Brain Tumor Surgery

Brain Tumor Surgery: ਬਿਨਾ ਬੇਹੋਸ਼ੀ ਦੇ ਬਰੇਨ ਟਿਊਮਰ ਦੀ ਹੋਈ ਸਫ਼ਲ ਸਰਜਰੀ ਉਪਲੱਬਧੀ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਹੋਈ ਸਰਜਰੀ

ਬਰੇਨ ਟਿਊਮਰ ਤੋਂ ਪੀੜਤ ਲੋਕਾਂ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਇਆ ਹੈ ਇਸ ਹਸਪਤਾਲ ਦੀਆਂ ਅਤਿਆਧੁਨਿਕ ਇਲਾਜ ਸੁਵਿਧਾਵਾਂ ਦੀ ਬਦੌਲਤ ਇੱਥੋਂ ਦੇ ਨਿਊਰੋ ਸਰਜਰੀ ਵਿਭਾਗ ਨੇ ‘ਅਵੇਕ ਕ੍ਰੈਨਿਓਟਾਮੀ’ ਤਕਨੀਕ ਨਾਲ ਪਹਿਲੀ ਅਨੋਖੀ ਸਫਲ ਸਰਜਰੀ ਕੀਤੀ ਹੈ ਵੱਡੀ ਗੱਲ ਇਹ ਹੈ

ਕਿ ਇਸ ਆਪ੍ਰੇਸ਼ਨ ਦੌਰਾਨ ਮਰੀਜ਼ ਨੂੰ ਜਾਗ੍ਰਿਤ ਅਵਸਥਾ ’ਚ ਰੱਖਿਆ ਗਿਆ ਭਾਵ ਬਿਨਾਂ ਬੇਹੋਸ਼ੀ ਦੇ ਸਫਲ ਆਪ੍ਰੇਸ਼ਨ ਕੀਤਾ ਗਿਆ ਖਾਸ ਗੱਲ ਇਹ ਰਹੀ ਕਿ ਆਪ੍ਰੇਸ਼ਨ ਦੌਰਾਨ ਟਿਊਮਰ ਕੱਢਦੇ ਸਮੇਂ ਮਰੀਜ਼ ਨਾਲ ਲਗਾਤਾਰ ਗੱਲਬਾਤ ਹੁੰਦੀ ਰਹੀ ਅਤੇ ਉਹ ਹੱਥ-ਪੈਰ ਹਿਲਾਉਣ ਵਰਗੇ ਨਿਰਦੇਸ਼ਾਂ ਦਾ ਪਾਲਣ ਵੀ ਕਰਦਾ ਰਿਹਾ ਇਹ ਉਪਲੱਬਧੀ ਮੈਡੀਕਲ ਖੇਤਰ ’ਚ ਬਰੇਨ ਟਿਊਮਰ ਦੀ ਪੀੜ ਨਾਲ ਜੂਝ ਰਹੇ ਲੋਕਾਂ ਲਈ ਰਾਮਬਾਣ ਸਾਬਤ ਹੋਵੇਗੀ

ਦਰਅਸਲ 26 ਸਾਲਾ ਵਿਅਕਤੀ ਪਿਛਲੇ ਚਾਰ ਸਾਲਾਂ ਤੋਂ ਵਾਰ-ਵਾਰ ਆਉਣ ਵਾਲੇ ਮਿਰਗੀ ਦੇ ਦੌਰਿਆਂ ਤੋਂ ਪੀੜਤ ਸੀ ਦਵਾਈਆਂ ਵੀ ਬੇਅਸਰ ਸਾਬਤ ਹੋ ਰਹੀਆਂ ਸਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਨਿਊਰੋ ਸਰਜਰੀ ਵਿਭਾਗ ਦੇ ਡਾਕਟਰਾਂ ਨੂੰ ਐੱਮਆਰਆਈ ਜਾਂਚ ਦੌਰਾਨ ਦਿਮਾਗ ਦੇ ਸੱਜੇ ਪੈਰਾਇਟਲ ਹਿੱਸੇ ’ਚ ਕਰੀਬ ਇੱਕ ਸੈਂਟੀਮੀਟਰ ਦਾ ਟਿਊਮਰ ਮਿਲਿਆ, ਜੋ ਸਰੀਰ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲੇ ਮੋਟਰ ਕਾਟਰੇਕਸ ਦੇ ਬੇਹੱਦ ਨੇੜੇ ਸੀ

ਨਿਊਰੋ ਵਿਭਾਗ ਦੇ ਡਾਕਟਰਾਂ ਨੇ ਅਜਿਹੀ ਸਥਿਤੀ ’ਚ ਅਵੇਕ ਕ੍ਰੈਨਿਓਟਾਮੀ ਦਾ ਫ਼ੈਸਲਾ ਲਿਆ  ਅਨੈਸਥੀਸੀਆ ਡਾ. ਕੁਲਭੂਸ਼ਣ ਅਤੇ ਨਿਊਰੋਸਰਜਨ ਡਾ.ਪ੍ਰਾਂਸ਼ੂ ਮਹਿਤਾ ਨੇ ਇਸ ਬਾਰੇ ਦੱਸਿਆ ਕਿ ਸਰਜਰੀ ਦੌਰਾਨ ਖੋਪੜੀ ਖੋਲ੍ਹ ਕੇ ਟਿਊਮਰ ਦੀ ਸਟੀਕ ਪਹਿਚਾਣ ਲਈ ਇੰਟਰਾ-ਆਪਰੇਟਿਵ ਅਲਟ੍ਰਾਸਾਊਂਡ ਦਾ ਇਸਤੇਮਾਲ ਕੀਤਾ ਗਿਆ ਮਰੀਜ਼ ਨੂੰ ਜਾਗ੍ਰਿਤ ਰੱਖਿਆ ਗਿਆ ਅਤੇ ਉਹ ਡਾਕਟਰਾਂ ਦੇ ਨਿਰਦੇਸ਼ ’ਤੇ ਹੱਥ-ਪੈਰ ਹਿਲਾਉਂਦਾ ਰਿਹਾ ਲਗਾਤਾਰ ਨਿਊਰੋਲਾਜੀਕਲ ਜਾਂਚ ਦੌਰਾਨ ਟਿਊਮਰ ਸਫਲਤਾਪੂਰਵਕ ਕੱਢ ਦਿੱਤਾ ਗਿਆ

Also Read:  Mandawa: ਪਧਾਰੋ ਮਹਾਰੋ ਦੇਸ਼ਮੰਡਾਵਾ

ਹਸਪਤਾਲ ਮੈਨੇਜ਼ਮੈਂਟ ਡਾ. ਗੌਰਵ ਅਗਰਵਾਲ ਨੇ ਇਸ ਨੂੰ ਨਿਊਰੋਸਰਜਰੀ, ਅਨੈਸਥੀਸੀਆ, ਰੇਡੀਓਲਾਜੀ, ਆਪਰੇਸ਼ਨ ਥੀਏਟਰ ਅਤੇ ਨਰਸਿੰਗ ਟੀਮ ਦੇ ਬਿਹਤਰ ਤਾਲਮੇਲ ਦਾ ਸਿੱਟਾ ਦੱਸਦਿਆਂ ਮੈਡੀਕਲ ਖੇਤਰ ’ਚ ਵੱਡੀ ਉਪਲੱਬਧੀ ਦੱਸਿਆ ਉਨ੍ਹਾਂ ਕਿਹਾ ਕਿ ਇਹ ਹਸਪਤਾਲ ਮਰੀਜ਼ਾਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਹਸਪਤਾਲ ’ਚ ਅਤਿਆਧੁਨਿਕ ਨਿਊਰੋ ਸਰਜਰੀ ਸੁਵਿਧਾਵਾਂ ਦੇ ਨਾਲ-ਨਾਲ ਵੱਖ-ਵੱਖ ਮਾਹਿਰ ਮੈਡੀਕਲ ਸੇਵਾਵਾਂ ਉਪਲੱਬਧ ਹਨ

ਕੀ ਹੈ ‘ਅਵੇਕ ਕ੍ਰੈਨਿਓਟਾਮੀ’

‘ਅਵੇਕ ਕ੍ਰੈਨਿਓਟਾਮੀ’ ’ਚ ਅਪੇ੍ਰਸ਼ਨ ਦੇ ਮਹੱਤਵਪੂਰਨ ਪੜਾਅ ਦੌਰਾਨ ਮਰੀਜ਼ ਨੂੰ ਚੇਤਨ ਅਵਸਥਾ ’ਚ ਰੱਖਿਆ ਜਾਂਦਾ ਹੈ ਅਪੇ੍ਰਸ਼ਨ ਦੌਰਾਨ ਮਰੀਜ਼ ਨਾਲ ਲਗਾਤਾਰ ਗੱਲਬਾਤ ਕੀਤੀ ਜਾਂਦੀ ਹੈ ਅਤੇ ਹੱਥ-ਪੈਰ ਹਿਲਾਉਣ ਵਰਗੇ ਕਈ ਨਿਰਦੇਸ਼ ਦਿੱਤੇ ਜਾਂਦੇ ਹਨ ਅਨੈਸਥੀਸੀਆ ਮਾਹਿਰ ਕੰਟਰੋਲਡ ਸੈਡੇਸ਼ਨ ਅਤੇ ਸਕੈਲਪ ਬਲਾਕ ਦੇ ਜ਼ਰੀਏ ਮਰੀਜ਼ ਨੂੰ ਆਰਾਮਦਾਇਕ ਹਾਲਤ ’ਚ ਰੱਖਦੇ ਹਨ ਇਸ ਨਾਲ ਸਰਜਨ ਦਿਮਾਗ ਦੇ ਮਹੱਤਵਪੂਰਨ ਹਿੱਸਿਆਂ ਦੀ ਕਾਰਜ-ਸਮਰੱਥਾ ’ਤੇ ਲਗਾਤਾਰ ਨਜ਼ਰ ਰੱਖਦੇ ਹੋਏ ਟਿਊਮਰ ਨੂੰ ਸੁਰੱਖਿਅਤ ਤਰੀਕੇ ਨਾਲ ਕੱਢ ਸਕਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ