ਕਈ ਰੋਗਾਂ ਦੀ ਅਚੂਕ ਦਵਾਈ ਬੇਲ Surefire Medicine
ਆਯੂਰਵੈਦ ‘ਚ ਗਰਮੀ ਦੇ ਮੌਸਮ ‘ਚ ਬਿਲ (ਬੇਲ) ਭਾਵ ਬਿਲਵ ਦਾ ਸੇਵਨ ਸਰੀਰ ਲਈ ਬਹੁਤ ਲਾਭਦਾਇਕ ਮੰਨਿਆ ਗਿਆ ਹੈ ਬਿਲਵ ਦੀ ਉਪਯੋਗਤਾ ਤੋਂ ਘੱਟ ਹੀ ਲੋਕ ਜਾਣੂੰ ਹਨ ਜ਼ਿਆਦਾਤਰ ਲੋਕ ਬਿਲਵ ਨੂੰ ਸ਼ਿਵ ਜੀ ਮਹਾਰਾਜ ਨੂੰ ਚੜ੍ਹਾਏ ਜਾਣ ਵਾਲੇ ਬਿਲਵ-ਪੱਥਰ ਦੇ ਨਾਂਅ ਨਾਲ ਜਾਣਦੇ ਹਨ ਇਸ ਲਈ ਇਸ ਦੇ ਫਲ ਦੀ ਵਰਤੋਂ ਬਹੁਤ ਘੱਟ ਲੋਕ ਕਰਦੇ ਹਨ ਬਿਲਵ ਦਾ ਫਲ ਕਈ ਰੋਗਾਂ ‘ਚ ਜ਼ਬਰਦਸਤ ਦਵਾਈ ਦਾ ਕੰਮ ਕਰਦਾ ਹੈ
ਬਿਲਵ ਸ਼ਰਬਤ ਨਾ ਸਿਰਫ਼ ਤੁਹਾਨੂੰ ਅੰਦਰ ਤੱਕ ਠੰਡਕ ਅਤੇ ਤਾਜ਼ਗੀ ਨਾਲ ਭਰ ਦਿੰਦਾ ਹੈ, ਸਗੋਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਪਰ ਗਰਭ ਅਵਸਥਾ ‘ਚ ਇਸ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ (ਆਪਣੇ ਡਾਕਟਰ ਤੋਂ ਇਸ ਦੇ ਬਾਰੇ ਜ਼ਰੂਰ ਰਾਇ ਲੈ ਸਕਦੇ ਹੋ) ਚੱਲੋ ਅੱਜ ਜਾਣਦੇ ਹਾਂ ਬੇਲ ਦੇ ਸ਼ਰਬਤ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ…
ਇਨ੍ਹਾਂ ਗੁਣਾਂ ਨਾਲ ਭਰਪੂਰ ਹੁੰਦਾ ਹੈ- ਬੇਲ ਦੇ 100 ਗ੍ਰਾਮ ਗੁੱਦੇ ‘ਚ ਨਮੀ 61.5 ਪ੍ਰਤੀਸ਼ਤ, ਵਸਾ 3 ਪ੍ਰਤੀਸ਼ਤ, ਪ੍ਰੋਟੀਨ 1.8 ਪ੍ਰਤੀਸ਼ਤ, ਫਾਇਬਰ 2.9 ਪ੍ਰਤੀਸ਼ਤ, ਕਾਰਬੋਹਾਈਡ੍ਰੇਟ 31.8 ਪ੍ਰਤੀਸ਼ਤ, ਕੈਲਸ਼ੀਅਮ 85 ਮਿਲੀਗ੍ਰਾਮ, ਫਾਸਫੋਰਸ 50 ਮਿਲੀਗ੍ਰਾਮ, ਆਇਰਨ 2.6 ਮਿਲੀਗ੍ਰਾਮ, ਵਿਟਾਮਿਨ ਸੀ 2 ਮਿਲੀਗ੍ਰਾਮ ਅਤੇ ਇਸ ਤੋਂ ਇਲਾਵਾ ਬੇਲ ‘ਚ 137 ਕੈਲੋਰੀ ਊਰਜਾ ਅਤੇ ਕੁਝ ਮਾਤਰਾ ‘ਚ ਵਿਟਾਮਿਨ-ਬੀ ਵੀ ਪਾਇਆ ਜਾਂਦਾ ਹੈ
Table of Contents
ਡਾਈਬਿਟੀਜ਼ ‘ਚ ਲਾਭਦਾਇਕ
ਬੇਲ ‘ਚ ਲੇਕਸਾਟਿਵ ਦਾ ਪੱਧਰ ਜ਼ਿਆਦਾ ਹੁੰਦਾ ਹੈ ਇਹ ਸਰੀਰ ‘ਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਦਾ ਹੈ ਸ਼ਰੀਰ ‘ਚ ਇਨਸੁਲਿਨ ਬਣਾਉਣ ‘ਚ ਮੱਦਦਗਾਰ ਹੁੰਦਾ ਹੈ, ਜਿਸ ਨਾਲ ਡਾਈਬਿਟੀਜ਼ ‘ਚ ਅਰਾਮ ਮਿਲਦਾ ਹੈ
ਪੇਟ ਦੀਆਂ ਬਿਮਾਰੀਆਂ ਦਾ ਰਾਮਬਾਣ
ਪੇਟ ਦੀਆਂ ਸਮੱਸਿਆਵਾਂ ‘ਚ ਬੇਲ ਦਾ ਫਲ ਰਾਮਬਾਣ ਦਵਾਈ ਹੈ ਬੇਲ ਦਾ ਸ਼ਰਬਤ ਪੀਣ ਨਾਲ ਕਬਜ਼ ਜੜੋਂ ਖ਼ਤਮ ਹੋ ਜਾਂਦੀ ਹੈ ਬੇਲ ਦਾ ਫਲ (ਪੱਕਿਆ ਹੋਇਆ) ਅੰਤੜੀਆਂ ਨੂੰ ਸਾਫ਼ ਕਰਕੇ ਉਨ੍ਹਾਂ ਨੂੰ ਤਾਕਤ ਦਿੰਦਾ ਹੈ
ਲੂ ਦੀ ਸਮੱਸਿਆ ਕਰਦਾ ਹੈ ਖ਼ਤਮ
ਲੂ ਲੱਗਣ ‘ਤੇ ਬੇਲ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਮਹਿੰਦੀ ਵਾਂਗ ਪੈਰਾਂ ਦੀਆਂ ਤਲੀਆਂ ਤੇ ਲਾਓ ਇਸ ਤੋਂ ਇਲਾਵਾ ਸਿਰ, ਹੱਥ, ਛਾਤੀ ‘ਤੇ ਵੀ ਇਸ ਦੀ ਮਾਲਸ਼ ਕਰੋ ਮਿਸ਼ਰੀ ਪਾ ਕੇ ਬੇਲ ਦਾ ਸ਼ਰਬਤ ਵੀ ਪੀਓ ਤੁਰੰਤ ਰਾਹਤ ਮਿਲੇਗੀ
ਖੂਨ ਦੀ ਕਮੀ ਨੂੰ ਦੂਰ ਕਰਦਾ ਹੈ
ਰੈਗੂਲਰ ਤੌਰ ‘ਤੇ ਬੇਲ ਦਾ ਸ਼ਰਬਤ ਪੀਣ ਨਾਲ ਹਿਮੋਗਲੋਬਿਨ ਦੀ ਕਮੀ ਦੂਰ ਹੋ ਜਾਂਦੀ ਹੈ
ਸਾਹ ਦੇ ਰੋਗਾਂ ‘ਚ ਫਾਇਦੇਮੰਦ
ਆਯੂਰਵੈਦ ‘ਚ ਬੇਲ ਤੋਂ ਨਿਕਲਣ ਵਾਲੇ ਤੇਲ ਦਾ ਇਸਤੇਮਾਲ ਦਮਾ ਅਤੇ ਸਾਹ ਨਾਲ ਜੁੜੇ ਰੋਗਾਂ ਦੇ ਇਲਾਜ ‘ਚ ਕੀਤਾ ਜਾਂਦਾ ਹੈ
ਦਿਲ ਲਈ ਲਾਭਦਾਇਕ
ਬੇਲ ਦੇ ਰਸ ਨੂੰ ਘਿਓ ਨਾਲ ਮਿਲਾ ਕੇ ਥੋੜ੍ਹੀ ਮਾਤਰਾ ‘ਚ ਰੈਗੂਲਰ ਤੌਰ ‘ਤੇ ਲਓ ਇਸ ਦੇ ਲਗਾਤਾਰ ਸੇਵਨ ਨਾਲ ਦਿਲ ਨਾਲ ਜੁੜੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਇਸ ਦੇ ਸ਼ਰਬਤ ਦੇ ਸੇਵਨ ਨਾਲ ਸਟ੍ਰੋਕ ਦੇ ਖ਼ਤਰੇ ਤੋਂ ਵੀ ਬਚਾਅ ਸੰਭਵ ਹੋ ਸਕਦਾ ਹੈ
ਸੰਕਰਮਣ ਤੋਂ ਦੂਰ ਰੱਖਦਾ ਹੈ
ਬੇਲ ‘ਚ ਕਈ ਤਰ੍ਹਾਂ ਦੇ ਐਂਟੀਮਾਈਕ੍ਰੋਬੀਅਲ ਗੁਣ ਹੁੰਦੇ ਹਨ, ਜੋ ਸਰੀਰ ਨੂੰ ਸੰਕਰਮਣ ਤੋਂ ਬਚਾ ਕੇ ਰੱਖਣ ‘ਚ ਮੱਦਦਗਾਰ ਹਨ
ਅਲਸਰ ‘ਚ ਫਾਇਦੇਮੰਦ
ਬੇਲ ‘ਚ ਫੈਨੋਲਿਕ ਤੱਤ ਦੇ ਨਾਲ ਹੀ ਐਂਟੀਆਕਸੀਡੈਂਟ ਮੌਜ਼ੂਦ ਹੁੰਦੇ ਹਨ ਇਹੀ ਕਾਰਨ ਹੈ ਕਿ ਬੇਲ ਦਾ ਸ਼ਰਬਤ ਗੌਸਟ੍ਰਿਕ ਅਲਸਰ ਠੀਕ ਕਰਨ ‘ਚ ਮੱਦਦਗਾਰ ਹੈ ਏਨਾ ਹੀ ਨਹੀਂ, ਇਸਦੇ ਸੇਵਨ ਨਾਲ ਪੇਟ ‘ਚ ਐਸਿਡ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ
ਕੋਲੇਸਟਰਾਲ ‘ਤੇ ਕੰਟਰੋਲ
ਆਯੂਰਵੈਦ ‘ਚ ਇਸ ਦੀ ਮੱਦਦ ਨਾਲ ਕੋਲੇਸਟਰਾਲ ਘੱਟ ਕੀਤਾ ਜਾਂਦਾ ਹੈ ਬੇਲ ਦੇ ਪੱਤਿਆਂ ‘ਚ ਮੌਜ਼ੂਦ ਅਰਕ ਦਾ ਸੇਵਨ ਕਰਨ ਨਾਲ ਕੋਲੇਸਟਰਾਲ ਦਾ ਪੱਧਰ ਘੱੱਟ ਕਰਨ ‘ਚ ਮੱਦਦ ਮਿਲਦੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.