Fitness: ਸਰਦੀ ’ਚ ਬਣਾਈ ਰੱਖੋ ਫਿਟਨੈੱਸ
ਸਰਦੀ ਦਾ ਮੌਸਮ ਆਉਂਦਾ ਹੈ ਤਾਂ ਅਕਸਰ ਅਸੀਂ ਆਪਣੀਆਂ ਸਰੀਰਕ ਗਤੀਵਿਧੀਆਂ ’ਚ ਕਮੀ ਮਹਿਸੂਸ ਕਰਨ ਲੱਗਦੇ ਹਾਂ ਠੰਢੇ ਮੌਸਮ ’ਚ ਬਾਹਰ ਨਿੱਕਲਣ ਦਾ ਮਨ ਨਹੀਂ ਕਰਦਾ ਅਤੇ ਆਲਸ ਹਾਵੀ ਹੋ ਜਾਂਦਾ ਹੈ, ਜੋ ਸਾਡੀ ਸਿਹਤ ’ਤੇ ਨਕਾਰਾਤਮਕ ਅਸਰ ਪਾ ਸਕਦਾ ਹੈ ਹਾਲਾਂਕਿ, ਸਰਦੀਆਂ ’ਚ ਫਿੱਟ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਬੱਸ ਜ਼ਰੂਰੀ ਹੈ ਕੁਝ ਆਦਤਾਂ ਨੂੰ ਅਪਨਾਉਣਾ ਇਸ ਮੌਸਮ ’ਚ ਖੁਦ ਨੂੰ ਪਾਜ਼ੀਟਿਵ ਰੱਖਣਾ ਨਾ ਸਿਰਫ ਸਰੀਰਕ ਸਿਹਤ ਲਈ, ਸਗੋਂ ਮਾਨਸਿਕ ਤਾਜ਼ਗੀ ਲਈ ਵੀ ਮਹੱਤਵਪੂਰਨ ਹੈ
Table of Contents
ਹਲਕੀ ਕਸਰਤ ਕਰੋ:
ਸਰਦੀਆਂ ’ਚ ਬਾਹਰ ਜਾ ਕੇ ਤੇਜ਼-ਤੇਜ਼ ਭੱਜਣ ਜਾਂ ਲੰਮੀ ਸੈਰ ’ਤੇ ਜਾਣਾ ਮੁਸ਼ਕਿਲ ਹੋ ਸਕਦਾ ਹੈ, ਪਰ ਘਰ ’ਚ ਹਲਕੀ ਕਸਰਤ ਕਰਨਾ ਇੱਕ ਚੰਗਾ ਬਦਲ ਹੋ ਸਕਦਾ ਹੈ ਤੁਸੀਂ ਘਰ ’ਚ ਯੋਗ, ਸਟ੍ਰੈਚਿੰਗ, ਪੁਸ਼ਅੱਪਸ, ਸਕਵੈਟਸ ਅਤੇ ਹੋਰ ਬਾਡੀ ਵੇਟ ਐਕਸਰਸਾਈਜ਼ ਕਰ ਸਕਦੇ ਹੋ ਇਸ ਨਾਲ ਸਰੀਰ ’ਚ ਗਰਮੀ ਬਣੀ ਰਹਿੰਦੀ ਹੈ ਅਤੇ ਫਿਟਨੈੱਸ ਬਣੀ ਰਹਿੰਦੀ ਹੈ ਨਾਲ ਹੀ, ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਣ ’ਚ ਵੀ ਮਦਦ ਮਿਲਦੀ ਹੈ
ਘਰ ਦੇ ਅੰਦਰ ਕੰਮ ਕਰੋ:
ਜੇਕਰ ਬਾਹਰ ਜਾ ਕੇ ਜਿੰਮ ਜਾਂ ਖੇਡਣਾ ਮੁਸ਼ਕਿਲ ਲੱਗਦਾ ਹੈ, ਤਾਂ ਘਰ ਦੇ ਅੰਦਰ ਵੀ ਤੁਸੀਂ ਬਹੁਤ ਸਾਰੀਆਂ ਸਰੀਰਕ ਗਤੀਵਿਧੀਆਂ ਕਰ ਸਕਦੇ ਹੋ ਘਰ ਦੇ ਕੰਮ ਜਿਵੇਂ ਝਾੜੂ-ਪੋਚਾ ਲਾਉਣਾ, ਭਾਂਡੇ ਧੋਣਾ, ਇੱਥੋਂ ਤੱਕ ਕਿ ਪੌੜੀਆਂ ਚੜ੍ਹਨਾ-ਉੱਤਰਨਾ ਵੀ ਇੱਕ ਬਿਹਤਰੀਨ ਕਸਰਤ ਹੈ ਇਸ ਨਾਲ ਨਾ ਸਿਰਫ ਕੈਲੋਰੀ ਬਰਨ ਹੁੰਦੀ ਹੈ, ਸਗੋਂ ਪੂਰੇ ਸਰੀਰ ਨੂੰ ਐਕਟਿਵ ਰੱਖਣ ’ਚ ਵੀ ਮੱਦਦ ਮਿਲਦੀ ਹੈ
ਮਾਨਸਿਕ ਸਿਹਤ ’ਤੇ ਧਿਆਨ ਦਿਓ:
ਫਿਟਨੈੱਸ ਸਿਰਫ਼ ਸਰੀਰਕ ਤੌਰ ’ਤੇ ਨਹੀਂ, ਸਗੋਂ ਮਾਨਸਿਕ ਤੌਰ ’ਤੇ ਵੀ ਮਹੱਤਵਪੂਰਨ ਹੈ ਸਰਦੀਆਂ ’ਚ ਅਕਸਰ ਲੋਕ ਟੈਨਸ਼ਨ ਅਤੇ ਮੂਡ ਸਵਿੰਗਸ ਦਾ ਸਾਹਮਣਾ ਕਰਦੇ ਹਨ ਇਸ ਲਈ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਧਿਆਨ ਅਤੇ ਕਸਰਤ ਦਾ ਅਭਿਆਸ ਕਰੋ ਦਿਨ ’ਚ ਕੁਝ ਸਮਾਂ ਸ਼ਾਂਤੀਪੂਰਵਕ ਬੈਠ ਕੇ ਧਿਆਨ ਕਰਨਾ ਅਤੇ ਲੰਮੇ ਸਾਹ ਲੈਣਾ ਮਾਨਸਿਕ ਸ਼ਾਂਤੀ ਅਤੇ ਤਾਜ਼ਗੀ ਦਿੰਦਾ ਹੈ
ਵੱਧ ਤੋਂ ਵੱਧ ਪਾਣੀ ਪੀਓ:
ਸਰਦੀ ’ਚ ਲੋਕ ਪਾਣੀ ਪੀਣ ਦੀ ਆਦਤ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ, ਕਿਉਂਕਿ ਠੰਢ ’ਚ ਪਿਆਸ ਘੱਟ ਲੱਗਦੀ ਹੈ ਪਰ ਇਹ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ ਪਾਣੀ ਦਾ ਸੇਵਨ ਪੂਰੇ ਸਾਲ ਭਰ ਜ਼ਰੂਰੀ ਹੈ, ਕਿਉਂਕਿ ਇਹ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਸਰਦੀਆਂ ’ਚ ਤੁਸੀਂ ਗਰਮ ਪਾਣੀ ਜਾਂ ਹਰਬਲ ਚਾਹ ਵੀ ਪੀ ਸਕਦੇ ਹੋ ਇੱਕ ਦਿਨ ’ਚ ਘੱਟ ਤੋਂ ਘੱਟ ਚਾਰ ਲੀਟਰ ਪਾਣੀ ਪੀਣਾ ਚਾਹੀਦਾ ਹੈ
ਲੋੜੀਂਦੀ ਨੀਂਦ ਲਓ:
ਸਰਦੀਆਂ ’ਚ ਦਿਨ ਛੋਟੇ ਅਤੇ ਰਾਤਾਂ ਲੰਮੀਆਂ ਹੁੰਦੀਆਂ ਹਨ, ਜੋ ਅਕਸਰ ਥਕਾਵਟ ਦਾ ਕਾਰਨ ਬਣ ਸਕਦਾ ਹੈ ਅਜਿਹੀ ਸਥਿਤੀ ’ਚ ਸਹੀ ਅਤੇ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ ਚੰਗੀ ਨੀਂਦ ਨਾਲ ਸਰੀਰ ਨੂੰ ਰਾਹਤ ਅਤੇ ਊਰਜਾ ਮਿਲਦੀ ਹੈ ਨਾਲ ਹੀ ਨੀਂਦ ਦੌਰਾਨ ਸਰੀਰ ਦੀ ਮੁਰੰਮਤ ਹੁੰਦੀ ਹੈ, ਜੋ ਫਿਟਨੈੱਸ ਬਣਾਈ ਰੱਖਣ ਲਈ ਜ਼ਰੂਰੀ ਹੈ
ਹਲਕਾ ਗਰਮ ਕੱਪੜਾ ਪਹਿਨੋ:
ਸਰਦੀਆਂ ’ਚ ਫਿਟਨੈੱਸ ਬਣਾਈ ਰੱਖਣ ਲਈ ਸਹੀ ਕੱਪੜੇ ਪਹਿਨਣਾ ਵੀ ਮਹੱਤਵਪੂਰਨ ਹੈ ਗਰਮ ਅਤੇ ਅਰਾਮਦਾਇਕ ਕੱਪੜੇ ਪਹਿਨਣ ਨਾਲ ਸਰੀਰ ਦੀ ਊਰਜਾ ਦੀ ਸਹੀ ਵਰਤੋਂ ਹੁੰਦੀ ਹੈ ਅਤੇ ਬਾਹਰੀ ਠੰਢਕ ਤੋਂ ਬਚਾਅ ਹੁੰਦਾ ਹੈ ਪਰ ਜ਼ਿਆਦਾ ਗਰਮ ਕੱਪੜੇ ਪਹਿਨਣ ਨਾਲ ਸਰੀਰ ਨੂੰ ਜ਼ਿਆਦਾ ਪਸੀਨਾ ਆਵੇਗਾ, ਜੋ ਤੁਹਾਡੀ ਕਸਰਤ ’ਚ ਵਿਘਨ ਪਾ ਸਕਦਾ ਹੈ -ਨਿਸ਼ਾ



































































