holidays -sachi shiksha punjabi

ਲਓ ਛੁੱਟੀਆਂ ਦਾ ਨਜ਼ਾਰਾ, ਕੁਝ ਸਿੱਖਦੇ ਹੋਏ

ਮਈ-ਜੂਨ ਭਾਵ ਛੁੱਟੀਆਂ ਦਾ ਮੌਸਮ ਵਿਦਿਆਰਥੀਆਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਲਈ ਹੀ ਇਹ ਮੌਸਮ ਛੁੱਟੀਆਂ ਲਈ ਰੱਖਿਆ ਗਿਆ ਹੈ ਬਹੁਤ ਸਾਰੇ ਬੱਚੇ ਇਨ੍ਹਾਂ ਦਿਨਾਂ ’ਚ ਘੁੰਮਣ-ਫਿਰਨ, ਮੌਜ-ਮਸਤੀ ਕਰਨ ਦਾ ਅਨੰਦ ਲੈਂਦੇ ਹਨ ਕੁਝ ਬੱਚੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਆਪਣੇ ਸਭ ਤੋਂ ਪਿਆਰੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਘੁੰਮਣ ਦਾ ਪ੍ਰੋਗਰਾਮ ਬਹੁਤ ਪਹਿਲਾਂ ਹੀ ਤੈਅ ਕਰ ਲੈਂਦੇ ਹਨ

ਸ਼ਹਿਰ ਦੇ ਬੱਚਿਆਂ ਲਈ ਪਿੰਡਾਂ ਦੀਆਂ ਖੁੱਲ੍ਹੀਆਂ ਥਾਵਾਂ, ਬਗੀਚਿਆਂ ’ਚ ਖੇਡਣ, ਕੱਚੀਆਂ ਅੰਬੀਆਂ ਦਾ ਸਵਾਦ ਲੈਣ, ਉੱਥੋਂ ਦੀ ਸਾਫ ਹਵਾ ਅਤੇ ‘ਦੇਸੀ’ ਖਾਣ-ਪੀਣ ਦਾ ਅਨੰਦ ਲੈਣ, ਆਪਣੇ ਪਿੰਡ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜ਼ਾਂ ਨੂੰ ਜਾਣਨ ਦਾ ਮੌਕਾ ਦਿੰਦੀਆਂ ਹਨ ਇਹ ਛੁੱਟੀਆਂ, ਦੂਜੇ ਪਾਸੇ ਪਿੰਡਾਂ ਦੇ ਬੱਚਿਆਂ ਨੂੰ ਇਨ੍ਹਾਂ ਦਿਨਾਂ ’ਚ ਸ਼ਹਿਰ ’ਚ ਘੁੰਮਣ-ਫਿਰਨ, ਉੱਥੋਂ ਦੇ ਰੁਝੇਵੇਂ ਭਰੇ ਅਤੇ ਭੱਜ-ਦੌੜ ਵਾਲੇ ਜੀਵਨ ਨੂੰ ਨੜਿਓਂ ਦੇਖਣ, ਸ਼ਹਿਰੀ ਚਮਕ ਨਾਲ ਰੂਬਰੂ ਹੋਣ, ਉੱਥੋਂ ਦੇ ਪੀਜ਼ਾ, ਬਰਗਰ ਅਤੇ ਚਾਊਮਿਨ ਖਾਣ, ਇਡਲੀ, ਡੋਸਾ ਤੇ ਆਈਸਕ੍ਰੀਮ ਦਾ ਸਵਾਦ ਚੱਖਣ ਦਾ ਮੌਕਾ ਮਿਲਦਾ ਹੈ ਬਹੁਤ ਸਾਰੇ ਬੱਚੇ ਛੁੱਟੀਆਂ ਦਾ ਸਮਾਂ ਵੀਡੀਓ ਗੇਮ ਖੇਡਣ, ਲੁੱਡੋ, ਕੈਰਮ ਖੇਡਣ ਆਦਿ ’ਚ ਬਿਤਾ ਦਿੰਦੇ ਹਨ

ਠੀਕ ਵੀ ਹੈ, ਆਖਿਰ ਛੁੱਟੀਆਂ ਹੁੰਦੀਆਂ ਵੀ ਮਸਤੀ ਮਾਰਨ, ਖੇਡਣ-ਮੱਲ੍ਹਣ ਲਈ ਹੀ ਹਨ ਪਰ 40-50 ਦਿਨਾਂ ਦਾ ਲੰਮਾ ਸਮਾਂ ਇਨ੍ਹਾਂ ਸਭ ਕੰਮਾਂ ਲਈ ਵੀ ਜ਼ਿਆਦਾ ਹੀ ਹੋ ਜਾਂਦਾ ਹੈ 10-11 ਵਜੇ ਤੋਂ ਹੀ ਸੂਰਜ ਦੀ ਭਿਆਨਕ ਗਰਮੀ ਦੇ ਸਤਾਏ ਬੱਚੇ ਘਰਾਂ ’ਚ ਕੈਦ ਹੋ ਕੇ ਰਹਿ ਜਾਂਦੇ ਹਨ ਆਊਟਡੋਰ ਗੇਮਾਂ ਲਈ ਇਹ ਸਮਾਂ ਬਿਲਕੁਲ ਸਹੀ ਨਹੀਂ ਹੁੰਦਾ ਹੈ ਤਾਂ ਇੰਡੋਰ ਗੇਮਾਂ ਜਿਵੇਂ ਬੈਡਮਿੰਟਨ, ਟੇਬਲ ਟੈਨਿਸ ਆਦਿ ਹਰੇਕ ਦੇ ਵੱਸ ਦੀ ਗੱਲ ਨਹੀਂ, ਉੱਪਰੋਂ ਥੋੜ੍ਹੀ ਜਿਹੀ ਸਰੀਰਕ ਮਿਹਨਤ ਕਰਦੇ ਹੀ ਸਿਰ ਤੋਂ ਪੈਰਾਂ ਤੱਕ ਵਗਦੀ ਮੁੜ੍ਹਕੇ ਦੀ ਨਦੀ ਅਤੇ ਗਰਮੀ ’ਚ ਜਲਦੀ ਥੱਕ ਜਾਣ ਕਾਰਨ ਵੀ ਇਹ ਗੇਮਾਂ ਸੂਟ ਨਹੀਂ ਕਰਦੀਆਂ ਅਜਿਹੇ ’ਚ ਬੱਚੇ ਕਰਨ ਤਾਂ ਕੀ ਕਰਨ?

ਇਸ ਸਮੇਂ ਚੱਲਣ ਵਾਲੀ ਖ਼ਤਰਨਾਕ ਲੂ ਵੀ ਘੱਟ ਨੁਕਸਾਨਦੇਹ ਨਹੀਂ ਹੁੰਦੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ’ਚ ਮਾਂ-ਬਾਪ ਕੀ ਕਰਨ ਕਿ ਬੱਚੇ ਸੁਰੱਖਿਅਤ ਵੀ ਰਹਿਣ ਤੇ ਛੁੱਟੀਆਂ ਦਾ ਮਜ਼ਾ ਵੀ ਲੈ ਸਕਣ ਹਰੇਕ ਮਾਂ-ਬਾਪ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਬੱਚੇ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਜਾਣਨ ਅਤੇ ਉਸਦੀਆਂ ਰੁਚੀਆਂ ਦਾ ਵੀ ਧਿਆਨ ਰੱਖਣ ਜ਼ਰੂਰੀ ਨਹੀਂ ਕਿ ਹਰ ਬੱਚਾ ਬੱਸ ਪੜ੍ਹਾਕੂ ਹੀ ਹੋਵੇ ਉਸ ਵਿਚ ਹਰ ਖੇਤਰ ਦੀ ਆਪਣੀ ਪ੍ਰਤਿਭਾ ਹੁੰਦੀ ਹੈ ਜੇਕਰ ਛੁੱਟੀਆਂ ਦੇ ਖਾਲੀ ਸਮਝੇ ਜਾਣ ਵਾਲੇ ਸਮੇਂ ’ਚ ਉਨ੍ਹਾਂ ਦੀਆਂ ਰੁਚੀਆਂ ਅਤੇ ਪ੍ਰਤਿਭਾਵਾਂ ਨੂੰ ਥੋੜ੍ਹਾ ਜਿਹਾ ਤਰਾਸ਼ਿਆ ਜਾ ਸਕੇ ਤਾਂ ਇਨ੍ਹਾਂ ਹੀ ਬੱਚਿਆਂ ਦੇ ਅੰਦਰ ਲੁਕਿਆ ਕੋਈ ਖਿਡਾਰੀ, ਕੋਈ ਕਲਾਕਾਰ ਜਾਂ ਕੋਈ ਇੰਜੀਨੀਅਰ ਅਤੇ ਅਦਾਕਾਰ ਸਾਹਮਣੇ ਆ ਸਕਦਾ ਹੈ ਅੱਜ ਦੇ ਭਾਰੀ ਮੁਕਾਬਲੇ ਦੇ ਯੁੱਗ ’ਚ ਵਿੱਦਿਅਕ ਸੈਸ਼ਨ ਦੌਰਾਨ ਇਨ੍ਹਾਂ ਪ੍ਰਤਿਭਾਵਾਂ ਨੂੰ ਸਵਾਰਨ, ਤਰਾਸ਼ਣ ਦਾ ਸਮਾਂ ਨਾ ਅਧਿਆਪਕ ਕੋਲ ਹੈ ਅਤੇ ਨਾ ਹੀ ਵਿਦਿਆਰਥੀਆਂ ਕੋਲ

ਇਨ੍ਹਾਂ ਛੁੱਟੀਆਂ ’ਚ ਵਿਦਿਆਰਥੀ-ਵਿਦਿਆਰਥਣਾਂ ਲਈ ਖਾਸ ਮੌਕਾ ਹੈ ਕਿ ਉਹ ਆਪਣੀਆਂ ਰੁਚੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਆਪਣੇ ਮੰਮੀ-ਪਾਪਾ ਨੂੰ ਦੱਸ ਦੇਣ ਅਤੇ ਆਸ-ਪਾਸ ਦੇ ਕਿਸੇ ਚੰਗੇ ਸੰਸਥਾਨ ਤੋਂ ਆਪਣੀਆਂ ਰੁਚੀਆਂ ਨੂੰ ਪੂਰਾ ਕਰਨ ਦੀ ਟ੍ਰੇਨਿੰਗ ਲੈ ਕੇ ਛੁੱਟੀਆਂ ਦੀ ਮਸਤੀ ਨੂੰ ਦੁੱਗਣਾ ਅਤੇ ਸਾਰਥਕ ਵੀ ਕਰ ਲੈਣ

ਕੁਝ ਰੁਚੀਆਂ ਜਿਵੇਂ ਪਾੱਟ ਪੇਂਟਿੰਗ, ਫੈਬ੍ਰਿਕ ਪੇਂਟਿੰਗ, ਪੋਸਟਰ ਪੇਂਟਿੰਗ, ਕੋਲਾਜ ਬਣਾਉਣਾ, ਲੇਖ ਲਿਖਣਾ, ਰੰਗੋਲੀ ਬਣਾਉਣਾ, ਡਾਂਸ ਸਿੱਖਣਾ, ਕਢਾਈ, ਬੁਣਾਈ, ਸਿਲਾਈ ਸਿੱਖਣਾ, ਪੈਚਵਰਕ ਸਿੱਖਣਾ, ਸਿੱਪੀਆਂ ਜਾਂ ਹੋਰ ਆਰਟੀਫੀਸ਼ੀਅਲ ਸਾਮਾਨਾਂ ਅਤੇ ਕੁਦਰਤੀ ਸਾਧਨਾਂ ਰਾਹੀਂ ਵੱਖ-ਵੱਖ ਤਸਵੀਰਾਂ, ਚੀਜ਼ਾਂ ਬਣਾਉਣਾ, ਗੁੱਡੀਆਂ ਬਣਾਉਣਾ, ਸਜਾਉਣਾ ਸਿੱਖਣਾ, ਗੁਲਦਸਤਾ ਬਣਾਉਣਾ ਸਿੱਖਣਾ, ਆਰਕੰਡੀ ਦੇ ਫੁੱਲ ਵਗੈਰਾ ਬਣਾਉਣਾ, ਸਿੱਖਣਾ ਅਤੇ ਸਜਾਉਣਾ ਆਦਿ ਕਈ ਕੰਮ ਲੜਕੀਆਂ ਲਈ ਤਾਂ ਬਹੁਤ ਵਧੀਆ ਅਤੇ ਕੰਮ ਦੇ ਹਨ ਹੀ, ਲੜਕੇ ਵੀ ਜੇਕਰ ਇਨ੍ਹਾਂ ਨੂੰ ਸਿੱਖਣ ਤਾਂ ਸਮੇਂ ਦੇ ਨਾਲ ਚੰਗੇ ਕਮਾਊ ਬਣ ਸਕਦੇ ਹਨ

ਇਹੀ ਨਹੀਂ, ਇਸ ਦੌਰਾਨ ਤੈਰਾਕੀ ਟੇ੍ਰਨਿੰਗ, ਕ੍ਰਿਕਟ, ਹਾਕੀ ਜਾਂ ਹੋਰ ਖੇਡਾਂ ਦੀ ਕੋਚਿੰਗ ਜੁਆਇਨ ਕਰਨ ਦਾ ਇਹ ਸੁਨਹਿਰੀ ਮੌਕਾ ਹੁੰਦਾ ਹੈ ਕੰਪਿਊਟਰ, ਟਾਈਪਿੰਗ, ਸਾਜ ਵਜਾਉਣਾ, ਸੰਗੀਤ ਤੋਂ ਇਲਾਵਾ ਅੱਜ-ਕੱਲ੍ਹ ਟੂਰਿਜਮ, ਗਾਈਡ ਐੱਮਬੀਏ, ਬੀਬੀਏ, ਪੀਐੱਮਟੀਪੀਈਟੀ ਆਦਿ ਦੀ ਤਿਆਰੀ ਲਈ ਵੀ ਕਿਸੇ ਚੰਗੇ ਕੋਚਿੰਗ ਸੰਸਥਾਨ ਦੀ ਮੱਦਦ ਲੈ ਕੇ ਭਵਿੱਖ ਦੀ ਇਮਾਰਤ ਦੀ ਨੀਂਹ ਰੱਖੀ ਜਾ ਸਕਦੀ ਹੈ ਉਂਜ ਛੁੱਟੀਆਂ ’ਚ ਤੁਹਾਡੇ ਜ਼ਿਆਦਾਤਰ ਜ਼ਮਾਤੀ ਫ੍ਰੀ ਹੁੰਦੇ ਹਨ ਇਸ ਲਈ ਉਨ੍ਹਾਂ ਦੇ ਨਾਲ ਪਿਕਨਿਕ, ਸੈਰ-ਸਪਾਟਾਂ, ਫੋਟੋਗ੍ਰਾਫੀ ਅਤੇ ਗਰੁੱਪ ਡਿਸਕਸ਼ਨ ਆਦਿ ਦਾ ਵੀ ਅਨੰਦ ਲਿਆ ਜਾ ਸਕਦਾ ਹੈ

ਇਹੀ ਨਹੀਂ, ਇਨ੍ਹਾਂ ਦਿਨਾਂ ’ਚ ਹਰ ਸ਼ਹਿਰ ’ਚ ਹੀ ਕੁਝ ਮੰਨੇ-ਪ੍ਰਮੰਨੇ ਸੰਸਥਾਨ ਬੱਚਿਆਂ ਵੀ ਨਾਟਕ ਟ੍ਰੇਨਿੰਗ ਕੈਂਪ ਆਦਿ ਦਾ ਵੀ ਲਾਉਂਦੇ ਹਨ ਅਤੇ ਮੰਨੇ-ਪ੍ਰਮੰਨੇ ਮਾਹਿਰਾਂ ਨੂੰ ਵੀ ਇਨ੍ਹਾਂ ਕੈਂਪਾਂ ’ਚ ਸੱਦਾ ਦਿੱਤਾ ਜਾਂਦਾ ਹੈ ਇਸ ਲਈ ਇਨ੍ਹਾਂ ਕੈਂਪਾਂ ਦਾ ਵੀ ਪੂਰਾ ਲਾਭ ਲੈ ਲੈਣਾ ਚਾਹੀਦਾ ਹੈ
ਤਾਂ, ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਛੁੱਟੀਆਂ ਦੀ ਮਸਤੀ ਨੂੰ, ਕੁਝ ਕੰਮ ਦੀਆਂ ਗੱਲਾਂ ਸਿੱਖ ਕੇ, ਆਪਣੀਆਂ ਰੁਚੀਆਂ ਨੂੰ ਪੂਰਾ ਕਰਕੇ ਹੋਰ ਵੀ ਵਧਾਇਆ ਜਾ ਸਕਦਾ ਹੈ
ਘਨਸ਼ਿਆਮ ਬਾਦਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!