ਆਧੁਨਿਕ ਪੀੜ੍ਹੀ ਆਧੁਨਿਕ ਸਹੂਲਤਾਂ ਤੋਂ ਐਨੀ ਭਰਪੂਰ ਹੋ ਚੁੱਕੀ ਹੈ ਕਿ ਉਨ੍ਹਾਂ ਦਾ ਰੂਟੀਨ ਉਸਦੇ ਚਾਰੋਂ ਪਾਸੇ ਉੱਲਝਿਆਂ ਰਹਿੰਦਾ ਹੈ ਜਿਸਦਾ ਨਤੀਜਾ ਹੈ ਉਨ੍ਹਾਂ ਦੀ ਸਿਹਤ ਦਾ ਸੱਤਿਆਨਾਸ਼ ਵੈਸੇ ਨੌਜਵਾਨ ਪੀੜ੍ਹੀ ਕਾਫ਼ੀ ਸਮਾਰਟ ਅਤੇ ਤੇਜ਼ ਬੁੱਧੀ ਵਾਲੀ ਹੈ ਬਹੁਤ ਸਾਰੇ ਨੌਜਵਾਨ ਤਾਂ ਇਨ੍ਹਾਂ ਸਹੂਲਤਾਂ ਦੀ ਵਰਤੋਂ ਆਪਣੀ ਸਹੂਲੀਅਤ ਅਤੇ ਜ਼ਰੂਰਤ ਲਈ ਕਰਦੇ ਹਨ ਪਰ ਕੁਝ ਉਨ੍ਹਾਂ ਦੀ ਅਤਿ ਕਰਕੇ ਆਪਣਾ ਨੁਕਸਾਨ ਕਰ ਲੈਂਦੇ ਹਨ ਆਓ ਜਾਣਦੇ ਹਾਂ:-
ਤੇਜ਼ ਮਿਊਜ਼ਿਕ ਸੁਣਨਾ: ਅੱਜ ਦੇ ਨੌਜਵਾਨ ਕੰਨਾਂ ’ਚ ਈਅਰ ਪਲੱਗ ਲਗਾ ਕੇ ਤੇਜ਼ ਆਵਾਜ਼ ’ਚ ਮਿਊਜ਼ਿਕ ਸੁਣਨਾ ਆਪਣੀ ਸ਼ਾਨ ਸਮਝਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਰਿਲੈਕਸ ਮਹਿਸੂੂਸ ਕਰ ਰਹੇ ਹਨ ਜਦਕਿ ਲਗਾਤਾਰ ਤੇਜ਼ ਆਵਾਜ਼ ’ਚ ਮਿਊਜ਼ਿਕ ਸੁਣਨਾ, ਉਹ ਵੀ ਈਅਰ ਪਲੱਗ ਨਾਲ ਉਨ੍ਹਾਂ ਦੇ ਕੰਨ ਅਤੇ ਦਿਲ ਦੋਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅੱਜ ਦਾ ਮਿਊਜਿਕ ਬਹੁਤ ਅਜੀਬੋ-ਗਰੀਬ ਅਵਾਜ਼ਾਂ ਵਾਲਾ ਹੁੰਦਾ ਹੈ ਜੋ ਨੁਕਸਾਨ ਜ਼ਿਆਦਾ ਪਹੁੰਚਾਉਂਦਾ ਹੈ, ਰਿਲੈਕਸੇਸ਼ਨ ਘੱਟ।
ਲਗਾਤਾਰ ਉਤੇਜਿਤ ਕਰਨ ਵਾਲਾ ਮਿਊਜਿਕ ਦਿਮਾਗ ’ਚ ਸੰਤੁਲਨ ਦੀ ਸਮੱਸਿਆ ਲਿਆ ਸਕਦਾ ਹੈ ਜੇਕਰ ਤੁਸੀਂ ਮਿਊਜਿਕ ਦੇ ਸ਼ੌਕੀਨ ਹੋ ਤਾਂ ਹੌਲੀ ਆਵਾਜ਼ ’ਚ ਦਿਮਾਗ ਨੂੰ ਰਿਲੈਕਸ ਕਰਨ ਵਾਲਾ ਸਾਫਟ ਮਿਊਜਿਕ ਸੁਣੋ ਜੋ ਤੁਹਾਡੇ ਦਿਮਾਗ ਨੂੰ ਸ਼ਾਂਤ ਬਣਾਏਗਾ ਸ਼ਾਂਤ ਦਿਮਾਗ ਹੀ ਸਹੀ ਕੰਮ ਕਰਨ ਲਾਇਕ ਹੁੰਦਾ ਹੈ ਇਸ ਨਾਲ ਤੁਹਾਡੇ ਕੰਨ ਅਤੇ ਦਿਲ ਦੋਵਾਂ ਨੂੰ ਰਾਹਤ ਮਹਿਸੂਸ ਹੋਵੇਗੀ।
ਲਗਾਤਾਰ ਜ਼ਿਆਦਾ ਬੋਲਣਾ:- ਜਿੰਨਾ ਅਸੀਂ ਇੰਟਰਨੈੱਟ ਤੋਂ ਪੜ੍ਹਕੇ ਅਪਣੇ ਗਿਆਨ ਵਧਾਉਂਦੇ ਹਾਂ, ਸਾਨੂੰ ਸਭ ਨੂੰ ਸ਼ੌਂਕ ਹੁੰਦਾ ਹੈ ਕਿ ਅਪਣਾ ਗਿਆਨ ਦੂਜਿਆਂ ਨਾਲ ਸ਼ੇਅਰ ਕਰੀਏ ਇਸ ਆਦਤ ਦੇ ਪੈਣ ਨਾਲ ਸਾਨੂੰ ਜ਼ਿਆਦਾ ਬੋਲਣ ਦੀ ਆਦਤ ਪੈ ਜਾਂਦੀ ਹੈ ਜੋ ਦਿਮਾਗ ਨੂੰ ਬਿਨਾਂ ਕੋਈ ਠੋਸ ਕੰਮ ਕੀਤੇ ਥੱਕਾ ਦਿੰਦੀ ਹੈ ਲੜਕੀਆਂ ’ਚ ਵੈਸੇ ਹੀ ਜ਼ਿਆਦਾ ਗੱਪਾਂ ਕਾਰਨ ਦੀ ਆਦਤ ਹੁੰਦੀ ਹੈ ਇਸੇ ਤਰ੍ਹਾ ਸੈਲਸਮੈਨ ਜਾਂ ਮਾਰਕਟਿੰਗ ਵਾਲੇ ਵਿਅਕਤੀਆਂ ਨੂੰ ਵੀ ਬਹੁਤ ਬੋਲਣ ਦੀ ਆਦਤ ਪੈ ਜਾਂਦੀ ਹੈ।
ਜੋ ਬਿਨਾਂ ਵਜ੍ਹਾ ਵੀ ਬੋਲਣਾ ਪਸੰਦ ਕਰਦੇ ਹਨ ਚਾਹੇ ਸਾਹਮਣੇ ਵਾਲਾ ਬੋਰ ਕਿਉਂ ਨਾ ਹੋ ਰਿਹਾ ਹੋਵੇ ਜ਼ਿਆਦਾ ਬੋਲਣ ਨਾਲ ਤੁਸੀਂ ਕਦੇ-ਕਦੇ ਅਜਿਹਾ ਕੁਝ ਵੀ ਬੋਲ ਜਾਂਦੇ ਹੋ ਜੋ ਦੂਜਿਆਂ ਨੂੰ ਹਰਟ ਕਰ ਸਕਦਾ ਹੈ ਜਿਸ ਨਾਲ ਰਿਸ਼ਤਿਆਂ ’ਚ ਤ੍ਰੇੜ ਆ ਜਾਂਦੀ ਹੈ ਕਈ ਵਾਰ ਇੱਕ ਦੂਜੇ ਦੀ ਗੱਲ ਦੂਜੇ ਸਾਹਮਣੇ ਰੱਖ ਦਿੰਦੇ ਹਾਂ ਜੋ ਠੀਕ ਨਹੀਂ ਹੁੰਦਾ ਅਤੇ ਕਦੇ-ਕਦੇ ਆਪਣੇ ਸੀਕਰੇਟ ਵੀ ਖੁੱਲ੍ਹ ਜਾਂਦੇ ਹਨ ਇਸ ਨਾਲ ਐਨਰਜ਼ੀ ਵਿਅਰਥ ਜਾਂਦੀ ਹੈ ਆਪਣੀ ਊਰਜਾ ਨੂੰ ਬਚਾ ਕੇ ਰੱਖਣ ਲਈ ਘੱਟ ਬੋਲਣਾ ਹਰ ਹਾਲ ’ਚ ਤੁਹਾਡੇ ਲਈ ਲਾਭਦਾਇਕ ਹੋਵੇਗਾ।
ਕਸਰਤ ਨਾ ਕਰਨਾ : ਕਸਰਤ ਸਾਡੇ ਸਰੀਰ, ਦਿਲ ਅਤੇ ਦਿਮਾਗ ਨੂੰ ਸਹੀ ਰੱਖਦੀ ਹੈ, ਇਸ ਲਈ ਨਿਯਮਤ ਕਸਰਤ ਕਰਨਾ ਸਾਡੇ ਲਈ ਲਾਭਦਾਇਕ ਹੈ ਪਰ ਨੌਜਵਾਨ ਸੋਚਦੇ ਹਨ ਕਿ ਹਾਲੇ ਤਾਂ ਸਾਡੇ ਖਾਣ-ਪੀਣ ਅਤੇ ਮਸਤੀ ਮਾਰਨ ਦੇ ਦਿਨ ਹਨ ਬਾਅਦ ’ਚ ਕਸਰਤ ਕਰ ਲਵਾਂਗੇ ਹਾਲੇ ਤਾਂ ਉਮਰ ਪਈ ਹੈ ਉਹ ਇਹ ਨਹੀਂ ਜਾਣਦੇ ਕਿ ਜ਼ਿਆਦਾ ਮਸਤੀ ਉਨ੍ਹਾਂ ਦੀ ਸਿਹਤ ’ਤੇ ਕਿੰਨੀ ਭਾਰੀ ਪੈ ਸਕਦੀ ਹੈ ਯੋਗ, ਸੈਰ, ਔਰੋਬਿਕੇਸ, ਬਰਿਸਕ ਵਾੱਕ, ਪਾਵਰਯੋਗਾ, ਤੈਰਾਕੀ, ਸਾਈਕÇਲੰਗ ਕਰ ਕੇ ਤੁਸੀਂ ਆਪਣੇ ਸਰੀਰ ਅਤੇ ਮਨ ਦੋਵਾਂ ਨੂੰ ਖੁਸ਼ ਅਤੇ ਸਿਹਤਮੰਦ ਰੱਖ ਸਕਦੇ ਹੋ।
ਜੇਕਰ ਨਿਯਮਤ ਕਸਰਤ ਨਹੀਂ ਕਰੋਗੇ ਤਾਂ ਕਈ ਸਰੀਰਕ ਰੋਗ ਲੱਗ ਸਕਦੇ ਹਨ ਜੇਕਰ ਤਨ ਠੀਕ ਨਹੀਂ ਰਹੇਗਾ ਤਾਂ ਮਨ ਨਿਰਾਸ਼ਾ ਨਾਲ ਭਰ ਜਾਏਗਾ ਅਤੇ ਦਿਮਾਗ ਨੂੰ ਸਹੀ ਆਕਸੀਜਨ ਦੀ ਮਾਤਰਾ ਨਾ ਮਿਲਣ ਨਾਲ ਸਾਡਾ ਦਿਮਾਗ ਵੀ ਢਿੱਲਾ ਪੈ ਸਕਦਾ ਹੈ ਆਪਣੇ ਖੂਨ ਦੇ ਸੰਚਾਰ ਨੂੰ ਸੁਚਾਰੂ ਰੱਖਣ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤਨ, ਮਨ ਸਿਹਤਮੰਦ ਰਹਿਣ।
ਆਧੁਨਿਕ ਗੈਜੇਟਸ ਦੀ ਜ਼ਿਆਦਾ ਵਰਤੋਂ: ਸਮਾਰਟਫੋਨ, ਟੀਵੀ, ਆਈਪੈਡ, ਮਿਊਜਿਕ ਸਿਸਟਮ, ਟੈਬਲੇਟ, ਕੰਪਿਊਟਰ, ਲੈਪਟਾਪ ਇਨ੍ਹਾਂ ਗੈਜੇਟਸਾਂ ਨਾਲ ਨੌਜਵਾਨ ਹਰ ਸਮੇਂ ਕਿਸੇ ਨਾ ਕਿਸੇ ਰੂਪ ਨਾਲ ਜੁੜਿਆ ਰਹਿੰਦਾ ਹੈ ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੈ ਕਦੇ-ਕਦੇ ਨੌਜਵਾਨ ਇੱਕ ਹੀ ਸਮੇਂ ’ਚ ਦੋ ਉਪਕਰਣਾਂ ਦੀ ਵਰਤੋਂ ਕਰਦੇ ਹਨ ਜੋ ਠੀਕ ਨਹੀਂ ਇਹ ਗੈਜੇਟਸ ਸਾਡੇ ਆਰਾਮ ਅਤੇ ਆਸਾਨੀ ਲਈ ਠੀਕ ਜ਼ਰੂਰ ਹਨ ਪਰ ਜ਼ਿਆਦਾ ਨਿਰਭਰਤਾ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ ਨੌਜਵਾਨ ਇਸ ਤੋਂ ਬੇਖਬਰ ਰਹਿੰਦੇ ਹਨ।
ਇਨ੍ਹਾਂ ਸਭ ਦੀ ਜ਼ਿਆਦਾ ਵਰਤੋਂ ਨਾਲ ਦਿਮਾਗ ਦੇ ਕੰਮ ਕਰਨ ਸੋਚਣ ਸਮਝਣ ਦੀ ਸਮੱਰਥਾ ’ਤੇ ਪ੍ਰਭਾਵ ਪੈਂਦਾ ਹੈ ਬਿਜਲੀ ਦੇ ਉਪਕਰਣਾਂ ਤੋਂ ਨਿਕਲਣ ਵਾਲੀਆਂ ਆਵਾਜੀ ਤਰੰਗਾਂ ਸਾਡੀਆਂ ਗਿਆਨ ਇੰਦਰੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਨੀਂਦ ਪੂਰੀ ਨਾ ਹੋਣ ਨਾਲ ਸਿਰਦਰਦ, ਚੱਕਰ ਆਉਣਾ ਆਦਿ ਸਮੱਸਿਆਵਾਂ ਸਾਨੂੰ ਘੇਰ ਲੈਂਦੀਆਂ ਹਨ ਇਨ੍ਹਾਂ ਸਭ ਨਾਲ ਦਿਮਾਗ ਨੂੰ ਲੋਂੜੀਦੀ ਆਕਸੀਜਨ ਨਹੀਂ ਮਿਲਦੀ ਅਤੇ ਖੂਨ ਦਾ ਸੰਚਾਰ ਵੀ ਪ੍ਰਭਾਵਿਤ ਹੁੰਦਾ ਹੈ।
ਫਾਸਟ ਫੂਡ ਦੀ ਜ਼ਿਆਦਾ ਵਰਤੋਂ: ਅੱਜ ਦੇ ਨੌਜਵਾਨ ਨੇ ਖਾਣ-ਪੀਣ ਦੀਆਂ ਆਦਤਾਂ ਨੂੰ ਇਕਦਮ ਬਦਲ ਦਿੱਤਾ ਹੈ ਦੂਜੇ ਦੇਸ਼ਾਂ ਦੇ ਫਾਸਟ ਫੂਡ ਨੂੰ ਆਪਣੇ ਖਾਣ-ਪੀਣ ਦਾ ਅਹਿਮ ਹਿੱਸਾ ਬਣਾ ਲਆ ਹੈ ਅਤੇ ਆਪਣੇ ਭਾਰਤੀ ਖਾਣੇ ਉਨ੍ਹਾਂ ਨੂੰ ਰਾਸ ਨਹੀਂ ਆਉਂਦੇ ਅੱਜ ਦੇ ਨੌਜਵਾਨ ਵਰਗ ਦੇ ਨੌਕਰੀ ਦੇ ਘੰਟੇ ਵੀ ਵੱਖਰੇ ਹਨ ਰਾਤ ਨੂੰ ਵੀ ਆਫ਼ਿਸ ਖੁੱਲ੍ਹਿਆਂ ਰਹਿੰਦਾ ਹੈ ਦੇਰ ਰਾਤ ਤੱਕ ਤਾਂ ਸਾਰੇ ਪ੍ਰਾਈਵੇਟ ਆਫ਼ਿਸ ਖੁੱਲ੍ਹੇ ਰਹਿੰਦੇ ਹਨ ਅਜਿਹੇ ’ਚ ਭੁੱਖ ਮਿਟਾਉਣ ਲਈ ਜੰਕਫੂਡ ਦਾ ਸਹਾਰਾ ਲੈਣਾ ਉਨ੍ਹਾਂ ਲਈ ਮਜ਼ਬੂਰੀ ਵੀ ਬਣ ਜਾਂਦੀ ਹੈ।
ਫਾਸਟ ਫੂਡ ਆਊਟਲੇਟ ਅਤੇ ਕਾਫ਼ੀ ਸ਼ਾਪਸ ਅਤੇ ਪੀਜ਼ਾ ਬਰਗਰ ਦੀ ਹੋਮ ਡਿਲੀਵਰੀ ਕਾਰਨ ਨੌਜਵਾਨਾਂ ਦਾ ਜਦੋਂ ਮਨ ਕਰਦਾ ਹੈ ਤਾਂ ਫੋਨ ’ਤੇ ਆਰਡਰ ਕਰਕੇ ਮੰਗਵਾ ਲੈਂਦੇ ਹਨ ਅਤੇ ਪੇਟ ਦੀ ਭੁੱਖ ਨੂੰ ਸ਼ਾਂਤ ਕਰਦੇ ਹਨ। ਜੰਕ ਫੂਡ ’ਚ ਬੈਡ ਫੈਟਸ ਅਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੋਣ ਨਾਲ ਮੋਟਾਪਾ ਵਧਦਾ ਹੈ, ਦਿਮਾਗ ਦੀ ਐਕਟੀਵਿਟੀ ਘੱਟ ਹੁੰਦੀ ਹੈ, ਬਿਨਾਂ ਸਮੇਂ ਖਾਣਾ ਖਾਣ ਦੀ ਆਦਤ ਬਣਦੀ ਹੈ ਜੋ ਪੇਟ ਅਤੇ ਸਿਹਤ ਦੋਵਾਂ ਲਈ ਨੁਕਸਾਨਦੇਹ ਹੈ।
ਦੇਰ ਰਾਤ ਤੱਕ ਜਾਗਣਾ:- ਅੱਜ ਦਾ ਨੌਜਵਾਨ ਰਾਤ ਨੂੰ ਜੇਕਰ ਫਰੀ ਹੈ ਤਾਂ ਅਪਣੇ ਆਈਪੈਡ, ਮੋਬਾਇਲ, ਲੈਪਟਾਪ ’ਤੇ ਬਿਜੀ ਰਹਿੰਦਾ ਹੈ ਘੰਟਿਆਂ ਬੱਧੀ ਚੈਟਿੰਗ ’ਚ ਰੁਝੇ ਰਹਿਣ ਕਾਰਨ ਜਾਂ ਇੰਟਰਨੈੱਟ ’ਤੇ ਸਰਚ ਕਰਨ ’ਚ ਉਸਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਦੇਰ ਰਾਤ ਸੌਂ ਕੇ ਸਵੇਰੇ ਦੇਰ ਨਾਲ ਉੱਠਣ ਦੀ ਆਦਤ ਬਣ ਜਾਂਦੀ ਹੈ ਜਿਸ ਨਾਲ ਉੱਠਦੇ ਹੀ ਉਨ੍ਹਾਂ ਦੇ ਸਰੀਰ ’ਚ ਦਰਦ ਮਹਿਸੂਸ ਹੁੰਦਾ ਹੈ, ਸਿਰ ਭਾਰੀ ਰਹਿੰਦਾ ਹੈ ਅਤੇ ਦੇਰ ਨਾਲ ਉੱਠਣ ਕਾਰਨ ਕੰਮ ਪੂਰਾ ਨਹੀਂ ਹੋ ਸਕਦਾ ਜਿਸਦਾ ਤਨਾਅ ਵੀ ਉਨ੍ਹਾਂ ’ਤੇ ਬਣਿਆ ਰਹਿੰਦਾ ਹੈ ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਦਿਨ ਭਰ ਦਿਮਾਗ ਅਸ਼ਾਂਤ ਰਹਿੰਦਾ ਹੈ, ਇਸਦਾ ਪ੍ਰਭਾਵ ਸਰੀਰ ’ਤੇ ਪੈਂਦਾ ਹੈ ਚੁਸਤੀ ਅਤੇ ਫੁਰਤੀ ਉਨ੍ਹਾਂ ਤੋਂ ਹੌਲੀ-ਹੌਲੀ ਕੋਹਾਂ ਦੂਰ ਹੋਣ ਲੱਗਦੀ ਹੈ ਨੀਤੂ ਗੁਪਤਾ।