Do you know the benefits of Sweet potato?

ਕੀ ਤੁਸੀਂ ਸ਼ਕਰਕੰਦ ਦੇ ਫਾਇਦਿਆਂ ਬਾਰੇ ਜਾਣਦੇ ਹੋ?

ਆਉਣ ਵਾਲੇ ਦਿਨਾਂ ’ਚ ਸ਼ਕਰਕੰਦ ਦੀ ਆਮਦ ਕਾਫੀ ਵਧ ਜਾਏਗੀ, ਜਿਸ ਨਾਲ ਵੱਖ-ਵੱਖ ਤਰ੍ਹਾਂ ਦੇ ਡਿਸ਼ ਬਣਾ ਕੇ ਸੇਵਨ ਕੀਤਾ ਜਾਏਗਾ, ਤੁਸੀਂ ਵੀ ਇਸ ਨੂੰ ਆਪਣੀ ਡਾਇਟ ’ਚ ਸ਼ਾਮਲ ਕਰ ਸਕਦੇ ਹੋ,

ਜੇਕਰ ਤੁਸੀਂ ਵਜ਼ਨ ਘੱਟ ਕਰਨ ਲਈ ਮਿਹਨਤ ਕਰ ਰਹੇ ਹੋ, ਤਾਂ ਵੀ ਸ਼ਕਰਕੰਦ ਤੁਹਾਡੀ ਮੱਦਦ ਕਰ ਸਕਦਾ ਹੈ, ਜੀ ਹਾਂ, ਤੁਸੀਂ ਸਹੀਂ ਪੜਿ੍ਹਆ, ਘੱਟ ਕੈਲੋਰੀ ਅਤੇ ਡਾਇਟਰੀ ਫਾਈਬਰ ਦੀ ਜ਼ਿਆਦਤਾ ਕਾਰਨ ਇਹ ਵਜ਼ਨ ਘੱਟ ਕਰਨ ’ਚ ਸਹਾਇਕ ਹੈ, ਇਸ ਲਈ ਸ਼ਕਰਕੰਦ ਸਵਾਦ ਹੀ ਨਹੀਂ ਸਿਹਤ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਹੈ

ਸ਼ਕਰਕੰਦ, ਵੱਖ-ਵੱਖ ਵਰਾਇਟੀ ’ਚ ਪੂਰੀ ਦੁਨੀਆਂ ’ਚ ਪਾਏ ਜਾਂਦੇ ਹਨ, ਭਾਰਤ ’ਚ ਇਸ ਦੀਆਂ ਤਿੰਨ ਵੈਰਾਇਟੀਆਂ ਮੌਜ਼ੂਦ ਹਨ, ਸਫੈਦ, ਬੈਂਗਣੀ ਅਤੇ ਨਾਰੰਗੀ, ਹਾਲਾਂਕਿ ਤਿੰਨੋਂ ਤਰ੍ਹਾਂ ਦੇ ਸ਼ਕਰਕੰਦ ’ਚ ਵਿਟਾਮਿਨਜ਼, ਮਿਨਰਲਜ਼ ਅਤੇ ਐਂਟੀ-ਆਕਸੀਡੈਂਟਾਂ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ,

Also Read :-

ਪਰ ਬੈਂਗਣੀ ਅਤੇ ਸੰਤਰੀ ਰੰਗ ਦੇ ਛਿਲਕੇ ਵਾਲੇ ਸ਼ਕਰਕੰਦ ’ਚ ਮੌਜ਼ੂਦ ਐਂਟੀ-ਆਕਸੀਡੈਂਟ ਸਾਡੇ ਸਰੀਰ ਨੂੰ ਫ੍ਰੀ ਰੇਡੀਕਲਸ ਤੋਂ ਬਚਾਉਣ ਦਾ ਕੰਮ ਕਰਦੇ ਹਨ, ਕਾੱਪਰ, ਫੋਲੇਟ, ਮੈਗਨੀਸ਼ੀਅਮ, ਆਇਰਨ ਅਤੇ ਵਿਟਾਮਿਨ-ਏ ਹੋਣ ਦੀ ਵਜ੍ਹਾ ਨਾਲ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ

ਸ਼ਕਰਕੰਦ ਦਾ ਸੇਵਨ ਪੇਟ ਸਬੰਧੀ ਸਮੱਸਿਆਵਾਂ ਲਈ ਫਾਇਦੇਮੰਦ ਹੈ, ਇਸ ’ਚ ਮੌਜ਼ੂਦ ਐਂਟੀ-ਆਕਸੀਡੈਂਟ ਪੇਟ ’ਚ ਚੰਗੇ ਬੈਕਟੀਰੀਆ ਬਣਾਉਂਦੇ ਹਨ, ਜਿਸ ਨਾਲ ਪਾਚਨ ਕਿਰਿਆ ਚੰਗੀ ਬਣੀ ਰਹਿੰਦੀ ਹੈ, ਇਹ ਕੈਂਸਰ ਨਾਲ ਲੜਨ ’ਚ ਮੱਦਦ ਕਰਦੇ ਹਨ ਅਤੇ ਅੱਖਾਂ ਲਈ ਲਾਭਦਾਇਕ ਹਨ

ਡਾਇਟਰੀ ਫਾਈਬਰ ਨਾਲ ਭਰਪੂਰ ਸ਼ਕਰਕੰਦ ਨੂੰ ਪਚਣ ’ਚ ਸਮਾਂ ਲੱਗਦਾ ਹੈ, ਜਿਸ ਵਜ੍ਹਾ ਨਾਲ ਇਸ ਦਾ ਸੇਵਨ ਕਰਨ ਨਾਲ ਪੇਟ ਕਾਫੀ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਜਿਸ ਨਾਲ ਜਲਦੀ ਭੁੱਖ ਨਹੀਂ ਲਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ, ਇਸ ਨਾਲ ਕੈਲੋਰੀ ਦੀ ਮਾਤਰਾ ਸੰਤੁਲਿਤ ਰੱਖਣ ’ਚ ਮੱਦਦ ਮਿਲਦੀ ਹੈ, 200 ਗ੍ਰਾਮ ਛਿਲਕੇ ਵਾਲੇ ਸ਼ਕਰਕੰਦ ’ਚ ਕੈਲੋਰੀਜ਼ 180, ਕਾਰਬਸ 41.4 ਗ੍ਰਾਮ, ਪ੍ਰੋਟੀਨ 4 ਗ੍ਰਾਮ, ਫੈਟ 0.3 ਗ੍ਰਾਮ ਅਤੇ ਫਾਈਬਰ 6.6 ਗ੍ਰਾਮ ਮੌਜ਼ੂਦ ਹੁੰਦਾ ਹੈ

ਮਿੱਠਾ ਹੋਣ ਦੇ ਬਾਵਜ਼ੂਦ ਸ਼ਕਰਕੰਦ ’ਚ ਜੀਆਈ (ਇਸ ਨੂੰ ਗਲਾਈਸੇਮਿਕ ਇੰਡੈਕਸ ਕਿਹਾ ਜਾਂਦਾ ਹੈ, ਇਸ ਨਾਲ ਖਾਣੇ ’ਚ ਮੌਜ਼ੂਦ ਕਾਰਬੋਹਾਈਡ੍ਰੇਟ ਦੀ ਮਾਤਰਾ ਮਾਪੀ ਜਾਂਦੀ ਹੈ) ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਤੁਸੀਂ ਆਪਣੇ ਬਲੱਡ ਸ਼ੂਗਰ ਲੇਵਲ ਦੀ ਚਿੰਤਾ ਕੀਤੇ ਬਿਨਾਂ ਇਸ ਦਾ ਸੇਵਨ ਕਰ ਸਕਦੇ ਹਨ

ਸ਼ਕਰਕੰਦ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ, ਪਰ ਭੁੰਨਿਆ ਅਤੇ ਉੱਬਲਿਆ ਹੋਇਆ ਸ਼ਕਰਕੰਦ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਕਈ ਜਗ੍ਹਾ ਆਲੂ ਦੀ ਜਗ੍ਹਾ ਸ਼ਕਰਕੰਦ ਦੀ ਸਬਜੀ ਬਣਾਈ ਜਾਂਦੀ ਹੈ, ਬਾਜ਼ਾਰ ’ਚ ਪੈਕਟ ਬੰਦ ਚਿਪਸ ਵੀ ਮਿਲ ਜਾਂਦੇ ਹਨ, ਪਰ ਤੁਹਾਨੂੰ ਇਸ ਤੋਂ ਬਚਣਾ ਚਾਹੀਦਾ, ਨੈਚੂਰਲ ਰੂਪ ’ਚ ਇਸ ਦਾ ਸੇਵਨ ਕਰਨ ਨਾਲ ਇਹ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ

-ਆਰਤੀ ਸਿੰਘ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!