾ-ਮਜ਼ਾਕ ਚੱਲਦਾ ਹੈ, ਜੋ ਕਿ ਇਕੱਲਾਪਣ ਦੂਰ ਕਰਨ ’ਚ ਸਹਾਇਕ ਹੈ।
- ਫੈਸਲੇ ਲੈਣ ਦੀ ਤਾਕਤ ਵਧਦੀ ਹੈ: ਸ਼ਤਰੰਜ ਖੇਡਣ ’ਚ ਹਰ ਚਾਲ ਤੋਂ ਪਹਿਲਾਂ ਸੋਚਣਾ ਪੈਂਦਾ ਹੈ, ਜਿਸ ਨਾਲ ਦਿਮਾਗੀ ਕਸਰਤ ਹੁੰਦੀ ਹੈ, ਯਾਦਦਾਸ਼ਤ ਮਜ਼ਬੂਤ ਬਣਦੀ ਹੈ ਤੇ ਭੁੱਲਣ ਦੀ ਆਦਤ ਘਟਦੀ ਹੈ।
- ਅਲਜ਼ਾਈਮਰ ਦਾ ਜ਼ੋਖਿਮ ਘਟਦਾ ਹੈ: ਡਾਕਟਰਾਂ ਅਨੁਸਾਰ ਸ਼ਤਰੰਜ ਵਰਗੀ ਮਾਨਸਿਕ ਗੇਮ ਨਿਯਮਤ ਖੇਡਣ ਵਾਲੇ ਬਜ਼ੁਰਗਾਂ ’ਚ ਅਲਜ਼ਾਈਮਰ ਦਾ ਖ਼ਤਰਾ ਘੱਟ ਪਾਇਆ ਗਿਆ।
- ਹੌਂਸਲਾ ਅਤੇ ਸੰਜਮ: ਖੇਡ ਦੌਰਾਨ ਸ਼ਾਂਤ ਰਹਿ ਕੇ ਅਗਲੀ ਚਾਲ ਸੋਚਣ ਨਾਲ ਜੀਵਨ ’ਚ ਹੌਂਸਲੇ ਅਤੇ ਸੰਜਮ ਦਾ ਵਿਕਾਸ ਹੁੰਦਾ ਹੈ।
- ਰਚਨਾਤਮਕਤਾ ਦਾ ਵਿਕਾਸ: ਨਵੀਆਂ ਅਤੇ ਅਨੋਖੀਆਂ ਰਣਨੀਤੀਆਂ ਬਣਾਉਣ ਨਾਲ ਸੋਚਣ ਦਾ ਦਾਇਰਾ ਵਿਸ਼ਾਲ ਹੁੰਦਾ ਹੈ ਅਤੇ ਰਚਨਾਤਮਕਤਾ ਵਧਦੀ ਹੈ।
-ਡੈਸਕ





























































