true teacher -sachi shiksha punjabi

ਸੱਚਾ ਅਧਿਆਪਕ
ਸ਼ਹਿਰ ਦੇ ਪ੍ਰਾਇਮਰੀ ਸਕੂਲ ’ਚ ਇੱਕ ਅਧਿਆਪਿਕਾ ਸੀ ਉਸ ਦਾ ਨਾਂਅ ਮਿਸ ਮੰਜੂ ਸੀ ਉਹ ਹਰ ਰੋਜ਼ ਜਮਾਤ ’ਚ ਆਉਂਦਿਆਂ ਹੀ ਮੁਸਕਰਾ ਕੇ ਸਾਰੇ ਬੱਚਿਆਂ ਨੂੰ ਬੋਲਦੀ ਸੀ- ਆਈ ਲਵ ਯੂ ਆਲ ਜਦੋਂਕਿ ਉਹ ਜਾਣਦੀ ਸੀ ਕਿ ਉਹ ਝੂਠ ਬੋਲ ਰਹੀ ਸੀ

ਜਮਾਤ ’ਚ ਇੱਕ ਬੱਚਾ ਸੀ, ਜਿਸਨੂੰ ਉਹ ਬਿਲਕੁੱਲ ਪਿਆਰ ਨਹੀਂ ਕਰਦੀ ਸੀ ਉਸਦੇ ਵਿਹਾਰ ਅਤੇ ਰਹਿਣ-ਸਹਿਣ ਨੇ ਉਸ ਦੇ ਮਨ ’ਚ ਉਸ ਲੜਕੇ ਪ੍ਰਤੀ ਨਫ਼ਰਤ ਭਰ ਦਿੱਤੀ ਸੀ ਉਸ ਲੜਕੇ ਦਾ ਨਾਂਅ ਰਾਜੂ ਸੀ ਰਾਜੂ ਬੇਢੰਗੇ ਅਤੇ ਮੈਲੇ ਕੱਪੜੇ ਪਾ ਕੇ ਆਉਂਦਾ ਸੀ ਉਸਦੇ ਵਾਲ ਵੀ ਬਿਨਾਂ ਕੰਘੀ ਕੀਤੇ ਹੁੰਦੇ ਸਨ

ਜਦੋਂਕਿ ਹੋਰ ਬੱਚੇ ਚੰਗੀ ਤਰ੍ਹਾਂ ਨਾਲ ਤਿਆਰ ਹੋ ਕੇ ਸਕੂਲ ਆਉਂਦੇ ਸਨ ਜਮਾਤ ’ਚ ਵੀ ਉਹ ਚੁੱਪ-ਚਾਪ ਰਹਿੰਦਾ ਸੀ ਜਦੋਂ ਅਧਿਆਪਕਾ ਮੰਜੂ ਉਸ ਤੋਂ ਕੁਝ ਪੁੱਛਦੀ ਤਾਂ ਉਹ ਹੈਰਾਨ ਹੋ ਜਾਂਦਾ ਸੀ ਅਤੇ ਖਾਲੀ-ਖਾਲੀ ਨਜ਼ਰਾਂ ਨਾਲ ਉਨ੍ਹਾਂ ਨੂੰ ਦੇਖਦਾ ਰਹਿੰਦਾ ਸੀ ਗੁੱਸੇ ’ਚ ਮੈਡਮ ਉਸਨੂੰ ਡਾਂਟਦੀ, ਸਾਰੇ ਬੱਚੇ ਉਸ ’ਤੇ ਹੱਸਦੇ ਪਰ ਉਹ ਸਿਰ ਨੀਵਾਂ ਕਰਕੇੇ ਚੁੱਪ-ਚਾਪ ਸਭ ਕੁਝ ਸੁਣਦਾ ਅਤੇ ਸਹਿੰਦਾ ਰਹਿੰਦਾ ਬੁਰੇ, ਲਾਪਰਵਾਹ, ਗੰਦੇ ਬੱਚੇ ਦੀਆਂ ਸਾਰੀਆਂ ਉਦਾਹਰਨਾਂ ਦੇਣ ਲਈ ਰਾਜੂ ’ਤੇ ਨਿਸ਼ਾਨਾ ਵਿੰਨਿ੍ਹਆ ਜਾਂਦਾ ਸੀ

ਇਹ ਨਿੱਤ ਦਾ ਨਿਯਮ ਬਣ ਚੁੱਕਿਆ ਸੀ ਪਹਿਲੀ ਤਿਮਾਹੀ ਪ੍ਰੀਖਿਆ ਦੀ ਬੱਚਿਆਂ ਦੀ ਪ੍ਰਗਤੀ ਰਿਪੋਰਟ ਬਣਾਉਂਦੇ ਸਮੇਂ ਮੈਡਮ ਮੰਜੂ ਜੋ ਵੀ ਬੁਰਾ ਰਾਜੂ ਬਾਰੇ ਲਿਖ ਸਕਦੀ ਸੀ, ਉਸ ਨੇ ਲਿਖ ਦਿੱਤਾ ਅਜਿਹਾ ਨਹੀਂ ਸੀ ਕਿ ਮੈਡਮ ਮੰਜੂ ਖੁਦ ਬੁਰੀ ਸੀ ਉਹ ਬਹੁਤ ਚੰਗੀ ਸੀ ਸਾਰੇ ਬੱਚੇ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਸਨ

Also Read :-

ਬਸ ਰਾਜੂ ਦੇ ਵਿਹਾਰ ਤੋਂ ਉਨ੍ਹਾਂ ਨੂੰ ਚਿੜ੍ਹ ਹੋ ਗਈ ਸੀ ਜੋ ਕਿ ਹੌਲੀ-ਹੌਲੀ ਨਫ਼ਰਤ ’ਚ ਬਦਲ ਗਈ ਜਦੋਂ ਰਾਜੂ ਦੀ ਰਿਪੋਰਟ ਪ੍ਰਿੰਸੀਪਲ ਮੈਡਮ ਸਾਹਮਣੇ ਪਹੁੰਚੀ, ਤਾਂ ਉਨ੍ਹਾਂ ਨੇ ਮਿਸ ਮੰਜੂ ਨੂੰ ਸੱਦ ਕੇੇ ਕਿਹਾ, ‘ਮੈਡਮ, ਕੁਝ ਤਾਂ ਚੰਗਾ ਲਿਖੋ ਰਾਜੂ ਬਾਰੇ , ਨਹੀਂ ਤਾਂ ਉਨ੍ਹਾਂ ਦੇ ਪਿਤਾ ਨੂੰ ਬਹੁਤ ਠੇਸ ਪਹੁੰਚੇਗੀ’ ਮਿਸ ਮੰਜੂ ਕੁਰਸੀ ਤੋਂ ਖੜ੍ਹੇ ਹੁੰਦੇ ਹੋਏ ਬੋਲੀ, ‘ਕੁਝ ਚੰਗਾ ਹੋਵੇ ਤਾਂ ਲਿਖਿਆ ਜਾਵੇਗਾ’ ਇਹ ਕਹਿ ਕੇ ਉਹ ਤੁਰੰਤ ਉੱਥੋਂ ਬਾਹਰ ਨਿਕਲ ਆਈ ਅਗਲੇ ਦਿਨ ਪ੍ਰਿੰਸੀਪਲ ਮੈਡਮ ਨੇ ਰਾਜੂ ਦੀਆਂ ਪਿਛਲੀਆਂ ਜਮਾਤਾਂ ਦੀਆਂ ਪ੍ਰਗਤੀ-ਰਿਪੋਰਟਾਂ ਮਿਸ ਮੰਜੂ ਦੀ ਟੇਬਲ ’ਤੇ ਰਖਵਾ ਦਿੱਤੀਆਂ ਜਦੋਂ ਮਿਸ ਮੰਜੂ ਨੇ ਆਪਣੀ ਮੇਜ਼ ’ਤੇ ਰਾਜੂ ਦੀਆਂ ਪਿਛਲੀਆਂ ਪ੍ਰਗਤੀ ਰਿਪੋਰਟਾਂ ਦੇਖੀਆਂ ਤਾਂ ਮਨ ਹੀ ਮਨ ’ਚ ਬੋਲੀ, ‘ਪਿਛਲੀਆਂ ਜਮਾਤਾਂ ’ਚ ਵੀ ਇਸਨੇ ਕਿਹੜਾ ਨਿਆਰਾ ਕੀਤਾ ਹੋਵੇਗਾ

ਇਹ ਸੋਚਦੇ ਹੋਏ ਉਸ ਨੇ ਰਾਜੂ ਦੀ ਜਮਾਤ ਤੀਜੀ ਦੀ ਰਿਪੋਰਟ ਖੋਲ੍ਹੀ ਰਿਪੋਰਟ ਵੇਖਕੇ ਮੈਡਮ ਹੈਰਾਨ ਰਹਿ ਗਈ ਕੁਝ ਲਿਖਿਆ ਸੀ-‘ਹਰ ਵਾਰ ਦੀ ਤਰ੍ਹਾਂ ਰਾਜੂ ਇਸ ਵਾਰ ਵੀ ਜਮਾਤ ’ਚ ਫਸਟ ਆਇਆ ਉਹ ਬੇਹੱਦ ਪ੍ਰਤਿਭਾਸ਼ਾਲੀ ਤੇਜ਼, ਨਿਮਰ ਅਤੇ ਮਿਲਣਸਾਰ ਹੈ ਸਾਰੇ ਅਧਿਆਪਕਾਂ ਅਤੇ ਜਮਾਤੀਆਂ ਨਾਲ ਉਸਦਾ ਵਿਹਾਰ ਬਹੁਤ ਚੰਗਾ ਹੈ’ ਹੈਰਾਨੀ ਹੋਈ ਮੈਡਮ ਨੇ ਜਮਾਤ ਚੌਥੀ ਦੀ ਰਿਪੋਰਟ ਖੋਲ੍ਹੀ ਉਸ ’ਚ ਲਿਖਿਆ ਸੀ-‘ਰਾਜੂ ਦੀ ਮਾਂ ਬਿਮਾਰ ਹੈ ਰਾਜੂ ਦੀ ਦੇਖ-ਭਾਲ ਕਰਨ ਵਾਲਾ ਘਰ ’ਚ ਦੂਜਾ ਕੋਈ ਨਹੀਂ ਹੈ ਰਾਜੂ ਦੀ ਮਾਂ ਨੂੰ ਆਖਰੀ ਸਟੇਜ ਦਾ ਕੈਂਸਰ ਹੈ ਰਾਜੂ ਬੇਹੱਦ ਸੰਵੇਦਨਸ਼ੀਲ ਹੈ ਮਾਂ ਦੀ ਬਿਮਾਰੀ ਦਾ ਅਸਰ ਰਾਜੂ ਦੀ ਪੜ੍ਹਾਈ ’ਤੇ ਪੈ ਰਿਹਾ ਹੈ ਅੱਗੇ ਲਿਖਿਆ ਸੀ- ‘ਰਾਜੂ ਦੀ ਮਾਂ ਮਰ ਚੁੱਕੀ ਹੈ ਰਾਜੂ ਟੁੱਟ ਚੁੱਕਾ ਹੈ ਹੁਣ ਉਹ ਪਹਿਲਾਂ ਵਰਗਾ ਨਹੀਂ ਰਿਹਾ ਉਸਦਾ ਮਨ ਹੁਣ ਪੜ੍ਹਨ ’ਚ ਨਹੀਂ ਲੱਗਦਾ

ਉਸ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਕਾਸ਼! ਰਾਜੂ ਇਸ ਗ਼ਮ ’ਚੋਂ ਬਾਹਰ ਨਿਕਲ ਪਾਉਂਦਾ’ ਆਖਰੀ ਲਾਈਨ ਪੜ੍ਹਦੇ-ਪੜ੍ਹਦੇ ਮੈਡਮ ਦੀਆਂ ਅੱਖਾਂ ’ਚੋਂ ਹੰਝੂ ਵਹਿਣ ਲੱਗੇ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਬਿਨਾਂ ਕਾਰਨ ਜਾਣੇ ਹੀ ਉਹ ਅੱਜ ਤੱਕ ਉਸ ਨਾਲ ਨਫ਼ਰਤ ਕਰਦੀ ਰਹੀ ਉਸ ਨੇ ਦ੍ਰਿੜ੍ਹ ਇਰਾਦਾ ਕੀਤਾ ਕਿ ਉਹ ਰਾਜੂ ਨੂੰ ਇਸ ਸਥਿਤੀ ’ਚੋਂ ਬਾਹਰ ਕੱਢਕੇ ਪਹਿਲਾਂ ਵਰਗਾ ਬਣਾਏਗੀ ਉਸ ਦਿਨ ਜਮਾਤ ’ਚ ਮੈਡਮ ਨੇ ਸਭ ਨੂੰ ਆਈ ਲਵ ਯੂ ਆਲ ਬੋਲਿਆ ਪਰ ਅੱਜ ਵੀ ਉਸ ਨੂੰ ਲੱਗਿਆ ਕਿ ਉਹ ਝੂਠ ਬੋਲ ਰਹੇ ਹੈ ਜਮਾਤ ’ਚ ਬੈਠੇ ਮੈਲੇ-ਕੁਚੈਲੇ ਭਾਵ ਹੀਣ ਰਾਜੂ ਦੇ ਬਰਾਬਰ ਉਹ ਸਭ ਨੂੰ ਪਿਆਰ ਨਹੀਂ ਕਰਦੀ ਹੈ

ਅੱਜ ਫਿਰ ਉਸ ਨੇ ਰਾਜੂ ਤੋਂ ਸਵਾਲ ਪੁੱਛਿਆ ਰਾਜੂ ਚੁੱਪ-ਚਾਪ ਸਿਰ ਝੁਕਾ ਕੇ ਮੈਡਮ ਦੀ ਡਾਂਟ ਅਤੇ ਬਾਕੀ ਬੱਚਿਆਂ ਦੇ ਹਾਸੇ ਦਾ ਇੰਤਜ਼ਾਰ ਕਰਨ ਲੱਗਿਆ ਕੁਝ ਸਮਾਂ ਬੀਤਣ ’ਤੇ ਜਦੋਂ ਦੋਵੇਂ ਗੱਲਾਂ ਨਹੀਂ ਹੋਈਆਂ ਤਾਂ ਉਸਨੇ ਹੈਰਾਨੀ ਨਾਲ ਸਿਰ ਉਤਾਂਹ ਕਰਕੇ ਇੱਕਟਕ ਅੱਖਾਂ ਨਾਲ ਮੈਡਮ ਵੱਲ ਦੇਖਿਆ ਮੈਡਮ ਨੇ ਮੁਸਕਰਾਕੇ ਉਸਨੂੰ ਆਪਣੇ ਕੋਲ ਬੁਲਾਇਆ ਸਹੀ ਉੱਤਰ ਦੱਸਕੇ ਉਨ੍ਹਾਂ ਨੇ ਰਾਜੂ ਨੂੰ ਉਸਨੂੰ ਦੁਹਰਾਉਣ ਲਈ ਕਿਹਾ ਤਿੰਨ-ਚਾਰ ਵਾਰ ਕਹਿਣ ਤੋਂ ਬਾਅਦ ਰਾਜੂ ਨੇ ਉੱਤਰ ਦੁਹਰਾਇਆ ਜਿਸ ਤੋਂ ਬਾਅਦ ਮੈਡਮ ਨੇ ਖੁਦ ਵੀ ਤਾੜੀ ਵਜਾਈ ਅਤੇ ਬੱਚਿਆਂ ਤੋਂ ਵੀ ਤਾੜੀਆਂ ਵਜਵਾਈਆਂ

ਉਸ ਤੋਂ ਬਾਅਦ ਮੈਡਮ ਰੋਜ਼ ਇਸੇ ਤਰ੍ਹਾਂ ਕਰਦੀ ਨਾਲ ਹੀ ਛੋਟੀਆਂ-ਛੋਟੀਆਂ ਗੱਲਾਂ ’ਤੇ ਰਾਜੂ ਦੀ ਤਾਰੀਫ਼ ਕਰਦੀ ਹੌਲੀ-ਹੌਲੀ ਰਾਜੂ ’ਚ ਬਦਲਾਅ ਦਿਸਣ ਲੱਗਿਆ ਹੁਣ ਮੈਡਮ ਨੂੰ ਜਵਾਬ ਖੁਦ ਨੂੰ ਨਹੀਂ ਦੱਸਣਾ ਪੈਂਦਾ ਸੀ ਰਾਜੂ ਖੁਦ ਜਵਾਬ ਦਿੰਦਾ ਸੀ ਹੁਣ ਉਸਦਾ ਹੁਲੀਆ ਵੀ ਪਹਿਲਾਂ ਨਾਲੋਂ ਸੁਧਰ ਚੁੱਕਾ ਸੀ ਹੁਣ ਉਸਦੇ ਕੱਪੜੇ ਪਹਿਲਾਂ ਨਾਲੋਂ ਸਾਫ਼-ਸੁਥਰੇ ਹੁੰਦੇ ਸਨ ਸ਼ਾਇਦ ਉਸਨੇ ਆਪਣੇ ਕੱਪੜੇ ਖੁਦ ਧੋਣੇ ਸ਼ੁਰੂ ਕਰ ਦਿੱਤੇ ਸਨ ਸਾਲਾਨਾ ਪ੍ਰੀਖਿਆ ’ਚ ਰਾਜੂ ਨੇ ਜਮਾਤ ’ਚ ਦੂਜਾ ਸਥਾਨ ਪ੍ਰਾਪਤ ਕਰ ਲਿਆ ਸੀ ਹੁਣ ਉਸਨੂੰ ਅੱਗੇ ਦੀ ਪੜ੍ਹਾਈ ਲਈ ਦੂਜੇ ਸਕੂਲ ਜਾਣਾ ਸੀ

ਅਖੀਰਲੇ ਦਿਨ ਸਾਰੇ ਬੱਚੇ ਮੈਡਮ ਲਈ ਸੁੰਦਰ-ਸੁੰਦਰ ਗਿਫਟ ਪੈਕ ਕਰਾ ਕੇ ਲਿਆਏ ਸਨ ਮੈਡਮ ਦੇ ਮੇਜ਼ ’ਤੇ ਤੌਹਫ਼ਿਆਂ ਦਾ ਢੇਰ ਲੱਗਿਆ ਸੀ ਉਨ੍ਹਾਂ ਵਿੱਚ ਪੁਰਾਣੇ ਅਖਬਾਰ ’ਚ ਬੇਤਰਤੀਬਾ ਪੈਕ ਕੀਤਾ ਇੱਕ ਪੈਕਟ ਰੱਖਿਆ ਪਿਆ ਸੀ ਸਭ ਨੂੰ ਪਤਾ ਸੀ ਕਿ ਉਹ ਰਾਜੂ ਦਾ ਗਿਫਟ ਹੈ ਮੈਡਮ ਨੇ ਢੇਰ ’ਚੋਂ ਲੱਭਕੇ ਉਹ ਪੈਕਟ ਕੱਢਿਆ ਸਾਰੇ ਬੱਚੇ ਰਾਜੂ ਵੱਲ ਦੇਖ ਕੇ ਹੱਸਣ ਲੱਗੇ ਰਾਜੂ ਨੇ ਸ਼ਰਮ ਨਾਲ ਨਜ਼ਰਾਂ ਨੀਵੀਂਆਂ ਕਰ ਲਈਆਂ ਮੈਡਮ ਨੇ ਪੈਕਟ ਖੋਲ੍ਹਿਆ ਤਾਂ ਉਸ ’ਚ ਅੱਧੀ ਭਰੀ ਹੋਈ ਸੈਂਟ ਦੀ ਸ਼ੀਸ਼ੀ ਅਤੇ ਇੱਕ ਸਾਧਾਰਨ ਜਿਹਾ ਕੰਗਨ ਸੀ ਰਾਜੂ ਆਪਣੀ ਮਾਂ ਦਾ ਸਾਮਾਨ ਗਿਫਟ ਦੇ ਰੂਪ ’ਚ ਲਿਆਇਆ ਸੀ

ਮੈਡਮ ਨੇ ਸਭ ਦੇ ਸਾਹਮਣੇ ਉੱਥੇ ਥੋੜ੍ਹਾ ਜਿਹਾ ਸੈਂਟ ਕੱਢਕੇ ਲਗਾਇਆ ਅਤੇ ਕੰਗਨ ਪਹਿਨ ਲਿਆ ਇਹ ਦੇਖਕੇ ਰਾਜੂ ਵੀ ਹੈਰਾਨ ਹੋ ਗਿਆ
ਉਹ ਹੌਲੀ-ਹੌਲੀ ਚੱਲਕੇ ਮੈਡਮ ਕੋਲ ਪਹੁੰਚਿਆ ਅਤੇ ਥੋੜ੍ਹੀ ਦੇਰ ਇੱਕਟੱਕ ਉਨ੍ਹਾਂ ਨੂੰ ਦੇਖਦਾ ਰਿਹਾ, ਫਿਰ ਹੌਲੀ ਜਿਹੇ ਬੋਲਿਆ ਕਿ ਅੱਜ ਤੁਹਾਡੇ ਤੋਂ ਮੇਰੀ ਮਾਂ ਵਰਗੀ ਖੁਸ਼ਬੂ ਆ ਰਹੀ ਹੈ ਇਹ ਸੁਣਕੇ ਮੈਡਮ ਦੀਆਂ ਅੱਖਾਂ ਭਰ ਆਈਆਂ ਸਮਾਂ ਬੀਤਦਾ ਗਿਆ ਰਾਜੂ ਇੱਕ-ਇੱਕ ਕਰਕੇ ਜਮਾਤਾਂ ਚੰਗੇ ਨੰਬਰਾਂ ਨਾਲ ਪਾਸ ਕਰਦਾ ਗਿਆ ਹਰ ਸਾਲ ਦੇ ਅਖੀਰ ’ਚ ਮੈਡਮ ਨੂੰ ਰਾਜੂ ਦੀ ਇੱਕ ਚਿੱਠੀ ਮਿਲਦੀ, ਜਿਸ ’ਚ ਉਹ ਆਪਣੀ ਉੱਨਤੀ ਦੱਸਦਾ ਅਤੇ ਨਾਲ ਹੀ ਇਹ ਵੀ ਲਿਖਦਾ ਕਿ ਮੈਨੂੰ ਬਹੁਤ ਸਾਰੇ ਅਧਿਆਪਕ ਮਿਲੇ ਪਰ ਤੁਹਾਡੇ ਵਰਗਾ ਕੋਈ ਨਹੀਂ ਹੈ ਕੁਝ ਸਮੇਂ ਬਾਅਦ ਰਾਜੂ ਦੀ ਪੜ੍ਹਾਈ ਖ਼ਤਮ ਹੋ ਗਈ ਤੇ ਨਾਲ ਹੀ ਉਸ ਦੀਆਂ ਚਿੱਠੀਆਂ ਆਉਣ ਦਾ ਸਿਲਸਿਲਾ ਵੀ ਖ਼ਤਮ ਹੋ ਗਿਆ ਮੈਡਮ ਮੰਜੂ ਵੀ ਰਿਟਾਇਰ ਹੋ ਚੁੱਕੀ ਸੀ

ਇੱਕ ਦਿਨ ਅਚਾਨਕ ਉਸ ਨੂੰ ਰਾਜੂ ਦੀ ਇੱਕ ਚਿੱਠੀ ਮਿਲੀ ਜਿਸ ’ਚ ਲਿਖਿਆ ਸੀ ਕਿ ਉਹ ਮੁੰਬਈ ’ਚ ਹੈ ਅਤੇ ਅਗਲੇ ਹਫ਼ਤੇ ਵਿਆਹ ਕਰਾ ਰਿਹਾ ਹੈ, ਜਿਸ ’ਚ ਉਨ੍ਹਾਂ (ਮੈਡਮ) ਨੇ ਜ਼ਰੂਰ ਆਉਣਾ ਹੈ ਹੇਠਾਂ ਲਿਖਿਆ ਸੀ-ਡਾ. ਰਾਜੂ ਨਾਲ ਹੀ ਹਵਾਈ ਜਹਾਜ਼ ਦੀ ਆਉਣ-ਜਾਣ ਦੀ ਟਿਕਟ ਸੀ ਚਿੱਠੀ ਪੜ੍ਹਦੇ ਹੀ ਮੈਡਮ ਮੰਜੂ ਨੂੰ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਉਸ ਨੇ ਰਾਜੂ ਦੇ ਦਿੱਤੇ ਹੋਏ ਕੰਗਨ ਵੱਲ ਦੇਖਿਆ, ਜੋ ਉਹ ਅੱਜ ਵੀ ਪਹਿਨੇ ਹੋਏ ਸੀ ਉਸ ਨੇ ਰਾਜੂ ਦੇ ਵਿਆਹ ’ਚ ਜਾਣ ਦਾ ਨਿਸ਼ਚਾ ਕੀਤਾ

ਤੈਅ ਦਿਨਾਂ ’ਤੇ ਉਹ ਉੱਥੇ ਪਹੁੰਚਣ ’ਚ ਥੋੜ੍ਹਾ ਲੇਟ ਹੋ ਗਈ ਉਸ ਪਾਰਟੀ ’ਚ ਵੱਡੇ-ਵੱਡੇ ਬਿਜਨੈੱਸਮੈਨ, ਆਗੂ ਅਤੇ ਅਫ਼ਸਰ ਸਨ ਅੱਜ ਰਾਜੂ ਦੇਸ਼ ਦਾ ਪ੍ਰਸਿੱਧ ਹਾਰਟ ਸਰਜਨ ਬਣ ਚੁੱਕਿਆ ਸੀ ਸਾਰੇ ਮਹਿਮਾਨ ਅਤੇ ਨਰ-ਨਾਰੀ ਸਭ ਉਸ ਦਾ ਇੰਤਜ਼ਾਰ ਕਰ ਰਹੇ ਸਨ ਰਾਜੂ ਨਜ਼ਰ ਗੱਡ ਕੇ ਗੇਟ ਵੱਲ ਦੇਖ ਰਿਹਾ ਸੀ ਜਿਉਂ ਹੀ ਮੈਡਮ ਮੰਜੂ ਨੇ ਐਂਟਰੀ ਕੀਤੀ ਤਾਂ ਉਹ ਭੱਜਕੇ ਉਨ੍ਹਾਂ ਕੋਲ ਪਹੁੰਚਿਆ ਉਨ੍ਹਾਂ ਦਾ ਹੱਥ ਫ਼ੜਕੇ ਉਹ ਸਟੇਜ਼ ’ਤੇ ਲੈ ਗਿਆ ਅਤੇ ਮਾਈਕ ਲੈ ਕੇ ਬੋਲਿਆ, ‘ਦੋਸਤੋ! ਤੁਸੀਂ ਹਮੇਸ਼ਾ ਮੇਰੇ ਤੋਂ ਮੇਰੀ ਮਾਂ ਬਾਰੇ ਪੁੱਛਦੇ ਸੀ ਇਹ ਮੇਰੀ ਮਾਂ ਹੈ’
ਮੈਡਮ ਅਤੇ ਰਾਜੂ ਦੋਵੇਂ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਇੱਕ-ਦੂਜੇ ਨੂੰ ਦੇਖ ਰਹੇ ਸਨ ਮੈਡਮ ਦੀਆਂ ਅੱਖਾਂ ’ਚ ਅੱਜ ਮਾਂ ਦਾ ਪਿਆਰ ਨਜ਼ਰ ਆ ਰਿਹਾ ਸੀ ਰਾਜੂ ਮੁਸਕਰਾਉਂਦੇ ਹੋਏ ਬੋਲਿਆ ਕਿ ਅੱਜ ਤੁਸੀਂ ਬਿਲਕੁੱਲ ਮੇਰੀ ਮਾਂ ਵਰਗੇ ਲੱਗ ਰਹੇ ਹੋ
ਇੰਦਰ ਮਨੀ ਸ਼ੁਕਲਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!