ਠੰਢ ‘ਚ ਵੀ ਪੀਓ ਨਿੰਬੂ ਪਾਣੀ drink-lemonade-even-in-cold
ਜਦੋਂ ਵੀ ਨਿੰਬੂ ਪਾਣੀ ਦੀ ਗੱਲ ਹੁੰਦੀ ਹੈ ਤਾਂ ਲੋਕ ਜ਼ਿਆਦਾਤਰ ਗਰਮੀ ਦੇ ਮੌਸਮ ‘ਚ ਹੀ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ ਪਰ ਸਰਦੀ ਦੇ ਮੌਸਮ ‘ਚ ਵੀ ਨਿੰਬੂ ਪਾਣੀ ਪੀਣਾ ਸਿਹਤ ਲਈ ਬੇਹੱਦ ਲਾਭਦਾਇਕ ਹੈ ਹਾਲਾਂਕਿ ਜ਼ਿਆਦਾਤਰ ਲੋਕ ਠੰਢ ਦੇ ਮੌਸਮ ‘ਚ ਨਿੰਬੂ ਪਾਣੀ ਨਹੀਂ ਪੀਂਦੇ ਤਾਂ ਚੱਲੋ ਅਸੀਂ ਤੁਹਾਨੂੰ ਠੰਢ ਦੇ ਮੌਸਮ ‘ਚ ਨਿੰਬੂ ਪਾਣੀ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ:-
Table of Contents
ਬਿਮਾਰੀਆਂ ਤੋਂ ਬਚਾਅ:
ਠੰਢ ਦੇ ਮੌਸਮ ‘ਚ ਵਿਅਕਤੀ ਨੂੰ ਜ਼ਿਆਦਾਤਰ ਮੌਸਮੀ ਬਿਮਾਰੀਆਂ ਵਰਗੇ ਸਰਦੀ-ਖੰਘ ਤੇ ਜੁਕਾਮ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਪਰ ਜੇਕਰ ਤੁਸੀਂ ਠੰਢ ਦੇ ਮੌਸਮ ‘ਚ ਨਿੰਬੂ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਦਰਅਸਲ, ਨਿੰਬੂ ‘ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ ਤਾਂ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਤੁਸੀਂ ਖੁਦ ਨੂੰ ਮੌਸਮੀ ਬਿਮਾਰੀਆਂ ਤੋਂ ਬਚਾ ਸਕਦੇ ਹੋ
ਵਜ਼ਨ ਘੱਟ ਕਰਨ ‘ਚ ਸਹਾਇਕ:
ਠੰਢ ਦੇ ਮੌਸਮ ‘ਚ ਵਜ਼ਨ ਦਾ ਵਧ ਜਾਣਾ ਇੱਕ ਆਮ ਸਮੱਸਿਆ ਹੈ ਦਰਅਸਲ, ਇਸ ਦੌਰਾਨ ਵਿਅਕਤੀ ਦਾ ਮੈਟਾਬਾਲਿਜ਼ਮ ਹਾਈ ਹੁੰਦਾ ਹੈ, ਜਿਸ ਦੇ ਕਾਰਨ ਲੋਕ ਹੈਵੀ ਫੂਡ ਵੀ ਅਸਾਨੀ ਨਾਲ ਖਾ ਲੈਂਦੇ ਹਨ ਇਸ ਨਾਲ ਵਜ਼ਨ ਵਧਣ ਲੱਗਦਾ ਹੈ ਪਰ ਨਿੰਬੂ ਪਾਣੀ ਤੁਹਾਡੇ ਵਜ਼ਨ ਨੂੰ ਮੈਨਟੇਨ ਕਰਨ ‘ਚ ਸਹਾਇਕ ਹੈ ਦਰਅਸਲ, ਨਿੰਬੂ ‘ਚ ਪੈਕਟਿਨ ਫਾਈਬਰ ਪਾਇਆ ਜਾਂਦਾ ਹੈ, ਜੋ ਹੰਗਰ ਕ੍ਰੇਵਿੰਗ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ ਇਸ ਤਰ੍ਹਾਂ ਸਰਦੀਆਂ ਦੇ ਮੌਸਮ ‘ਚ ਨਿੰਬੂ ਪਾਣੀ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ
ਹਾਈਡੇਸ਼ਨ:
ਆਮ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਸਰਦੀਆਂ ‘ਚ ਲੋਕ ਪਾਣੀ ਘੱਟ ਪੀਂਦੇ ਹਨ ਦਰਅਸਲ, ਇਸ ਮੌਸਮ ‘ਚ ਪਸੀਨਾ ਨਹੀਂ ਆਉਂਦਾ ਅਤੇ ਇਸ ਲਈ ਪਿਆਸ ਘੱਟ ਲਗਦੀ ਹੈ ਪਰ ਜੇਕਰ ਤੁਸੀਂ ਠੰਡ ਦੇ ਮੌਸਮ ‘ਚ ਨਿੰਬੂ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ‘ਚ ਪਾਣੀ ਦਾ ਲੇਵਲ ਬਣਿਆ ਰਹਿੰਦਾ ਹੈ ਅਤੇ ਤੁਹਾਡੀ ਬਾਡੀ ਡਿਹਾਈਡੇਟ ਨਹੀਂ ਹੁੰਦੀ ਕਈ ਵਾਰ ਲੋਕਾਂ ਨੂੰ ਠੰਡ ਦੇ ਮੌਸਮ ‘ਚ ਸਿਰਦਰਦ, ਚੱਕਰ ਆਉਣਾ ਤੇ ਥਕਾਨ ਦੀ ਸ਼ਿਕਾਇਤ ਹੁੰਦੀ ਹੈ ਇਸ ਦਾ ਕਾਰਨ ਸਰੀਰ ‘ਚ ਪਾਣੀ ਦੀ ਕਮੀ ਵੀ ਹੁੰਦੀ ਹੈ ਪਰ ਜੇਕਰ ਤੁਸੀਂ ਨਿੰਬੂ ਪਾਣੀ ਪੀਂਦੇ ਹੋ ਤਾਂ ਤੁਸੀਂ ਇਨ੍ਹਾਂ ਸਿਹਤ ਦੀਆਂ ਸਮੱਸਿਆਵਾਂ ਤੋਂ ਅਸਾਨੀ ਨਾਲ ਬਚ ਸਕਦੇ ਹੋ
ਪਾਚਣ ‘ਚ ਮੱਦਦਗਾਰ:
ਨਿੰਬੂ ਪਾਣੀ ਨੂੰ ਪਾਚਣ ਤੰਤਰ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਹਰ ਦਿਨ ਸਵੇਰੇ ਸਭ ਤੋਂ ਪਹਿਲਾਂ ਗਰਮ ਪਾਣੀ ‘ਚ ਨਿੰਬੂ ਨਿਚੋੜ ਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਣ ਬਿਹਤਰ ਹੁੰਦਾ ਹੈ ਅਤੇ ਤੁਹਾਨੂੰ ਅਪਚ, ਪੇਟ ਫੁੱਲਣਾ, ਹਾਰਟਬਰਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ -ਮਿਤਾਲੀ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.