there is no better teacher than mother

ਮਾਂ ਤੋਂ ਚੰਗਾ ਟਿਊਟਰ ਕੋਈ ਨਹੀਂ ਆਪਣੇ ਬੱਚਿਆਂ ਨੂੰ ਮਹਿੰਗੇ ਪਬਲਿਕ ਸਕੂਲਾਂ ’ਚ ਪੜ੍ਹਾਉਣ ਦੀ ਲਾਲਸਾ ਅੱਜ ਇਸ ਕਦਰ ਵਧ ਚੁੱਕੀ ਹੈ

ਕਿ ਮਾਪੇ ਆਪਣੇ ਤਿੰਨ ਸਾਲ ਦੇ ਕਲੇਜੇ ਦੇ ਟੁਕੜੇ ਨੂੰ ਕਿਸੇ ਨਾ ਕਿਸੇ ਸਕੂਲ ’ਚ ਦਾਖਲਾ ਦਿਵਾਉਣ ਲਈ ਰਾਤ-ਦਿਨ ਬੇਚੈਨ ਦਿਖਾਈ ਦਿੰਦੇ ਹਨ

ਜ਼ਿਆਦਾਤਰ ਮਾਪੇ ਪਬਲਿਕ ਸਕੂਲ ਅਤੇ ਮਹਿੰਗੇ ਅਧਿਆਪਕ ਦੀ ਟਿਊਸ਼ਨ ਨੂੰ ਬੱਚੇ ਦੀ ਉੱਤਮ ਪੜ੍ਹਾਈ ਦਾ ਮਾਪਦੰਡ ਮੰਨ ਲੈਂਦੇ ਹਨ, ਪਰ ਇਸ ਤੋਂ ਬਾਅਦ ਵੀ ਕਈ ਬੱਚਿਆਂ ’ਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਨਹੀਂ ਹੁੰਦੀ ਅਤੇ ਨਾ ਹੀ ਉਹ ਠੀਕ ਤਰ੍ਹਾਂ ਪੜ੍ਹਾਈ ਹੀ ਕਰ ਪਾਉਂਦੇ ਹਨ

ਸਿਰਫ਼ ਸਕੂਲ ਦੀ ਪੜ੍ਹਾਈ ’ਤੇ ਜਾਂ ਟਿਊਟਰ ਦੀ ਪੜ੍ਹਾਈ ’ਤੇ ਬੱਚਿਆਂ ’ਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨਾ ਸੰਭਵ ਨਹੀਂ ਹੈ ਮਾਪਿਆਂ ਦੇ ਕੋਲ ਆਪਣੇ ਬੱਚਿਆਂ ਲਈ ਸਮੇਂ ਦਾ ਨਾ ਹੋਣਾ ਬੜੀ ਹੀ ਸ਼ਰਮਨਾਕ ਸਥਿਤੀ ਦਾ ਬੋਧ ਕਰਾਉਣ ਵਾਲਾ ਹੁੰਦਾ ਹੈ ਰੁਝੇਵੇਂ ਭਰੇ ਜੀਵਨ ’ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਬੱਚਿਆਂ ਨੂੰ ਖੁਦ ਪੜ੍ਹਾਉਣਾ ਜ਼ਰੂਰੀ ਹੁੰਦਾ ਹੈ

ਜਦੋਂ ਵੀ ਬੱਚਿਆਂ ਲਈ ਕੁਝ ਸਮਾਂ ਕੱਢੋ, ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ

  • ਬੱਚਿਆਂ ਨੂੰ ਪੜ੍ਹਾਈ ਲਈ ਖੁਸ਼ਨੁੰਮਾ ਮਾਹੌਲ ਦੇਣਾ ਚਾਹੀਦਾ ਹੈ ਘਰ ’ਚ ਟੀਵੀ, ਟੇਪ ਰਿਕਾਰਡਰ ਆਦਿ ਦਾ ਤੇਜ਼ ਆਵਾਜ਼ ’ਚ ਚੱਲਣਾ, ਘਰ ਦੇ ਹੋਰ ਮੈਂਬਰਾਂ ਦਾ ਆਪਸ ’ਚ ਜ਼ੋਰ-ਜ਼ੋਰ ਨਾਲ ਗੱਲਾਂ ਕਰਨਾ, ਆਦਿ ਦੇ ਕਾਰਨ ਬੱਚਿਆਂ ਦਾ ਮਨ ਪੜ੍ਹਾਈ ’ਚ ਇਕਾਗਰ ਨਹੀਂ ਹੋ ਪਾਉਂਦਾ ਅਤੇ ਚਾਹ ਕੇ ਵੀ ਪੜ੍ਹਾਈ ’ਚ ਮਨ ਨਹੀਂ ਲਾ ਪਾਉਂਦੇ ਜੇਕਰ ਉਹ ਕੁਝ ਪੜ੍ਹਦਾ ਵੀ ਹੈ ਤਾਂ ਗ੍ਰਹਿਣ ਨਹੀਂ ਕਰ ਪਾਉਂਦਾ ਹੈ
  • ਬੱਚਿਆਂ ਦੇ ਸਕੂਲ ਦੀਆਂ ਕਾਪੀਆਂ ਖੁਦ ਜਾਂਚਣੀਆਂ ਚਾਹੀਦੀਆਂ ਹਨ ਉਸ ਦੀ ਲਿਖਾਵਟ ’ਤੇ ਖੁਦ ਧਿਆਨ ਦਿਓ ਲਿਖਾਵਟ ਖਰਾਬ ਹੋਣ ’ਤੇ ਉਸ ਨੂੰ ਡਾਂਟੋ ਨਾ ਸਗੋਂ ਉਸ ’ਚ ਲਿਖਣ ਪ੍ਰਤੀ ਰੁਚੀ ਜਾਂ ਲਲਕ ਜਗਾਵੋ
  • ਬੱਚੇ ਬਹੁਤ ਜਿਗਿਆਸੂ ਹੁੰਦੇ ਹਨ ਉਨ੍ਹਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਨੂੰ ਟਾਲੋ ਨਾ ਸਗੋਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਰੋਚਕ ਬਣਾ ਕੇ ਦੇਣੇ ਚਾਹੀਦੇ ਹਨ ਚਾਹੇ ਪ੍ਰਸ਼ਨ ਬੇਤੁਕੇ ਹੀ ਕਿਉਂ ਨਾ ਹੋਣ
  • ਵਧੀਆ ਅੰਕ ਆਉਣ ’ਤੇ ਬੱਚਿਆਂ ਨੂੰ ਸ਼ਾਬਾਸ਼ੀ ਜ਼ਰੂਰ ਦਿਓ ਪਰ ਘੱਟ ਅੰਕ ਆਉਣ ’ਤੇ ਉਸ ਨੂੰ ਡਾਂਟਣ ਦੀ ਬਜਾਇ ਅੱਗੇ ਚੰਗਾ ਕਰਨ ਲਈ ਉਤਸ਼ਾਹਿਤ ਕਰੋ ਡਾਂਟੇ ਜਾਣ ’ਤੇ ਬੱਚੇ ਜਿੱਦੀ ਹੋ ਜਾਂਦੇ ਹਨ ਅਤੇ ਪੜ੍ਹਨ ’ਚ ਆਨਾਕਾਨੀ ਕਰਨ ਲੱਗਦੇ ਹਨ
  • ਬੱਚੇ ਬੋਰ ਲੱਗਣ ਵਾਲੇ ਵਿਸ਼ਿਆਂ ਦੇ ਪੜ੍ਹਨ ’ਚ ਅਕਸਰ ਰੁਚੀ ਨਹੀਂ ਲੈਂਦੇ ਅਜਿਹੇ ਵਿਸ਼ਿਆਂ ਨੂੰ ਪੜ੍ਹਾਉਣ ਲਈ ਤਸਵੀਰ-ਨਕਸ਼ਾ ਆਦਿ ਦਾ ਸਹਾਰਾ ਲੈਣਾ ਚਾਹੀਦਾ ਹੈ ਖੇਡ-ਖੇਡ ’ਚ ਬੱਚਿਆਂ ਨੂੰ ਮੁਸ਼ਕਲ ਤੋਂ ਮੁਸ਼ਕਲ ਗੈਰ-ਰੁਚੀਕਰ ਵਿਸ਼ਿਆਂ ਨੂੰ ਵੀ ਦੱਸਿਆ ਜਾ ਸਕਦਾ ਹੈ ਤਸਵੀਰ ਅਤੇ ਨਕਸ਼ਿਆਂ ਜ਼ਰੀਏ ਬੱਚੇ ਕਿਸੇ ਵੀ ਗੱਲ ਨੂੰ ਤੁਰੰਤ ਸਮਝ ਲੈਂਦੇ ਹਨ
  • ਪੜ੍ਹਾਈ ਦੇ ਬੋਝ ਤੋਂ ਦਬ ਕੇ ਕਈ ਬੱਚੇ ਸਿਰਦਰਦ, ਪੇਟ ਦਰਦ ਆਦਿ ਦਾ ਬਹਾਨਾ ਬਣਾ ਲੈਂਦੇ ਹਨ ਬੱਚੇ ਦੀ ਬਹਾਨੇਬਾਜ਼ੀ ਨੂੰ ਵੀ ਸਮਝਣਾ ਜ਼ਰੂਰੀ ਹੈ ਜੇਕਰ ਇਸ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਬੱਚੇ ਬਹਾਨਾ ਬਣਾਉਣ ਦੇ ਆਦੀ ਹੋ ਜਾਣਗੇ ਅਤੇ ਭਵਿੱਖ ’ਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
  • ਜੇਕਰ ਬੱਚੇ ਲਈ ਕੋਈ ਟਿਊਟਰ ਰੱਖਿਆ ਗਿਆ ਹੈ ਤਾਂ ਟੀਚਰ ਦੀ ਪੜ੍ਹਾਈ ’ਤੇ ਵੀ ਧਿਆਨ ਦੇਣਾ ਜ਼ਰੂਰੀ ਹੈ ਇਸ ਨਾਲ ਬੱਚਿਆਂ ਨੂੰ ਲੱਗੇਗਾ ਕਿ ਮਾਪੇ ਵੀ ਟੀਚਰ ਤੋਂ ਇਲਾਵਾ ਉਨ੍ਹਾਂ ’ਚ ਦਿਲਚਸਪੀ ਰੱਖਦੇ ਹਨ ਇਸ ਨਾਲ ਉਨ੍ਹਾਂ ’ਚ ਆਤਮਵਿਸ਼ਵਾਸ ਵਧਦਾ ਹੈ
  • ਕਦੇ-ਕਦੇ ਬੱਚੇ ਲਾਲਚ ਦਿੱਤੇ ਜਾਣ ’ਤੇ ਹੀ ਪੜਿ੍ਹਆ ਕਰਦੇ ਹਨ ਉਨ੍ਹਾਂ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਕਦੇ-ਕਦੇ ਟਾਫੀ, ਆਈਸਕ੍ਰੀਮ ਆਦਿ ਦਾ ਲਾਲਚ ਦੇ ਕੇ ਵੀ ਪੜ੍ਹਾਉਣ ਦਾ ਯਤਨ ਕਰਨਾ ਚਾਹੀਦਾ ਹੈ
  • ਕੰਨ ਖਿੱਚ ਕੇ ਸਿਰਫ਼ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ ਸਗੋਂ ਬੱਚਿਆਂ ਦੀਆਂ ਗੱਲਾਂ ਅਤੇ ਸੁਝਾਅ ਨੂੰ ਵੀ ਸਨਮਾਨ ਦੇਣਾ ਜ਼ਰੂਰੀ ਹੁੰਦਾ ਹੈ
  • ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਗੈਰ-ਜ਼ਰੂਰਤਮੰਦ ਕ੍ਰੋਧ ਨਹੀਂ ਕਰਨਾ ਚਾਹੀਦਾ ਉਸ ’ਤੇ ਗੁੱਸਾ ਕਰਨ ਦੀ ਬਜਾਇ ਆਪਣੇ ਪੜ੍ਹਾਉਣ ਦੇ ਤੌਰ-ਤਰੀਕਿਆਂ ’ਤੇ ਗੌਰ ਕਰਕੇ ਉਨ੍ਹਾਂ ’ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ
  • ਅਧਿਆਪਕ ਦੀ ਬੁਰਾਈ ਬੱਚਿਆਂ ਦੇ ਸਾਹਮਣੇ ਕਰਦੇ ਰਹਿਣ ਨਾਲ ਬੱਚਿਆਂ ਦੇ ਮਨ ਤੇ ਅਧਿਆਪਕ ਪ੍ਰਤੀ ਆਦਰ ਦੀ ਭਾਵਨਾ ਖ਼ਤਮ ਹੋਣ ਲੱਗਦੀ ਹੈ ਅਧਿਆਪਕ ਨੂੰ ਕੁਝ ਕਹਿਣਾ ਹੀ ਹੋਵੇ ਤਾਂ ਬੱਚਿਆਂ ਤੋਂ ਵੱਖ ਹੋ ਕੇ ਕਹਿਣਾ ਚਾਹੀਦਾ ਹੈਇਹ ਅਟੱਲ ਸੱਚ ਹੈ ਕਿ ਮਾਂ ਤੋਂ ਵਧ ਕੇ ਬੱਚਿਆਂ ਲਈ ਹੋਰ ਦੂਸਰਾ ਟਿਊਟਰ ਨਹੀਂ ਹੋ ਸਕਦਾ, ਇਸ ਲਈ ਮਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਵਿਸ਼ੇਸ਼ ਰੂਪ ਨਾਲ ਧਿਆਨ ਦੇਣਾ ਜ਼ਰੂਰੀ ਹੈ
    -ਪੂਨਮ ਦਿਨਕਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!