ਘਰ ’ਚ ਕਰੋ ਊਰਜਾ ਦਾ ਬਚਾਅ save energy at home ਮਹਿੰਗਾਈ ਨੇ ਇਸ ਤਰ੍ਹਾਂ ਆਪਣੇ ਪੈਰ ਚਾਰੇ ਪਾਸੇ ਪਸਾਰ ਲਏ ਹਨ ਕਿ ਇਨਸਾਨ ਪ੍ਰੇਸ਼ਾਨ ਹੋ ਗਿਆ ਹੈ, ਇਹ ਸੋਚ ਕੇ ਕਿੱਥੇ ਜਾਂ ਕਿਸ ਥਾਂ ਤੋਂ ਕੁਝ ਪੈਸਾ ਬਚਾ ਸਕੀਏ, ਤਾਂ ਕਿ ਖਰਚੇ ਨੂੰ ਕਾਬੂ ’ਚ ਲਿਆਂਦਾ ਜਾ ਸਕੇ ਅੱਜ ਦੇ ਸਮੇਂ ’ਚ ਬਿਜਲੀ ਦੀਆਂ ਦਰਾਂ ’ਚ ਆਏ ਵਾਧੇ ਨੇ ਵੀ ਆਮ ਜਨਤਾ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਊਰਜਾ ਦਾ ਹਰ ਸਰੋਤ ਮਹਿੰਗਾ ਹੁੰਦਾ ਜਾ ਰਿਹਾ ਹੈ, ਜਿਵੇਂ ਪੈਟਰੋਲ, ਡੀਜ਼ਲ, ਰਸੋਈ ਗੈਸ, ਮਿੱਟੀ ਦਾ ਤੇਲ ਹਰ ਰੋਜ਼ ਮਹਿੰਗੇ ਹੁੰਦੇ ਜਾ ਰਹੇ ਹਨ ਮਹਿੰਗਾਈ ਦੇ ਨਾਲ-ਨਾਲ ਊਰਜਾ-ਸਰੋਤਾਂ ’ਚ ਕਮੀ ਵੀ ਹੁੰਦੀ ਜਾ ਰਹੀ ਹੈ
ਜੇਕਰ ਅਸੀਂ ਸਭ ਮਿਲ ਕੇ ਊਰਜਾ ਦੀ ਬੱਚਤ ਕਰਨ ਦਾ ਯਤਨ ਕਰੀਏ ਤਾਂ ਅਸੀਂ 10 ਤੋਂ 15 ਪ੍ਰਤੀਸ਼ਤ ਊਰਜਾ ਦੀ ਬੱਚਤ ਕਰ ਸਕਦੇ ਹਾਂ ਜਿਸ ਦਾ ਲਾਭ ਸਾਡੀ ਆਉਣ ਵਾਲੀ ਪੀੜ੍ਹੀ ਲੈ ਸਕਦੀ ਹੈ ਬਿਜਲੀ ਉਪਕਰਨਾਂ ਦੇ ਸਹੀ ਇਸਤੇਮਾਲ ਨਾਲ ਅਤੇ ਗੈਸ ਦੀ ਸਹੀ ਵਰਤੋਂ ਨਾਲ ਅਸੀਂ ਘਰ ਦੀ ਬਿਜਲੀ ਅਤੇ ਤੇਲ ਦੀ ਬੱਚਤ ਕਰ ਸਕਦੇ ਹਾਂ

ਪੱਖਾ, ਟੀ.ਵੀ., ਕੰਪਿਊਟਰ, ਕੂਲਰ, ਏਸੀ ਦੀ ਵਰਤੋਂ ਕਰਦੇ ਸਮੇਂ

 • ਜਿਸ ਕਮਰੇ ’ਚ ਕੋਈ ਵੀ ਨਾ ਬੈਠਾ ਹੋਵੇ, ਉਸ ਕਮਰੇ ਦੀ ਬਿਜਲੀ ਅਤੇ ਪੱਖਾ ਚੱਲਦਾ ਨਾ ਰਹੇ
 • ਪੱਖਿਆਂ ਦੇ ਪੁਰਾਣੇ ਰੈਗੂਲੇਟਰ ਬਦਲ ਕੇ ਇਲੈਕਟ੍ਰਾਨਿਕ ਰੈਗੂਲੇਟਰ ਲਗਵਾਓ ਨਵੇਂ ਰੈਗੂਲੇਟਰ ਘੱਟ ਸਪੀਡ ’ਤੇ ਵੀ ਬਿਹਤਰ ਕੰਮ ਕਰਦੇ ਹਨ
 • ਟੀ.ਵੀ. ਜਦੋਂ ਨਾ ਦੇਖਣ ਹੋਵੇ ਤਾਂ ਪਲੱਗ ਤੋਂ ਸਵਿੱਚ ਵੀ ਆਫ ਕਰ ਦਿਓ ਜਾਂ ਕੱਢ ਕੇ ਬੰਦ ਕਰੋ
 • ਇਸੇ ਤਰ੍ਹਾਂ ਕੰਪਿਊਟਰ ਦੀ ਵੀ ਜਦੋਂ ਲੋੜ ਨਾ ਹੋਵੇ ਤਾਂ ਮੇਨ ਪਲੱਗ ਤੋਂ ਇਨ੍ਹਾਂ ਦੇ ਸਵਿੱਚ ਬੰਦ ਕਰੋ ਏਸੀ, ਕੂਲਰ ਨੂੰ ਵੀ ਇਸੇ ਤਰ੍ਹਾਂ ਜਦੋਂ ਲੋੜ ਹੋਵੇ, ਤਾਂ ਚਲਾਓ
 • ਹੋ ਸਕੇ ਤਾਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਇੱਕ ਕਮਰੇ ’ਚ ਬੈਠ ਕੇ ਟੀ.ਵੀ., ਏਸੀ, ਕੂਲਰ ਦੀ ਵਰਤੋਂ ਕਰਨ ਤਾਂ ਕਿ ਬਿਜਲੀ ਦਾ ਖਰਚ ਘੱਟ ਤੋਂ ਘੱਟ ਹੋਵੇ

ਪ੍ਰੈੱਸ ਵਰਤਦੇ ਸਮੇਂ

 • ਜਿੰਨੇ ਕੱਪੜਿਆਂ ਨੂੰ ਪ੍ਰੈੱਸ ਕਰਨਾ ਹੋਵੇ ਉਨ੍ਹਾਂ ਨੂੰ ਇਕੱਠਾ ਕਰਕੇ ਸਿੱਧਾ ਕਰ ਲਓ
 • ਪ੍ਰੈੱਸ ਹਰ ਰੋਜ਼ ਨਾ ਲਾ ਕੇ ਇੱਕ-ਦੋ ਦਿਨ ਦਾ ਗੈਪ ਪਾ ਕੇ ਲਾਓ

ਫਰਿੱਜ ਦੀ ਵਰਤੋਂ ਕਰਦੇ ਸਮੇਂ

 • ਫਰਿੱਜ਼ ’ਚ ਸਾਰੀਆਂ ਚੀਜ਼ਾਂ ਢੱਕ ਕੇ ਰੱਖੋ
 • ਫਰਿੱਜ਼ ’ਚੋਂ ਵਰਤੋਂ ’ਚ ਆਉਣ ਵਾਲੇ ਸਾਮਾਨ ਨੂੰ ਇੱਕ ਹੀ ਵਾਰ ਕੱਢ ਲਓ
 • ਜਦੋਂ ਫਰਿੱਜ਼ ’ਚ ਬਚਿਆ ਸਾਮਾਨ ਰੱਖਣਾ ਹੋਵੇ ਤਾਂ ਉਸ ਨੂੰ ਆਮ ਤਾਪ ’ਚ ਆਉਣ ਤੋਂ ਬਾਅਦ ਹੀ ਰੱਖੋ
 • ਫਰਿੱਜ ਦਾ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਰੱਖੋ ਤਾਂ ਕਿ ਉਸ ਦੀ ਠੰਢਕ ਬਾਹਰ ਨਾ ਨਿੱਕਲੇ
 • ਸਰਦੀ ’ਚ ਫਰਿੱਜ਼ ਦਾ ਤਾਪਮਾਨ ਘੱਟ ਕਰ ਦਿਓ
 • ਫਰਿੱਜ਼ ਨੂੰ ਘੱਟ ਤੋਂ ਘੱਟ ਖੋਲ੍ਹੋ

ਰੌਸ਼ਨੀ ਦੇ ਸਾਧਨ ਦੀ ਵਰਤੋਂ ਕਰਦੇ ਸਮੇਂ

 • ਦਿਨ ’ਚ ਟਿਊਬ ਜਾਂ ਬੱਲਬ ਦੀ ਵਰਤੋਂ ਨਾ ਕਰੋ ਸੂਰਜ ਦੀ ਰੌਸ਼ਨੀ ਦੀ ਵਰਤੋਂ ਜ਼ਿਆਦਾ ਕਰੋ
 • ਕਮਰਿਆਂ, ਰਸੋਈ, ਵਾਸ਼ਰੂਮ ਦੀਆਂ ਬਾਰੀਆਂ ਦਿਨ ’ਚ ਖੋਲ੍ਹ ਕੇ ਰੱਖੋ ਤਾਂ ਕਿ ਸਹੀ ਰੌਸ਼ਨੀ ਮਿਲ ਸਕੇ ਅਤੇ ਤਾਜ਼ੀ ਹਵਾ ਆ ਸਕੇ
 • ਬੱਲਬ ਦੀ ਥਾਂ ਟਿਊਬਲਾਈਟ ਦੀ ਵਰਤੋਂ ਕਰੋ ਜਿੱਥੇ ਘੱਟ ਰੌਸ਼ਨੀ ’ਚ ਕੰਮ ਚੱਲ ਸਕੇ, ਉੱਥੇ ਸੀਐੱਫਐੱਲ ਜਾਂ ਘੱਟ ਵਾਲਟ ਦੀ ਟਿਊਬ ਲਾਓ
 • ਟਿਊਬਲਾਈਟ ਦੀਆਂ ਪੁਰਾਣੀਆਂ ਚੋਕਾਂ ਨੂੰ ਬਦਲ ਕੇ ਇਲੈਕਟ੍ਰੋਨਿਕ ਚੋਕ ਲਾਓ

ਤੇਲ ਦੀ ਬੱਚਤ

 • ਜਦੋਂ ਵੀ ਗੈਸ ’ਤੇ ਖਾਣਾ ਬਣਾਉਣ ਜਾਓ, ਪਹਿਲਾਂ ਸਾਰਾ ਸਾਮਾਨ ਇਕੱਠਾ ਕਰ ਲਓ, ਫਿਰ ਚੁੱਲ੍ਹਾ ਬਾਲੋ
 • ਚੁੱਲੇ੍ਹ ’ਤੇ ਸੁੱਕੇ ਭਾਂਡੇ ਰੱਖੋ
 • ਦਾਲ, ਚੌਲ, ਰਾਜਮਾਹ, ਛੋਲੇ ਭਿਉਂ ਕੇ ਹੀ ਕੁੱਕਰ ’ਚ ਪਕਾਓ
 • ਗੈਸ ਦੇ ਬਰਨਰ ਨੂੰ ਸਾਫ ਰੱਖੋ
 • ਸਬਜੀ ਅਤੇ ਦਾਲ ਦੀ ਮਾਤਰਾ ਦੇ ਅਨੁਸਾਰ ਭਾਂਡੇ ਵਰਤੋਂ ’ਚ ਲਿਆਓ
 • ਸਬਜ਼ੀ ਪਕਾਉਂਦੇ ਸਮੇਂ ਢੱਕ ਕੇ ਸਬਜ਼ੀ ਬਣਾਓ ਅਤੇ ਜ਼ਿਆਦਾ ਦੇਰ ਤੱਕ ਨਾ ਪਕਾਓ

ਹੋਰ ਸੁਝਾਅ

 • ਹਮੇਸ਼ਾ ਆਈਐੱਸਆਈ/ਵੀਆਈਐੱਸ ਮਾਰਕੇ ਵਾਲੇ ਉਪਕਰਨ ਖਰੀਦੋ
 • ਸ਼ਾਮ ਦੇ ਸਮੇਂ ਜ਼ਿਆਦਾ ਖ਼ਪਤ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਜ਼ਿਆਦਾ ਨਾ ਕਰੋ
 • ਬਿਜਲੀ ਦੇ ਸਾਰੇ ਉਪਕਰਨਾਂ ਦੀ ਸਫਾਈ ਕਰਦੇ ਰਹੋ ਅਤੇ ਸਹੀ ਵਾਈਡਿੰਗ ਕਰਾਓ
 • ਸੈਂਸਰ ਫਿੱਟ ਵਾਲੇ ਬਿਜਲੀ ਉਪਕਰਨਾਂ ਦੀ ਵਰਤੋਂ ਕਰੋ ਤਾਂ ਕਿ ਜ਼ਿਆਦਾ ਪੱਧਰ ’ਤੇ ਪਹੁੰਚ ਕੇ ਖੁਦ ਬੰਦ ਹੋ ਜਾਵੇ
 • ਕਿਸੇ ਵੀ ਬਿਜਲੀ ਉਪਕਰਨ ਨੂੰ ਵਰਤੋਂ ’ਚ ਲਿਆਉਂਦੇ ਸਮੇਂ ਸਵਿੱਚ ਦੀ ਦੂਰੀ ਘੱਟ ਤੋਂ ਘੱਟ ਰੱਖੋ
 • ਸੌਰ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ
-ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!