digital-teaching

ਜਮਾਤ ‘ਚ ਆਹਮਣੇ-ਸਾਹਮਣੇ ਦੀ ਥਾਂ ਇੰਟਰਨੈੱਟ, ਮੋਬਾਇਲ, ਲੈਪਟਾਪ ਆਦਿ ‘ਤੇ ਵਰਚੁਅਲ ਕਲਾਸਾਂ ਨੇ ਲੈ ਲਈ ਹੈ ਜੂਮ, ਸਿਸਕੋ ਵੈੱਬ ਐਕਸ, ਗੂਗਲ ਕਲਾਸ ਰੂਮ, ਟੀਸੀਐੱਸ ਆਇਨ ਡਿਜ਼ੀਟਲ ਕਲਾਸ ਰੂਮ ਆਦਿ ਨੇ ਪ੍ਰਸਿੱਧੀ ਦੇ ਆਧਾਰ ‘ਤੇ ਸਿੱਖਿਆ ਜਗਤ ‘ਚ ਆਪਣਾ-ਆਪਣਾ ਸਥਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਸਿੱਖਿਆ ਦੇ ਖੇਤਰ ਲਈ ਇਹ ਮਹੱਤਵਪੂਰਨ ਸਮਾਂ ਹੈ ਸਕੂਲ ਬੰਦ ਹੋਣ ‘ਤੇ ਨਾ ਸਿਰਫ਼ ਸਿੱਖਣ ਦੀ ਲਗਾਤਾਰ ਪ੍ਰਣਾਲੀ ‘ਤੇ ਪ੍ਰਭਾਵ ਪਵੇਗਾ, ਸਗੋਂ ਇਸ ਦੇ ਦੁਰਗਾਮੀ ਸਿੱਟੇ ਵੀ ਹੋਣਗੇ ਸਿੱਖਿਆ ਅਤੇ ਮੁਲਾਂਕਣ ਦੇ ਤਰੀਕਿਆਂ ਸਮੇਤ ਸਕੂਲੀ ਸਿੱਖਿਆ ਦੀ ਸੰਰਚਨਾ ਪਹਿਲਾਂ ਤੋਂ ਹੀ ਅਜਿਹੀ ਰਹੀ ਹੈ

ਕਿ ਕੁਝ ਹੀ ਨਿੱਜੀ ਸਕੂਲ ਆੱਨ-ਲਾਇਨ ਸਿੱਖਿਆ ਵਿਧੀਆਂ ਨੂੰ ਅਪਣਾ ਸਕਦੇ ਸਨ ਦੂਜੇ ਪਾਸੇ, ਘੱਟ ਆਮਦਨੀ ਵਾਲੇ ਨਿੱਜੀ ਅਤੇ ਸਰਕਾਰੀ ਸੂਕਲਾਂ ਨੇ ਈ-ਲਰਨਿੰਗ ਤੱਕ ਪਹੁੰਚ ਨਾ ਹੋਣ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਹੋਣ ਨਾਲ ਨਾ ਸਿਰਫ਼ ਭਾਰਤ ‘ਚ 285 ਮਿਲੀਅਨ ਤੋਂ ਜ਼ਿਆਦਾ ਵਿਦਿਆਰਥੀਆਂ ਲਈ ਸਿੱਖਣ ਦੀ ਨਿਰੰਤਰਤਾ ‘ਤੇ ਪ੍ਰਭਾਵ ਪੈ ਰਿਹਾ ਹੈ, ਸਗੋਂ ਇਸ ਦੇ ਦੁਰਗਾਮੀ ਆਰਥਿਕ ਅਤੇ ਸਮਾਜਿਕ ਸਿੱਟੇ ਵੀ ਸਾਹਮਣੇ ਆਉਣਗੇ ਮਹਾਂਮਾਰੀ ਨੇ ਉੱਚ ਸਿੱਖਿਆ ਖੇਤਰ ਨੂੰ ਵੀ ਠੱਲ੍ਹ ਪਾਈ ਹੈ, ਜੋ ਦੇਸ਼ ਦੇ ਆਰਥਿਕ ਭਵਿੱਖ ਦਾ ਮਹੱਤਵਪੂਰਨ ਨਿਰਧਾਰਕ ਹੈ

ਸਿੱਖਿਆ ‘ਤੇ ਪ੍ਰਭਾਵ ਤੋਂ ਡਰਾਪਆਊਟ ਦਰਾਂ ਅਤੇ ਸਿੱਖਣ ਦੇ ਨਤੀਜਿਆਂ ਸਬੰਧੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਬੱਚਿਆਂ ਨੂੰ ਘਰੋਂ ਸਿੱਖਣ ਦੇ ਮੌਕੇ ਘੱਟ ਮਿਲਦੇ ਹਨ ਇਸ ਤੋਂ ਇਲਾਵਾ, ਸਕੂਲਾਂ ਨੂੰ ਬੰਦ ਕਰਨ ਨਾਲ ਮਾਪਿਆਂ ਲਈ ਵੱਖ ਜ਼ਿੰਮੇਵਾਰੀ ਵਧੇਗੀ ਕਿ ਉਹ ਘਰ ਰਹਿ ਸਕਣ ਅਤੇ ਬੱਚਿਆਂ ਦੀ ਦੇਖਭਾਲ ਕਰ ਸਕਣ ਵੱਡੀ ਗਿਣਤੀ ‘ਚ ਸਿਹਤ ਦੀ ਦੇਖਭਾਲ ਕਰਨ ਵਾਲੀਆਂ ਪੇਸ਼ੇਵਰ ਮਹਿਲਾਵਾਂ ਹਨ ਸਕੂਲ ਦੇ ਬੰਦ ਹੋਣ ਕਾਰਨ ਘਰੇ ਉਨ੍ਹਾਂ ਦੇ ਬੱਚਿਆਂ ਦੇ ਹੋਣ ਨਾਲ ਉਨ੍ਹਾਂ ਦਾ ਕੰਮ ਰੁਕ ਸਕਦਾ ਹੈ, ਜਿਸ ਨਾਲ ਸਿਹਤ ਦੀ ਦੇਖਭਾਲ ਨਾਲ ਸਬੰਧਿਤ ਪ੍ਰਣਾਲੀਆਂ ਤੇ ਚਾਣਚੱਕ ਤਨਾਅ ਪੈਦਾ ਹੋ ਸਕਦਾ ਹੈ

ਆੱਨ-ਲਾਇਨ ਸਿੱਖਿਆ

ਆੱਨ-ਲਾਇਨ ਸਿੱਖਿਆ ਲਈ ਗੁਣਵੱਤਾ ਤੰਤਰ ਅਤੇ ਗੁਣਵੱਤਾ ਬੈਂਚਮਾਰਕ ਸਥਾਪਿਤ ਕਰਨਾ ਵੀ ਮਹੱਤਵਪੂਰਨ ਹੈ ਕਈ ਈ-ਲਰਨਿੰਗ ਮੰਚ ਇੱਕ ਹੀ ਵਿਸ਼ੇ ‘ਤੇ ਕਈ ਪਾਠਕ੍ਰਮ ਦਿੰਦੇ ਹਨ ਇਸ ਲਈ, ਵੱਖ-ਵੱਖ ਈ-ਲਰਨਿੰਗ ਪਲੇਟਫਾਰਮਾਂ ‘ਚ ਪਾਠਕ੍ਰਮਾਂ ਦੀ ਗੁਣਵੱਤਾ ਵੱਖਰੀ ਹੋ ਸਕਦੀ ਹੈ ਤਕਨੀਕ ਦਾ ਸਮੇਂ ਤੋਂ ਪਹਿਲਾਂ ਫੇਲ੍ਹ ਹੋਣਾ ਜਿਵੇਂ ਇੰਟਰਨੈੱਟ ਦੀ ਸਪੀਡ, ਕਨੈਕਟੀਵਿਟੀ ਦੀ ਸਮੱਸਿਆ, ਲਾਕਡਾਊਨ ਦੇ ਸਮੇਂ ‘ਚ ਕੋਈ ਨਾਲ ਨਾ ਹੋ ਕੇ ਸਿਖਾਉਣ ਅਤੇ ਦੱਸਣ ਵਾਲਾ ਨਾ ਹੋਣ ਨਾਲ ਵੀ ਆੱਨ-ਲਾਇਨ ਟਿਊਟੋਰੀਅਲ ਦੀ ਮੱਦਦ ਨਾਲ ਸਿੱਖਣ ਦੀ ਮਜ਼ਬੂਰੀ, ਘਰ ‘ਚ ਜੋ ਸਾਧਨ ਹਨ

ਉਨ੍ਹਾਂ ਦੀ ਮੱਦਦ ਲੈ ਕੇ ਤਿਆਰ ਕਰਨਾ, ਉਸ ਨੂੰ ਰਿਕਾਰਡ ਕਰਨਾ, ਨੋਟਿਸ ਬਣਾਉਣਾ ਉਨ੍ਹਾਂ ਦੀ ਡਿਜ਼ੀਟਲ ਕਾਪੀ ਤਿਆਰ ਕਰਨਾ, ਸਟੱਡੀ ਮਟੀਰੀਅਲ ਖੋਜਣਾ ਅਤੇ ਕੋਰਸ ਅਨੁਸਾਰ ਉਸ ਨੂੰ ਯੂਨੀਵਰਸਿਟੀ ਦੀ ਵੈੱਬਸਾਇਟ ‘ਤੇ ਅਪਲੋਡ ਕਰਨਾ, ਵਿਦਿਆਰਥੀ-ਵਿਦਿਆਰਥਣਾਂ ਤੋਂ ਸੰਵਾਦ ਕਰਨਾ ਆਦਿ ਕਈ ਨਵੇਂ ਪ੍ਰਕਾਰ ਦੀਆਂ ਚੁਣੌਤੀਆਂ ਸਿੱਖਿਅਕ ਭਾਈਚਾਰੇ ਸਾਹਮਣੇ ਹਨ ਤਕਨੀਕੀ ਦਾ ਡੇਮੋਕ੍ਰੇਟਾਈਜੇਸ਼ਨ ਹੁਣ ਇੱਕ ਮਹੱਤਵਪੂਰਨ ਮੁੱਦਾ ਹੈ, ਜਿਸ ‘ਚ ਇੰਟਰਨੈੱਟ ਕਨੈਕਟੀਵਿਟੀ, ਟੈਲੀਕਾਮ ਇੰਫ੍ਰਾਸਟਰੱਕਚਰ, ਆੱਨ-ਲਾਇਨ ਸਿਸਟਮ ਦੀ ਸਮਰੱਥਾ, ਲੈਪਟਾਪ/ਡੈਸਕਟਾਪ ਦੀ ਉਪਲੱਬਧਤਾ, ਸਾਫਟ ਵੇਅਰ, ਸਿੱਖਿਅਕ ਯੰਤਰ, ਆੱਨ-ਲਾਇਨ ਮੁੱਲਾਂਕਣ ਯੰਤਰ ਆਦਿ ਸ਼ਾਮਲ ਹੈ ਇਸ ਖੇਤਰ ਦਾ ਨੁਕਸਾਨ ਦੁਨੀਆ ‘ਚ ਹਰ ਖੇਤਰ ਦੇ ਨੁਕਸਾਨ ਦੇ ਸਮਾਨ ਹੈ,

ਇਹ ਸੰਭਵ ਹੈ ਕਿ ਕੁਝ ਸਾਵਧਾਨੀਪੂਰਵਕ ਯੋਜਨਾ ਨਾਲ, ਅਸੀਂ ਇਸ ਲੰਬੇ ਸਮੇਂ ਤੱਕ ਬੰਦ ਦੇ ਨਤੀਜਿਆਂ ਨੂੰ ਸੀਮਤ ਕਰਨ ‘ਚ ਅੱਗੇ ਹੋ ਸਕਦੇ ਹਾਂ ਇਨ੍ਹਾਂ ਸਭ ਦੇ ਅਸਲੀਅਤ ਹੋਣ ਲਈ, ਨੀਤੀ ਨਿਰਮਤਾਵਾਂ, ਅਧਿਕਾਰੀਆਂ, ਵਿਦਿਆਰਥੀਆਂ ਅਤੇ ਖਾਸ ਤੌਰ ‘ਤੇ ਸਿੱਖਿਆ ਮਾਹਿਰਾਂ ਦੇ ਦਿਮਾਗ ‘ਚ ਵਿਚਾਰ ਪ੍ਰਕਿਰਿਆ ‘ਚ ਭਾਰੀ ਬਦਲਾਅ ਦੀ ਜ਼ਰੂਰਤ ਹੈ ਡਿਜ਼ੀਟਲ ਸਿੱਖਿਆ ਨੂੰ ਪਰੰਪਰਿਕ ਸਿੱਖਿਆ ਵਿਵਸਥਾ ਦੇ ਪੂਰਕ ਦੇ ਰੂਪ ‘ਚ ਅਪਨਾਉਣ ਦਾ ਮਾਡਲ ਤਾਂ ਸਵੀਕਾਰਜ ਰੂਪ ‘ਚ ਸਾਡੇ ਸਾਹਮਣੇ ਆ ਚੁੱਕਿਆ ਹੈ ਪਰ ਪੂਰੀ ਸਿੱਖਿਆ ਵਿਵਸਥਾ ਜਿਵੇਂ ਦਾਖਲਾ, ਪੜ੍ਹਾਈ, ਪ੍ਰੀਖਿਆ ਅਤੇ ਮੁਲਾਂਕਣ ਡਿਜ਼ੀਟਲ ਜ਼ਰੀਏ ਪੂਰਾ ਕਰਨਾ ਹਾਲੇ ਵੀ ਇੱਕ ਵੱਡੀ ਚੁਣੌਤੀ ਹੈ ਅਸਲ ‘ਚ ਇਹ ਉਹ ਤੱਤ ਹੈ ਜੋ ਪਰੰਪਰਿਕ ਸਿੱਖਿਆ ਮਾਡਲ ਨੂੰ ਡਿਸਟੈਂਸ ਐਜੂਕੇਸ਼ਨ ਤੇ ਮਾਡਲ ਅਤੇ ਪੱਤਰਾਚਾਰ ਸਿੱਖਿਆ ਮਾਡਲ ਤੋਂ ਵੱਖ ਕਰਦੀ ਹੈ

ਡਿਜ਼ੀਟਲ ਸਿੱਖਿਆ ਦੇ ਸੰਭਾਵਿਤ ਦੋਸ਼ਾਂ ਤੋਂ ਬਚਣ ਦੀ ਜ਼ਰੂਰਤ

ਡਿਜ਼ੀਟਲ ਸਿੱਖਿਆ ਦੇ ਸੰਭਾਵਿਤ ਦੋਸ਼ਾਂ ਤੋਂ ਬਚਣ ਦੀ ਵੀ ਜ਼ਰੂਰਤ ਹੈ ਕੋਰਸਾਂ ਦਾ ਪ੍ਰਯੋਗਾਤਮਕ ਅਤੇ ਸਿਧਾਂਤਕ ਗਿਆਨ ਦਾ ਹਿੱਸਾ ਛੱਡਣਾ ਉੱਚਿਤ ਨਹੀਂ ਹੈ ਜੋ ਡਿਜ਼ੀਟਲ ਕਿਚਨ ਜ਼ਰੀਏ ਪ੍ਰਭਾਵੀ ਢੰਗ ਨਾਲ ਕਰਾਇਆ ਜਾਣਾ ਸੰਭਵ ਨਹੀਂ ਹੈ ਸਿਰਫ਼ ਕੰਨਟੈਂਟ ਡਿਲੀਵਰੀ, ਪ੍ਰਸ਼ਨ ਬੈਂਕ ਅਤੇ ਨੋਟਸ ਨੂੰ ਪੇਸ਼ ਕਰਨਾ ਹੀ ਸਿਰਫ ਟੀਚਿੰਗ ਦਾ ਉਦੇਸ਼ ਸਮਝ ਲੈਣਾ ਠੀਕ ਨਹੀਂ ਹੋਵੇਗਾ ਬੇਸ਼ੱਕ ਇੰਟਰਨੈਟ ਦਾ ਇਸਤੇਮਾਲ ਅੱਜ ਦੀ ਜ਼ਰੂਰਤ ਬਣ ਗਿਆ ਹੈ,

ਪਰ ਇਸ ਦੀ ਜ਼ਿਆਦਾ ਵਰਤੋਂ ਫਾਇਦੇ ਤੋਂ ਕਈ ਗੁਣਾ ਜ਼ਿਆਦਾ ਨੁਕਸਾਨ ਵੀ ਕਰ ਸਕਦਾ ਹੈ ਅੱਜ-ਕੱਲ੍ਹ ਕੁਝ ਅਜਿਹੇ ਹੀ ਮੁਸ਼ਕਲ ਦੌਰ ਤੋਂ ਗੁਜ਼ਰ ਰਹੇ ਹਨ ਛੋਟੇ ਬੱਚੇ ਇਹ ਬੱਚੇ ਕੋਰੋਨਾ ਮਹਾਂਮਾਰੀ ਕਾਰਨ ਹੋਏ ਲਾਕਡਾਊਨ ਦੇ ਸਮੇਂ ਹੀ ਘਰਾਂ ‘ਚ ਹੀ ਸਿਮਟ ਕੇ ਰਹਿ ਗਏ ਹਨ ਆੱਨ-ਲਾਇਨ ਸਟੱਡੀ ਦੇ ਨਾਂਅ ‘ਤੇ ਬੱਚੇ ਪੂਰਾ ਦਿਨ ਮੋਬਾਇਲ ਦੀ ਵਰਤੋਂ ਕਰਦੇ ਹਨ ਦੇਰ ਰਾਤ ਤੱਕ ਵੀ ਬੱਚਿਆਂ ਦੇ ਹੱਥੋਂ ਮੋਬਾਇਲ ਨਹੀਂ ਛੁੱਟ ਰਹੇ ਪਰਿਵਾਰ ਦੇ ਵਾਰ-ਵਾਰ ਕਹਿਣ ‘ਤੇ ਵੀ ਬੱਚੇ ਪੜ੍ਹਾਈ ਦੀ ਗੱਲ ਕਹਿ ਕੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੰਦੇ ਹਨ ਬੇਸ਼ੱਕ ਸਿੱਖਿਆ ਦੀ ਇਹ ਆੱਨ-ਲਾਇਨ ਤਕਨੀਕ ਕਾਫ਼ੀ ਕਾਮਯਾਬ ਹੋਈ ਹੈ,

ਪਰ ਮੋਬਾਇਲ ਦਾ ਵਧਦਾ ਇਸਤੇਮਾਲ ਬੱਚਿਆਂ ਦੇ ਭਵਿੱਖ ਦੀ ਤਸਵੀਰ ਨੂੰ ਧੁੰਦਲਾ ਕਰ ਸਕਦਾ ਹੈ ਮੋਬਾਇਲ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਬੱਚਿਆਂ ਦੀ ਜਿੱਥੇ ਯਾਦਦਾਸ਼ਤ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਉੱਥੇ ਉਨ੍ਹਾਂ ਦੇ ਸੁਭਾਅ ‘ਚ ਵੀ ਅਜੀਬ ਜਿਹਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਬੱਚਿਆਂ ‘ਚ ਜ਼ਿਦ ਤੋਂ ਇਲਾਵਾ ਉਨ੍ਹਾਂ ਦੇ ਸੁਭਾਅ ‘ਚ ਚਿੜਚਿੜਾਪਣ ਵੀ ਵਧਣ ਲੱਗਿਆ ਹੈ ਗੱਲ-ਗੱਲ ‘ਤੇ ਗੁੱਸੇ ਹੋਣਾ, ਹੋਰ ਕੰਮਾਂ ਨੂੰ ਤਵੱਜ਼ੋ ਨਾ ਦੇਣਾ, ਇਕੱਲੇਪਣ ਦੀ ਆਦਤ, ਖੇਡਾਂ ਤੋਂ ਦੂਰੀ ਬਣਾਉਣਾ ਵਰਗੇ ਕਈ ਲੱਛਣ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਬੱਚਿਆਂ ‘ਚ ਮੋਬਾਇਲ ਦੀ ਵਧਦੀ ਜ਼ਰੂਰਤ ਦੀ ਆਦਤ ਉਨ੍ਹਾਂ ਨੂੰ ਹਨ੍ਹੇਰੇ ਵੱਲ ਧੱਕ ਰਹੀ ਹੈ

ਕੀ ਕਹਿੰਦੇ ਹਨ ਮਨੋਰੋਗ ਮਾਹਿਰ

ਇਸ ਬਾਰੇ ਪ੍ਰੋ. ਰਵਿੰਦਰ ਪੁਰੀ, ਮਨੋਵਿਗਿਆਨ ਮਾਹਿਰ ਨੇ ਦੱਸਿਆ ਕਿ ਆੱਨ-ਲਾਇਨ ਪੜ੍ਹਾਈ ਦੇ ਕਈ ਬੁਰੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ ਪਹਿਲਾ ਬੁਰਾ ਪ੍ਰਭਾਵ ਤਾਂ ਇਹ ਹੈ ਕਿ ਜੋ ਬੱਚੇ ਹਨ ਉਨ੍ਹਾਂ ਦੇ ਹੱਥ ‘ਚ ਅਜਿਹਾ ਯੰਤਰ ਆ ਗਿਆ ਜਿਸ ਦਾ ਉਹ ਕਰਨਾ ਚਾਹੇ ਤਾਂ ਮਿਸਯੂਜ਼ ਵੀ ਕਰ ਸਕਦੇ ਹਨ ਇਸ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਫੀਸ਼ੀਅਲ ਇਜਾਜ਼ਤ ਦਿੱਤੀ ਜਾਵੇ ਕਿ ਤੁਸੀਂ ਦੋ ਘੰਟੇ ਫੋਨ ਯੂਜ਼ ਕਰਨਾ ਹੈ ਹਰ ਸਮੇਂ ਤਾਂ ਮਾਂ-ਬਾਪ ਉਨ੍ਹਾਂ ਦੀ ਰਖਵਾਲੀ ਵੀ ਨਹੀਂ ਕਰ ਸਕਦੇ ਦੂਜੀ ਸਮੱਸਿਆ ਇਹ ਹੈ ਕਿ ਬੱਚੇ ਫੋਨ ਦੀ ਸਕਰੀਨ ‘ਤੇ ਜੋ ਵੀ ਮੈਟਰ ਦੇਖਦੇ ਹਨ ਉਸ ‘ਤੇ ਲਗਾਤਾਰ ਅਸਰ ਪੈਂਦਾ ਹੈ ਤੀਜੀ ਸਮੱਸਿਆ ਹੈ

ਬੱਚਿਆਂ ਦੇ ਲਗਾਤਾਰ ਬੈਠਣ ਦੀ ਆਦਤ ਆਮ ਤੌਰ ‘ਤੇ ਬੱਚੇ ਸਕੂਲ ‘ਚ ਜਾਂਦੇ ਹਨ ਤਾਂ ਘੁੰਮਦੇ-ਫਿਰਦੇ ਐਕਸਰਸਾਇਜ਼ ਵੀ ਹੁੰਦੀ ਸੀ, ਪਰ ਹੁਣ ਬੱਚੇ ਫੋਨ ਦੇ ਚੱਲਦਿਆਂ ਦਿਨਭਰ ਬੈਠੇ ਹੀ ਰਹਿੰਦੇ ਹਨ, ਜੋ ਉਨ੍ਹਾਂ ਦੀ ਸਿਹਤ ‘ਤੇ ਡੂੰਘਾ ਅਸਰ ਛੱਡਦਾ ਹੈ ਇਨ੍ਹਾਂ ਦੋਸ਼ਾਂ ਤੋਂ ਇਲਾਵਾ ਬਹੁਤ ਸਾਰਾ ਦੋਸ਼ ਮਾਂ-ਬਾਪ ਦਾ ਵੀ ਹੈ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚੇ ਦਾ ਖਿਆਲ ਰੱਖਣ ਜਿਵੇਂ ਘਰ ‘ਚ ਚਾਕੂ, ਤੇਜ਼ਧਾਰ ਕਟਰ ਆਦਿ ਹੁੰਦੇ ਹਨ, ਪਰ ਜ਼ਰੂਰੀ ਤਾਂ ਨਹੀਂ ਕਿ ਬੱਚੇ ਉਨ੍ਹਾਂ ਤੋਂ ਆਪਣਾ ਹੱਥ ਹੀ ਕਟਵਾਉਣ ਠੀਕ ਇਸੇ ਤਰ੍ਹਾਂ ਮੋਬਾਇਲ ਦਾ ਇਸਤੇਮਾਲ ਵੀ ਸਾਵਧਾਨੀ ਨਾਲ ਹੋਣਾ ਚਾਹੀਦਾ ਹੈ ਫੋਨ ਦਾ ਬਿਨਾਂ ਵਜ੍ਹਾ ਇਸਤੇਮਾਲ ਸਮਾਜਿਕ ਅਤੇ ਮਾਨਸਿਕ ਨੁਕਸਾਨ ਵੀ ਪਹੁੰਚਾਉਂਦਾ ਹੈ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਮਨਘੜ੍ਹਤ ਅਤੇ ਝੂਠੀਆਂ ਗੱਲਾਂ ਫੈਲਦੀਆਂ ਰਹਿੰਦੀਆਂ ਹਨ,

ਜੋ ਬੱਚਿਆਂ ਦੇ ਦਿਮਾਗ ‘ਤੇ ਬੁਰਾ ਅਸਰ ਕਰਦੀਆਂ ਹਨ ਜਿੱਥੇ ਬੱਚੇ ਨੂੰ ਆਪਣੇ ਨਜ਼ਰੀਏ ਨਾਲ ਸਮਾਜ ਨੂੰ ਮਹਿਸੂਸ ਕਰਨਾ ਹੁੰਦਾ ਹੈ, ਉਹ ਮੋਬਾਇਲ ਦੇ ਨਜ਼ਰੀਏ ਨਾਲ ਦੇਖਣ ਲੱਗਦਾ ਹੈ, ਜੋ ਸਮਾਜ ਲਈ ਘਾਤਕ ਸਾਬਤ ਹੋ ਸਕਦਾ ਹੈ

ਬੇਸ਼ੱਕ ਇੰਟਰਨੈੱਟ ਦਾ ਇਸਤੇਮਾਲ ਅੱਜ ਦੀ ਜ਼ਰੂਰਤ ਬਣ ਗਿਆ ਹੈ, ਪਰ ਇਸ ਦੀ ਜ਼ਿਆਦਾ ਵਰਤੋਂ ਫਾਇਦਿਆਂ ਨਾਲੋਂ ਕਈ ਗੁਣਾ ਜ਼ਿਆਦਾ ਨੁਕਸਾਨ ਵੀ ਕਰ ਸਕਦੀ ਹੈ

ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਤੋਂ ਬਚਣ ਮਾਪੇ

ਆੱਨ-ਲਾਇਨ ਸਟੱਡੀ ਦੇ ਨਾਂਅ ‘ਤੇ ਬੱਚਿਆਂ ਨੂੰ ਅੱਖਾਂ ਬੰਦ ਕਰਕੇ ਮੋਬਾਇਲ ਸੌਂਪਣਾ ਉਸ ਦੇ ਭਵਿੱਖ ਲਈ ਸੰਕਟ ਦਾ ਕਾਰਨ ਬਣ ਸਕਦਾ ਹੈ ਮਾਪਿਆਂ ਨੂੰ ਚਾਹੀਦਾ ਹੈਕਿ ਬੱਚਿਆਂ ‘ਤੇ ਬਰਾਬਰ ਨਜ਼ਰ ਬਣਾਈ ਰੱਖਣ ਕਿ ਉਹ ਪੜ੍ਹਾਈ ਦੇ ਨਾਂਅ ‘ਤੇ ਕਿਤੇ ਮੋਬਾਇਲ ਦਾ ਗਲਤ ਇਸਤੇਮਾਲ ਤਾਂ ਨਹੀਂ ਕਰ ਰਿਹਾ ਕਿਉਂਕਿ ਮੋਬਾਇਲ ‘ਤੇ ਇੰਟਰਨੈੱਟ ਦੀ ਕਨੈਕਟੀਵਿਟੀ ਬੱਚਿਆਂ ਲਈ ਕਈ ਅਜਿਹੇ ਰਸਤੇ ਖੁਦ ਖੋਲ੍ਹ ਦਿੰਦੀ ਹੈ, ਜੋ ਉਸ ਨੂੰ ਗਲਤ ਦਿਸ਼ਾ ‘ਚ ਲੈ ਜਾ ਸਕਦੀ ਹੈ

ਬੱਚਿਆਂ ਵੱਲੋਂ ਇੰਟਰਨੈੱਟ ਵਰਗੀ ਸੁਵਿਧਾ ਦਾ ਧੜੱਲੇ ਨਾਲ ਇਸਤੇਮਾਲ ਕਰਨ ਨਾਲ ਇਸ ਦੇ ਸਾਇਡ-ਇਫੈਕਟ ਵੀ ਸਾਹਮਣੇ ਆਉਣ ਲੱਗੇ ਹਨ ਨੈੱਟ ਆੱਨ ਹੁੰਦੇ ਹੀ ਬਹੁਤ ਸਾਰੇ ਲਿੰਕ ਖੁਦ ਹੀ ਸਾਹਮਣੇ ਆਉਣ ਲੱਗਦੇ ਹਨ ਜੋ ਮਾਸੂਮ ਬਚਪਨ ‘ਤੇ ਗਲਤ ਅਸਰ ਪਾਉਂਦੇ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!