journey-of-flavors-with-baati

ਜਾਇਕੇ ਦਾ ਸਫਰ ‘ਬਾਟੀ’ ਨਾਲ journey-of-flavors-with-baati
ਸਵਾਦਿਸ਼ਟ ਵਿਅੰਜਨਾਂ ਦਾ ਨਾਂਅ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ, ਚਾਹੇ ਪੇਟ ਭਰਿਆ ਹੋਵੇ ਜਾਂ ਖਾਲੀ ਹੋਵੇ, ਅਜਿਹਾ ਹੀ ਇੱਕ ਸਰਵ ਖਿਆਤੀ ਵਿਅੰਜਨ ਦਾ ਨਾਂਅ ਹੈ ‘ਬਾਟੀ’ ਅਸੀਂ ਸਾਰੇ ਇਸ ਨਾਂਅ ਤੋਂ ਜਾਣੂੰ ਹਾਂ ਰਾਜਸਥਾਨ ਦਾ ‘ਦਾਲ ਬਾਟੀ ਚੂਰਮਾ’ ਅਤੇ ਬਿਹਾਰ ‘ਬਾਟੀ ਚੋਖਾ’ ਵਿਸ਼ਵ ਪ੍ਰਸਿੱਧ ਹਨ ਬਾਟੀ ਮਾਲਵਾ ਦਾ ਪ੍ਰਸਿੱਧ ਭੋਜਨ ਹੈ ਇਹ ਹਰ ਘਰ ਦੀ ਪਸੰਦ ਹੈ ਉੱਥੋਂ ਦੇ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ ਯਾਤਰਾ ਦੌਰਾਨ ਵੀ ਲੋਕ ਇਸ ਨੂੰ ਲਿਜਾਣਾ ਪਸੰਦ ਕਰਦੇ ਹਨ ਸੁਆਦ ‘ਚ ਇਹ ਜਿੰਨੀ ਜਾਇਕੇਦਾਰ ਹੈ, ਇਸ ਦਾ ਇਤਿਹਾਸ ਵੀ ਓਨਾ ਹੀ ਰੋਚਕ ਹੈ

ਬਾਟੀ ਮੁੱਖ ਤੌਰ ‘ਤੇ ਰਾਜਸਥਾਨ ਦਾ ਪਰੰਪਰਿਕ ਵਿਅੰਜਨ ਹੈ

ਇਸ ਦਾ ਇਤਿਹਾਸ ਤਕਰੀਬਨ 1300 ਸਾਲ ਪੁਰਾਣਾ ਹੈ 8ਵੀਂ ਸਦੀ ‘ਚ ਰਾਜਸਥਾਨ ‘ਚ ਬੱਪਾ ਰਾਵਲ ਨੇ ਮੇਵਾੜ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਬੱਪਾ ਰਾਵਲ ਨੂੰ ਮੇਵਾੜ ਰਾਜਵੰਸ਼ ਦਾ ਸੰਸਥਾਪਕ ਵੀ ਕਿਹਾ ਜਾਂਦਾ ਹੈ ਇਸ ਸਮੇਂ ਰਾਜਪੂਤ ਸਰਦਾਰ ਆਪਣੇ ਰਾਜ ਨੂੰ ਵਿਸਥਾਰ ਕਰ ਰਹੇ ਸਨ ਇਸ ਦੇ ਲਈ ਯੁੱਧ ਵੀ ਹੁੰਦੇ ਰਹਿੰਦੇ ਸਨ ਤਾਂ ਇਸ ਸਮੇਂ ਬਾਟੀ ਬਣਨ ਦੀ ਸ਼ੁਰੂਆਤ ਹੋਈ ਦਰਅਸਲ ਯੁੱਧ ਸਮੇਂ ਹਜ਼ਾਰਾਂ ਸੈਨਿਕਾਂ ਲਈ ਭੋਜਨ ਦਾ ਪ੍ਰਬੰਧ ਕਰਨਾ ਚੁਣੌਤੀਪੂਰਨ ਕੰਮ ਹੁੰਦਾ ਸੀ ਕਈ ਵਾਰ ਤਾਂ ਸੈਨਿਕ ਭੁੱਖੇ ਰਹਿ ਜਾਂਦੇ ਸਨ ਅਜਿਹੇ ‘ਚ ਇੱਕ ਵਾਰ ਇੱਕ ਸੈਨਿਕ ਨੇ ਰੋਟੀ ਲਈ ਆਟਾ ਗੁੰਨ੍ਹਿਆ ਅਤੇ ਰੋਟੀ ਬਣਾਉਣ ਤੋਂ ਪਹਿਲਾਂ ਹੀ ਯੁੱਧ ਦੀ ਘੜੀ ਆ ਗਈ ਤਦ ਸੈਨਿਕ ਆਟੇ ਦੀਆਂ ਲੋਈਆਂ ਰੇਗਿਸਤਾਨ ਦੀ ਤਪਦੀ ਰੇਤ ‘ਚ ਹੀ ਛੱਡ ਕੇ ਯੁੱਧਭੂਮੀ ‘ਚ ਚਲੇ ਗਏ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤਾਂ ਲੋਈਆਂ ਗਰਮ ਰੇਤ ‘ਚ ਦੱਬੀ ਹੋਈਆਂ ਸੀ, ਜਦੋਂ ਉਨ੍ਹਾਂ ਨੂੰ ਰੇਤ ਤੋਂ ਕੱਢਿਆਂ ਤਾਂ ਦਿਨ ਦੇ ਸੂਰਜ ਅਤੇ ਰੇਤ ਦੀ ਤਪਿਸ਼ ਨਾਲ ਉਹ ਪੱਕ ਚੁੱਕੀ ਸੀ

ਥੱਕ ਕੇ ਚੂਰ ਹੋ ਚੁੱਕੇ ਸੈਨਿਕਾਂ ਨੇ ਉਸ ਨੂੰ ਖਾਧਾ ਤਾਂ ਇਹ ਬਹੁਤ ਸਵਾਦਿਸ਼ਟ ਲੱਗੀ ਇਸ ਨੂੰ ਪੂਰੀ ਸੈਨਾ ਨੇ ਮਿਲ-ਵੰਡ ਕੇ ਖਾਧਾ ਬਸ ਇੱਥੋਂ ਇਸ ਦੀ ਖੋਜ ਹੋਈ ਤੇ ਨਾਂਅ ਮਿਲਿਆ ‘ਬਾਟੀ’ ਇਸ ਤੋਂ ਬਾਅਦ ਬਾਟੀ ਯੁੱਧ ਦੌਰਾਨ ਖਾਧਾ ਜਾਣ ਵਾਲਾ ਪਸੰਦੀਦਾ ਭੋਜਨ ਬਣ ਗਿਆ ਹੁਣ ਰੋਜ਼ ਸਵੇਰੇ ਸੈਨਿਕ ਆਟੇ ਦੀਆਂ ਲੋਈਆਂ ਰਾਤ ਨੂੰ ਦਬਾ ਕੇ ਚਲੇ ਜਾਂਦੇ ਸਨ ਅਤੇ ਸ਼ਾਮ ਨੂੰ ਵਾਪਸ ਉਨ੍ਹਾਂ ਨੂੰ ਚਟਨੀ, ਆਚਾਰ ਅਤੇ ਰਣਭੂਮੀ ‘ਚ ਉਪਲੱਬਧ ਊਠਣੀ ਅਤੇ ਬੱਕਰੀ ਦੇ ਦੁੱਧ ਨਾਲ ਬਣੀ ਦਹੀ ਨਾਲ ਖਾਂਦੇ ਇਸ ਭੋਜਨ ਨਾਲ ਉਨ੍ਹਾਂ ਨੂੰ ਊਰਜਾ ਮਿਲਦੀ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਇਸ ਤੋਂ ਬਾਅਦ ਉਹ ਪਕਵਾਨ ਪੂਰੇ ਰਾਜ ‘ਚ ਮਸ਼ਹੂਰ ਹੋ ਗਿਆ ਅਤੇ ਇਸ ਨੂੰ ਕੰਡਿਆਂ ‘ਚ ਬਣਾਇਆ ਜਾਣ ਲੱਗਿਆ
ਅਕਬਰ ਦੀ ਰਾਣੀ ਜੋਧਾਬਾਈ ਨਾਲ ‘ਬਾਟੀ’ ਮੁਗਲ ਸਮਰਾਜ ਤੱਕ ਵੀ ਪਹੁੰਚ ਗਈ ਮੁਗਲ ਖਾਨਸਾਮੇ ਬਾਟੀ ਨੂੰ ਭਾਫ਼ ‘ਚ ਉਬਾਲ ਕੇ ਬਣਾਉਣ ਲੱਗੇ ਤਾਂ ਇਸ ਨੂੰ ਨਵਾਂ ਨਾਂਅ ਦਿੱਤਾ ‘ਬਾਫਲਾ’ ਇਸ ਤੋਂ ਬਾਅਦ ਇਹ ਪਕਵਾਨ ਪੂਰੇ ਦੇਸ਼ ‘ਚ ਪ੍ਰਸਿੱਧ ਹੋਇਆ ਅਤੇ ਅੱਜ ਵੀ ਹੈ

ਹੁਣ ਇਹ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਦੱਖਣ ਦੇ ਕੁਝ ਵਪਾਰੀ ਮੇਵਾੜ ‘ਚ ਰਹਿਣ ਆਏ ਤਾਂ ਉਨ੍ਹਾਂ ਨੇ ਬਾਟੀ ਨੂੰ ਦਾਲ ਨਾਲ ਖਾਣਾ ਸ਼ੁਰੂ ਕੀਤਾ ਫਿਰ ਇੱਥੋਂ ਬਾਟੀ ਦਾ ਨਵਾਂ ਰੂਪ ਪ੍ਰਸਿੱਧ ਹੋ ਗਿਆ ਉਸ ਸਮੇਂ ਪੰਚਮੇਲ ਦਾਲ ਖਾਧੀ ਜਾਂਦੀ ਸੀ ਇਹ ਪੰਜ ਦਾਲਾਂ ਛੋਲੇ, ਮੂੰਗ, ਉੜਦ, ਮਸਰ ਅਤੇ ਤੂਅਰ ਨੂੰ ਮਿਲਾ ਕੇ ਬਣਾਈ ਜਾਂਦੀ ਸੀ ਇਸ ‘ਚ ਸਰ੍ਹੋਂ ਦੇ ਤੇਲ ਜਾਂ ਘਿਓ ‘ਚ ਤੇਜ ਮਸਾਲਿਆਂ ਦਾ ਤੜਕਾ ਦਿੱਤਾ ਜਾਂਦਾ ਸੀ ਇਹ ਦਾਲ ਬਹੁਤ ਹੀ ਸਵਾਦਿਸ਼ਟ ਅਤੇ ਸਿਹਤਮੰਦ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਚੂਰਮੇ ਦੀ ਇਹ ਮਿੱਠਾ ਪਕਵਾਨ ਅਨਜਾਣੇ ‘ਚ ਹੀ ਬਣ ਗਿਆ ਦਰਅਸਲ ਇੱਕ ਵਾਰ ਕੁਝ ਬਾਟੀਆਂ ਮੇਵਾੜ ਦੇ ਗੁਹਿਲੋਤ ਕਬੀਲੇ ਦੇ ਖਾਨਸਾਮੇ ਦੇ ਹੱਥੋਂ ਛੁੱਟ ਕੇ ਗੰਨੇ ਦੇ ਰਸ ‘ਚ ਡਿੱਗ ਗਈ ਇਸ ਨਾਲ ਬਾਟੀਆਂ ਮੁਲਾਇਮ ਹੋ ਗਈਆਂ ਅਤੇ ਗੰਨੇ ਦੇ ਰਸ ਨਾਲ ਸਰਾਬੋਰ ਹੋ ਗਈ

ਜਿਸ ਨਾਲ ਇਹ ਬਹੁਤ ਹੀ ਸਵਾਦਿਸ਼ਟ ਵੀ ਹੋ ਗਈ ਇਸ ਤੋਂ ਬਾਅਦ ਗੰਨੇ ਦੇ ਰਸ ‘ਚ ਡੁਬੋ ਕੇ ਬਣਾਇਆ ਜਾਣ ਲੱਗਿਆ ਇਸ ਨੂੰ ਹੋਰ ਜ਼ਿਆਦਾ ਸਵਾਦਿਸ਼ਟ ਬਣਾਉਣ ਲਈ ਇਸ ‘ਚ ਇਲਾਇਚੀ ਤੇ ਘਿਓ ਵੀ ਪਾਉਣ ਲੱਗੇ ਬਾਟੀ ਨੂੰ ਚੂਰ ਕੇ ਬਣਾਉਣ ਕਾਰਨ ਇਸ ਦਾ ਨਾਂਅ ‘ਚੂਰਮਾ’ ਪਿਆ ਬਿਹਾਰ ਦੇ ਲੋਕ ਇਸ ‘ਚ ਸੱਤੂ ਭਰ ਕੇ ਹੋਰ ਵੀ ਜ਼ਾਇਕੇਦਾਰ ਅਤੇ ਸਿਹਤਮੰਦ ਬਣਾਉਣ ਲੱਗੇ ਹੁਣ ਬਾਟੀ ਦਾ ਕਈ ਰੂਪਾਂ ‘ਚ ਵਿਸਥਾਰ ਜ਼ਿਆਦਾਤਰ ਰਸੋਈ ਘਰਾਂ ਤੱਕ ਹੋ ਗਿਆ ਹੈ ਸਫਰ ਲਈ ਤਾਂ ਇਹ ਅਸਾਨੀ ਨਾਲ ਮਿਲਣ ਵਾਲਾ ਤੇ ਬਹੁਤ ਪ੍ਰਸਿੱਧ ਹੈ
ਨੀਤੀ ਸਿੰਘ ਪ੍ਰੇਰਨਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!